ਆਖ਼ਿਰ ਇਹ ਕੁੜੀਆਂ 'ਨਾ' ਕਿਉਂ ਨਹੀਂ ਕਹਿ ਪਾਉਂਦੀਆਂ?

ਇਵਾਨਾ ਸਮਿਤ Image copyright FACEBOOK/IVANAVANABANANAXOX

ਕੁਆਲਾਲੰਪੁਰ ਮਲੇਸ਼ੀਆ ਵਿੱਚ ਇਸੇ ਦਸੰਬਰ ਦੇ ਸ਼ੁਰੂ 'ਚ ਇੱਕ 18 ਸਾਲਾ ਮਾਡਲ ਦੀ ਲਾਸ਼ ਇੱਕ ਉੱਚੀ ਇਮਾਰਤ ਦੀ ਛੇਵੀਂ ਮੰਜ਼ਿਲ ਦੀ ਬਾਲਕਨੀ ਵਿੱਚ ਮਿਲੀ।

ਡੱਚ ਮੂਲ ਦੀ ਇਵਾਨਾ ਸਮਿਤ 13 ਸਾਲਾਂ ਦੀ ਉਮਰ ਤੋਂ ਹੀ ਮਾਡਲਿੰਗ ਕਰ ਰਹੀ ਸੀ। ਉਸ ਦੀ ਅਚਾਨਕ ਹੋਈ ਮੌਤ ਨੇ ਰਹੱਸ ਪੈਦਾ ਕਰ ਦਿੱਤਾ।

ਇਹ ਸੁੰਦਰਤਾ ਅਤੇ ਮੌਤ ਦੀ ਕਹਾਣੀ ਹੈ, ਸੈਕਸ, ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੇ ਦੁਆਲੇ ਬੁਣੀ ਹੋਈ ਹੈ ਅਤੇ ਇਸ ਇੰਡਸਟਰੀ ਵਿੱਚ ਕੰਮ ਕਰਨ ਦੇ ਦਰਪੇਸ਼ ਜੋਖਿਮਾਂ ਅਤੇ ਖ਼ਤਰਿਆਂ 'ਤੇ ਸਵਾਲ ਚੁੱਕੇ ਜਾ ਰਹੇ ਹਨ।

ਸਮਿਤ ਦੀ ਮੌਤ ਕਥਿਤ ਤੌਰ 'ਤੇ ਪਾਰਟੀ ਤੋਂ ਇੱਕ ਜੋੜੇ ਨਾਲ ਘਰ ਜਾਣ ਤੋਂ ਬਾਅਦ 20ਵੀਂ ਮੰਜ਼ਲ ਤੋਂ ਹੇਠਾਂ ਡਿੱਗਣ ਨਾਲ ਹੋਈ ਅਤੇ ਉਸ ਦੀ ਲਾਸ਼ ਵੀ ਬਿਨਾਂ ਕਪੜਿਆਂ ਤੋਂ ਸੀ।

ਇਹ ਪਾਬੰਦੀਆਂ 'ਜੰਗੀ ਕਾਰਵਾਈ': ਉੱਤਰ ਕੋਰੀਆ

ਕੀ ਅੰਬੇਡਕਰ ਦੀ ਸੈਪਰੇਟ ਇਲੈਕਟੋਰੇਟ ਦੀ ਮੰਗ ਸਹੀ ਸੀ?

ਸਮਿਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਕਿਹਾ ਹੈ ਕਿ ਇਹ ਕੋਈ ਅਪਰਾਧਿਕ ਘਟਨਾ ਨਹੀਂ ਹੈ ਹਾਲਾਂਕਿ ਜਾਂਚ ਜਾਰੀ ਹੈ।

ਡਚ ਵਿਦੇਸ਼ ਮੰਤਰਾਲੇ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਸਬੰਧੀ ਇੰਟਰਪੋਲ ਨੂੰ ਸੰਪਰਕ ਕੀਤਾ ਗਿਆ ਸੀ।

