ਕੈਟਲਨ ਇਤਿਹਾਸ ਦੇ ਸਭ ਤੋਂ ਵੱਡੇ ਸੰਕਟ ਬਾਰੇ ਪੜ੍ਹੋ ਥੋੜੇ ਸ਼ਬਦਾਂ 'ਚ

Carles Puigdemont earlier appealed for international mediation to help solve the growing crisis Image copyright AFP/GETTY IMAGES

ਆਜ਼ਾਦੀ ਲਈ ਕੈਟੇਲੋਨੀਆ ਦੇ ਉਪਰਾਲਿਆਂ ਨੇ ਸਪੇਨ ਨੂੰ 40 ਸਾਲ ਦੇ ਸਭ ਤੋਂ ਵੱਡੇ ਸਿਆਸੀ ਸੰਕਟ ਵਿੱਚ ਫਸਾ ਦਿੱਤਾ ਹੈ।

21 ਦਸੰਬਰ ਨੂੰ ਆਜ਼ਾਦੀ-ਪੱਖੀ ਪਾਰਟੀਆਂ ਨੇ ਕੈਟਲਨ ਚੋਣਾ ਵਿੱਚ ਬਹੁਮਤ ਹਾਸਲ ਕੀਤਾ। ਇਹ ਉਸ ਵੇਲੇ ਹੋਇਆ ਜਦੋਂ ਸਪੇਨ ਸੰਕਟ ਨੂੰ ਖ਼ਤਮ ਕਰਨ ਦੀ ਉਮੀਦ ਕਰ ਕਿਹਾ ਸੀ।

ਕੈਟੇਲੋਨੀਆ ਚੋਣਾਂ ਵਿੱਚ ਸਪੇਨ ਨੂੰ ਝਟਕਾ

ਕਿਉਂ ਲੈ ਰਿਹਾ ਸਪੇਨ ਰਾਏਸ਼ੁਮਾਰੀ 'ਤੇ ਫੈਸਲਾ?

ਜੱਫ਼ੀ ਪਾਉਣ 'ਤੇ ਵਿਦਿਆਰਥੀ ਸਕੂਲੋਂ ਕੱਢਿਆ

ਇਸ ਨਾਲ ਹੁਣ ਕੈਟੇਲੋਨੀਆ 'ਚ ਆਜ਼ਾਦੀ ਸੰਭਾਵਨਾ ਮੁੜ ਸੁਰਜੀਤ ਹੋ ਗਈ ਹੈ।

ਕੈਟੇਲੋਨੀਆ ਕੀ ਹੈ?

ਕੈਟੇਲੋਨੀਆ ਉੱਤਰੀ-ਪੂਰਬੀ ਸਪੇਨ ਦਾ ਇੱਕ ਅੱਧ-ਖ਼ੁਦਮੁਖ਼ਤਿਆਰ ਖੇਤਰ ਹੈ, ਜਿਸ ਦਾ ਇਤਿਹਾਸ ਲਗਭਗ 1000 ਸਾਲ ਪੁਰਾਣਾ ਹੈ।

ਇਸ ਅਮੀਰ ਖੇਤਰ ਦੀ ਆਪਣੀ ਭਾਸ਼ਾ, ਸੰਸਦ, ਝੰਡੇ ਅਤੇ ਗੀਤ ਦੇ ਨਾਲ 7.5 ਮਿਲੀਅਨ ਲੋਕ ਹਨ। ਕੈਟੇਲੋਨੀਆ ਦੇ ਆਪਣੇ ਖ਼ੁਦ ਦੀ ਪੁਲਿਸ ਬਲ ਵੀ ਹੈ।

ਕਿਉਂ ਹੈ ਵਿਵਾਦ?

