China National Day : ਭਾਰਤ ’ਤੇ ਹਮਲਾ ਕਰਨ ਤੋਂ ਪਹਿਲਾਂ ਇੰਝ ਕੀਤੀ ਸੀ ਮਾਓ ਨੇ ਤਿਆਰੀ

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ
ਮਾਓ

ਤਸਵੀਰ ਸਰੋਤ, Getty Images

ਚੀਨ ਦੇ ਕਮਿਊਨਿਸਟ ਮਾਓ ਦੇ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਦਾ ਦਿਨ ਰਾਤ ਨੂੰ ਸ਼ੁਰੂ ਹੁੰਦਾ ਹੈ। ਉਹ ਲਗਭਗ ਪੂਰੀ ਰਾਤ ਕੰਮ ਕਰਦੇ ਸੀ ਅਤੇ ਤੜਕੇ ਸੌਂਦੇ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਦੇ ਬਿਸਤਰੇ 'ਤੇ ਗੁਜ਼ਰਦਾ ਸੀ। ਇੱਥੋਂ ਤੱਕ ਕਿ ਖਾਣਾ ਵੀ ਉਹ ਬਿਸਤਰੇ 'ਤੇ ਹੀ ਖਾਂਦੇ ਸੀ।

ਉਨ੍ਹਾਂ ਦਾ ਬੈੱਡ ਹਮੇਸ਼ਾ ਉਨ੍ਹਾਂ ਦੇ ਨਾਲ ਹੀ ਜਾਂਦਾ ਸੀ। ਰੇਲ ਗੱਡੀ ਵਿੱਚ ਵੀ ਖ਼ਾਸ ਤੌਰ ਤੇ ਉਨ੍ਹਾਂ ਲਈ ਉਹ ਬੈੱਡ ਲਗਾਇਆ ਜਾਂਦਾ ਸੀ।

ਇੱਥੋਂ ਤੱਕ ਕਿ ਜਦੋਂ ਉਹ 1957 ਵਿੱਚ ਮਾਸਕੋ ਗਏ ਤਾਂ ਉਸ ਬੈੱਡ ਨੂੰ ਜਹਾਜ਼ ਰਾਹੀਂ ਮਾਸਕੋ ਪਹੁੰਚਾਇਆ ਗਿਆ ਕਿਉਂਕਿ ਮਾਓ ਕਿਸੇ ਹੋਰ ਬੈੱਡ 'ਤੇ ਸੌਂਦੇ ਨਹੀਂ ਸੀ।

ਘਰ ਵਿੱਚ ਉਹ ਸਿਰਫ਼ ਗਾਊਨ ਪਾਉਂਦੇ ਸੀ ਅਤੇ ਨੰਗੇ ਪੈਰ ਰਹਿੰਦੇ ਸੀ।

ਚੀਨ ਸਥਿਤ ਭਾਰਤੀ ਸਫਾਰਤਖਾਨੇ ਵਿੱਚ ਉਸ ਵੇਲੇ ਜੂਨੀਅਰ ਅਫ਼ਸਰ ਰਹੇ ਨਟਵਰ ਸਿੰਘ ਦੱਸਦੇ ਹਨ ਕਿ 1956 ਵਿੱਚ ਜਦੋਂ ਲੋਕ ਸਭਾ ਸਪੀਕਰ ਅਯੰਗਰ ਦੀ ਅਗਵਾਈ ਵਿੱਚ ਭਾਰਤ ਦਾ ਸੰਸਦੀ ਡੈਲੀਗੇਸ਼ਨ ਚੀਨ ਪਹੁੰਚਿਆ ਤਾਂ ਵਫਦ ਨੂੰ ਇੱਕ ਰਾਤ ਸਾਢੇ 10 ਵਜੇ ਦੱਸਿਆ ਗਿਆ ਕਿ ਚੇਅਰਮੈਨ ਰਾਤ 12 ਵਜੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

