ਅਗਲੇ ਸਾਲ 19 ਮਈ ਨੂੰ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦਾ ਵਿਆਹ

PRINCE HARRY AND MEGHAN

ਕੇਨਸਿੰਗਸਟਨ ਪੈਲੇਸ ਨੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦਾ ਵਿਆਹ ਅਗਲੇ ਸਾਲ 19 ਮਈ ਨੂੰ ਹੋਵੇਗਾ।

ਇਸ ਜੋੜੇ ਨੇ ਪਿਛਲੇ ਮਹੀਨੇ ਆਪਣੀ ਮੰਗਣੀ ਦੀ ਖ਼ਬਰ ਜਨਤਕ ਕੀਤੀ ਸੀ ਅਤੇ ਕਿਹਾ ਸੀ ਕਿ ਸਮਾਗਮ ਵਿੰਡਸਰ ਕੈਸਲ ਦੇ ਸੇਂਟ ਜੌਰਜ ਚੈਪਲ ਵਿੱਚ ਹੋਵੇਗਾ।

ਸ਼ਾਹੀ ਪਰਿਵਾਰ ਵਿਆਹ 'ਚ ਸੰਗੀਤ, ਰਿਸੈਪਸ਼ਨ ਅਤੇ ਹੋਰ ਸੇਵਾਵਾਂ ਲਈ ਅਦਾਇਗੀ ਕਰੇਗਾ।

ਹੈਰੀ ਤੇ ਮਾਰਕਲ: ਪਹਿਲਾ ਅੰਤਰ-ਨਸਲੀ ਸ਼ਾਹੀ ਜੋੜਾ

ਤਸਵੀਰਾਂ: ਮਿਲੋ ਬ੍ਰਿਟੇਨ ਦੇ ਅੰਤਰ-ਨਸਲੀ ਜੋੜਿਆਂ ਨੂੰ

ਬੀਬੀਸੀ ਨਾਲ ਗੱਲਬਾਤ ਕਰਦਿਆਂ ਸ਼ਾਹੀ ਜੋੜੇ ਨੇ ਕਿਹਾ ਸੀ ਕਿ ਉਹ ਇੱਕ ਬਲਾਈਂਡ ਡੇਟ 'ਤੇ ਮਿਲੇ ਸਨ ਤੇ ਇੱਕ-ਦੂਜੇ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ ਸੀ।

ਪ੍ਰਿੰਸ ਹੈਰੀ ਨੇ ਕਿਹਾ, "ਖ਼ੂਬਸੂਰਤ ਮਾਰਕਲ ਦਾ ਪੈਰ ਲੜਖੜਾਇਆ ਤੇ ਮੇਰੀ ਜ਼ਿੰਦਗੀ 'ਚ ਡਿੱਗ ਗਈ।"

ਕਿਵੇਂ ਕੀਤਾ ਪ੍ਰਪੋਜ਼?

ਪ੍ਰਿੰਸ ਹੈਰੀ ਨੇ ਦੱਸਿਆ ਕਿ ਇਸੇ ਮਹੀਨੇ ਕੇਨਸਿੰਗਸਟਨ ਪੈਲੇਸ ਵਿੱਚ ਉਨ੍ਹਾਂ ਮੇਘਨ ਨੂੰ ਪ੍ਰਪੋਜ਼ ਕੀਤਾ ਸੀ।

ਮੇਘਨ ਨੇ ਕਿਹਾ, "ਇਹ ਇੱਕ ਵਧੀਆ ਸਰਪ੍ਰਾਈਜ਼ ਸੀ। ਇਹ ਬਹੁਤ ਪਿਆਰਾ ਤੇ ਰੋਮਾਂਟਿਕ ਸੀ। ਉਹ ਇੱਕ ਗੋਡੇ 'ਤੇ ਝੁੱਕ ਗਿਆ।"

ਪ੍ਰਿੰਸ ਹੈਰੀ ਨੇ ਕਿਹਾ, "ਉਸ ਨੇ ਮੈਨੂੰ ਪੂਰਾ ਕਹਿਣ ਵੀ ਨਹੀਂ ਦਿੱਤਾ ਤੇ ਕਿਹਾ 'ਕੀ ਮੈਂ ਹਾਂ ਕਹਿ ਸਕਦੀ ਹਾਂ'। ਫਿਰ ਗਲੇ ਲਾਇਆ ਤੇ ਮੈਂ ਕਿਹਾ ਕੀ ਮੈਂ ਅੰਗੂਠੀ ਦੇ ਸਕਦਾ ਹਾਂ ?"

ਉਸ ਨੇ ਕਿਹਾ, 'ਹਾਂ ਬਿਲਕੁਲ। ਇਹ ਬੇਹੱਦ ਵਧੀਆ ਪਲ ਸੀ।'

ਐਕਟਿੰਗ ਤੋਂ ਕਿਨਾਰਾ

36 ਸਾਲਾ ਅਦਾਕਾਰਾ ਨੇ ਦਾਅਵਾ ਕੀਤਾ ਕਿ ਉਹ ਅਮਰੀਕੀ ਕਾਨੂੰਨ ਡਰਾਮਾ 'ਸੂਟਸ' ਛੱਡ ਦੇਵੇਗੀ ਤੇ ਆਪਣਾ ਪੂਰਾ ਧਿਆਨ ਉਨ੍ਹਾਂ ਕੰਮਾਂ 'ਤੇ ਲਾਏਗੀ ਜੋ ਉਸ ਲਈ ਜ਼ਰੂਰੀ ਹਨ।

ਮੇਘਨ ਪਹਿਲਾਂ ਹੀ ਲੋਕ ਭਲਾਈ ਦੇ ਕੰਮਾਂ 'ਚ ਲੱਗੀ ਹੋਈ ਹੈ।

Image copyright EPA

ਮੇਘਨ ਮਾਰਕਲ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕੁਝ ਛੱਡ ਰਹੀ ਹਾਂ। ਬੱਸ ਇੱਕ ਬਦਲਾਅ ਹੈ ਤੇ ਨਵਾਂ ਚੈਪਟਰ ਸ਼ੁਰੂ ਹੋ ਰਿਹਾ ਹੈ।"

ਪਹਿਲੀ ਮੁਲਾਕਾਤ ਕਿਵੇਂ ਹੋਈ?

