ਈਰਾਨ 'ਚ ਨਹੀਂ ਰੁੱਕ ਰਹੇ ਮੁਜਾਹਰੇ ਤੇ ਹਿੰਸਾ

ਈਰਾਨ ਵਿੱਚ ਇੱਕ ਵੀਡੀਓ ਫੁਟੇਜ ਰਾਹੀਂ ਪਤਾ ਲੱਗਾ ਹੈ ਕਿ ਉੱਥੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਕੁਝ ਥਾਵਾਂ 'ਤੇ ਹਿੰਸਾ ਅਤੇ ਅੱਗਾਂ ਲਾਈਆਂ ਗਈਆਂ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦੱਸਿਆ ਗਿਆ ਹੈ ਕਿ ਇਹ ਵੀਡੀਓ ਰਾਜਧਾਨੀ ਤੇਹਰਾਨ ਦਾ ਹੈ।

'ਗ਼ੈਰ-ਕਨੂੰਨੀ ਰੂਪ ਵਿੱਚ ਇਕੱਠੇ' ਹੋਣ ਦੇ ਖ਼ਿਲਾਫ਼ ਪ੍ਰਸ਼ਾਸਨ ਦੀ ਚੇਤਾਵਨੀ ਦੇ ਬਾਵਜੂਦ ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਹੇ।

ਤੇਹਰਾਨ ਯੂਨੀਵਰਸਿਟੀ ਵਿੱਛ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਲੀਡਰ ਅਯਾਤੁੱਲਾਹ ਅਲੀ ਖ਼ਮੇਨੇਈ ਨੂੰ ਸੱਤਾ ਛੱਡਣ ਲਈ ਕਿਹਾ ਜਿੱਥੇ ਪੁਲਿਸ ਨਾਲ ਉਨ੍ਹਾਂ ਦੀਆਂ ਝੜਪਾਂ ਹੋਈਆਂ।

ਮੁਜਾਹਰਾਕਾਰੀਆਂ ਨੇ ਗ੍ਰਹਿ ਮੰਤਰੀ ਦੀ ਉਸ ਚੇਤਾਵਨੀ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਨਾਗਰਿਕਾਂ ਨੂੰ 'ਗ਼ੈਰ-ਕਨੂੰਨੀ ਰੂਪ ਵਿੱਚ ਇਕੱਠੇ' ਹੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

'ਈਰਾਨੀਆਂ ਲਈ ਅਮਰੀਕੀ ਟਿੱਪਣੀਆਂ ਦੀ ਅਹਿਮੀਅਤ ਨਹੀਂ'

ਈਰਾਨ ਨੂੰ ਉੱਤਰੀ ਕੋਰੀਆ ਨਹੀਂ ਬਣਨ ਦਵਾਂਗੇ: ਟਰੰਪ

ਇਸ ਵਿਚਾਲੇ ਈਰਾਨ ਵਿੱਚ ਸਰਕਾਰ-ਸਮਰਥਕ ਹਜ਼ਾਰਾਂ ਲੋਕ ਵੀ ਸੜਕਾਂ 'ਤੇ ਉੱਤਰ ਆਏ।

ਈਰਾਨ ਦੇ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋਣ 'ਕਿਉਂਕਿ ਇਸ ਨਾਲ ਉਨ੍ਹਾਂ ਲਈ ਤੇ ਹੋਰ ਨਾਗਰਿਕਾਂ ਲਈ ਮੁਸ਼ਕਲਾਂ ਪੈਦਾ ਹੋਣਗੀਆਂ।'

'ਵਿਦੇਸ਼ੀ ਤਾਕਤਾਂ ਦਾ ਹੱਥ'

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਈਰਾਨ ਦੇ ਸਰਕਾਰੀ ਟੀਵੀ ਚੈਨਲ 'ਤੇ ਤੇਹਰਾਨ ਵਿੱਚ ਸਰਕਾਰ ਸਮਰਥਕਾਂ ਦੀ ਰੈਲੀ ਇਸ ਤਰ੍ਹਾਂ ਦਿਖਾਈ।

ਈਰਾਨ ਦੇ ਅਧਿਕਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਲਈ ਵਿਦੇਸ਼ੀ ਤਾਕਤਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

ਉੱਧਰ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਉਸਦੀ ਕਾਰਵਾਈ ਨੂੰ ਸਾਰੀ ਦੂਨੀਆਂ ਦੇਖ ਰਹੀ ਹੈ।

