ਅੰਧਵਿਸ਼ਵਾਸ਼ ਕਰਕੇ ਕਈ ਸ਼ਹਿਰਾਂ ਵਿੱਚ ਜਾਣ ਤੋਂ ਡਰਦੇ ਹਨ ਨੇਤਾ

ਨਰਿੰਦਰ ਮੋਦੀ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ Image copyright Getty Images

ਦਿੱਲੀ ਮੈਟਰੋ ਦੀ ਮਜ਼ੰਟਾ ਲਾਈਨ ਦੇ ਉਦਾਘਟਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੀ ਨੋਇਡਾ ਪਹੁੰਚੇ ਸੀ।

ਕਈ ਸਾਲ ਬਾਅਦ ਇਥੋਂ ਦੇ ਲੋਕ ਮੁੱਖ ਮੰਤਰੀ ਦੇ ਦਰਸ਼ਨ ਆਪਣੇ ਸ਼ਹਿਰ ਵਿੱਚ ਕਰ ਰਹੇ ਸਨ।

ਅੰਧਵਿਸ਼ਵਾਸ਼ ਇਹ ਹੈ ਕਿ ਨੋਇਡਾ 'ਚ ਜੋ ਮੁੱਖ ਮੰਤਰੀ ਆਉਂਦੇ ਹਨ ਉਹ ਸੱਤਾ ਗਵਾ ਦਿੰਦੇ ਹਨ।

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਯੋਗੀ ਅਦਿਤਿਆਨਾਥ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਹ ਵਹਿਮ ਤੋੜਿਆ ਹੈ ਕਿ ਸੂਬੇ ਦਾ ਕੋਈ ਮੁੱਖ ਮੰਤਰੀ ਨੋਇਡਾ ਨਹੀਂ ਆ ਸਕਦਾ।

ਕੀ ਮੋਦੀ ਸਰਕਾਰ ਦੇ ਮੰਤਰੀ ਵਿਦੇਸ਼ੀ ਕਪੜੇ ਤਿਆਗ ਦੇਣ?

ਗੁਪਤ ਅੰਗਾਂ ਦੀ ਸਰਜਰੀ ਕਿਉਂ ਕਰਾ ਰਹੀਆਂ ਕੁੜੀਆਂ?

ਪ੍ਰਧਾਨ ਮੰਤਰੀ ਦੀ ਤਾਰੀਫ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਅਸ਼ੋਕਾਨਗਰ ਜਾਣ ਦਾ ਐਲਾਨ ਕਰ ਦਿੱਤਾ।

ਕਿਹੜੇ ਸ਼ਹਿਰਾਂ ਨੂੰ ਲੈ ਕੇ ਹਨ ਵਹਿਮ?

ਨੋਇਡਾ ਵਰਗਾ ਹੀ ਵਹਿਮ ਮੱਧ ਪ੍ਰਦੇਸ਼ ਦੇ ਅਸ਼ੋਕਾਨਗਰ ਜ਼ਿਲੇ ਨਾਲ ਜੁੜਿਆ ਹੋਇਆ ਹੈ ਜਿਸ ਦੇ ਮੁਤਾਬਕ ਜਿਹੜਾ ਵੀ ਮੁੱਖ ਮੰਤਰੀ ਇੱਥੋਂ ਦੇ ਜ਼ਿਲਾ ਮੁੱਖ ਦਫ਼ਤਰ ਵਿੱਚ ਆਉਂਦਾ ਹੈ, ਉਹ ਸੱਤਾ ਤੋਂ ਹੱਥ ਧੋ ਬੈਠਦਾ ਹੈ।

Image copyright Getty Images

ਇਸ ਤੋਂ ਪਹਿਲਾਂ 1975 ਵਿੱਚ ਪ੍ਰਕਾਸ਼ਚੰਦ ਸੇਠੀ, 1977 ਵਿੱਚ ਸ਼ਿਆਮਚਰਨ ਸ਼ੁਕਲ, 1984 ਵਿੱਚ ਅਰਜੁਨ ਸਿੰਘ, 1993 ਵਿੱਚ ਸੁੰਦਰਲਾਲ ਪਟਵਾ ਅਤੇ 2003 ਵਿੱਚ ਦਿੱਗਵਿਜੇ ਉੱਥੇ ਗਏ ਸਨ।