ਦੋਹਾਂ ਨੇ ਦੱਸਿਆ ਕਿ ਇੱਕ ਸਾਂਝੇ ਦੋਸਤ ਜ਼ਰੀਏ ਜੁਲਾਈ 2016 ਨੂੰ ਬਲਾਈਂਡ ਡੇਟ 'ਤੇ ਮਿਲੇ ਸੀ ਤੇ ਬੋਟਸਵਾਨਾ ਤੇ ਕੈਂਪਿੰਗ ਲਈ ਇਕੱਠੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਮਿਲੇ।

"ਮੈਨੂੰ ਲੱਗਦਾ ਹੈ ਤਿੰਨ ਜਾਂ ਚਾਰ ਹਫ਼ਤੇ ਬਾਅਦ ਮੈਂ ਉਸ ਨੂੰ ਨਾਲ ਆਉਣ ਲਈ ਮਨਾ ਪਾਇਆ। ਅਸੀਂ ਇਕੱਠੇ ਕੈਂਪਿੰਗ ਕੀਤੀ। ਉਸ ਨੇ ਪੰਜ ਦਿਨ ਮੇਰੇ ਨਾਲ ਬਿਤਾਏ, ਜੋ ਬੇਹੱਦ ਵਧੀਆ ਸਨ।"

Image copyright Getty Images

ਪ੍ਰਿੰਸ ਹੈਰੀ ਨੇ ਦੱਸਿਆ ਕਿ ਲੰਡਨ 'ਚ ਪਹਿਲੀ ਵਾਰੀ ਮਿਲਣ ਤੋਂ ਪਹਿਲਾਂ ਉਹ ਮੇਘਨ ਮਾਰਕਲ ਬਾਰੇ ਕੁਝ ਨਹੀਂ ਜਾਣਦੇ ਸੀ ਕਿਉਂਕਿ ਉਨ੍ਹਾਂ ਨੇ ਉਸ ਦਾ ਟੀਵੀ ਸ਼ੋਅ ਕਦੇ ਨਹੀਂ ਦੇਖਿਆ ਸੀ।

'ਨਸਲੀ ਟਿੱਪਣੀ 'ਤੇ ਦੁਖ'

36 ਸਾਲਾ ਮੇਘਨ ਨੇ ਕਿਹਾ, "ਦੁਖ ਦੀ ਗੱਲ ਹੈ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਗੋਰੇ ਤੇ ਮਾਂ ਅਫ਼ਰੀਕੀ-ਅਮਰੀਕੀ ਹੈ।"

"ਮੈਨੂੰ ਮਾਣ ਹੈ ਮੈਂ ਜੋ ਵੀ ਹਾਂ ਤੇ ਜਿੱਥੋਂ ਮੇਰਾ ਸਬੰਧ ਹੈ।"

ਪ੍ਰਿੰਸ ਹੈਰੀ ਨੇ ਡਿਜ਼ਾਈਨ ਕੀਤੀ ਅੰਗੂਠੀ

ਮੇਘਨ ਮਾਰਕਲ ਦੀ ਮੰਗਣੀ ਦੀ ਅੰਗੂਠੀ ਪ੍ਰਿੰਸ ਹੈਰੀ ਨੇ ਹੀ ਡਿਜ਼ਾਈਨ ਕੀਤੀ ਸੀ। ਇਸ ਅੰਗੂਠੀ ਵਿੱਚ ਪ੍ਰਿੰਸ ਦੀ ਮਾਂ ਦੇ ਦੋ ਹੀਰੇ ਜੜੇ ਹੋਏ ਸਨ।

ਇਹ ਸੋਨੇ ਦਾ ਬਣਿਆ ਹੋਇਆ ਹੈ ਤੇ ਵਿਚਾਲੇ ਬੋਟਸਵਾਨਾ ਤੋਂ ਲਿਆਂਦਾ ਹੀਰਾ ਲੱਗਿਆ ਹੋਇਆ ਹੈ।

Image copyright Getty Images

ਮੇਘਨ ਦਾ ਕਹਿਣਾ ਹੈ, "ਇਹ ਹੈਰੀ ਦੀ ਹੀ ਸੋਚ ਹੈ। ਮੇਰੇ ਲਈ ਇਹ ਬਹੁਤ ਜ਼ਰੂਰੀ ਸੀ ਕਿ ਹੈਰੀ ਦੀ ਮਾਂ ਸਾਡੇ ਖਾਸ ਮੌਕੇ 'ਚ ਸਾਡਾ ਹਿੱਸਾ ਹੈ।"

ਬੱਚਿਆਂ ਬਾਰੇ ਸਵਾਲ ਪੁੱਛਣ 'ਤੇ ਪ੍ਰਿੰਸ ਹੈਰੀ ਨੇ ਕਿਹਾ, "ਇੱਕ ਵਾਰੀ 'ਚ ਇੱਕ ਹੀ ਕਦਮ ਤੇ ਉਮੀਦ ਕਰਦੇ ਹਾਂ ਕਿ ਜਲਦੀ ਹੀ ਪਰਿਵਾਰ ਸ਼ੁਰੂ ਕਰਾਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