ਉਸ ਦੇ ਪਰਿਵਾਰ ਨੇ ਇਸ ਹਫ਼ਤੇ ਸਮਿਤ ਦੀ ਮੌਤ ਦੀ ਸੁਤੰਤਰ ਜਾਂਚ ਲਈ ਪੈਸਾ ਇਕੱਠਾ ਕਰਨ ਲਈ ਦੂਸਰੀ ਵਾਰ ਮੁਹਿੰਮ ਸ਼ੁਰੂ ਕੀਤੀ ਹੈ।

ਇਸ ਘਟਨਾ ਨੇ ਸਾਰੀ ਮਾਡਲ ਇੰਡਸਟਰੀ ਨੂੰ ਝੰਜੋੜ ਦਿੱਤਾ ਹੈ।

ਇੱਕ ਮਾਡਲ ਏਮਿਤਸਾ ਸ਼ਜ਼ ਨੇ ਬੀਬੀਸੀ ਨੂੰ ਦੱਸਿਆ, "ਅਜਿਹਾ ਕਈ ਵਾਰ ਹੁੰਦਾ ਹੈ, ਇੰਝ ਲੱਗਦਾ ਹੈ ਅਜਿਹਾ ਸਾਡੇ ਕਿਸੇ ਨਾਲ ਵੀ ਹੋ ਸਕਦਾ ਸੀ।"

'ਮੈਂ ਪਰਤ ਆਈ ਹਾਂ ਜਿੱਥੇ ਮੈਨੂੰ ਹੋਣਾ ਚਾਹੀਦਾ ਹੈ'

ਇਵਾਨਾ ਬਚਪਨ ਤੋਂ ਹੀ ਆਪਣੇ ਦਾਦਾ ਦਾਦੀ ਨਾਲ ਮਲੇਸ਼ੀਆ 'ਚ ਹੀ ਰਹਿੰਦੀ ਸੀ ਜਦਕਿ ਉਸ ਦੇ ਮਾਤਾ ਪਿਤਾ ਨੀਦਰਲੈਂਡ 'ਚ ਰਹਿੰਦੇ ਹਨ। ਇੱਥੇ ਹੀ ਉਸ ਨੇ ਇੱਕ ਮਾਡਲ ਵਜੋਂ ਕੰਮ ਸ਼ੁਰੂ ਕੀਤਾ।

Image copyright FACEBOOK/IVANAVANABANANAXOX

ਕੁਝ ਚਿਰ ਇਵਾਨਾ ਆਪਣੇ ਮਾਤਾ ਪਿਤਾ ਨਾਲ ਨੀਦਰਲੈਂਡ ਰਹਿਣ ਤੋਂ ਬਾਅਦ ਪਿਛਲੇ ਮਹੀਨੇ ਹੀ ਕੁਆਲਾਲੰਪੁਰ ਵਾਪਸ ਆਈ ਸੀ। ਇੱਥੇ ਉਹ ਕਿਸੇ ਏਜੰਸੀ ਨਾਲ ਕੰਮ ਕਰਨ ਦੀ ਥਾਂ ਇੱਕ ਫਰੀਲਾਂਸਰ ਵਜੋਂ ਕੰਮ ਕਰ ਰਹੀ ਸੀ। ਉਹ ਮਲੇਸ਼ੀਆ ਵਾਪਸ ਆ ਕੇ ਕਾਫ਼ੀ ਖੁਸ਼ ਸੀ।

ਉਸ ਦੀ ਬਚਪਨ ਦੀ ਸਹੇਲੀ ਨਤਾਲੀ ਵੁੱਡਵਰਥ ਨੇ ਬੀਬੀਸੀ ਨੂੰ ਦੱਸਿਆ ਕਿ ਇੱਥੇ ਉਸ ਕੋਲ ਬਿਹਤਰ ਮੌਕੇ ਸਨ। ਉਹ ਖੁਸ਼ ਸੀ ਕਿ ਉਹ ਉੱਥੇ ਹੀ ਪਰਤ ਆਈ ਸੀ ਜਿੱਥੇ ਉਸ ਨੂੰ ਹੋਣਾ ਚਾਹੀਦਾ ਸੀ।

ਕੀ ਹਨ ਯੂਟਿਊਬ 'ਤੇ ਪੈਸੇ ਕਮਾਉਣ ਦੇ ਤਰੀਕੇ?

