ਪਾਕਿਸਤਾਨ : 'ਜਾਧਵ ਦੀ ਪਰਿਵਾਰ ਨਾਲ ਮੁਲਾਕਾਤ ਇਸਲਾਮ ਦੇ ਰਿਵਾਜਾਂ ਸਦਕਾ'

ਜਾਧਵ ਦੀ ਪਤਨੀ ਅਤੇ ਮਾਤਾ Image copyright FAROOQ NAEEM AFP/Getty Images

ਪਾਕਿਸਤਾਨ 'ਚ ਜਾਸੂਸੀ ਦੇ ਇਲਜ਼ਾਮ 'ਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਇਸਲਾਮਾਬਾਦ 'ਚ ਆਪਣੇ ਘਰ ਵਾਲਿਆਂ ਨੂੰ ਮਿਲੇ।

ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਮੀਟਿੰਗ ਪੂਰੀ ਤਰ੍ਹਾਂ ਨਾਲ ਮਾਨਵਤਾਵਾਦੀ ਸਿਧਾਂਤਾਂ ਅਤੇ ਇਸਲਾਮ ਦੇ ਰਿਵਾਜ 'ਤੇ ਆਧਾਰਿਤ ਸੀ।

ਪਾਕਿਸਤਾਨ ਦੇ ਫੌਰਨ ਆਫਿਸ ਦੇ ਬੁਲਾਰੇ ਮਹੁੰਮਦ ਫੈਸਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਪਾਕਿਸਤਾਨ ਜਾਧਵ ਨੂੰ ਇੱਕ ਦਹਿਸ਼ਤਗਰਦ ਮੰਨਦੇ ਹਨ ਤੇ ਜਾਧਵ ਨੂੰ ਝੂਠੀ ਪਛਾਣ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਾਕ 'ਚ ਪਰਿਵਾਰ ਨਾਲ ਮਿਲੇ ਜਾਧਵ

ਪਾਕ ਨੇ ਕੁਲਭੂਸ਼ਣ ਜਾਧਵ ਮਾਮਲੇ 'ਤੇ ਦਿਖਾਈ 'ਮਨੁੱਖਤਾ'

'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'

ਪਾਕਿਸਤਾਨ ਦੇ ਦਾਅਵੇ ਮੁਤਾਬਕ ਜਾਧਵ ਨੇ ਇਹ ਮੰਨ ਲਿਆ ਹੈ ਕਿ ਕਰਾਚੀ ਵਿੱਚ ਇੱਕ ਪੁਲਿਸ ਅਫ਼ਸਰ ਦੀ ਮੌਤ ਅਤੇ ਕੁਵੇਟਾ 'ਚ ਹਮਲਿਆਂ 'ਚ ਉਸ ਦਾ ਹੱਥ ਸੀ।

Image copyright PAKISTAN Foreign Office

ਉਨ੍ਹਾਂ ਦਾਅਵਾ ਕੀਤਾ ਹੈ ਕਿ ਜਾਧਵ ਨੇ ਇਸ ਦਾ ਇਕਬਾਲ ਕਰ ਲਿਆ ਹੈ ਕਿ ਭਾਰਤੀ ਖ਼ੁਫ਼ੀਆ ਏਜੈਂਸੀ ਰਾਅ ਦੇ ਕਹਿਣ ਤੇ ਪਾਕਿਸਤਾਨ ਤੇ ਹਮਲਾ ਕਰਨ ਵਾਲਾ ਸੀ।

'ਜਾਧਵ ਸਿਹਤ ਮੰਦ ਹਨ'

ਪਾਕਿਸਤਾਨ ਮੁਤਾਬਿਕ ਉੱਥੋਂ ਦੇ ਕਨੂੰਨ ਮੁਤਾਬਕ ਮੁਕੱਦਮੇ ਦੌਰਾਨ ਜਾਧਵ ਨੂੰ ਇੱਕ ਵਕੀਲ ਮਿਲਿਆ ਹੋਇਆ ਸੀ।

ਮਹੁੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਜਾਧਵ ਦੀ ਉਸ ਦੇ ਪਰਿਵਾਰ ਨਾਲ ਮਿਲਣੀ ਸ਼ੀਸ਼ੇ ਦੇ ਦਰਵਾਜ਼ੇ ਦੇ ਆਰ-ਪਾਰ ਹੀ ਹੋਣੀ ਸੀ। ਇਹ ਮੀਟਿੰਗ 40 ਮਿੰਟ ਤਕ ਚੱਲੀ।

ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਮੀਟਿੰਗ ਵੇਖਣ ਦੀ ਇਜਾਜ਼ਤ ਸੀ। ਉਹ ਨਾ ਜਾਧਵ ਨੂੰ ਕੁਝ ਕਹਿ ਸਕਦੇ ਸਨ ਤੇ ਨਾ ਹੀ ਉਸ ਨੂੰ ਸੁਣ ਸਨ।

ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਜਾਧਵ ਸਿਹਤ ਮੰਦ ਹਾਲਤ 'ਚ ਹਨ।

ਮਹੁੰਮਦ ਫੈਸਲ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਜਾਧਵ ਦੀ ਪਤਨੀ ਅਤੇ ਮਾਤਾ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)