ਓਸਾਮਾ ਬਿਨ ਲਾਦੇਨ ਦਾ ਪੋਤਾ ਮਾਰਿਆ ਗਿਆ

ਓਸਾਮਾ Image copyright Getty Images

ਕੱਟੜਪੰਥੀ ਸੰਗਠਨ ਅਲਕਾਇਦਾ ਦੇ ਇੱਕ ਜਿਹਾਦੀ ਸਮਰਥਕ ਨੇ ਓਸਾਮਾ ਬਿਨ ਲਾਦੇਨ ਦੇ 12 ਸਾਲ ਦੇ ਪੋਤੇ ਹਮਜ਼ਾ ਬਿਨ ਲਾਦੇਨ ਦੀ ਹੱਤਿਆ ਦੀ ਖ਼ਬਰ ਦਿੱਤੀ ਹੈ।

ਅਲਕਾਇਦਾ ਦੇ ਆਨਲਾਇਨ ਸਮਰਥਕਾਂ 'ਚ ਇਸ ਨਾਲ ਜੁੜੀ ਇੱਕ ਚਿੱਠੀ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨੂੰ ਓਸਾਮਾ ਬਿਨ ਲਾਦੇਨ ਦੇ ਪੋਤੇ ਹਮਜ਼ਾ ਬਿਨ ਲਾਦੇਨ ਵੱਲੋਂ ਲਿਖੀ ਦੱਸਿਆ ਜਾ ਰਿਹਾ ਹੈ।

ਇੱਕ ਹਾਈ ਪ੍ਰੋਫਾਇਲ ਆਨਲਾਇਨ ਜਿਹਾਦੀ ਅਲ-ਵਤੀਕ ਬਿਲਾਹ ਨੇ 31 ਦਸੰਬਰ ਨੂੰ ਮੈਸੇਜਿੰਗ ਐੱਪ ਟੇਲੀਗ੍ਰਾਮ 'ਤੇ ਓਸਮਾ ਬਿਨ ਲਾਦੇਨ ਦੇ ਪੋਤੇ ਦੀ ਮੌਤ ਦੀ ਖ਼ਬਰ ਦਿੱਤੀ ਸੀ।

'ਪਰਮਾਣੂ ਬੰਬ ਦਾ ਬਟਨ ਮੇਰੀ ਡੈਸਕ 'ਤੇ ਹੀ ਲੱਗਾ'

ਐੱਨਆਰਆਈ ਲਾੜਿਆਂ 'ਤੇ 'ਡਿਜਿਟਲ' ਨਜ਼ਰ

19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?

Image copyright Getty Images
ਫੋਟੋ ਕੈਪਸ਼ਨ ਅਫ਼ਗਾਨਿਸਤਾਨ ਵਿੱਚ ਖਿੱਚੀ ਗਈ ਓਸਾਮਾ ਬਿਨ ਲਾਦੇਨ ਦੇ ਇੱਕ ਬੇਟੇ ਦੇ ਬਚਪਨ ਦੀ ਫਾਇਲ ਤਸਵੀਰ

ਇਸ ਤੋਂ ਬਾਅਦ ਹਾਈ ਪ੍ਰੋਫਾਇਲ ਅਲਕਾਇਦਾ ਇਨਸਾਇਡਰ ਸ਼ਾਇਬਤ-ਅਲ-ਹੁਕਮਾ ਸਣੇ ਕਈ ਹੋਰ ਪ੍ਰਮੁਖ ਅਲਕਾਇਦਾ ਸਮਰਥਕਾਂ ਨੇ ਵੀ ਟੇਲੀਗ੍ਰਾਮ 'ਤੇ ਖ਼ਬਰ ਸ਼ੇਅਰ ਕੀਤੀ ਹੈ।

ਅਲ-ਬਤੀਕ ਨੇ ਓਸਾਮਾ ਬਿਨ ਲਾਦੇਨ ਦੇ ਪੋਤੇ ਦੀ ਹੱਤਿਆ ਕਿਵੇਂ ਹੋਈ ਅਤੇ ਕਿੱਥੇ ਹੋਈ, ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ।