ਤਸਵੀਰ ਕੈਪਸ਼ਨ,

ਨਟਵਰ ਸਿੰਘ ਦੇ ਨਾਲ ਰੇਹਾਨ ਫ਼ਜ਼ਲ

ਮਾਓ ਨੇ ਇੱਕ ਇੱਕ ਕਰਕੇ ਸਾਰੇ ਸੰਸਦਾਂ ਮੈਂਬਰਾਂ ਨਾਲ ਹੱਥ ਮਿਲਾਇਆ। ਸ਼ੁਰੂ ਵਿੱਚ ਮਾਓ ਮੂਡ ਵਿੱਚ ਨਹੀਂ ਸੀ ਅਤੇ ਇੱਕ ਦੋ ਲਫ਼ਜ਼ਾਂ ਵਿੱਚ ਅਯੰਗਰ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਪਰ ਥੋੜ੍ਹੀ ਦੇਰ ਬਾਅਦ ਉਹ ਖੁੱਲ੍ਹ ਗਏ।

ਇਹ ਵੀ ਪੜ੍ਹੋ:

ਅਯੰਗਰ ਨੇ ਜਦੋਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਦਾ ਭਾਰਤ ਇੱਕ ਢੋਲ ਦੀ ਤਰ੍ਹਾਂ ਸੀ, ਜਿਸਨੂੰ ਰੂਸ ਅਤੇ ਅਮਰੀਕਾ ਦੋਵੇਂ ਪਾਸਿਓ ਵਜਾਉਂਦੇ ਰਹਿੰਦੇ ਸੀ ਤਾਂ ਮਾਓ ਨੇ ਜ਼ੋਰ ਨਾਲ ਠਹਾਕਾ ਲਗਾਇਆ ।

ਰਾਧਾਕ੍ਰਿਸ਼ਨਨ ਨੇ ਮਾਓ ਦੀਆਂ ਗੱਲਾਂ ਥਪਥਪਾਈਆਂ

ਅਗਲੇ ਸਾਲ ਜਦੋਂ ਭਾਰਤ ਦੇ ਉਪ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਚੀਨ ਆਏ ਤਾਂ ਮਾਓ ਨੇ ਆਪਣੇ ਨਿਵਾਸ ਚੁੰਗ ਨਾਨ ਹਾਈ ਦੇ ਵਿਹੜੇ ਵਿਚਕਾਰ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜਿਵੇਂ ਹੀ ਦੋਵਾਂ ਨੇ ਹੱਥ ਮਿਲਾਇਆ ਤਾਂ ਰਾਧਾਕ੍ਰਿਸ਼ਨ ਨੇ ਮਾਓ ਦੀ ਗੱਲ਼ ਨੂੰ ਥਪਥਪਾਇਆ।

ਇਸ ਤੋਂ ਪਹਿਲਾਂ ਕਿ ਉਹ ਇਸ 'ਤੇ ਆਪਣੇ ਗੁੱਸੇ ਜਾਂ ਹੈਰਾਨੀ ਦਾ ਇਜ਼ਹਾਰ ਕਰਦੇ ਭਾਰਤ ਦੇ ਉਪ ਰਾਸ਼ਟਰਪਤੀ ਨੇ ਜ਼ਬਰਦਸਤ ਪੰਚ ਲਾਈਨ ਕਹੀ,''ਪ੍ਰਧਾਨ ਸਾਹਿਬ, ਪਰੇਸ਼ਾਨ ਨਾ ਹੋਵੋ। ਮੈਂ ਇਹੀ ਸਟਾਲਿਨ ਤੇ ਪੋਪ ਨਾਲ ਵੀ ਕੀਤਾ ਹੈ।''

