ਟਾਈਮਸ ਸਕੁਏਰ 'ਚ 'ਫ੍ਰੀ ਬਲੋਚਿਸਤਾਨ' ਦਾ ਇਸ਼ਤਿਹਾਰ ਲੱਗਿਆ

'ਫ੍ਰੀ ਬਲੋਚੀਸਤਾਨ' ਦੀ ਮੁਹਿੰਮ Image copyright Twitter

ਵਰਲਡ ਬਲੋਚ ਜਥੇਬੰਦੀ ਨੇ ਜਿਨੇਵਾ ਅਤੇ ਲੰਡਨ ਤੋਂ ਬਾਅਦ ਹੁਣ ਅਮਰੀਕੀ ਸ਼ਹਿਰ ਨਿਊਯਾਰਕ ਦੇ ਮਸ਼ਹੂਰ ਇਲਾਕੇ ਟਾਈਮਸ ਸਕੁਏਰ ਵਿੱਚ 'ਫ੍ਰੀ ਬਲੋਚਿਸਤਾਨ' ਦਾ ਇਸ਼ਤਿਹਾਰ ਲਾਇਆ ਹੈ।

ਵਰਲਡ ਬਲੋਚ ਨਾਂ ਦੀ ਜਥੇਬੰਦੀ ਦਾ ਕਹਿਣਾ ਹੈ ਕਿ 'ਫ੍ਰੀ ਬਲੋਚਿਸਤਾਨ' ਦੀ ਮੁਹਿੰਮ ਲਈ ਟਾਈਮਸ ਸਕੁਏਰ ਵਿੱਚ ਬੋਰਡ 'ਤੇ ਇਸ਼ਤਿਹਾਰ ਲਾ ਕੇ ਮੁਹਿੰਮ ਚਲਾਈ ਜਾ ਰਹੀ ਹੈ।

ਜਥੇਬੰਦੀ ਮੁਤਾਬਕ ਇਸ਼ਤਿਹਾਰ ਤਿੰਨ ਦਿਨਾਂ ਤੱਕ ਯਾਨਿ ਕਿ ਨਵੇਂ ਸਾਲ ਤੱਕ ਇਸ ਬਿਲਬੋਰਡ ਉੱਤੇ ਲੱਗਿਆ ਰਹੇਗਾ।

Image copyright Twitter

ਸੰਸਥਾ ਦੀ ਵੈੱਬਸਾਈਟ 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਿਊਯਾਰਕ ਦੇ ਬਿਲਬੋਰਡ 'ਤੇ ਇਸ਼ਤਿਹਾਰ ਦੇਣ ਤੋਂ ਇਲਾਵਾ ਇਹ ਮੁਹਿੰਮ 100 ਤੋਂ ਵੱਧ ਟੈਕਸੀਆਂ 'ਤੇ ਇਸ਼ਤਿਹਾਰ ਲਗਾ ਕੇ ਚਲਾਈ ਜਾ ਰਹੀ ਹੈ।

ਬਿਲਬੋਰਡ ਜਿਸ 'ਤੇ ਫ੍ਰੀ ਬਲੋਚਿਸਤਾਨ ਦਾ ਇਸ਼ਤਿਹਾਰ ਲਗਾਇਆ ਗਿਆ ਹੈ ਉਹ ਫਾਸਟਫੂਡ ਚੇਨ ਮੈਕਡੋਨਲਡਜ਼ ਦੇ ਬਿਲਕੁਲ ਉੱਤੇ ਹੈ।

ਮਿਸਰ: ਈਸਾਈ ਭਾਈਚਾਰੇ 'ਤੇ ਹੋਏ ਹਮਲੇ, 9 ਦੀ ਮੌਤ

ਕੀ ਤੁਸੀਂ ਤਿੰਨ ਤਲਾਕ ਬਾਰੇ ਇਹ ਗੱਲਾਂ ਜਾਣਦੇ ਹੋ?

