'ਯਮਨ ਦੇ ਬਾਗੀਆਂ ਨੇ ਰਿਆਦ ਤੇ ਦਾਗੀ ਮਿਜ਼ਾਈਲ'

Yaman

ਤਸਵੀਰ ਸਰੋਤ, almasirah

ਤਸਵੀਰ ਕੈਪਸ਼ਨ,

ਬੁਰਕਾਨ-2 ਮਿਜ਼ਾਇਲ

ਯਮਨ 'ਚ ਹੂਥੀ ਦੇ ਬਾਗੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਨੇੜੇ ਇੱਕ ਮਿਜ਼ਾਈਲ ਦਾਗੀ ਹੈ।

ਰਿਆਦ ਦੇ ਚਸ਼ਮਦੀਦਾਂ ਨੇ ਆਸਮਾਨ 'ਚ ਧੂਏਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਅਤੇ ਹਾਲੇ ਤਕ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇੱਕ ਸਥਾਨਕ ਟੀਵੀ ਚੈਨਲ ਅਲ-ਮਸੀਰਾ ਦੀ ਰਿਪੋਰਟ ਮੁਤਾਬਕ, ਬਾਗੀਆਂ ਨੇ ਅਲ ਯਾਮਾਮਾ ਪੈਲੇਸ ਵਿਖੇ ਬੁਰਕਾਨ-2 ਮਿਜ਼ਾਈਲ ਦਾਗੀ ਜਿੱਥੇ ਸਾਊਦੀ ਨੇਤਾਵਾਂ ਦੀ ਇੱਕ ਮੀਟਿੰਗ ਨੂੰ ਨਿਸ਼ਾਨਾ ਬਣਾਇਆ ਗਿਆ।

ਪਿਛਲੇ ਮਹੀਨੇ, ਇਸੇ ਤਰ੍ਹਾਂ ਦੀ ਇੱਕ ਮਿਜ਼ਾਇਲ ਰਿਆਦ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦਿਆਂ ਨੇੜੇ ਆਈ ਸੀ।

ਸਾਊਦੀ ਅਰਬ ਅਤੇ ਅਮਰੀਕਾ ਨੇ ਇਰਾਨ 'ਤੇ ਹੂਥੀ ਬਾਗੀਆਂ ਨੂੰ ਇਹ ਮਿਜ਼ਾਈਲ ਮੁਹੱਈਆ ਕਰਵਾਉਣ ਦਾ ਦੋਸ਼ ਲਗਾਇਆ ਹੈ।

ਇਰਾਨ ਨੇ ਬਾਗ਼ੀਆਂ ਨੂੰ ਹਥਿਆਰ ਦੇਣ ਦੀ ਗੱਲ ਤੋਂ ਇਨਕਾਰ ਕੀਤਾ ਹੈ।

ਬਾਗੀਆਂ ਨੇ ਜਿਸ ਪੈਲੇਸ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ, ਉਹ ਸਾਊਦੀ ਦੇ ਸ਼ਾਹ ਦਾ ਦਫ਼ਤਰ ਤੇ ਸ਼ਾਹੀ ਅਦਾਲਤ ਹੈ।

ਯਮਨ ਦੀ ਲੜਾਈ ਦੀ ਵਜ੍ਹਾ

ਯਮਨ ਦੇ ਸੰਘਰਸ਼ ਦੀਆਂ ਜੜਾਂ ਸਾਲ 2011 'ਚ ਹੋਈ ਅਰਬ ਕ੍ਰਾਂਤੀ 'ਚ ਲੱਭੀਆਂ ਜਾ ਸਕਦੀਆਂ ਹਨ।

ਇਸੇ ਅਰਬ ਕ੍ਰਾਂਤੀ ਦੀ ਲਹਿਰ ਦੌਰਾਨ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਨੂੰ ਸਿਆਸਤ ਛੱਡਣੀ ਪਈ ਅਤੇ ਯਮਨ ਦੀ ਕਮਾਨ ਉਨ੍ਹਾਂ ਦੇ ਉਪ ਰਾਸ਼ਟਰਪਤੀ ਅਬਦ ਰੱਬੂ ਮੰਸੂਰ ਹਾਦੀ ਦੇ ਹੱਥ 'ਚ ਆ ਗਈ।

ਤਸਵੀਰ ਸਰੋਤ, AFP

ਸ਼ੁਰੂ ਵਿੱਚ ਇਹ ਮੰਨਿਆ ਗਿਆ ਕਿ ਸੱਤਾ 'ਚ ਬਦਲਾਅ ਨਾਲ ਸਿਆਸੀ ਸਥਿਰਤਾ ਵਧੇਗੀ ਪਰ ਹਕੀਕਤ 'ਚ ਇਹ ਨਕਾਮ ਰਿਹਾ।

ਇਸ ਦੇ ਨਾਲ ਹੀ ਯਮਨ 'ਚ ਸਿਆਸੀ ਸੰਘਰਸ਼ ਸ਼ੁਰੂ ਹੋ ਗਿਆ ਜਿਸ 'ਚ ਇੱਕ ਪਾਸੇ ਸਾਬਕਾ ਰਾਸ਼ਟਰਪਤੀ ਸਾਲੇਹ ਦੀ ਫੌਜ ਸੀ ਤੇ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਹਾਦੀ ਦੀ ਫੌਜ।

ਇੱਕ ਮੋਰਚਾ ਹੂਥੀ ਬਾਗ਼ੀਆਂ ਨੇ ਵੀ ਖੋਲ ਰੱਖਿਆ ਸੀ।

ਯਮਨ 'ਤੇ 30 ਸਾਲ ਤਕ ਹਕੂਮਤ ਕਰਨ ਵਾਲੇ ਸਾਲੇਹ ਨੇ ਬਾਅਦ ਵਿੱਚ ਰਾਸ਼ਟਪਤੀ ਹਾਦੀ ਨੂੰ ਯਮਨ ਦੀ ਰਾਜਧਾਨੀ ਰਿਆਦ ਤੋਂ ਹਟਾਉਣ ਲਈ ਹੂਥੀ ਬਾਗੀਆਂ ਨਾਲ ਹੱਥ ਮਿਲਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)