'ਕਾਨਫ਼ਰੰਸ ਨਾ ਕਰਨਾ ਕੁਰਸੀਆਂ ਦਾ ਕਿਰਾਇਆ ਬਚਾਉਣਾ'

ਉਸ ਦੀ ਮੌਤ ਦੇ ਵੇਰਵੇ ਹਾਲੇ ਧੁੰਦਲੇ ਹਨ। ਉਸ ਨੂੰ ਇੱਕ ਜੋੜੇ ਨਾਲ ਉਨ੍ਹਾਂ ਦੇ ਘਰ ਗਈ ਦੱਸਿਆ ਜਾਂਦਾ ਹੈ ਅਤੇ ਸਵੇਰ ਸਾਰ ਉਸ ਦੀ ਮੌਤ ਹੋ ਗਈ।

ਮੀਡੀਆ ਮੁਤਾਬਕ ਇਵਾਨਾ ਦੀ ਲਾਸ਼ ਦੁਪਹਿਰ ਵੇਲੇ 6ਵੀਂ ਮੰਜ਼ਲ 'ਤੇ ਮਿਲੀ ਅਤੇ ਉਸ ਦੇ ਖ਼ੂਨ 'ਚ ਸ਼ਰਾਬ ਤੇ ਨਸ਼ੀਲੇ ਪਦਾਰਥ ਵੀ ਮਿਲੇ ਹਨ।

ਇਵਾਨਾ ਦੇ ਪਰਿਵਾਰ ਨੇ ਡਚ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਉਸਦੀ ਗਰਦਨ 'ਤੇ ਨਿਸ਼ਾਨ ਦੇਖੇ ਸਨ।

ਸਥਾਨਕ ਮੀਡੀਆ ਮੁਤਾਬਕ ਉਸ ਅਪਾਰਮੈਂਟ ਵਿੱਚ ਰਹਿਣ ਵਾਲੇ ਵਿਦੇਸ਼ੀ ਜੋੜੇ 'ਤੇ ਨਸ਼ੀਲੇ ਪਦਾਰਥਾਂ ਸਬੰਧੀ ਵੱਖ ਵੱਖ ਮਾਮਲੇ ਦਰਜ ਹਨ ਅਤੇ ਹੁਣ ਜ਼ਮਾਨਤ 'ਤੇ ਬਾਹਰ ਹਨ।

ਖਬਰਾਂ ਹਨ ਕਿ ਜੋੜੇ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਇਵਾਨਾ ਦੀ ਮੌਤ ਹੋਈ ਉਹ ਸੁੱਤੇ ਹੋਏ ਸਨ ਅਤੇ ਉਸ ਮਗਰੋਂ ਉਸ ਦੀ ਮੌਤ ਤੋਂ ਬੇਖ਼ਬਰ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਚਲੇ ਗਏ।

ਉਸ ਘਟਨਾ ਤੋਂ ਬਾਅਦ ਇੰਡਸਟਰੀ 'ਚ ਤਬਦੀਲੀ ਲਈ ਆਵਾਜਾਂ ਉੱਠ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਵਿੱਚ ਵੀ 'ਇਵਾਨਾ ਲਈ ਸੱਚਾਈ' (ਟਰੁੱਥ ਫਾਰ ਇਵਾਨਾ) ਦੇ ਹੈਸ਼ਟੈਗ ਨਾਲ ਉਸਦੇ ਕੇਸ ਸੰਬੰਧੀ ਸਮਰਥਨ ਅਤੇ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਬਾਅ, ਨਸ਼ੇ ਅਤੇ ਸ਼ਰਾਬ