  • ਕੈਟਲਨ ਰਾਸ਼ਟਰਵਾਦੀਆਂ ਨੇ ਲੰਬੇ ਸਮੇਂ ਤੋਂ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਇਲਾਕਾ ਟੈਕਸਾਂ ਰਾਹੀਂ ਸਪੇਨ ਦੇ ਗ਼ਰੀਬ ਖੇਤਰਾਂ ਲਈ ਬਹੁਤ ਜ਼ਿਆਦਾ ਪੈਸਾ ਭੇਜਦਾ ਹੈ।
  • ਉਹ ਇਹ ਵੀ ਕਹਿੰਦੇ ਹਨ ਕਿ ਸਪੇਨ ਵੱਲੋਂ 2010 ਵਿੱਚ ਉਨ੍ਹਾਂ ਦੀ ਖ਼ੁਦਮੁਖ਼ਤਿਆਰੀ ਦੀ ਸਥਿਤੀ ਵਿੱਚ ਬਦਲਾਅ ਕੈਟਲਨ ਪਛਾਣ ਨੂੰ ਕਮਜ਼ੋਰ ਕਰ ਰਿਹਾ ਹੈ।
  • 1 ਅਕਤੂਬਰ ਦੀ ਰਾਏ-ਸ਼ੁਮਾਰੀ ਵਿਚ, ਜਿਸ ਨੂੰ ਸਪੇਨ ਦੀ ਸੰਵਿਧਾਨਕ ਅਦਾਲਤ ਨੇ ਗ਼ੈਰ ਕਨੂੰਨੀ ਘੋਸ਼ਿਤ ਕੀਤਾ, ਵਿੱਚ ਤਕਰੀਬਨ 90% ਕੈਟਲਨ ਵੋਟਰਾਂ ਨੇ ਆਜ਼ਾਦੀ ਦਾ ਸਮਰਥਨ ਕੀਤਾ। ਹਾਲਾਂਕਿ ਮਤਦਾਨ ਸਿਰਫ਼ 43% ਸੀ।
Image copyright Getty Images
  • ਉੱਥੇ ਝਗੜੇ ਹੋਏ ਸਨ ਜਦੋਂ ਸਪੇਨ ਦੀ ਕੌਮੀ ਪੁਲਿਸ ਨੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ।
  • ਕੈਟਲਨ ਸੰਸਦ ਦੇ ਸੱਤਾਧਾਰੀ ਵੱਖਵਾਦੀਆਂ ਨੇ ਫਿਰ 27 ਅਕਤੂਬਰ ਨੂੰ ਆਜ਼ਾਦੀ ਦਾ ਐਲਾਨ ਕੀਤਾ।
  • ਗ਼ੁੱਸੇ ਵਿੱਚ ਆਈ ਸਪੇਨ ਦੀ ਸਰਕਾਰ ਨੇ ਸੰਵਿਧਾਨ ਦੀ ਧਾਰਾ 155 ਨੂੰ ਲਾਗੂ ਕਰ ਕੇ ਸਿੱਧਾ ਰਾਜ ਸ਼ੁਰੂ ਕਰ ਦਿੱਤਾ।
  • ਸਪੇਨ ਦੀ ਸਰਕਾਰ ਨੇ ਕੈਟਲਨ ਨੇਤਾਵਾਂ ਨੂੰ ਬਰਖ਼ਾਸਤ ਕਰ ਦਿੱਤਾ, ਸੰਸਦ ਨੂੰ ਭੰਗ ਕਰ ਦਿੱਤਾ ਅਤੇ 21 ਦਸੰਬਰ ਨੂੰ ਖੇਤਰੀ ਚੋਣਾ ਬੁਲਾਈਆਂ।
  • ਕੈਟਲਨ ਦੇ ਰਾਸ਼ਟਰਪਤੀ ਕਾਰਲਸ ਪੁਈਜਮੋਂਟ ਤੇ ਉਨ੍ਹਾਂ ਦੇ ਚਾਰ ਸਾਥੀ ਬੈਲਜੀਅਮ ਚਲੇ ਗਏ ਪਰ ਸਪੇਨ ਵਿਚ ਉਹ ਵਿਦਰੋਹ ਕਰਨ ਲਈ ਦੋਸ਼ੀ ਹਨ। ਉਸ ਦੇ ਦੋ ਸਾਬਕਾ ਮੰਤਰੀ ਸਪੇਨ ਦੀ ਜੇਲ੍ਹ ਵਿੱਚ ਹਨ।

ਸੰਕਟ ਅਹਿਮ ਕਿਉਂ ਹੈ?

ਹਜ਼ਾਰਾਂ ਕਾਰੋਬਾਰੀਆਂ ਨੇ ਕੈਟੇਲੋਨੀਆ ਵਿੱਚ ਆਪਣੇ ਕਾਰੋਬਾਰਾਂ ਨੂੰ ਘਟਾ ਦਿੱਤਾ ਹੈ।

ਕੈਟੇਲੋਨੀਆ: 5 ਤੱਥ ਖ਼ੁਦਮੁਖ਼ਤਿਆਰੀ ਤੋਂ ਅਜ਼ਾਦੀ ਤੱਕ

ਹਿਰਾਸਤ 'ਚ ਲਏ ਗਏ ਕੈਟੇਲੋਨੀਆ ਦੇ ਲੀਡਰ

ਕੈਟੇਲੋਨੀਆ ਚੋਣਾਂ ਵਿੱਚ ਸਪੇਨ ਨੂੰ ਝਟਕਾ

ਇਸ ਸੰਕਟ ਨੂੰ ਉਨ੍ਹਾਂ ਯੂਰਪੀਅਨ ਦੇਸਾਂ ਵਿੱਚ ਘਿਰਨਾ ਨਾਲ ਵੇਖਿਆ ਜਾ ਰਿਹਾ ਹੈ, ਜਿਨ੍ਹਾਂ ਦੇਸਾਂ ਵਿੱਚ ਸ਼ਕਤੀਸ਼ਾਲੀ ਰਾਸ਼ਟਰਵਾਦੀ ਅੰਦੋਲਨ ਦੀ ਸੰਭਾਵਨਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)