ਜਿਸ ਤੋਂ ਬਾਅਦ ਉਹ ਦੁਬਾਰਾ ਮੁੱਖ ਮੰਤਰੀ ਨਹੀਂ ਬਣੇ ਸਨ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁੱਧਵਾਰ ਨੂੰ ਇੱਕ ਪ੍ਰੋਗਰਾਮ ਤਹਿਤ ਪਿਪਰਈ ਪਹੁੰਚੇ ਸਨ,ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ ਅੰਧਵਿਸ਼ਵਾਸ਼ੀ ਨਹੀਂ ਹਨ ਅਤੇ ਉਹ ਛੇਤੀ ਹੀ ਅਸ਼ੋਕਾਨਗਰ ਜਾ ਕੇ ਇਸ ਮਿੱਥ ਨੂੰ ਤੋੜਨਗੇ।

ਸਿਰਫ ਨੋਇਡਾ ਜਾਂ ਅਸ਼ੋਕਾਨਗਰ ਹੀ ਨਹੀਂ, ਦੇਸ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਵੱਡੇ ਨੇਤਾ ਅੰਧਵਿਸ਼ਵਾਸ਼ ਕਰਕੇ ਜਾਣਾ ਨਹੀਂ ਚਾਹੁੰਦੇ।

ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ

ਕਿਸ ਦੇ 'ਧੱਕੇ' ਨਾਲ ਮੁੱਖ ਮੰਤਰੀ ਬਣੇ ਜੈਰਾਮ ਠਾਕੁਰ

ਉਜੈਨ ਨਾਲ ਜੁੜੀ ਮਿੱਥ

ਉਜੈਨ ਵੀ ਇਨ੍ਹਾਂ ਵਿਚੋਂ ਇੱਕ ਹੈ। ਉਜੈਨ ਨੂੰ ਲੈ ਕੇ ਇਹ ਪੁਰਾਣਾ ਅੰਧਵਿਸ਼ਵਾਸ਼ ਹੈ ਕਿ ਰਾਜ ਪਰਿਵਾਰ ਦਾ ਕੋਈ ਮੈਂਬਰ ਜਾਂ ਮੁੱਖ ਮੰਤਰੀ ਇੱਥੇ ਰਾਤ ਨਹੀਂ ਰੁਕਦਾ।

ਸਿੰਧੀਆਂ ਪਰਿਵਾਰ ਦੇ ਮੈਂਬਰ ਇਸੇ ਮਾਨਤਾ ਕਰਕੇ ਇੱਥੇ ਰਾਤ ਨਹੀਂ ਰੁਕਦੇ। ਮੁੱਖ ਮੰਤਰੀ ਅਤੇ ਹੋਰ ਵੱਡੇ ਨੇਤਾ ਵੀ ਇੰਝ ਹੀ ਕਰਦੇ ਹਨ।

Image copyright Getty Images

ਇਸ ਦੇ ਪਿੱਛੇ ਦੀ ਧਾਰਨਾ ਹੈ ਕਿ ਉਜੈਨ ਦੇ ਰਾਜਾ ਮਹਾਕਾਲ ਹਨ ਅਤੇ ਇੱਕ ਥਾਂ 'ਤੇ ਦੋ ਰਾਜਾ ਨਹੀਂ ਰਹਿ ਸਕਦੇ।

ਤੰਜੌਰ ਦਾ ਬ੍ਰਹਿਦੇਸ਼ਵਰ ਮੰਦਿਰ, ਤਮਿਲਨਾਡੂ

ਤਾਮਿਲਨਾਡੂ ਦੇ ਤੰਜੌਰ ਸਥਿਤ ਬ੍ਰਹਿਦੇਸ਼ਵਰ ਮੰਦਿਰ ਨਾਲ ਅਜਿਹਾ ਹੀ ਅੰਧਵਿਸ਼ਵਾਸ਼ ਜੁੜਿਆ ਹੋਇਆ ਹੈ।

ਕਿਹਾ ਜਾਂਦਾ ਹੈ ਕਿ ਇਸ ਮੰਦਿਰ 'ਚ ਜੋ ਵੀ ਰਾਜਨੇਤਾ ਆਉਂਦੇ ਹਨ, ਛੇਤੀ ਹੀ ਉਸ ਦੀ ਮੌਤ ਹੋ ਜਾਂਦੀ ਹੈ।

ਜਦੋਂ ਮੁਹੰਮਦ ਰਫ਼ੀ ਦਾਲ-ਚੌਲ ਖਾਣ ਲੰਡਨ ਗਏ

ਭਾਰਤ ਦੇ ਘਾਤਕ ਹਮਲੇ ਨੂੰ ਪਾਕ ਨੇ ਦੱਸਿਆ 'ਖਿਆਲੀ ਕੜਾਹ'

