ਕਿਮ ਜੋਂਗ ਦੀ 'ਧਮਕੀ' ਮਗਰੋਂ ਉੱਤਰੀ ਤੇ ਦੱਖਣੀ ਕੋਰੀਆ 'ਚ ਫ਼ਾਸਲਾ ਘਟੇਗਾ?

ਕਿਮ ਜੌਂਗ ਉਨ, ਨੇਤਾ, ਉੱਤਰੀ ਕੋਰੀਆ Image copyright Getty Images

ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਨਵੇਂ ਸਾਲ ਮੌਕੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਅਮਰੀਕਾ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੰਦੇ ਦੱਖਣੀ ਕੋਰੀਆ ਨਾਲ ਗੱਲਬਾਤ ਸ਼ੁਰੂ ਕਰਨ ਦਾ ਵੀ ਬਿਆਨ ਦਿੱਤਾ ਸੀ।

ਦੱਖਣੀ ਕੋਰੀਆ ਨੇ 2018 ਵਿੰਟਰ ਓਲੰਪਿਕਸ ਵਿੱਚ ਸ਼ਮੂਲੀਅਤ ਲਈ ਉੱਤਰੀ ਕੋਰੀਆ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ।

ਦੱਖਣੀ ਕੋਰੀਆ ਵੱਲੋਂ ਇਸ ਗੱਲਬਾਤ ਲਈ 9 ਜਨਵਰੀ ਦਾ ਦਿਨ ਤੈਅ ਕੀਤਾ ਹੈ। ਦੱਖਣੀ ਕੋਰੀਆ ਵਿੱਚ ਅਗਲੇ ਮਹੀਨੇ ਖੇਡਾਂ ਹੋਣੀਆਂ ਹਨ।

Image copyright Getty Images

ਦੱਖਣੀ ਕੋਰੀਆ ਦਾ ਇਹ ਬਿਆਨ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੇ ਉਸ ਬਿਆਨ ਤੋਂ ਬਾਅਦ ਆਇਆ।

ਕਿਮ ਨੇ ਬਿਆਨ 'ਚ ਕਿਹਾ ਸੀ ਕਿ ਉਹ ਆਪਣੇ ਦੇਸ ਦੀ ਟੀਮ ਨੂੰ ਦੱਖਣੀ ਕੋਰੀਆ ਵਿੱਚ ਵਿੰਟਰ ਓਲੰਪਕਿਸ ਲਈ ਭੇਜਣ ਬਾਰੇ ਵਿਚਾਰ ਕਰ ਰਹੇ ਹਨ।

'ਪਰਮਾਣੂ ਬੰਬ ਦਾ ਬਟਨ ਮੇਰੀ ਡੈਸਕ 'ਤੇ ਹੀ ਲੱਗਾ'

ਪਾਕ ਨੂੰ ਅਰਬਾਂ ਡਾਲਰ ਦੇਣੇ ਅਮਰੀਕਾ ਦੀ ਬੇਵਕੂਫ਼ੀ: ਟਰੰਪ

'ਪਰਮਾਣੂ ਪ੍ਰੋਗਰਾਮ ਦੀ ਖਿਲਾਫ਼ਤ ਜਾਰੀ'

ਦੱਖਣੀ ਕੋਰੀਆ 'ਤੇ ਬੋਲਦੇ ਹੋਏ ਕਿਮ ਨੇ ਕਿਹਾ ਸੀ, "ਦੋਵਾਂ ਕੋਰੀਆਈ ਮੁਲਕਾਂ ਦੇ ਅਧਿਕਾਰੀਆਂ ਨੂੰ ਸੰਭਾਵਨਾਵਾਂ ਦੀ ਭਾਲ ਲਈ ਤੁਰੰਤ ਮਿਲਣਾ ਚਾਹੀਦਾ ਹੈ।"

ਪਹਿਲਾਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਹ ਮੌਕਾ ਦੋਹਾਂ ਦੇਸਾਂ ਦੇ ਵਿਚਾਲੇ ਰਿਸ਼ਤਿਆਂ ਨੂੰ ਸੁਧਾਰਨ ਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਲਈ ਉੱਤਰੀ ਕੋਰੀਆ ਤਿਆਰ ਕਿਉਂ?

