ਚੀਨ: ਚੌਕਾਂ 'ਚ ਫਾਹੇ ਟੰਗਣ ਦੀ ਰਵਾਇਤ ਬਾਰੇ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ

  • ਕੈਰੀ ਐਲਨ
  • ਬੀਬੀਸੀ ਮੌਨੀਟਰਿੰਗ
ਚੀਨ

ਤਸਵੀਰ ਸਰੋਤ, Beijing News

ਤਸਵੀਰ ਕੈਪਸ਼ਨ,

ਇੱਕ ਖੇਡ ਸਟੇਡੀਅਮ 'ਚ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਮੌਤ ਸਜ਼ਾ ਦੇਖਣ ਲਈ ਕਈ ਲੋਕਾਂ ਨੂੰ ਸੱਦਾ ਦਿੱਤਾ

ਸੋਸ਼ਲ ਮੀਡੀਆ ਚੀਨ ਦੇ ਇੱਕ ਸ਼ਹਿਰ ਵਿੱਚ ਜਨਤਕ ਤੌਰ 'ਤੇ ਕੈਦੀਆਂ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦੀ ਰਵਾਇਤ ਬਾਰੇ ਬਹਿਸ ਕਰ ਰਿਹਾ ਹੈ।

ਦੱਖਣੀ ਗੌਆਂਗਡੋਂਗ ਸੂਬੇ ਵਿੱਚ ਇੱਕ ਲੁਫੈਂਗ ਸ਼ਹਿਰ ਅਪਰਾਧਿਕ ਫੈਸਲਿਆਂ ਵਿੱਚ ਲਗਾਤਾਰ ਚਰਚਾ ਵਿੱਚ ਰਿਹਾ ਹੈ, ਜਿਸ ਨਾਲ ਲੱਗਦਾ ਹੈ ਕਿ ਇਹ ਸ਼ਹਿਰ ਡਰੱਗ ਦਾ ਗੜ੍ਹ ਹੋਵੇ।

ਇਸ ਹਫ਼ਤੇ ਸ਼ਹਿਰ ਦੀ ਅਦਾਲਤ ਨੇ ਇੱਕ ਖੇਡ ਸਟੇਡੀਅਮ 'ਚ ਦਿੱਤੀ ਜਾਣ ਵਾਲੀ 12 ਦੋਸ਼ੀਆਂ ਨੂੰ ਮੌਤ ਸਜ਼ਾ ਦੇਖਣ ਲਈ ਕਈ ਲੋਕਾਂ ਨੂੰ ਸੱਦਿਆ।

ਇੱਕ ਪ੍ਰਸਿੱਧ ਵੈੱਬਸਾਈਟ 'ਦਾ ਪੇਪਰ' ਮੁਤਾਬਕ ਫੈਸਲੇ ਦਾ ਪਾਲਣ ਕਰਦੇ ਹੋਏ ਅਤੇ ਅਦਾਲਤ ਦੀ ਮਨਜ਼ੂਰੀ ਤਹਿਤ ਡਰੱਗ ਦੇ ਕੇਸ ਵਿੱਚ ਦੋਸ਼ੀ ਪਾਏ ਜਾਣ ਵਾਲੇ 10 ਲੋਕਾਂ ਨੂੰ ਤੁਰੰਤ ਉੱਥੇ ਲਿਆ ਕੇ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।

ਲੁਫੈਂਗ ਦੀ ਪ੍ਰਸਿੱਧੀ

ਸਾਲ 2014 ਤੱਕ ਲੁਫੈਂਗ ਨੂੰ ਖੇਤਰ ਦੇ ਸਿੰਥੈਟਿਕ ਡਰੱਗ ਦੇ ਮਸ਼ਬੂਰ ਵੱਡੇ ਪੈਮਾਨੇ 'ਤੇ ਉਤਪਾਦ ਦੇ ਕਾਰਨ 'ਸਿਟੀ ਆਫ ਆਇਸ' ਵਜੋਂ ਜਾਣਿਆ ਜਾਂਦਾ ਸੀ।