1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਐੱਮਜੀ ਰਾਮਾਚੰਦਰਨ ਉੱਥੇ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਇਸ ਘਟਨਾ ਨੂੰ ਲੋਕ ਅੰਧਵਿਸ਼ਵਾਸ਼ ਨਾਲ ਜੋੜ ਕੇ ਦੇਖਣ ਲੱਗੇ।

Image copyright Getty Images

ਮੱਧ ਪ੍ਰਦੇਸ਼ ਦੇ ਕਾਮਦਗਿਰੀ ਮੰਦਿਰ ਦੇ ਉੱਤੋਂ ਵੀ ਨੇਤਾਵਾਂ ਦੇ ਹੈਲੀਕਾਪਟਰ ਨਹੀਂ ਉਡਦੇ।

ਉਸ ਦੇ ਪਿੱਛੇ ਦੀ ਮਿੱਥ ਹੈ ਕਿ ਭਗਵਾਨ ਸ੍ਰੀ ਰਾਮ ਨੇ ਬਨਵਾਸ ਦੌਰਾਨ ਇੱਥੇ ਸਮਾਂ ਗੁਜਾਰਿਆ ਸੀ, ਲਿਹਾਜ਼ਾ ਜੋ ਵੀ ਇਸ ਦੇ ਉੱਤੋਂ ਉਡਦਾ ਹੈ ਉਸ ਦੀ ਬਰਬਾਦੀ ਤੈਅ ਹੁੰਦੀ ਹੈ।

ਮੱਧ ਪ੍ਰਦੇਸ਼ ਦੇ ਇੱਛਾਵਰ ਦਾ ਮੁੱਖ ਦਫ਼ਤਰ

ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿੱਚ ਕਾਂਗਰਸ ਵਿਧਾਇਕ ਸ਼ੈਲੇਂਦਰ ਪਟੇਲ ਨੇ ਮੁੱਖ ਮੰਤਰੀ ਦੇ ਇਛਾਵਰ ਮੁੱਖ ਦਫ਼ਤਰ ਵਿੱਚ ਨਾ ਜਾਣ 'ਤੇ ਸਵਾਲ ਚੁੱਕੇ।

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਰਕਾਰ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਇੱਥੇ ਮੁੱਖ ਮੰਤਰੀ ਦੇ ਆਉਣ ਦਾ ਕਈ ਵਾਰ ਪ੍ਰੋਗਰਾਮ ਬਣਿਆ ਪਰ ਉਹ ਨਹੀਂ ਆਏ।

ਸਾਬਕਾ ਮੁੱਖ ਮੰਤਰੀ ਡਾ. ਕੈਲਾਸ਼ ਨਾਥ ਕਾਟਜੂ 1962 'ਚ, ਪੰਡਿਤਾ ਦਵਾਰਕਾ ਪ੍ਰਸਾਦ ਮਿਸ਼ਰ 1967 'ਚ, ਕੈਲਾਸ਼ ਜੋਸ਼ੀ 1977 'ਚ, ਵਿਰੇਂਦਰ ਕੁਮਾਰ ਸਕਲੇਚਾ 1979 'ਚ ਇਛਾਵਰ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਦੀ ਕੁਰਸੀ ਗਵਾਉਣੀ ਪਈ।

ਅੰਗ ਦਾਨ ਲਈ ਜਨਮ ਲਵੇਗੀ ਇਹ ਬੱਚੀ

‘ਦੇਸ ਬਾਰੇ ਚਿੰਤਾ ਛੱਡੋ, ਸਿਰਫ਼ ਹਿੰਦੂ ਹੋਣ 'ਤੇ ਮਾਣ ਕਰੋ’

ਲੋਕ ਇਸ ਨੂੰ ਵੀ ਮਿੱਥ ਨਾਲ ਜੋੜ ਕੇ ਦੇਖਦੇ ਹਨ। ਮਜੈਂਟਾ ਲਾਈਨ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਜਿਹੀ ਇੱਕ ਮਿੱਥ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਕਿਹਾ, "ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਮੈਨੂੰ ਵੀ ਕਈ ਥਾਵਾਂ ਤੋਂ ਜਾਣ ਲਈ ਮਨ੍ਹਾਂ ਕੀਤਾ ਗਿਆ। ਮੈਂ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਬਤੌਰ ਮੁੱਖ ਮੰਤਰੀ ਉੱਥੇ ਗਿਆ, ਜਿੱਥੇ ਕੋਈ ਨਹੀਂ ਜਾਂਦਾ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)