ਕੀ ਚੀਨ ਦੇ ਪਹਿਲੇ ਸ਼ਾਸਕ ਦੀ ਅੰਮ੍ਰਿਤ ਦੀ ਭਾਲ ਪੂਰੀ ਹੋਈ?

ਚੀਨ ਦੇ ਪਹਿਲੇ ਸ਼ਾਸਕ ਨੇ ਜੀਵਨ-ਅੰਮ੍ਰਿਤ ਲਈ ਪਾਗਲਾਂ ਤਰ੍ਹਾਂ ਭਾਲ ਸ਼ੁਰੂ ਕੀਤੀ। ਇਹ ਖੁਲਾਸਾ ਹੋਇਆ ਹੈ ਪੁਰਾਤਤਵ ਰਿਸਰਚ ਤੋਂ।
ਹਾਲਾਂਕਿ ਸਾਲ 210 ਵਿੱਚ 49 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਵਿਸ਼ਵ ਪ੍ਰਸਿੱਧ ਟੇਰਾਕੋਟਾ ਫੌਜ ਦਾ ਗਠਨ ਕਰਨ ਵਾਲੇ ਚਿਨ ਸ਼ੁਆ ਹੁਆਂਗ ਨੇ ਪੌਰਾਣਿਕ ਅੰਮ੍ਰਿਤ ਲਈ ਦੇਸ ਭਰ ਵਿੱਚ ਭਾਲ ਦੇ ਹੁਕਮ ਦਿੱਤੇ ਸਨ।
ਤਸਵੀਰ ਸਰੋਤ, China Photos/Getty Images
ਇਸ ਖੋਜ ਦਾ ਜ਼ਿਕਰ 2000 ਸਾਲ ਪੁਰਾਣੀਆਂ ਲਿਖਤਾਂ ਵਿੱਚ ਆਉਂਦਾ ਹੈ ਜੋ ਕਿ ਲੱਕੜ ਦੀਆਂ ਤਖ਼ਤੀਆਂ 'ਤੇ ਲਿਖਿਆ ਹੋਇਆ ਹੈ।
ਇੰਨ੍ਹਾਂ ਤਖ਼ਤੀਆਂ ਦਾ ਇਸਤੇਮਾਲ ਚੀਨ ਵਿੱਚ ਕਾਗਜ਼ਾਂ ਤੋਂ ਪਹਿਲਾਂ ਕੀਤਾ ਜਾਂਦਾ ਸੀ।
ਇਹ ਤਖਤੀਆਂ 2002 ਵਿੱਚ ਹੂਨਾਨ ਰਿਆਸਤ ਦੇ ਖੂਹ ਵਿੱਚੋਂ 2002 ਵਿੱਚ ਮਿਲੀਆਂ ਸਨ।
ਇੰਨ੍ਹਾਂ ਵਿੱਚ ਇੱਕ ਤਖ਼ਤੀ ਰਾਜਾ ਵੱਲੋਂ ਜਾਰੀ ਕਾਰਜਕਾਰੀ ਹੁਕਮ ਹੈ ਜਿਸ ਉੱਤੇ ਖੇਤਰੀ ਸਰਕਾਰਾਂ ਦਾ ਜਵਾਬ ਮਿਲਿਆ ਹੈ ਜੋ ਕਿ ਅਮਰ ਹੋਣ ਵਾਲਾ ਅਮ੍ਰਿਤ ਨਹੀਂ ਲੱਭ ਸਕੀਆਂ।
ਲਾਂਗਿਆ ਭਾਈਚਾਰੇ ਦਾ ਮੰਨਣਾ ਸੀ ਕਿ ਸਥਾਨਕ ਪਹਾੜ ਤੋਂ ਇੱਕ ਜੜੀ-ਬੂਟੀ ਮਿਲਦੀ ਹੈ ਜੋ ਕਿ ਅਮਰ ਬਣਾ ਦਿੰਦੀ ਹੈ।
ਚਿਨ ਸ਼ੁਆ ਹੁਆਂਗ ਦੇ ਟੈਰਾਕੋਟਾ ਲੜਾਕੇ ਇਸ ਗੱਲ ਦਾ ਸਬੂਤ ਹਨ ਕਿ ਮਹਾਰਾਜਾ ਅਮਰ ਰਹਿਣ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਸਨ।
8,000 ਸਿਪਾਹੀਆਂ ਨੇ ਘੋੜਿਆਂ ਅਤੇ ਰੱਥਾਂ ਸਮੇਤ ਉਨ੍ਹਾਂ ਦੀ ਫ਼ੌਜਾਂ ਨੂੰ ਦਰਸਾਇਆ।
ਚਿਨ ਸ਼ੁਆ ਹੁਆਂਗ ਦੀ ਮੌਤ ਤੋਂ ਬਾਅਦ ਉਹ ਸਾਰੇ ਉਨ੍ਹਾਂ ਦੀ ਰੱਖਿਆ ਲਈ ਕਬਰ ਦੇ ਆਲੇ-ਦੁਆਲੇ ਖੜ੍ਹੇ ਕੀਤੇ ਗਏ।