ਮੈਲਬਰਨ 'ਚ ਕਿਵੇਂ ਵਾਪਰਿਆ ਤੇਜ਼ ਰਫ਼ਤਾਰ ਸੜਕ ਹਾਦਸਾ

ऑस्ट्रेलिया Image copyright Reuters
ਫੋਟੋ ਕੈਪਸ਼ਨ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

ਆਸਟ੍ਰੇਲੀਆ ਵਿੱਚ ਪੁਲਿਸ ਨੇ ਮੇਲਬਰਨ ਵਿੱਚ ਸੜਕ ਦੇ ਕੰਢੇ ਚੱਲ ਰਹੇ ਲੋਕਾਂ 'ਤੇ ਕਾਰ ਚੜ੍ਹਾਉਣ ਦੇ ਇਲਜ਼ਾਮ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਿਕਟੋਰੀਆ ਸੂਬੇ ਦੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਕਾਰ ਫ਼ਲਾਇੰਡਰਸ ਸਟਰੀਟ 'ਚ ਕਈ ਲੋਕਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਵਧੀ।

ਪੁਲਿਸ ਦੇ ਮੁਤਾਬਕ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇੱਕ ਭੀੜ ਵਾਲੇ ਚੌਰਾਹੇ 'ਤੇ ਇਹ ਘਟਨਾ ਵਾਪਰੀ। ਇਸ ਵਿੱਚ 14 ਲੋਕ ਜ਼ਖਮੀ ਹੋਏ ਹਨ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਆਸਟ੍ਰੇਲੀਆ ਸਮਲਿੰਗੀ ਵਿਆਹ ਦੇ ਹੱਕ 'ਚ

ਆਸਟ੍ਰੇਲੀਆ: ਵਿਕਟੋਰੀਆ 'ਚ ਮਿਲੇਗਾ ਸਵੈ-ਇੱਛਾ ਮੌਤ ਦਾ ਹੱਕ

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੋਚ ਸਮਝ ਕੇ ਅੰਜਾਮ ਦਿੱਤੀ ਗਈ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਫ਼ਿਲਹਾਲ ਇਸ ਨੂੰ ਕੱਟੜਪੰਥ ਨਾਲ ਜੋੜਨਾ ਜਲਦਬਾਜ਼ੀ ਹੋਵੇਗਾ।

ਇਸ ਸਿਲਸਿਲੇ ਵਿੱਚ ਡਰਾਈਵਰ ਅਤੇ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਰਸੇਲ ਬੈਰੇਟ ਨੇ ਕਿਹਾ, ''ਇਸਦੇ ਮਕਸਦ ਦੇ ਬਾਰੇ ਕੁਝ ਵੀ ਨਹੀਂ ਪਤਾ।''

ਅਧਿਕਾਰੀਆਂ ਨੇ ਲੋਕਾਂ ਨੂੰ ਘਟਨਾ ਵਾਲੇ ਇਲਾਕੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।

Image copyright TWITTER @LACHLANVE VIA REUTERS

ਸਥਾਨਕ ਸਮੇਂ ਮੁਤਾਬਕ ਸ਼ਾਮ ਸਾਢੇ ਚਾਰ ਵਜੇ ਇੱਕ ਚਿੱਟੀ ਰੰਗ ਦੀ ਐੱਸਯੂਵੀ ਨੇ ਸੜਕ ਕੰਢੇ ਚੱਲ ਰਹੇ ਲੋਕਾਂ ਨੂੰ ਟੱਕਰ ਮਾਰੀ।

'ਕਾਰ ਨੇ 96 ਦੀ ਸਪੀਡ ਨਾਲ ਸਾਨੂੰ ਟੱਕਰ ਮਾਰੀ'

ਸਚਿਨ ਤੋਂ ਬੱਸ ਕੁਝ ਕਦਮ ਹੀ ਪਿੱਛੇ ਸੀ ਜੇਸਨ ਸੰਘਾ

ਸ਼ੈਂਪੂ ਦੀ ਬੋਤਲ ਬੱਚਿਆ ਨੂੰ ਬਿਮਾਰੀ ਤੋਂ ਬਚਾਏਗੀ?

ਇੱਕ ਸਥਾਨਕ ਪ੍ਰਤੱਖਦਰਸ਼ੀ ਜਿਮ ਸਟੂਪਾਸ ਨੇ ਬੀਬੀਸੀ ਨੂੰ ਦੱਸਿਆ, ''ਗੱਡੀ ਲੋਕਾਂ ਨਾਲ ਭਰੇ ਚੌਰਾਹੇ ਵਿੱਚ ਪੈਦਲ ਯਾਤਰੀਆਂ ਨੂੰ ਦਰੜਦੀ ਹੋਈ ਅੱਗੇ ਵਧੀ। ਕਾਰ ਡਰਾਈਵਰ ਨੇ ਬ੍ਰੇਕ ਲਗਾਉਣ ਜਾਂ ਲੋਕਾਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।''

ਉਨ੍ਹਾਂ ਅੱਗੇ ਕਿਹਾ, ''ਕਾਰ ਨੇ ਸਾਨੂੰ 96 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਟੱਕਰ ਮਾਰੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)