ਇੱਕ ਦੂਜੇ ਅਲਕਾਇਦਾ ਦੇ ਸਮਰਥਕ ਅਬੂ-ਖੱਲਾਦ ਅਲ-ਮੁਹਨਦੀਸ ਨੇ ਕਿਹਾ ਹੈ ਕਿ ਇਸ ਬੱਚੇ ਦੀ ਹੱਤਿਆ ਰਮਜ਼ਾਨ ਮਹੀਨੇ 'ਚ ਹੋਈ ਸੀ ਜੋ 26 ਮਈ ਤੋਂ ਲੈ ਕੇ 24 ਜੂਨ ਤੱਕ ਮਨਾਇਆ ਗਿਆ ਸੀ।

ਕੀ ਹੈ ਬਲਾਤਕਾਰੀਆਂ ਦੀ ਮਾਨਸਿਕਤਾ?

ਸੈਕਸ ਚੇਂਜ, ਨੌਕਰੀ ਤੇ ਕਨੂੰਨ 'ਚ ਉਲਝੀ ਜ਼ਿੰਦਗੀ

ਨਵੇਂ ਸਾਲ ਦੇ ਰੰਗ ਬਾਲੀਵੁੱਡ ਸਿਤਾਰਿਆਂ ਸੰਗ

Image copyright Getty Images
ਫੋਟੋ ਕੈਪਸ਼ਨ ਬੇਟੇ ਮੁਹੰਮਦ ਬਿਨ ਲਾਦੇਨ ਦੇ ਵਿਆਹ ਵਿੱਚ ਸ਼ਰੀਕ ਹੁੰਦੇ ਹੋਏ ਓਸਾਮਾ ਬਿਨ ਲਾਦੇਨ

ਅਬੂ-ਖੱਲਾਦ ਅਲ-ਮੁਹਨਦੀਸ ਨੇ ਇਸ ਬੱਚੇ ਦੀ ਮਾਂ ਅਤੇ ਪਰਿਵਾਰ ਨੂੰ ਲਿਖੀ ਗਈ ਇੱਕ ਚਿੱਠੀ ਵੀ ਜਾਰੀ ਕੀਤੀ ਹੈ ਜਿਸ ਨੂੰ ਕਥਿਤ ਤੌਰ 'ਤੇ ਹਮਜ਼ਾ ਬਿਨ ਲਾਦੇਨ ਵੱਲੋਂ ਲਿਖਿਆ ਗਿਆ ਦੱਸਿਆ ਜਾ ਰਿਹਾ ਹੈ।

ਇਸ ਚਿੱਠੀ ਵਿੱਚ ਹਮਜ਼ਾ ਬਿਨ ਲਾਦੇਨ ਨੇ ਕਿਹਾ ਹੈ ਕਿ ਇਹ ਬੱਚਾ ਹਮੇਸ਼ਾ ਇੱਕ ਸ਼ਹੀਦ ਦੀ ਤਰ੍ਹਾਂ ਮਰਨਾ ਚਾਹੁੰਦਾ ਸੀ ਅਤੇ ਸਾਲ 2011 'ਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਕਾਫੀ ਦੁਖੀ ਸੀ।

ਹਮਜ਼ਾ ਬਿਨ ਲਾਦੇਨ ਨੇ ਕਥਿਤ ਤੌਰ 'ਤੇ ਆਪਣੇ ਭਤੀਜੇ ਨੂੰ ਆਪਣੀ, ਓਸਾਮਾ ਬਿਨ ਲਾਦੇਨ ਤੇ ਆਪਣੇ ਭਰਾਵਾਂ ਦੀ ਹੱਤਿਆ ਦਾ ਬਦਲਾ ਲੈਣ ਲਈ ਜਿਹਾਦ ਛੇੜਨ ਦੀ ਅਪੀਲ ਕੀਤੀ ਹੈ।

ਅਲ-ਕਾਇਦਾ ਲੰਬੇ ਸਮੇਂ ਤੋਂ ਇੱਕ ਆਨਲਾਇਨ ਜਿਹਾਦੀ ਹੈ ਅਤੇ ਅਲ-ਕਾਇਦਾ ਨਾਲ ਜੁੜੀਆਂ ਹੋਈਆਂ ਇਸ ਦੀਆਂ ਜਾਣਕਾਰੀਆਂ ਨੂੰ ਭਰੋਸੇਯੋਗ ਮੰਨਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