ਕੁਆਲਾਲੰਪੁਰ ਵਿੱਚ ਕਈ ਸਾਲ ਕੰਮ ਕਰਨ ਵਾਲੀ 28 ਸਾਲਾ ਸ਼ਜ਼ ਦਾ ਕਹਿਣਾ ਹੈ ਕਿ ਮਾਡਲਿੰਗ ਆਪਣੇ ਆਪ ਚਿੰਤਾ ਦਾ ਕਾਰਨ ਨਹੀਂ ਹੈ ਪਰ "ਕਈ ਹੋਰ ਅਜਿਹੇ ਕੰਮ ਹਨ ਜੋ ਮਾਡਲਾਂ ਨੂੰ ਘੇਰੀ ਰੱਖਦੇ ਹਨ।"

ਸਮਿਤ ਬਾਰੇ ਤਾਂ ਪਤਾ ਨਹੀਂ ਪਰ ਕੋਈ ਕੁੜੀ ਸਿਰਫ਼ ਪਾਰਟੀ ਗਰਲ ਬਣ ਕੇ ਵੀ ਪੰਜ ਘੰਟਿਆਂ ਦੇ 12,00 ਡਾਲਰ ਤੱਕ ਕਮਾ ਸਕਦੀ ਹੈ। ਇਹ ਇੱਕ ਲੁਭਾਵਣਾ ਤਰੀਕਾ ਹੈ।

Image copyright iStock

ਕੁਆਲਾਲੰਪੁਰ ਵਿੱਚ ਵਿੱਚ ਮਾਡਲ ਵਜੋਂ ਕੰਮ ਕਰਨ ਵਾਲੀ ਤੇ ਇੱਕ ਛੋਟੀ ਜਿਹੀ ਏਜੰਸੀ ਦੀ ਮਾਲਕ ਕਾਰਲ ਗ੍ਰਹਮ ਮੁਤਾਬਕ, "ਬਹੁਤੀਆਂ ਮਾਡਲਾਂ ਕਾਫ਼ੀ ਸਮੇਂ ਤੋਂ ਆਪਣੇ ਪਰਿਵਾਰਾਂ ਤੋ ਵੱਖ ਰਹਿ ਰਹੀਆਂ ਹਨ ਤੇ ਉਹ ਖ਼ੁਦ ਨੂੰ ਪਾਰਟੀਆਂ, ਸ਼ਰਾਬ ਤੇ ਨਸ਼ਿਆਂ ਵਿੱਚ ਡਬੋ ਲੈਂਦੀਆਂ ਹਨ।"

"ਇੰਡਸਟਰੀ ਵਿੱਚ ਕੰਮ ਕਰਨ ਵਾਲੀਆਂ ਬਹੁਤੀਆਂ ਅਲ੍ਹੜ ਕੁੜੀਆਂ ਨੂੰ ਜ਼ਿੰਦਗੀ ਦਾ ਕੋਈ ਜ਼ਿਆਦਾ ਤਜ਼ਰਬਾ ਨਹੀਂ ਹੁੰਦਾ। ਤਣਾਅ ਬਹੁਤ ਜ਼ਿਆਦਾ ਹੁੰਦਾ ਹੈ ਤੇ ਚਮਕਦੀ ਦਮਕਦੀ ਦੁਨੀਆਂ ਜਿਸ ਵਿੱਚ ਉਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ ਜੂਝਦੀਆਂ ਹਨ।"

ਗ੍ਰਹਮ ਮੁਤਾਬਕ, "ਉਨ੍ਹਾਂ ਨੂੰ ਮਨਾਂ ਕਰਨਾ ਸਿੱਖਣ ਦੀ ਲੋੜ ਹੈ ਤੇ ਸਮਝਣਾ ਚਾਹੀਦਾ ਹੈ ਕਿ ਪਾਰਟੀਆਂ ਵਿੱਚ ਜਾਣਾ ਮਾਡਲਿੰਗ ਨਹੀਂ ਬਲਕਿ ਇੱਕ ਕਿਸਮ ਦੀ ਐਸਕੌਰਟ ਸੇਵਾ ਹੀ ਹੈ।"