ਤਸਵੀਰ ਕੈਪਸ਼ਨ,

ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ

ਕਦੇ ਵੀ ਆ ਜਾਂਦਾ ਸੀ ਮੁਲਾਕਾਤ ਦਾ ਸੱਦਾ

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹੇਨਰੀ ਕਿਸਿੰਜਰ ਆਪਣੀ ਆਤਮਕਥਾ 'ਈਅਰਸ ਆਫ਼ ਰਿਨਿਉਅਲ' ਵਿੱਚ ਲਿਖਦੇ ਹਨ, ''ਮੈਂ ਚੀਨੀ ਪ੍ਰਧਾਨ ਮੰਤਰੀ ਚਾਉ ਐਨ ਲਾਈ ਨਾਲ ਗੱਲ ਕਰ ਰਿਹਾ ਸੀ ਕਿ ਉਹ ਕਹਿਣ ਲੱਗੇ ਕਿ ਚੇਅਰਮੈਨ ਮਾਓ ਤੁਹਾਡਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਨੂੰ ਇਸ ਗੱਲ ਦੀ ਫ਼ਿਕਰ ਨਹੀਂ ਸੀ ਕਿ ਅਸੀਂ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਾਂ ਜਾਂ ਨਹੀਂ। ਸਾਡੇ ਨਾਲ ਕਿਸੀ ਅਮਰੀਕੀ ਸੁਰੱਖਿਆ ਕਰਮੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ।

ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਓਤਸੇ ਤੁੰਗ ਚੀਨੀ ਪ੍ਰਧਾਨ ਮੰਤਰੀ ਚੂ ਐਨ ਲਾਈ ਦੇ ਨਾਲ

ਕਿਸਿੰਜਰ ਅੱਗੇ ਲਿਖਦੇ ਹਨ, ''ਸਾਨੂੰ ਸਿੱਧੇ ਮਾਓ ਦੀ ਸਟੱਡੀ ਰੂਮ ਵਿੱਚ ਲਿਜਾਇਆ ਜਾਂਦਾ ਸੀ। ਉਨ੍ਹਾਂ ਦੀਆਂ ਤਿੰਨ ਕੰਧਾਂ ਕਿਤਾਬਾਂ ਨਾਲ ਭਰੀਆਂ ਹੁੰਦੀਆਂ ਸੀ। ਕੁਝ ਕਿਤਾਬਾਂ ਮੇਜ਼ ਤੇ ਅਤੇ ਕੁਝ ਤਾਂ ਜ਼ਮੀਨ 'ਤੇ ਵੀ ਰੱਖੀਆ ਹੁੰਦੀਆਂ ਸੀ।

ਇਹ ਵੀ ਪੜ੍ਹੋ

ਮੇਰੀਆਂ ਪਹਿਲੀਆਂ ਦੋ ਮੁਲਾਕਾਤਾਂ ਵਿੱਚ ਤਾਂ ਉੱਥੇ ਇੱਕ ਲੱਕੜੀ ਦਾ ਬੈੱਡ ਵੀ ਪਿਆ ਰਹਿੰਦਾ ਸੀ। ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲੇ ਦੇਸ ਦੇ ਸਭ ਤੋਂ ਤਾਕਤਵਾਰ ਸ਼ਾਸਕ ਦੀ ਸਟੱਡੀ ਰੂਮ ਵਿੱਚ ਘੱਟੋ ਘੱਟ ਮੈਨੂੰ ਤਾਂ ਲਗਜ਼ਰੀ ਅਤੇ ਬਾਦਸ਼ਾਹਤ ਦੇ ਪ੍ਰਤੀਕਾਂ ਦੀ ਇੱਕ ਵੀ ਝਲਕ ਨਹੀਂ ਦਿਖਾਈ ਦਿੱਤੀ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਓਤਸੇ ਤੁੰਗ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਨਾਲ

''ਕਮਰੇ ਦੇ ਵਿਚਕਾਰ ਇੱਕ ਕੁਰਸੀ ਤੇ ਬੈਠੇ ਮਾਓ ਉੱਠ ਕੇ ਮੇਰਾ ਸਵਾਗਤ ਕਰਦੇ ਸੀ। ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਕੋਲ ਦੋ ਮਹਿਲਾ ਅਟੇਂਡੈਂਟ ਖੜ੍ਹੀਆਂ ਰਹਿੰਦੀਆਂ ਸਨ। 1971 ਵਿੱਚ ਜਦੋਂ ਰਾਸ਼ਟਰਪਤੀ ਨਿਕਸਨ ਨੇ ਮਾਓ ਤੋਂ ਦੁਨੀਆਂ ਦੀਆਂ ਕੁਝ ਘਟਨਾਵਾਂ ਬਾਰੇ ਗੱਲ ਕਰਨੀ ਚਾਹੀ ਤਾਂ ਮਾਓ ਬੋਲੇ, ਗੱਲਬਾਤ? ਇਸ ਲਈ ਤਾਂ ਤੁਹਾਨੂੰ ਸਾਡੇ ਪ੍ਰਧਾਨ ਮੰਤਰੀ ਦੇ ਕੋਲ ਜਾਣਾ ਪੇਵਗਾ। ਮੇਰੇ ਨਾਲ ਤਾਂ ਤੁਸੀਂ ਸਿਰਫ਼ ਦਾਰਸ਼ਨਿਕ ਮੁੱਦਿਆਂ 'ਤੇ ਗੱਲਬਾਤ ਕਰ ਸਕਦੇ ਹੋ।''

'ਨਹਾਉਣਾ ਪਸੰਦ ਨਹੀਂ ਸੀ'

ਮਾਓ ਦੇ ਡਾਕਟਰ ਰਹਿ ਚੁਕੇ ਜ਼ੀ ਸ਼ੀ ਲੀ ਨੇ ਮਾਓ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਚਰਚਿਤ ਕਿਤਾਬ ਲਿਖੀ ਹੈ, 'ਦ ਪ੍ਰਾਈਵੇਟ ਲਾਈਫ਼ ਆਫ਼ ਚੇਅਰਮੈਨ ਮਾਓ'।

ਉਸ ਵਿੱਚ ਉਹ ਲਿਖਦੇ ਹਨ, ''ਮਾਓ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਬ੍ਰਸ਼ ਨਹੀਂ ਕੀਤਾ। ਜਦੋਂ ਉਹ ਉੱਠਦੇ ਸੀ ਤਾਂ ਦੰਦਾਂ ਨੂੰ ਸਾਫ਼ ਕਰਨ ਲਈ ਉਹ ਰੋਜ਼ ਚਾਹ ਦਾ ਕੁੱਲਾ ਕਰਦੇ ਸੀ। ਇੱਕ ਸਮਾਂ ਅਜਿਹਾ ਆ ਗਿਆ ਸੀ ਉਨ੍ਹਾਂ ਦੇ ਦੰਦ ਇਸ ਤਰ੍ਹਾਂ ਦਿਖਦੇ ਸੀ ਕਿ ਜਿਵੇਂ ਉਨ੍ਹਾਂ ਤੇ ਹਰਾ ਪੇਂਟ ਕਰ ਦਿੱਤਾ ਗਿਆ ਹੋਵੇ।''

ਮਾਓ ਨੂੰ ਨਹਾਉਣ ਤੋਂ ਸਖ਼ਤ ਨਫ਼ਰਤ ਸੀ ਪਰ ਤੈਰਾਕੀ ਦੇ ਉਹ ਬਹੁਤ ਸ਼ੌਕੀਨ ਸੀ। ਉਹ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਗਰਮ ਤੋਲੀਏ ਨਾਲ ਸਪੰਜ ਬਾਥ ਲੈਂਦੇ ਸੀ।

ਤਸਵੀਰ ਸਰੋਤ, Getty Images

ਮਾਓ ਉਂਝ ਤਾਂ ਜੁੱਤੇ ਨਹੀਂ ਪਾਉਂਦੇ ਸੀ। ਜੇਕਰ ਪਾਉਂਦੇ ਵੀ ਸੀ ਤਾਂ ਕੱਪੜੇ ਦੇ। ਰਸਮੀ ਮੌਕਿਆਂ 'ਤੇ ਜਦੋਂ ਉਨ੍ਹਾਂ ਨੂੰ ਚਮੜੇ ਦੇ ਬੂਟ ਪਾਣੇ ਪੈਂਦੇ ਸੀ ਤਾਂ ਪਹਿਲਾਂ ਉਹ ਆਪਣੇ ਸੁਰੱਖਿਆ ਕਰਮੀ ਨੂੰ ਪਾਉਣ ਲਈ ਦਿੰਦੇ ਤਾਂਕਿ ਉਹ ਖੁੱਲ੍ਹੇ ਹੋ ਜਾਣ।