ਜਿਨੇਵਾ ਅਤੇ ਲੰਡਨ ਵਿੱਚ ਵੀ ਮੁਹਿੰਮ

ਇਸ ਸੰਗਠਨ ਨੇ ਸਤੰਬਰ ਵਿੱਚ ਸਵਿਟਜ਼ਰਲੈਂਡ ਦੇ ਸ਼ਹਿਰ ਜਿਨੇਵਾ ਵਿੱਚ ਕਈ ਥਾਵਾਂ 'ਤੇ ਅਤੇ ਬੱਸਾਂ, ਗੱਡੀਆਂ 'ਤੇ ਬਲੋਚਿਸਤਾਨ ਦੀ ਅਜ਼ਾਦੀ ਦੀ ਮੰਗ ਕਰਦੇ ਹੋਏ ਪੋਸਟਰ ਲਗਾਏ ਗਏ ਸੀ।

ਇਨ੍ਹਾਂ ਪੋਸਟਰਾਂ 'ਤੇ ਪਾਕਿਸਤਾਨ ਵਿੱਚ ਘੱਟ ਗਿਣਤੀ ਨਾਲ ਕਥਿਤ ਮਾੜੇ ਵਤੀਰੇ ਦੇ ਖ਼ਿਲਾਫ਼ ਨਰਾਜ਼ਗੀ ਜ਼ਾਹਿਰ ਕੀਤੀ ਗਈ ਸੀ।

ਕਿੱਥੇ ਦੱਬੇ ਖ਼ਜ਼ਾਨੇ ਦੀ ਭਾਲ 'ਚ ਹੋ ਰਹੀ ਹੈ ਖੁਦਾਈ?

ਮਿਸਰ 'ਚ ਖੋਲ੍ਹੀਆਂ ਗਈਆਂ ਪ੍ਰਾਚੀਨ ਕਬਰਾਂ

ਪਾਕਿਸਤਾਨ ਸਰਕਾਰ ਨੇ 'ਫ੍ਰੀ ਬਲੋਚਿਸਤਾਨ' ਦੀ ਇਸ ਪੋਸਟਰ ਮੁਹਿੰਮ ਦੇ ਖ਼ਿਲਾਫ਼ ਸਵਿੱਸ ਸਰਕਾਰ ਨਾਲ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ।

ਪਾਕਿਸਤਾਨ ਨੇ ਮੰਗ ਕੀਤੀ ਸੀ ਕਿ ਇਸ ਮੁਹਿੰਮ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇ।

Image copyright MOFA

ਇਸ ਸਿਲਸਿਲੇ ਵਿੱਚ ਜੇਨੇਵਾ ਵਿੱਚ ਸਯੁੰਕਤ ਰਾਸ਼ਟਰ ਦੇ ਦਫ਼ਤਰ ਵਿੱਚ ਪਾਕਿਸਤਾਨ ਦੇ ਦੂਤ ਫ਼ਰਖ਼ ਆਮਿਲ ਨੇ 6 ਸਤੰਬਰ ਨੂੰ ਸਯੁੰਕਤ ਰਾਸ਼ਟਰ ਵਿੱਚ ਸਵਿੱਸ ਦੂਤ ਨੂੰ ਚਿੱਠੀ ਭੇਜੀ ਸੀ।

ਇਸ ਵਿੱਚ ਇਸ ਇਸ਼ਤਿਹਾਰ ਮੁਹਿੰਮ ਨੂੰ ਪਾਕਿਸਤਾਨ ਦੀ ਇੱਕਜੁਟਤਾ 'ਤੇ ਹਮਲਾ ਕਰਾਰ ਦਿੰਦੇ ਹੋਏ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ ਸੀ।

"ਪਾਕਿਸਤਾਨ ਟੈਰੇਰਿਸਤਾਨ ਬਣ ਚੁਕਿਆ ਹੈ"