ਪਰ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਦੱਖਣੀ ਕੋਰੀਆ ਆਪਣੇ ਮਿੱਤਰ ਦੇਸਾਂ ਦੇ ਨਾਲ ਉੱਤਰੀ ਕੋਰੀਆ ਦੇ ਕਥਿਤ ਪਰਮਾਣੂ ਹਥਿਆਰਾਂ ਨੂੰ ਬਣਾਉਣ ਦੇ ਪ੍ਰੋਗਰਾਮ ਨੂੰ ਰੋਕਣ ਬਾਰੇ ਕੰਮ ਕਰਦਾ ਰਹੇਗਾ।

ਦੱਖਣੀ ਕੋਰੀਆ ਦੇ ਯੂਨੀਫਿਕੇਸ਼ਨ ਮੰਤਰੀ ਯੋ ਮਿਉਨਗ ਗਿਓ ਨੇ ਮੰਗਲਵਾਰ ਨੂੰ ਦੋਹਾਂ ਦੇਸਾਂ ਦੇ ਨੁਮਾਇੰਦਿਆਂ ਨੂੰ ਪਿੰਡ ਪਨਮੁਨਜੋਮ ਵਿੱਚ ਮਿਲਣ ਨੂੰ ਕਿਹਾ ਸੀ।

Image copyright Getty Images

ਇਹ ਪਿੰਡ ਕਰੜੀ ਸੁਰੱਖਿਆ ਵਾਲੇ ਇਲਾਕੇ ਵਿੱਚ ਹੈ ਤੇ ਇਸ ਪਿੰਡ ਵਿੱਚ ਕਈ ਵਾਰ ਦੋਹਾਂ ਦੇਸਾਂ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਹੋ ਚੁੱਕੀ ਹੈ।

ਉੱਤਰੀ ਤੇ ਦੱਖਣੀ ਕੋਰੀਆ ਵਿਚਾਲੇ ਆਖ਼ਰੀ ਗੱਲਬਾਤ ਦੋ ਸਾਲ ਪਹਿਲਾਂ ਹੋਈ ਸੀ।

'ਕਿਮ ਦੀ ਫੌਜ 'ਚ ਰੇਪ ਤੇ ਪੀਰਿਅਡ ਰੁਕਣਾ ਆਮ ਸੀ'

ਉੱਤਰੀ ਕੋਰੀਆ ਅਤੇ ਅਮਰੀਕਾ ਦੀ ਰੰਜਿਸ਼ ਦੀ ਪੂਰੀ ਕਹਾਣੀ

'ਇਹ ਧਮਕੀ ਨਹੀਂ, ਸੱਚਾਈ ਹੈ'

ਸੋਮਵਾਰ ਨੂੰ ਆਪਣੇ ਭਾਸ਼ਣ ਵਿੱਚ ਕਿਮ ਜੌਂਗ ਉਨ ਨੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਪਰਮਾਣੂ ਬੰਬ ਨੂੰ ਲੌਂਚ ਕਰਨ ਦਾ ਬਟਨ ਹਮੇਸ਼ਾ ਉਨ੍ਹਾਂ ਦੇ ਡੈਸਕ 'ਤੇ ਰਹਿੰਦਾ ਹੈ ਯਾਨੀ 'ਅਮਰੀਕਾ ਕਦੇ ਵੀ ਜੰਗ ਨਹੀਂ ਸ਼ੁਰੂ ਕਰ ਸਕੇਗਾ'।

ਟੀਵੀ 'ਤੇ ਆਪਣੇ ਨਵੇਂ ਸਾਲ ਦੇ ਭਾਸ਼ਨ ਵਿੱਚ ਕਿਮ ਜੋਂਗ-ਉਨ ਨੇ ਦੱਸਿਆ ਕਿ ਪੂਰਾ ਅਮਰੀਕਾ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰਾਂ ਦੀ ਹੱਦ ਵਿੱਚ ਹੈ ਅਤੇ ''ਇਹ ਧਮਕੀ ਨਹੀਂ, ਸੱਚਾਈ ਹੈ।''

Image copyright Getty Images

ਨਵੇਂ ਸਾਲ ਮੌਕੇ ਦਿੱਤੇ ਭਾਸ਼ਣ ਵਿੱਚ ਕਿਮ ਜੋਂਗ ਨੇ ਹਥਿਆਰਾਂ ਨੂੰ ਲੈ ਕੇ ਆਪਣੀ ਨੀਤੀ 'ਤੇ ਫ਼ਿਰ ਜ਼ੋਰ ਦਿੱਤਾ।