ਮਾਓ ਦੀ ਇੱਕ ਹੋਰ ਸਵੈ-ਜੀਵਨੀ ਲਿਖਣ ਵਾਲੀ ਜੰਗ ਚੈਂਗ ਲਿਖਦੀ ਹੈ ਕਿ ਮਾਓ ਦੀ ਯਾਦਦਾਸ਼ਤ ਬਹੁਤ ਤੇਜ਼ ਸੀ। ਪੜ੍ਹਨ ਲਿਖਣ ਦੇ ਉਹ ਬਹੁਤ ਸ਼ੌਕੀਨ ਸੀ। ਉਨ੍ਹਾਂ ਦੇ ਮੰਜੇ ਦੇ ਇੱਕ ਹਿੱਸੇ ਤੇ ਇੱਕ ਫੁੱਟ ਦੀ ਉੱਚਾਈ ਤੱਕ ਚੀਨੀ ਸਾਹਿਤਕ ਕਿਤਾਬਾਂ ਪਈਆਂ ਰਹਿੰਦੀਆਂ ਸਨ।

ਉਨ੍ਹਾਂ ਦੇ ਭਾਸ਼ਣਾਂ ਅਤੇ ਲੇਖਨ ਵਿੱਚ ਅਕਸਰ ਉਨ੍ਹਾਂ ਕਿਤਾਬਾਂ ਦੇ ਲਏ ਗਏ ਉਦਾਹਰਣ ਹੁੰਦੇ ਸੀ। ਉਹ ਅਕਸਰ ਮੁੜੇ ਤੁੜੇ ਕੱਪੜੇ ਪਾਉਂਦੇ ਸੀ ਅਤੇ ਉਨ੍ਹਾਂ ਦੀਆਂ ਜੁਰਾਬਾਂ ਵਿੱਚ ਮੋਰੀਆਂ ਹੋਇਆ ਕਰਦੀਆਂ ਸੀ।

1962 ਦੀ ਭਾਰਤ ਚੀਨ ਜੰਗ ਵਿੱਚ ਮਾਓ ਦੀ ਬਹੁਤ ਵੱਡੀ ਭੂਮਿਕਾ ਸੀ। ਉਹ ਭਾਰਤ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ।

ਇਹ ਵੀ ਪੜ੍ਹੋ

ਚੀਨ ਵਿੱਚ ਭਾਰਤ ਦੇ ਚਾਰਜ ਡੀ ਅਫੇਅਰਜ਼ ਰਹੇ ਲਖਨ ਮੇਹਰੋਤਰਾ ਦੱਸਦੇ ਹਨ, ''ਕਹਿਣ ਨੂੰ ਤਾਂ ਚੀਨ ਨੇ ਇਹ ਕਿਹਾ ਸੀ ਕਿ ਭਾਰਤ ਦੇ ਨਾਲ ਲੜਾਈ ਦੇ ਲਈ ਉਸਦੀ ਫਾਰਵਰਡ ਨੀਤੀ ਜ਼ਿੰਮੇਵਾਰ ਸੀ, ਪਰ ਮਾਓ ਨੇ 2 ਸਾਲ ਪਹਿਲਾਂ 1960 ਵਿੱਚ ਹੀ ਭਾਰਤ ਦੇ ਖ਼ਿਲਾਫ਼ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਅਮਰੀਕਾ ਤੱਕ ਨੂੰ ਪੁੱਛ ਲਿਆ ਕਿ ਜੇਕਰ ਸਾਨੂੰ ਕਿਸੇ ਦੇਸ ਦੇ ਖ਼ਿਲਾਫ਼ ਲੜਾਈ ਵਿੱਚ ਜਾਣਾ ਪਵੇ ਤਾਂ ਕੀ ਅਮਰੀਕਾ ਤਾਈਵਾਨ ਵਿੱਚ ਉਸਦਾ ਹਿਸਾਬ ਚੁਕਤਾ ਕਰੇਗਾ? ਅਮਰੀਕਾ ਦਾ ਜਵਾਬ ਸੀ ਤੁਸੀਂ ਚੀਨ ਜਾਂ ਉਸਦੇ ਬਾਹਰ ਕੁਝ ਵੀ ਕਰਦੇ ਹੋ, ਉਸ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਅਸੀਂ ਬਸ ਤਾਈਵਾਨ ਦੀ ਸੁਰੱਖਿਆ ਲਈ ਵਚਨਬੱਧ ਹਾਂ।''