ਤਸਵੀਰ ਸਰੋਤ, Science Faction

ਤਸਵੀਰ ਕੈਪਸ਼ਨ,

ਲੁਫੈਂਗ 'ਚ ਬਣਿਆ ਕ੍ਰਿਸਟਲ ਮੈਥ ਜ਼ਿਆਦਾਤਰ ਆਸਟ੍ਰੇਲੀਆ ਤੇ ਪੂਰਬੀ ਏਸੀਆ ਦੇ ਖੇਤਰਾਂ ਵਿੱਚ ਭੇਜਿਆ ਜਾਂਦਾ ਹੈ

ਇਸ ਦੇ ਇੱਕ ਪਿੰਡ ਬੋਸ਼ੇ ਨੂੰ ਕੌਮਾਂਤਰੀ ਮੀਡੀਆ 'ਚ ਇੱਕ ਬੁਰੇ ਪਿੰਡ ਵਜੋਂ ਮਾਨਤਾ ਦਿੱਤੀ ਗਈ ਹੈ।

ਚੀਨ ਵਿੱਚ ਅਜੋਕੇ ਸਮੇਂ ਵਿੱਚ ਮੌਤ ਦੀ ਸਜ਼ਾ ਬੇਹੱਦ ਘੱਟ ਦਿੱਤੀ ਜਾਂਦੀ ਹੈ ਪਰ ਦੱਖਣੀ ਗੌਆਂਗਡੋਂਗ ਦੇ ਸਮੁੰਦਰੀ ਇਲਾਕੇ 'ਚ ਇਸ ਦੀ ਰਫ਼ਤਾਰ 'ਚ ਵਾਧਾ ਦਿਖ ਰਿਹਾ ਹੈ।

ਲੁਫੈਂਗ ਨੇ ਜੂਨ 'ਚ ਕੌਮਾਂਤਰੀ ਸੁਰਖੀਆਂ ਖੱਟੀਆਂ ਸਨ, ਜਦੋਂ ਦੋ ਅਦਾਲਤਾਂ ਨੇ 18 ਲੋਕਾਂ ਨੂੰ ਜਨਤਕ ਤੌਰ 'ਤੇ ਮੌਤ ਦੀ ਸਜ਼ਾ ਸੁਣਾਈ, ਜਿਨ੍ਹਾਂ ਵਿਚੋਂ 8 ਨੂੰ ਸੁਣਵਾਈ ਤੋਂ ਤੁਰੰਤ ਬਾਅਦ ਸਜ਼ਾ ਦੇਣ ਲਈ ਕਹਿ ਦਿੱਤਾ ਗਿਆ ਸੀ।

ਖ਼ਾਸਕਰ ਪਿਛਲੇ ਕੁਝ ਮਹੀਨਿਆਂ ਦੌਰਾਨ ਗੌਆਂਗਡੋਂਗ ਸਰਕਾਰ ਆਪਣੇ ਬੇਤੁਕੇ ਪੈਂਤੜਿਆਂ ਨੂੰ ਵਧੇਰੇ ਆਨਲਾਈਨ ਦਿੱਖ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਨਵੰਬਰ ਵਿੱਚ ਗੌਆਂਗਜ਼ੋਹੌ ਨੇ ਜੀਏਆਂਗ ਸ਼ਹਿਰ 'ਚ ਜਨਤਕ ਮੌਤ ਦੀਆਂ ਸਜ਼ਾਵਾਂ ਬਾਰੇ ਰੋਜ਼ਾਨਾ ਤਸਵੀਰਾਂ ਸਾਂਝੀਆਂ ਕੀਤੀਆਂ। ਜਿਨਾਂ ਮੁਤਾਬਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਇਨ੍ਹਾਂ ਨੂੰ ਜਨਤਕ ਤੌਰ 'ਤੇ ਦੇਖਿਆ।