"ਮਾਡਲਾਂ ਨੂੰ ਏਜੰਸੀਆਂ ਵੱਲੋਂ ਵੀ ਕੋਈ ਸਹਾਇਤਾ ਨਹੀਂ ਮਿਲਦੀ। ਦੁਨੀਆਂ ਭਰ ਤੋਂ ਕੁੜੀਆਂ ਨੂੰ ਇਨ੍ਹਾਂ ਪਾਰਟੀਆਂ ਵਿੱਚ ਵੇਲੇ ਕੁਵੇਲੇ ਲਿਜਾਇਆ ਜਾਂਦਾ ਹੈ।"

"ਇਸ ਦੇ ਇਲਾਵਾ ਮਲੇਸ਼ੀਆ ਦੇ ਲੋਕ ਮਾਡਲ ਵਜੋਂ ਕੰਮ ਕਰਨ ਵਾਲੀਆਂ ਕੁੜੀਆਂ ਪ੍ਰਤੀ ਨਾ ਸਿਰਫ ਰੂੜ੍ਹੀਵਾਦੀ ਬਲਕਿ ਮਾੜੇ ਖਿਆਲਾਂ ਦੇ ਹਨ। ਅਰਧ-ਸੈਲੀਬ੍ਰਿਟੀਆਂ ਵਾਲੀਆਂ ਪਾਰਟੀਆਂ, ਸ਼ਰਾਬ ਆਦਿ ਦੀ ਜ਼ਿੰਦਗੀ ਨੂੰ ਅਯਾਸ਼ੀ ਸਮਝਿਆ ਜਾਂਦਾ ਹੈ।"

ਅਜਿਹੇ ਅਕਸ ਦਾ ਕੁੜੀਆਂ ਉੱਪਰ ਵੀ ਅਸਰ ਪੈਂਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਹੁਣ ਇਹੀ ਕਰ ਸਕਦੀਆਂ ਹਨ। ਸ਼ਜ਼ ਦਾ ਕਹਿਣਾ ਹੈ ਕਿ "ਅਜਿਹਾ ਨਹੀਂ ਹੈ ਤੁਸੀਂ ਮਨਾਂ ਕਰ ਸਕਦੇ ਹੋਏ ਵੀ ਕੰਮ ਕਰ ਸਕਦੇ ਹੋ।"

"ਅਸੀਂ ਮਾਡਲਾਂ ਨੂੰ ਸਾਵਧਾਨ ਰਹਿਣ ਲਈ ਚੇਤਾਉਂਦੇ ਹਾਂ"

ਕੁਆਲਾਲੰਪੁਰ ਦੀ ਦੀਆਂ ਮਾਡਲ ਏਜੰਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮਾਡਲਾਂ ਦਾ ਪੂਰਾ ਖਿਆਲ ਰੱਖਦੀਆਂ ਹਨ।

ਕੁਆਲਾਲੰਪੁਰ ਦੀ ਹੀ ਐਮਐਲ ਮਾਡਲ ਏਜੰਸੀ ਦੀ ਨਿਕੋਲਸ ਚਨ ਮੁਤਾਬਕ, "ਬਹੁਤ ਕੁੱਝ ਹੋ ਰਿਹਾ ਹੈ ਸ਼ਰਾਬ, ਪਾਰਟੀਆਂ ਤੇ ਸ਼ਾਇਦ ਨਸ਼ੇ ਵੀ।"

"ਏਜੰਸੀ ਵਜੋਂ ਅਸੀਂ ਮਾਡਲਾਂ ਨੂੰ ਸਾਵਧਾਨ ਰਹਿਣ ਲਈ ਕਹਿੰਦੇ ਹਾਂ ਪਰ ਇੱਕ ਏਜੰਸੀ ਤਾਂ ਐਨਾ ਹੀ ਕਰ ਸਕਦੀ ਹੈ"