ਉਨ੍ਹਾਂ ਕਿਹਾ, "ਉੱਤਰੀ ਕੋਰੀਆ ਨੂੰ ਵੱਡੀ ਮਾਤਰਾ ਵਿੱਚ ਪਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਈਲਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਤਾਇਨਾਤ ਕਰਨ ਲਈ ਕੰਮ ਤੇਜ਼ੀ ਨਾਲ ਹੋਵੇ।"

ਪਰਮਾਣੂ ਪਰੀਖਣ, ਕਈ ਮਿਜ਼ਾਈਲ ਟੈਸਟ

ਉੱਤਰੀ ਕੋਰੀਆ 'ਤੇ ਕਈ ਮਿਜ਼ਾਈਲ ਪਰੀਖਣਾਂ ਅਤੇ ਪਰਮਾਣੂ ਪ੍ਰੋਗਰਾਮਾਂ ਦੀ ਵਜ੍ਹਾ ਨਾਲ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ।

ਦੁਨੀਆਂ ਦੇ ਬਹੁਤੇ ਮੁਲਕ ਉੱਤਰੀ ਕੋਰੀਆ ਤੋਂ ਦੂਰੀ ਬਣਾ ਕੇ ਰੱਖਦੇ ਹਨ ਪਰ ਉਸਦੀ ਪਰਵਾਹ ਕੀਤੇ ਬਿਨਾਂ ਉੱਤਰੀ ਕੋਰੀਆ ਛੇ ਅੰਡਰਗ੍ਰਾਉਂਡ ਪਰੀਖਣ ਕਰ ਚੁੱਕਾ ਹੈ।

Image copyright Getty Images

ਨਵੰਬਰ 2017 ਵਿੱਚ ਉਸਨੇ ਹਵਾਸੋਂਗ-15 ਮਿਜ਼ਾਈਲ ਦਾ ਪਰੀਖਣ ਕੀਤਾ। ਇਹ ਮਿਜ਼ਾਈਲ 4,475 ਕਿੱਲੋਮੀਟਰ ਤੱਕ ਗਈ ਜੋ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੀ 10 ਗੁਣਾ ਜ਼ਿਆਦਾ ਉਚਾਈ ਹੈ।

ਉੱਤਰੀ ਕੋਰੀਆ ਦੇ ਸਬੰਧ 'ਚ ਪੜ੍ਹਨ ਲਈ ਹੇਠਾਂ ਕਲਿੱਕ ਕਰੋ

ਅਮਰੀਕਾ ਨੇ ਜੰਗ ਦਾ ਐਲਾਨ ਕੀਤਾ: ਉੱਤਰੀ ਕੋਰੀਆ

ਉੱਤਰੀ ਕੋਰੀਆ: ਨਵੇਂ ਪੱਧਰ 'ਤੇ ਪਹੁੰਚਿਆ ਸੰਕਟ!

ਕਲੰਡਰ ਤੋਂ ਕਿਮ ਜੋਂਗ ਦਾ ਜਨਮ ਦਿਨ ਗਾਇਬ ਕਿਉਂ?

ਟਰੰਪ ਦੀ ਸਖ਼ਤੀ ਕਿਮ ਨੂੰ ਡਰਾ ਸਕੇਗੀ?

ਕਿਮ ਜੋਂਗ ਉਨ ਨੂੰ ਸਭ ਤੋਂ ਵੱਧ ਭੈਣ ’ਤੇ ਭਰੋਸਾ ਕਿਉਂ?

ਪਾਕਿਸਤਾਨ ਦੀਆਂ 11 ਸ਼ਕਤੀਸ਼ਾਲੀ ਮਿਜ਼ਾਈਲਾਂ

ਕੀ ਫ਼ਰਕ ਹੈ ਹਾਈਡਰੋਜਨ ਤੇ ਪਰਮਾਣੂ ਬੰਬ `ਚ

'ਟਰੰਪ ਨੇ ਤੀਜੀ ਵਿਸ਼ਵ ਜੰਗ ਦੇ ਰਾਹ ਪਾਇਆ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)