ਸਭ ਤੋਂ ਤਾਜ਼ਾ 16 ਦਸੰਬਰ ਨੂੰ ਪ੍ਰਸਿੱਧ ਮੋਬਾਇਲ ਐੱਪ ਵੀਚੈੱਟ ਰਾਹੀਂ ਸੁਣਵਾਈ ਦਾ ਪ੍ਰਸਾਰ ਕੀਤਾ ਗਿਆ। ਫੈਸਲੇ ਦੀ ਫੁਟੇਜ਼ ਨੂੰ ਸੋਸ਼ਲ ਮੀਡੀਆ ਦੀਆਂ ਮਸ਼ਹੂਰ ਸਾਈਟਾਂ ਰਾਹੀਂ ਪ੍ਰਸਾਰਿਤ ਕੀਤਾ ਗਿਆ।

ਜਨਤਕ ਤੌਰ 'ਤੇ ਪ੍ਰਦਰਸ਼ਨ

ਸੁਣਵਾਈ ਦੀ 'ਦਾ ਬੀਜਿੰਗ ਨਿਊਜ਼' ਫੁਟੇਜ ਨੂੰ ਸ਼ਨੀਵਾਰ ਪਾਉਣ ਤੋਂ ਬਾਅਦ 30 ਲੱਖ ਵਾਰ ਦੇਖਿਆ ਗਿਆ।

ਤਸਵੀਰ ਸਰੋਤ, Beijing News

ਤਸਵੀਰ ਕੈਪਸ਼ਨ,

ਦੋਸ਼ੀਆਂ ਨੂੰ "ਤੁਰੰਤ" ਫਾਂਸੀ ਤੋਂ ਪਹਿਲਾਂ ਪੁਲਿਸ ਕਾਰਾਂ 'ਚ ਲੈ ਕੇ ਜਾਂਦੇ ਹੋਏ

ਜੋ ਇਹ ਦਿਖਾਉਂਦਾ ਹੈ ਕਿ ਹਥਿਆਰਬੰਦ ਸੁਰੱਖਿਆ ਬਲਾਂ ਨਾਲ ਘਿਰੇ ਅਪਰਾਧੀਆਂ ਨੂੰ ਸਜ਼ਾ ਵਾਲੀ ਥਾਂ 'ਤੇ ਲਿਆਂਦਾ ਜਾਂਦਾ ਹੈ।

ਇਸ ਦੌਰਾਨ ਤਮਾਸ਼ਾ ਦੇਖਣ ਆਏ ਹਜ਼ਾਰਾਂ ਲੋਕ ਨੂੰ ਵੀ ਉੱਥੇ ਮੌਜੂਦ ਦੇਖਿਆ ਜਾ ਸਕਦਾ ਹੈ।

ਸਜ਼ਾ ਸੁਣਾਏ ਜਾਣ ਤੋਂ ਬਾਅਦ ਹਥਿਆਰਬੰਦ ਸੁਰੱਖਿਆ ਬਲ ਉਨ੍ਹਾਂ ਨੂੰ ਆਪਣੀਆਂ ਗੱਡੀਆਂ 'ਚ ਸੁੱਟ ਕੇ ਦੂਰ ਲੈ ਜਾਂਦੇ ਹਨ ਤੇ ਇਨ੍ਹਾਂ ਵਿਚੋਂ ਕਈਆਂ ਦੀ ਯਾਤਰਾ ਸਿੱਧੀ ਫਾਇਰਿੰਗ ਰੇਂਜ 'ਚ ਹੀ ਖ਼ਤਮ ਹੁੰਦੀ ਹੈ।

ਕਤਲ, ਚੋਰੀ, ਅਤੇ ਡਰੱਗ ਨਾਲ ਜੁੜੇ ਮਾਮਲਿਆਂ 'ਤੇ ਫੈਸਲੇ ਸੁਣਾਏ ਜਾਂਦੇ ਹਨ ਪਰ ਪੇਪਰ ਸਿਰਫ ਉਨ੍ਹਾਂ ਮਾਮਲਿਆਂ ਨੂੰ ਉਜਾਗਰ ਕਰਦਾ ਹੈ।ਜਿਨਾਂ ਵਿੱਚ ਡਰੱਗ ਮਾਮਲਿਆਂ 'ਚ ਦੋਸ਼ੀ ਪਾਏ ਜਾਣ 'ਤੇ ਤੁਰੰਤ ਮੌਤ ਦੀ ਸਜ਼ਾ ਸੁਣਾਈ ਗਈ ਹੋਵੇ।