ਸ਼ਜ਼ ਦਾ ਕਹਿਣਾ ਹੈ ਕਿ," ਸਾਰੀਆਂ ਏਜੰਸੀਆਂ ਮਾੜੀਆਂ ਨਹੀਂ ਹਨ ਪਰ ਕੁਝ ਕੁ ਸਿਰਫ਼ ਮੁਨਾਫ਼ੇ ਲਈ ਕੰਮ ਕਰਦੀਆਂ ਹਨ ਤੇ ਕੁੜੀਆਂ ਨੂੰ ਸੰਭਾਵੀ ਖ਼ਤਰਿਆਂ ਤੋਂ ਮਹਿਫ਼ੂਜ਼ ਰੱਖਣ ਲਈ ਬਹੁਤ ਘੱਟ ਕੋਸ਼ਿਸ਼ ਕਰਦੇ ਹਨ।"

Image copyright AFP
ਫੋਟੋ ਕੈਪਸ਼ਨ 14 ਸਾਲਾ ਰੂਸੀ ਮਾਡਲ ਵਾਲਡਾ ਡਜ਼ਾਇਬਾ ਦੀ ਚੀਨ ਵਿੱਚ ਮੌਤ ਹੋ ਗਈ ਸੀ।

"ਅਜਿਹੀਆਂ ਗੱਲਾਂ ਅਕਸਰ ਵਾਪਰਦੀਆਂ ਹਨ" ਮੀਡੀਆ ਸਭ ਤੋਂ ਨਾਟਕੀ ਮਾਮਲੇ ਚੁੱਕ ਲੈਂਦਾ ਹੈ ਤੇ ਇਹ ਵੀ ਜਲਦ ਹੀ ਭੁਲਾ ਦਿੱਤੇ ਜਾਂਦੇ ਹਨ।

ਅਜਿਹਾ ਹੀ ਮਾਮਲਾ ਇੱਕ ਰੂਸੀ ਮਾਡਲ ਵਾਲਡਾ ਡਜ਼ਾਇਬਾ ਦੀ ਚੀਨ ਵਿੱਚ ਮੌਤ ਦਾ ਸੀ।

ਉਹ ਸ਼ੰਘਾਈ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ਮਗਰੋਂ ਬੀਮਾਰ ਹੋ ਗਈ ਤੇ ਅੰਦਰੂਨੀ ਅੰਗਾਂ ਦੇ ਨਕਾਰਾ ਹੋ ਜਾਣ ਕਰਕੇ ਉਸਦੀ ਮੌਤ ਹੋ ਗਈ।

ਚੀਨੀ ਤਮਾਸ਼ਾ: ਚੌਕਾਂ 'ਚ ਫਾਹੇ ਟੰਗਣ ਦੀ ਰਵਾਇਤ

ਕਿਵੇਂ ਗੁੰਮਨਾਮੀ ਚੋਂ ਨਿਕਲ ਕੇ ਕ੍ਰਿਕਟ 'ਚ ਛਾਏ ਨਵਦੀਪ?

ਉਸਦੀ ਮੌਤ ਮਗਰੋਂ ਚੀਨੀ ਮਾਡਲਿੰਗ ਏਜੰਸੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸਦੀ ਮੌਤ ਜਿਆਦਾ ਕੰਮ ਕਰਕੇ ਹੋਈ ਜਦਕਿ ਰੂਸੀ ਮੀਡੀਆ ਨੇ ਇਲਜ਼ਾਮ ਲਾਏ ਕਿ ਉਸਦੀ ਮੌਤ ਬੇਹੱਦ ਥਕਾਉਣ ਵਾਲੇ ਫੈਸ਼ਨ ਵੀਕ ਮਗਰੋਂ ਥਕਾਵਟ ਕਰਕੇ ਹੋਈ।

'ਹਾਦਸੇ ਦਾ ਇੰਡਸਟਰੀ 'ਤੇ ਕੋਈ ਅਸਰ ਨਹੀਂ'

ਸ਼ਜ਼ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਨਾਲ ਸਮਾਜ ਬਹੁਤਾ ਨਹੀਂ ਬਦਲਦਾ।