ਤਸਵੀਰ ਕੈਪਸ਼ਨ,

ਲਖਨ ਮੇਹਰੋਤਰਾ ਦੇ ਨਾਲ ਰੇਹਾਨ ਫ਼ਜ਼ਲ

ਲਖਨ ਮੇਹਰੋਤਰਾ ਅੱਗੇ ਦੱਸਦੇ ਹਨ ,''ਅਗਲੇ ਸਾਲ ਉਨ੍ਹਾਂ ਨੇ ਇਹੀ ਗੱਲ ਖ਼ਰੁਸ਼ਚੇਵ ਤੋਂ ਪੁੱਛੀ। ਉਸ ਜ਼ਮਾਨੇ ਵਿੱਚ ਤਿੱਬਤ ਦੀ ਸਾਰੀ ਤੇਲ ਸਪਲਾਈ ਰੂਸ ਤੋਂ ਆਉਂਦੀ ਸੀ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਦੀ ਭਾਰਤ ਨਾਲ ਲੜਾਈ ਹੋਈ ਤਾਂ ਸੋਵਿਆਤ ਸੰਘ ਕਿਤੇ ਪੈਟਰੋਲ ਦੀ ਸਪਲਾਈ ਬੰਦ ਨਾ ਕਰ ਦੇਵੇ।

ਉਨ੍ਹਾਂ ਨੇ ਖ਼ਰੁਸ਼ਚੇਵ ਤੋਂ ਇਹ ਵਾਅਦਾ ਲੈ ਲਿਆ ਕਿ ਉਹ ਅਜਿਹਾ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਭਾਰਤ ਨਾਲ ਉਨ੍ਹਾਂ ਦੇ ਗਹਿਰੇ ਮਤਭੇਦ ਹਨ। ਖ਼ਰੁਸ਼ਚੇਵ ਨੇ ਉਨ੍ਹਾਂ ਨਾਲ ਸੌਦਾ ਕੀਤਾ ਕੀ ਤੁਸੀਂ ਦੁਨੀਆਂ ਵਿੱਚ ਤਾਂ ਸਾਡਾ ਵਿਰੋਧ ਕਰ ਰਹੇ ਹੋ, ਪਰ ਜਦੋਂ ਕਿਊਬਾ ਵਿੱਚ ਮਿਸਾਇਲ ਭੇਜਾਂਗੇ ਤਾਂ ਤੁਸੀਂ ਉਸਦਾ ਵਿਰੋਧ ਨਹੀਂ ਕਰੋਗੇ।''

