ਅਮਰੀਕਾ: ਵਾਸ਼ਿੰਗਟਨ 'ਚ ਰੇਲ ਗੱਡੀ ਦੇ ਦੋ ਡੱਬੇ ਪੁੱਲ ਤੋਂ ਹੇਠਾਂ ਸ਼ਾਹਰਾਹ 'ਤੇ ਡਿੱਗੇ

ਹਾਦਸਾ Image copyright TROOPER BROOKE BOVA/WASHINGTON STATE PATROL

ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਹਾਦਸਾਗ੍ਰਸਤ ਹੋਈ ਹੈ। ਰੇਲ ਗੱਡੀ ਦੇ ਪਿਛਲੇ ਚਾਰ ਡੱਬੇ ਪਟੜੀ ਤੋਂ ਉੱਤਰੇ ਅਤੇ ਦੋ ਡੱਬੇ ਅਚਾਨਕ ਪੁਲ਼ ਤੋਂ ਹੇਠਾਂ ਸੜਕ 'ਤੇ ਡਿੱਗ ਪਏ। ਪੁਲਿਸ ਨੇ ਇਸ ਹਾਦਸੇ ਵਿੱਚ 3 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਐਮਟਰੈਕ ਰੇਲ ਗੱਡੀ ਸਿਆਟਲ ਨੇੜੇ I-5 ਸ਼ਾਹ ਰਾਹ 'ਤੇ ਡਿੱਗੀ ਹੈ। ਜਿਸ ਨਾਲ ਟ੍ਰੈਫ਼ਿਕ ਦੀਆਂ ਸਾਰੀਆਂ ਲੇਨਜ਼ ਬੰਦ ਕਰ ਦਿੱਤੀਆਂ ਗਈਆਂ ਸਨ।

ਐਸੋਸੀਏਟ ਪ੍ਰੈੱਸ ਏਜੰਸੀ ਨੇ ਸਥਾਨਕ ਪ੍ਰਸਾਸ਼ਨ ਦੇ ਹਵਾਲੇ ਨੇ ਹਾਦਸੇ ਵਿੱਚ ਘੱਟੋ ਘੱਟ 6 ਲੋਕਾਂ ਦੀ ਮੌਤਾਂ ਦੀ ਪੁਸ਼ਟੀ ਕੀਤੀ ਹੈ।

ਕੈਂਸਰ ਮਰੀਜ਼ਾਂ ਨੂੰ ਮੁੜ ਬੋਲਣ ਲਾਉਣ ਵਾਲਾ ਯੰਤਰ

ਭਦੌੜ: ਜਜ਼ਬੇ ਤੇ ਜਜ਼ਬਾਤ ਦੇ ਰਾਗ ਵਾਲੀ 'ਮੰਡਲੀ'

ਇਨ੍ਹਾਂ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਿਉਂ ਕਿਹਾ?

Image copyright WASHINGTON TRANSPORATION BOARD

ਇਸ ਹਾਦਸੇ 'ਚ 2 ਟਰੱਕਾਂ ਸਮੇਤ 7 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਹਾਦਸਾ ਡਿਊਪੌਂਟ ਨੇੜੇ ਵਾਪਰਿਆ ਜੋ ਦੱਖਣ-ਪੱਛਮ ਟਕੋਮਾ ਵਿੱਚ ਹੈ , ਸਥਾਨਕ ਮੀਡੀਆ ਨੇ ਆਪਣੀਆਂ ਰਿਪੋਰਟਾਂ ਵਿੱਚ ਕਈ ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ।

ਪੁਲਿਸ ਨੇ ਰਸਮੀ ਤੌਰ ਉੱਤੇ ਮੌਤਾਂ ਦਾ ਅੰਕੜਾ ਜਾਰੀ ਨਹੀਂ ਕੀਤਾ ਹੈ, ਪੁਲਿਸ ਦਾ ਕਹਿਣਾ ਸੀ ਕੀ ਰਾਹਤ ਕਾਰਜ ਅਜੇ ਜਾਰੀ ਹਨ ਅਤੇ ਅੰਦਰ ਫਸੇ ਲੋਕ ਖਿੜਕੀਆਂ ਤੋੜ ਕੇ ਬਾਹਰ ਕੱਢੇ ਗਏ ਹਨ।

ਕਾਂਗਰਸ ਦੀ ਹਾਰ ਤੇ ਬੀਜੇਪੀ ਦੀ ਜਿੱਤ ਦੇ ਅਸਲ ਕਾਰਨ

ਦੁਨੀਆਂ ਦੀ ਸਭ ਤੋਂ ਤਿੱਖੀ ਚੜ੍ਹਾਈ ਵਾਲੀ ਰੇਲਵੇ ਲਾਈਨ

'ਅਮਰੀਕਾ ਨੇ ਬਚਾਇਆ ਰੂਸ ਨੂੰ ਅੱਤਵਾਦੀ ਹਮਲੇ ਤੋਂ'

ਇਹ ਵੀ ਸੰਭਾਵਨਾ ਹੈ ਕਿ ਕੋਈ ਹੋਰ ਵਿਅਕਤੀ ਅਜੇ ਵੀ ਡੱਬੇ ਵਿੱਚ ਫਸਿਆ ਹੋਵੇ।

ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਐਮਟਰੈਕ ਰੇਲ ਗੱਡੀ 501 ਸਿਆਟਲ ਤੇ ਪੋਰਟਲੈਂਡ ਵਿਚਾਲੇ ਚਲਦੀ ਹੈ। ਇਹ ਰੇਲਗੱਡੀ ਪਹਿਲੀ ਵਾਰ ਹੀ ਮੁਸਾਫ਼ਰਾਂ ਨੂੰ ਲੈ ਕੇ ਚੱਲੀ ਸੀ।

Image copyright PIERCE COUNTY SHERIFF'S OFFICE
ਫੋਟੋ ਕੈਪਸ਼ਨ ਸੜਕ 'ਤੇ ਕੋਚ ਦੇ ਕੁਝ ਹਿੱਸੇ

ਸੀਸੀਟੀਵੀ ਤਸਵੀਰਾਂ ਮੁਤਾਬਕ ਰੇਲ ਗੱਡੀ ਦਾ ਡੱਬਾ ਪੁਲ਼ ਤੋਂ ਹੇਠਾਂ ਲਮਕਦਾ ਨਜ਼ਰ ਆਇਆ।

ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 7.30 ਵਜੇ ਵਾਪਰਿਆ ਉਸ ਵੇਲੇ ਰੇਲ ਦੀ ਸਪੀਡ 130 ਕਿੱਲੋਮੀਟਰ ਪ੍ਰਤੀ ਘੰਟਾ ਸੀ। ਕੋਚ ਵਿੱਚ 80 ਤੋਂ ਵੱਧ ਲੋਕ ਸਵਾਰ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