ਉਨ੍ਹਾਂ ਦਾ ਕਹਿਣਾ ਹੈ ਕਿ ਏਜੰਸੀਆਂ ਨੂੰ ਜਵਾਬਦੇਹ ਨਹੀਂ ਬਣਾਇਆ ਜਾਂਦਾ। ਚੀਨ ਵਿੱਚ ਕੰਮ ਕਰਨ ਦੀਆਂ ਜਿਹੜੀਆਂ ਕਹਾਣੀਆਂ ਮੈਂ ਸੁਣੀਆਂ ਹਨ ਉਹ ਡਰਾਉਣੀਆਂ ਹਨ। ਜੇ ਕਿਤੇ ਤੁਹਾਡਾ ਇੱਕ ਕਿੱਲੋ ਵੀ ਭਾਰ ਵਧ ਗਿਆ ਤਾਂ ਤੁਹਾਨੂੰ ਘਰ ਜਾਣ ਬਾਰੇ ਕਹਿ ਦਿੱਤਾ ਜਾਵੇਗਾ।"

Image copyright Getty Images

ਜਦਕਿ ਬਹੁਤੀਆਂ ਕੁੜੀਆਂ ਗਰੀਬ ਪਰਿਵਾਰਾਂ ਤੋਂ ਆਉਂਦੀਆਂ ਹਨ ਤੇ "ਘਰ" ਉਨ੍ਹਾਂ ਦੇ ਭੇਜੇ ਪੈਸਿਆਂ ਨਾਲ ਹੀ ਚਲਦੇ ਹੁੰਦੇ ਹਨ।

ਗ੍ਰਹਮ ਨੇ ਇਵਾਨਾ ਦੀ ਮੌਤ ਮਗਰੋਂ ਇੱਕ ਤਲਖ ਫੇਸਬੁੱਕ ਪੋਸਟ ਲਿਖੀ ਕਿ ਇਹ ਸਿਰਫ਼ ਇਵਾਨਾ ਦੀ ਮੌਤ ਤੋਂ ਕਿਤੇ ਵਧ ਕੇ ਹੈ। ਸਾਨੂੰ ਸਮਾਜ ਅਤੇ ਖ਼ਾਸ ਕਰਕੇ ਮਾਡਲਿੰਗ ਇੰਡਸਟਰੀ ਨੂੰ ਪਰੇਸ਼ਾਨ ਕਰਨ ਵਾਲੇ ਮੁੱਦਿਆਂ ਨੂੰ ਸਮਝਣ ਵਾਲਿਆਂ ਬਾਰੇ ਹੈ।

ਉਨ੍ਹਾਂ ਨੂੰ ਯਕੀਨ ਹੈ ਕਿ ਮਾਡਲਿੰਗ ਏਜੰਸੀਆਂ ਬਹੁਤ ਕੁੱਝ ਕਰ ਸਕਦੀਆਂ ਹਨ। ਉਨ੍ਹਾਂ ਨੂੰ 18 ਸਾਲਾਂ ਤੋਂ ਛੋਟੀਆਂ ਮਾਡਲਾਂ ਪ੍ਰਤੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਤੇ ਵੱਡੀਆਂ ਨੂੰ ਨਿਗਰਾਨ ਦੇਣੇ ਚਾਹੀਦੇ ਹਨ।

ਜੋ ਲੋਕ ਇਵਾਨਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਉਮੀਦ ਹੈ ਕਿ ਇਵਾਨਾ ਦੀ ਮੌਤ ਦਾ ਲੰਬੇ ਸਮੇਂ ਤੱਕ ਅਸਰ ਹੋਵੇਗਾ ਤੇ ਤਬਦੀਲੀ ਆਵੇਗੀ।

ਫੇਰ ਵੀ ਗ੍ਰਹਮ ਨੂੰ ਬਹੁਤੀ ਉਮੀਦ ਨਹੀਂ ਹੈ। "ਇਸ ਹਾਦਸੇ ਦਾ ਇੰਡਸਟਰੀ 'ਤੇ ਕੋਈ ਅਸਰ ਨਹੀਂ ਹੋਵੇਗਾ"

"ਵੱਡੇ ਸਿਤਾਰੇ ਵੀ ਇਸੇ ਤਰ੍ਹਾਂ ਮਰੇ ਹਨ ਤੇ ਕੁੱਝ ਨਹੀਂ ਬਦਲਿਆ"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)