ਇਸ ਤੋਂ ਬਾਅਦ ਸਵਿੱਟਜ਼ਰਲੈਂਡ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਹੋਣ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਵਿੱਚ ਤਾਇਨਾਤ ਸਵਿੱਸ ਰਾਜਦੂਤ ਨੂੰ ਵੀ ਤਲਬ ਕੀਤਾ ਸੀ ਅਤੇ ਇੱਕ ਵਾਰ ਮੁੜ ਤੋਂ ਜੇਨੇਵਾ ਵਿੱਚ ਚੱਲ ਰਹੀ ਪਾਕਿਸਤਾਨ ਵਿਰੋਧੀ ਮੁਹਿੰਮ 'ਤੇ ਆਪਣਾ ਵਿਰੋਧ ਦਰਜ ਕਰਵਾਇਆ ਸੀ।

ਪਾਕਿਸਤਾਨ ਦਾ ਇਤਰਾਜ਼

ਇਸ ਮੁਹਿੰਮ ਤੋਂ ਬਾਅਦ ਨਵੰਬਰ ਵਿੱਚ ਬ੍ਰਿਟੇਨ ਦੀ ਰਾਜਧਾਨੀ ਲੰਡਨ ਦੀਆਂ ਟੈਕਸੀਆਂ 'ਤੇ ਫ੍ਰੀ ਬਲੋਚਿਸਤਾਨ ਮੁਹਿੰਮ ਦੇ ਪੋਸਟਰ ਲਗਾਏ ਗਏ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬ੍ਰਿਟੇਨ ਤੋਂ ਇਸ ਮੁਹਿੰਮ ਦਾ ਵਿਰੋਧ ਕਰਦੇ ਹੋਏ ਇਸਨੂੰ ਪਾਕਿਸਤਾਨ ਦੀ ਸਲਾਮਤੀ 'ਤੇ ਹਮਲਾ ਕਰਾਰ ਦਿੱਤਾ ਸੀ।

ਵਿਦੇਸ਼ ਸਕੱਤਰ ਤਹਿਮੀਨਾ ਜੰਜੁਆ ਨੇ ਪਾਕਿਸਤਾਨ ਵਿੱਚ ਬਰਤਾਨਵੀ ਹਾਈ ਕਮਿਸ਼ਨਰ ਟੌਮਸ ਡਰੋ ਨੂੰ ਤਲਬ ਕਰਕੇ ਉਨ੍ਹਾਂ ਨਾਲ ਵੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਬਲੋਚਿਸਤਾਨ ਦੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਕਾਮਯਾਬ ਨਹੀਂ ਹੋਣਗੇ।

ਉਨ੍ਹਾਂ ਨੇ ਦੱਸਿਆ ਸੀ ਕਿ ਬਲੋਚੀਸਤਾਨ ਵਿੱਚ 2 ਹਜ਼ਾਰ ਤੋਂ ਵੱਧ ਵੱਖਵਾਦੀ ਹਥਿਆਰ ਸੁੱਟ ਕੇ ਮੁੱਖਧਾਰਾ ਵਿੱਚ ਸ਼ਾਮਲ ਹੋ ਚੁਕੇ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਖੁਸ਼ਹਾਲ ਬਲੋਚਿਸਤਾਨ ਪ੍ਰੋਗਰਾਮ ਦਾ ਚਾਰ ਸੂਤਰੀ ਮਤਾ ਪੇਸ਼ ਕੀਤਾ ਸੀ।

ਬਲੋਚਿਸਤਾਨ ਪਾਕਿਸਤਾਨ ਦੇ ਪੰਜ ਸੂਬਿਆਂ ਵਿੱਚੋਂ ਇੱਕ ਹੈ। ਇਰਾਨ ਅਤੇ ਅਫ਼ਗਾਨਿਸਤਾਨ ਨਾਲ ਲੱਗੇ ਪਾਕਿਸਤਾਨ ਦੇ ਇਸ ਸਭ ਤੋਂ ਵੱਡੇ ਸੂਬੇ ਵਿੱਚ ਵੱਖਵਾਦੀਆਂ ਦੀ ਮੁਹਿੰਮ ਵੀ ਚੱਲ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)