ਅਮਰੀਕਾ ਨੇ ਕੀਤੀ ਰੂਸ ਦੀ ਅੱਤਵਾਦੀ ਹਮਲੇ ਨੂੰ ਰੋਕਣ 'ਚ ਮਦਦ

ਕਜ਼ਾਨ ਕੈਥੇਡਰਲ Image copyright GETTY CREATIVE STOCK
ਫੋਟੋ ਕੈਪਸ਼ਨ ਰੂਸ ਮੁਤਾਬਕ ਇਹ ਹਮਲਾ ਕਥਿਤ ਤੌਰ 'ਤੇ ਸ਼ਨੀਵਾਰ ਨੂੰ ਕਜ਼ਾਨ ਕੈਥੇਡਰਲ 'ਤੇ ਹੋਣ ਵਾਲਾ ਸੀ

'ਅਮਰੀਕਾ ਨੇ ਬਚਾਇਆ ਰੂਸ ਨੂੰ ਅੱਤਵਾਦੀ ਹਮਲੇ ਤੋਂ'

ਅਮਰੀਕਾ ਅਤੇ ਰੂਸੀ ਨੇਤਾਵਾਂ ਮੁਤਾਬਕ ਸੀਆਈਏ (ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ) ਦੀ ਜਾਣਕਾਰੀ ਦੇ ਅਧਾਰ 'ਤੇ ਰੂਸੀ ਸਰੱਖਿਆ ਏਜੰਸੀਆਂ ਨੇ ਸੈਂਟ ਪੀਟਸਰਸਬਰਗ ਦੇ ਕਜ਼ਾਨ ਕੈਥੇਡਰਲ ਚਰਚ 'ਤੇ ਹਮਲੇ ਨੂੰ ਨਾਕਾਮ ਕੀਤਾ।

ਵ੍ਹਾਈਟ ਹਾਊਸ ਅਤੇ ਕ੍ਰੇਮਲੀਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਫੋਨ ਕਰਕੇ ਸ਼ਕਰੀਆ ਅਦਾ ਵੀ ਕੀਤਾ।

ਵ੍ਹਾਈਟ ਹਾਊਸ ਦੇ ਇੱਕ ਬਿਆਨ ਮੁਤਾਬਕ ਹਮਲੇ ਤੋਂ ਪਹਿਲਾਂ ਹੀ "ਦਹਿਸ਼ਤਗਰਦ" ਫੜ੍ਹੇ ਗਏ ਸਨ "ਜੋ ਵੱਡੀ ਸੰਖਿਆ ਵਿੱਚ ਲੋਕਾਂ ਦੀ ਜਾਨ ਲੈ ਕੇ ਸਕਦੇ ਸਨ"।

ਸਥਾਨਕ ਸਰਕਾਰਾਂ ਦੀ ਚੋਣ 'ਚ ਕਾਂਗਰਸ ਦੀ ਝੰਡੀ

ਕੌਣ ਜਿੱਤੇਗਾ ਗੁਜਰਾਤ? ਸਿਰਫ਼ ਕੁਝ ਘੰਟੇ ਬਾਕੀ

'ਆਧਾਰ ਲਿੰਕ ਕਰਵਾਉਣ ਦੇ ਗੰਭੀਰ ਨਤੀਜੇ ਪਛਾਣੇ ਸਰਕਾਰ'

Image copyright Getty Images

ਰੂਸੀ ਸੁਰੱਖਿਆ ਸੇਵਾ ਐੱਫਐਸਬੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ।

ਐੱਫਐਸਬੀ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਨੇ ਸ਼ਨੀਵਾਰ ਨੂੰ ਇੱਕ ਧਾਰਮਿਕ ਥਾਂ 'ਤੇ ਆਤਮਘਆਤੀ ਹਮਲਾ ਕਰਕੇ ਨਾਗਰਿਕਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ।

ਉਨ੍ਹਾਂ ਨੇ ਦੱਸਿਆ ਕਿ ਇਹ ਗਰੁੱਪ ਰੂਸ ਦੇ ਦੂਜੇ ਵੱਡੇ ਸ਼ਹਿਰ 'ਚ ਕੈਥਡਰਲ ਅਤੇ ਹੋਰ ਜਨਤਕ ਥਾਵਾਂ 'ਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਸੀ।

ਇਸ ਦੇ ਨਾਲ ਰੂਸੀ ਰਾਸ਼ਟਰਪਤੀ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ਰੂਸੀ ਜਾਂਚ ਏਜੰਸੀਆਂ ਅਮਰੀਕਾ ਨਾਲ ਜੁੜੀ ਖ਼ੁਫ਼ੀਆ ਜਾਣਕਾਰੀ ਮਿਲਣ 'ਤੇ ਉਨ੍ਹਾਂ ਨਾਲ ਸਾਂਝਾ ਕਰੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)