ਈਰਾਨ ਦੇ ਵਿਦੇਸ਼ ਮੰਤਾਰਾਲੇ ਨੇ ਇਸ ਬਿਆਨ ਨੂੰ 'ਕਪਟਪੂਰਨ ਤੇ ਮੌਕਾਪਰਸਤੀ' ਦੱਸਿਆ ਹੈ।

'ਈਰਾਨ ਬੀਬੀਸੀ ਕਰਮੀਆਂ ਨੂੰ ਪਰੇਸ਼ਾਨ ਨਾ ਕਰੇ'

ਪਾਕਿਸਤਾਨ ਦੀਆਂ 11 ਸ਼ਕਤੀਸ਼ਾਲੀ ਮਿਜ਼ਾਈਲਾਂ

ਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੁਚਾਲ

'ਅੱਖਾਂ ਖੋਲ੍ਹਣ ਵਾਲੇ ਤਿੰਨ ਦਿਨ'

ਬੀਬੀਸੀ ਫ਼ਾਰਸੀ ਸੇਵਾ ਦੇ ਪੱਤਰਕਾਰ ਕਾਸਰਾ ਨਾਜੀ ਦਾ ਕਹਿਣਾ ਹੈ ਕਿ ਸਰਕਾਰ ਦੇ ਹੱਕ 'ਚ ਹੋਈਆਂ ਰੈਲੀਆਂ ਦੇ ਮੁਕਾਬਲੇ ਵਿਰੋਧ ਵਿੱਚ ਰੋਸ ਮੁਜਾਹਰੇ ਜ਼ਿਆਦਾ ਹੋਏ।

Image copyright EPA
ਫੋਟੋ ਕੈਪਸ਼ਨ ਤੇਹਰਾਨ ਵਿੱਚ ਸਰਕਾਰ ਵਿਰੋਧੀ ਮੁਜਾਹਰੇ

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਖ਼ਿਲਾਫਡ ਪ੍ਰਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਹਰ ਰੋਜ਼ ਵੱਧਦੀ ਹੀ ਜਾ ਰਹੀ ਹੈ।

ਦਿਨ ਢਲਣ ਤੋਂ ਬਾਅਦ ਵੀ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਦੀਆਂ ਖ਼ਬਰਾਂ ਮਿਲੀਆਂ। ਕੁਝ ਥਾਂਵਾਂ 'ਤੇ ਪੁਲਿਸ ਨਾਲ ਟਕਰਾਅ ਵੀ ਹੋਏ।

ਇਨ੍ਹਾਂ ਸਾਰੇ ਹੀ ਮੁਜਾਹਰਿਆਂ ਵਿੱਚ ਇੱਕ ਗੱਲ ਸਾਂਝੀ ਹੈ, ਉਹ ਇਹ ਕਿ 'ਪ੍ਰਦਰਸ਼ਨਕਾਰੀ ਈਰਾਨ ਵਿੱਚ ਮੌਲਵੀਆਂ ਦੀ ਸ਼ਾਸਨ ਖ਼ਤਮ ਕਰਨ ਦੀ ਮੰਗ' ਕਰ ਰਹੇ ਹਨ।

Image copyright AFP
ਫੋਟੋ ਕੈਪਸ਼ਨ ਈਰਾਨ ਦੀ ਮਾੜੀ ਆਰਥਿਕ ਹਾਲਤ ਲਈ ਕਈ ਲੋਕ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

ਵਿਰੋਧ ਪ੍ਰਦਰਸ਼ਨਾਂ ਦੇ ਵੱਧਦੇ ਦਾਇਰੇ ਦੇ ਪਿੱਛੇ ਸਿਰਫ਼ ਵਧ ਰਹੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਹੀ ਮੁੱਦਾ ਨਹੀਂ ਹੈ, ਇਹ ਤਿੰਨ ਦਿਨ ਸਰਕਾਰ ਲਈ 'ਅੱਖਾਂ ਖੋਲ੍ਹਣ ਵਾਲੇ ਹਨ' ਹਨ।

ਸਰਕਾਰ ਵੀ ਇਸ ਨੂੰ ਸਮਝ ਰਹੀ ਹੈ ਅਤੇ ਅਜਿਹਾ ਕੋਈ ਕੰਮ ਨਹੀਂ ਕਰ ਰਹੀ ਜਿਸਦੀ ਵਜ੍ਹਾ ਨਾਲ ਮੁਜਾਹਰਾਕਾਰੀ ਹੋਰ ਭੜਕ ਜਾਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)