''ਖ਼ਰੁਸ਼ਚੇਵ ਨੂੰ ਇਹ ਪੂਰਾ ਅੰਦਾਜ਼ਾ ਸੀ ਕਿ ਚੀਨ ਭਾਰਤ 'ਤੇ ਹਮਲਾ ਕਰ ਸਕਦਾ ਹੈ। ਇੱਥੋਂ ਤੱਕ ਕਿ ਲੜਾਕੂ ਜਹਾਜ਼ਾਂ ਦੀ ਸਪਲਾਈ ਲਈ ਸਾਡਾ ਉਨ੍ਹਾਂ ਨਾਲ ਸਮਝੌਤਾ ਹੋ ਗਿਆ ਸੀ। ਪਰ ਜਦੋਂ ਲੜਾਈ ਸ਼ੁਰੂ ਹੋਈ ਤਾਂ ਰੂਸ ਨੇ ਉਹ ਜਹਾਜ਼ ਭੇਜਣ ਵਿੱਚ ਦੇਰੀ ਕੀਤੀ ਪਰ ਚੀਨ ਨੂੰ ਪੈਟਰੋਲ ਦੀ ਸਪਲਾਈ ਨਹੀਂ ਰੋਕੀ ਗਈ।

ਬਾਅਦ ਵਿੱਚ ਜਦੋਂ ਖ਼ਰੁਸ਼ਚੇਵ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਭਾਰਤ ਸਾਡਾ ਦੋਸਤ ਹੈ ਪਰ ਚੀਨ ਸਾਡਾ ਭਰਾ ਹੈ।''

ਤਸਵੀਰ ਸਰੋਤ, AFP

ਮਾਓ ਨੇ ਇੰਦਰਾ ਨੂੰ ਭੇਜਿਆ ਨਮਸਕਾਰ

1970 ਵਿੱਚ ਮਈ ਦਿਵਸ ਦੇ ਮੌਕੇ 'ਤੇ ਬੀਜਿੰਗ ਸਥਿਤ ਸਾਰੇ ਸਫਾਰਤਖਾਨਿਆਂ ਦੇ ਮੁਖੀਆਂ ਨੂੰ ਤਿਆਨਾਨਮੇਨ ਸਕਵਾਇਰ ਦੀ ਪ੍ਰਾਚੀਰ 'ਤੇ ਬੁਲਾਇਆ ਗਿਆ।ਚੇਅਰਮੈਨ ਮਾਓ ਵੀ ਉੱਥੇ ਮੌਜੂਦ ਸੀ।

ਰਾਜਦੂਤਾਂ ਦੀ ਕਤਾਰ ਵਿੱਚ ਸਭ ਤੋਂ ਅਖ਼ੀਰ ਵਿੱਚ ਖੜ੍ਹੇ ਬ੍ਰਜੇਸ਼ ਮਿਸ਼ਰ ਦੇ ਕੋਲ ਜਾ ਕੇ ਉਨ੍ਹਾਂ ਨੇ ਕਿਹਾ, ''ਰਾਸ਼ਟਰਪਤੀ ਗਿਰੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੇਰਾ ਨਮਸਕਾਰ ਭੇਜ ਦਿਓ।''

ਇਹ ਵੀ ਪੜ੍ਹੋ:

ਉਹ ਥੋੜ੍ਹਾ ਰੁਕੇ ਤੇ ਬੋਲੇ, ''ਅਸੀਂ ਆਖ਼ਰ ਕਦੋਂ ਤੱਕ ਇਸ ਤਰ੍ਹਾਂ ਲੜਦੇ ਰਹਾਂਗੇ?'' ਇਸ ਤੋਂ ਬਾਅਦ ਮਾਓ ਨੇ ਆਪਣੀ ਮੁਸਕਾਨ ਬਿਖੇਰੀ ਅਤੇ ਬ੍ਰਜੇਸ਼ ਮਿਸ਼ਰ ਨਾਲ ਪੂਰੇ ਇੱਕ ਮਿੰਟ ਤੱਕ ਹੱਥ ਮਿਲਾਉਂਦੇ ਰਹੇ। ਇਹ ਚੀਨ ਵੱਲੋਂ ਪਹਿਲਾ ਸੰਕੇਤ ਸੀ ਕਿ ਉਹ ਆਪਣੀਆਂ ਪੁਰਾਣੀਆਂ ਗੱਲਾਂ ਭੁੱਲਣ ਨੂੰ ਤਿਆਰ ਸੀ।''

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)