'ਸੱਭਿਆਚਾਰਕ ਕ੍ਰਾਂਤੀ ਵਾਪਸ ਆ ਗਈ ਹੈ'

ਇਸ ਵੀਡੀਓ ਦੀ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਅਤੇ ਅਜਿਹੇ ਹੀ ਵਿਚਾਰਧਾਰਾ ਦੇ ਆਨਲਾਈਨ ਯੂਜਰਜ਼ ਨੇ ਆਲੋਚਨਾ ਕੀਤੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਐਮਨੇਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਚੀਨ ਹੋਰਨਾਂ ਮੁਲਕ ਦੇ ਮੁਕਾਬਲੇ ਜ਼ਿਆਦਾ ਫਾਂਸੀ ਦਿੰਦਾ ਹੈ

ਐਮਨੇਸਟੀ ਇੰਟਰਨੈਸ਼ਨਲ ਦੇ ਵਿਲੀਅਮ ਨੀ ਨੇ ਟਵਿੱਟਰ 'ਤੇ ਕਿਹਾ, "ਚੀਨ ਦੇ ਅਧਿਕਾਰੀਆਂ ਨੇ ਇੱਕ ਵਾਰ ਫਿਰ ਮਨੁੱਖੀ ਜੀਵਨ ਅਤੇ ਸਨਮਾਨ ਦੀ ਉਲੰਘਣਾ ਦਾ ਪ੍ਰਦਰਸ਼ਨ ਕੀਤਾ ਹੈ।"

ਮੋਬਾਇਲ ਐੱਪ ਸਿਨਾ ਵੈਇਬੋ 'ਤੇ ਕਈ ਕਹਿੰਦੇ ਹਨ ਅਜਿਹੀਆਂ ਸ਼ਰਮਿੰਦਗੀ ਵਾਲੀਆਂ ਵੀਡੀਓ ਦੇਖ ਕੇ ਲੱਗਦਾ ਹੈ ਕਿ 'ਸੱਭਿਆਚਾਰਕ ਕ੍ਰਾਂਤੀ ਵਾਪਸ ਆ ਗਈ ਹੈ'।

ਇਸ ਤੋਂ ਇਲਾਵਾ ਕੁਝ ਚੀਨੀਆਂ ਨੇ ਵੀ ਇਸ ਸਬੰਧੀ ਆਪਣੀ ਅਵਾਜ਼ ਚੁੱਕੀ ਹੈ।

ਅਜਿਹੇ ਬਹੁਤ ਸਾਰੇ ਕੇਸ ਵੀ ਹਨ ਜਿੱਥੇ ਪੁਲਿਸ ਨੇ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਜ਼ਬਰਦਸਤੀ ਗੁਨਾਹ ਕਬੂਲ ਕਰਨ ਲਈ ਮਜਬੂਰ ਕੀਤਾ ਅਤੇ ਸਿੱਟੇ ਵਜੋਂ ਮੌਤ ਦੀ ਸਜ਼ਾ ਦਿੱਤੀ ਗਈ।

ਚੀਨ ਸੰਸਾਰ ਦੇ ਦੂਜੇ ਮੁਲਕਾਂ ਨਾਲੋਂ ਵੱਧ ਵੱਧ ਫਾਂਸੀ ਦੀ ਸਜ਼ਾ ਦਿੰਦਾ ਹੈ। ਇੱਥੇ ਕੋਈ ਅਧਿਕਾਰਕ ਅੰਕੜੇ ਨਹੀਂ ਹਨ, ਜੋਂ ਦੱਸ ਸਕਣ ਕਿ ਹੁਣ ਤੱਕ ਕਿੰਨਿਆ ਨੂੰ ਸਜ਼ਾ ਮਿਲ ਚੁੱਕੀ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਅੰਕੜੇ ਹਜ਼ਾਰਾਂ ਤੱਕ ਪਹੁੰਚ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)