ਯੂਰਪ: ਊਬਰ 'ਤੇ ਟੈਕਸੀ ਕੰਪਨੀ ਦੇ ਨਿਯਮ ਲੱਗਣ ਦਾ ਅਸਰ ਕੀ ਹੋਵੇਗਾ?

Uber Image copyright Spencer Platt/Getty Images
ਫੋਟੋ ਕੈਪਸ਼ਨ ਫਾਈਲ ਫੋਟੋ

ਯੂਰੋਪੀਅਨ ਕੋਰਟ ਆਫ਼ ਜਸਟਿਸ ਦੇ ਮੁਤਾਬਕ ਊਬਰ ਅਧਿਕਾਰਤ ਤੌਰ 'ਤੇ ਇਕ ਟ੍ਰਾਂਸਪੋਰਟ ਕੰਪਨੀ ਹੈ ਅਤੇ ਡਿਜੀਟਲ ਸੇਵਾ ਨਹੀਂ ਹੈ।

ਊਬਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਹ ਇੱਕ ਸੂਚਨਾ ਸਮਾਜ ਸੇਵਾ ਹੈ ਜਿਹੜੀ ਲੋਕਾਂ ਨੂੰ ਇਕ ਦੂਜੇ ਨਾਲ ਇਲੈਕਟ੍ਰੌਨਿਕ ਤੌਰ 'ਤੇ ਸੰਪਰਕ ਬਣਾਉਣ ਵਿਚ ਮਦਦ ਕਰਦੀ ਹੈ ਅਤੇ ਟੈਕਸੀ ਕੰਪਨੀ ਨਹੀਂ ਹੈ।

ਲੰਮੇਰੀ ਉਮਰ ਜਿਉਣ ਦੇ ਕੀ ਹਨ ਰਾਜ਼?

'ਕਾਨਫ਼ਰੰਸ ਨਾ ਕਰ ਕੁਰਸੀਆਂ ਦਾ ਕਿਰਾਇਆ ਬਚੇਗਾ'

ਊਬਰ ਨੂੰ ਬਾਰਸਿਲੋਨਾ ਵਿੱਚ ਸਥਾਨਕ ਟੈਕਸੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ, ਇਸਦੇ ਬਾਅਦ ਹੀ ਕੇਸ ਉੱਠਿਆ।

Image copyright EPA

ਊਬਰ ਨੇ ਕਿਹਾ ਕਿ ਇਸ ਫੈਸਲੇ ਨਾਲ ਯੂਰਪ ਵਿੱਚ ਕੰਮ ਕਰਨ ਦੇ ਢੰਗ ਵਿੱਚ ਥੋੜਾ ਫ਼ਰਕ ਹੋਵੇਗਾ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦਾ ਆਰਥਿਕਤਾ 'ਤੇ ਪ੍ਰਭਾਵ ਪੈ ਸਕਦਾ ਹੈ।

ਊਬਰ ਦੇ ਬੁਲਾਰੇ ਨੇ ਕਿਹਾ, "ਇਸ ਫ਼ੈਸਲੇ ਨਾਲ ਜ਼ਿਆਦਾਤਰ ਯੂਰਪੀ ਦੇਸ਼ਾਂ ਵਿੱਚ ਫ਼ਰਕ ਨਹੀਂ ਪਵੇਗਾ, ਜਿੱਥੇ ਅਸੀਂ ਪਹਿਲਾਂ ਹੀ ਟਰਾਂਸਪੋਰਟੇਸ਼ਨ ਕਾਨੂੰਨ ਤਹਿਤ ਕੰਮ ਕਰਦੇ ਹਾਂ।''

ਕੀ ਹੋਵੇਗਾ ਫੈਸਲੇ ਦਾ ਅਸਰ?

ਟੀਯੂਸੀ ਦੀ ਜਨਰਲ ਸਕੱਤਰ ਫ੍ਰਾਂਸਿਸ ਓ ਗਰੇਡੀ ਨੇ ਕਿਹਾ ਕਿ ਇਸ ਫ਼ੈਸਲੇ ਦਾ ਮਤਲਬ ਸੀ "ਊਬਰ ਨੂੰ ਉਨ੍ਹਾਂ ਨਿਯਮਾਂ ਮੁਤਾਬਕ ਚੱਲਣਾ ਚਾਹੀਦਾ ਹੈ ਜਿਸ ਤਰ੍ਹਾਂ ਬਾਕੀ ਸਾਰੇ ਚੱਲਦੇ ਹਨ।"

ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਦੇ ਡਰਾਈਵਰ ਕੋਈ ਵਸਤੂ ਨਹੀਂ ਹਨ। ਉਹ ਘੱਟੋ-ਘੱਟ ਤਨਖ਼ਾਹ ਅਤੇ ਛੁੱਟੀ ਦੀ ਤਨਖਾਹ ਦੇ ਹੱਕਦਾਰ ਹਨ।

"ਤਕਨਾਲੋਜੀ ਦੀ ਵਰਤੋਂ ਕੰਮ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਦਹਾਕਿਆਂ ਪਹਿਲਾਂ ਕੰਮ ਕਰਨ ਦੇ ਤਰੀਕਿਆਂ 'ਤੇ ਵਾਪਸ ਜਾਣ ਲਈ।"

ਕੈਸ ਬਿਜ਼ਨਸ ਸਕੂਲ ਦੇ ਪ੍ਰੋ. ਆਂਦਰੇ ਸਪੀਕਰ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ।

ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਇਹ ਦੇਖਦੇ ਹਨ ਕਿ ਯੂਰਪੀ ਯੂਨੀਅਨ ਅਸਲ ਵਿਚ ਤਕਨੀਕੀ ਫਰਮਾਂ ਦੀ ਵਾਧੂ ਸ਼ਕਤੀ ਨੂੰ ਪਿੱਛੇ ਧੱਕਣ ਵਿਚ ਅਗਵਾਈ ਕਰ ਰਿਹਾ ਹੈ ਅਤੇ ਇਸ ਦੇ ਨੇੜੇ ਕੁਝ ਹੱਦ ਤਕ ਮੁਹੱਈਆ ਕਰਵਾਉਣਾ ਸ਼ੁਰੂ ਕਰ ਰਿਹਾ ਹੈ।''

"ਇਸ ਨਾਲ ਮੁਕਾਬਲਾ ਵੱਧਦਾ ਹੈ। ਪਰ ਊਬਰ ਦਾ ਮਾਡਲ ਕੀਮਤ 'ਤੇ ਅਧਾਰਤ ਹੈ। ਇਸ ਕਰਕੇ ਉਨ੍ਹਾਂ ਬਜ਼ਾਰ ਵਿੱਚੋਂ ਕਾਫੀ ਕੰਪਨੀਆਂ ਨੂੰ ਬਾਹਰ ਕੱਢ ਦਿੱਤਾ ਹੈ।''

"ਇਸ ਫੈਸਲੇ ਨਾਲ ਅਸੀਂ ਵੇਖਾਂਗੇ ਕਿ ਯੂਰਪ ਦੇ ਆਲੇ-ਦੁਆਲੇ ਬਹੁਤ ਸਾਰੇ ਹੋਰ ਛੋਟੇ ਐਪਸ ਆ ਜਾਣਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