ਉੱਤਰੀ ਕੋਰੀਆ ਤੋਂ ਭੱਜੀਆਂ 2 ਔਰਤਾਂ ਦੀਆਂ ਕੀ ਸੀ ਚੁਣੌਤੀਆਂ?

North Korea
ਫੋਟੋ ਕੈਪਸ਼ਨ ਮਿ ਰਿਓਂਗ( ਨਾਮ ਬਦਲਿਆ ਹੋਇਆ)

ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆਂ ਭੱਜ ਕੇ ਆਈਆਂ 2 ਔਰਤਾਂ ਨੇ ਆਪਣੀ ਪੂਰੀ ਆਪ ਬੀਤੀ ਸੁਣਾਈ।

ਉਨ੍ਹਾਂ ਦੱਸਿਆ ਕਿ ਕਿਵੇਂ ਜਾਨ ਜੋਖ਼ਿਮ ਵਿੱਚ ਪਾ ਕੇ ਇਹ ਔਰਤਾਂ ਦੱਖਣੀ ਕੋਰੀਆ ਪੁੱਜੀਆਂ ਅਤੇ ਇਨ੍ਹਾਂ ਨੂੰ ਕੀ-ਕੀ ਸਹਿਣਾ ਪਿਆ।

ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਤੋਂ ਕਰੀਬ 2 ਘੰਟੇ ਦੀ ਦੂਰੀ 'ਤੇ ਇੱਕ ਛੋਟਾ ਜਿਹਾ ਸ਼ਹਿਰ ਬਰਫ਼ ਦੀ ਚਾਦਰ ਨਾਲ ਢੱਕਿਆ ਹੋਇਆ ਹੈ।

ਤਾਮਪਾਨ-10 ਡਿਗਰੀ ਤੱਕ ਡਿੱਗ ਚੁੱਕਿਆ ਹੈ ਅਤੇ ਸੜਕਾਂ 'ਤੇ ਇਨਸਾਨ ਵਿਰਲੇ ਹੀ ਨਜ਼ਰ ਆਉਂਦੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਮੈਂ ਉਸ ਨਰਕ ਵਿੱਚ ਕਦੀ ਵਾਪਸ ਨਹੀਂ ਜਾਣਾ ਚਾਹੁੰਦੀ'

ਸਾਡੀ ਤਲਾਸ਼ ਇੱਕ ਤਹਿਖਾਨੇ ਨੁਮਾ ਵਨ-ਬੈੱਡਰੂਮ ਆਪਾਰਟਮੈਂਟ 'ਤੇ ਆ ਕੇ ਖ਼ਤਮ ਹੁੰਦੀ ਹੈ।

ਘੰਟੀ ਦਾ ਜਵਾਬ 48 ਸਾਲਾ ਇੱਕ ਔਰਤ ਨੇ ਦਿੱਤਾ ਅਤੇ ਥੋੜ੍ਹਾ ਡਰਦੇ ਹੋਏ ਸਾਡੇ ਆਈਡੀ ਕਾਰਡ ਦੇਖੇ।

ਅੰਦਰ ਬੈਠਣ ਦੀ ਥਾਂ ਦੇ ਨਾਂ 'ਤੇ ਇੱਕ ਗੱਦਾ ਬਿਛਾਇਆ ਹੋਇਆ ਸੀ ਅਤੇ ਇਸੀ ਕਮਰੇ ਵਿੱਚ ਰਸੋਈ ਵੀ ਹੈ ਅਤੇ ਬਾਥਰੂਮ ਦਾ ਦਰਵਾਜ਼ਾ ਵੀ।

'ਮੈਂ ਲਾਸ਼ਾਂ ਦਫਨਾਈਆਂ'

15 ਸਾਲ ਪਹਿਲੇ ਮਿ ਰਿਓਂਗ( ਨਾਮ ਬਦਲਿਆ ਹੋਇਆ) ਉੱਤਰੀ ਕੋਰੀਆ ਦੀ ਇੱਕ ਪਲਾਸਟਿਕ ਫੈਕਟਰੀ ਦੀ ਮੁਖੀ ਸੀ।

ਭੈਣ ਦਾ ਪਰਿਵਾਰ ਭੱਜ ਕੇ ਦੱਖਣ ਕੋਰੀਆ ਆਇਆ ਅਤੇ ਟੀਵੀ 'ਤੇ ਇੰਟਰਵਿਊ ਦੇ ਦਿੱਤਾ।

ਉੱਤਰ ਵਿੱਚ ਮੌਜੂਦ ਇਨ੍ਹਾਂ ਦੇ ਪਰਿਵਾਰ 'ਤੇ ਵੀ ਗਾਜ ਡਿੱਗੀ ਅਤੇ ਇਨ੍ਹਾਂ ਦੀ ਜ਼ਿੰਦਗੀ ਜੇਲ੍ਹਾਂ ਵਿੱਚ ਅਤੇ ਚੀਨ ਦੇ ਗਿਰਜਾਘਰਾਂ ਵਿੱਚ ਲੁੱਕਦੇ ਹੋਏ ਬੀਤੀ।

ਫੋਟੋ ਕੈਪਸ਼ਨ ਮਿ ਰਿਓਂਗ( ਨਾਮ ਬਦਲਿਆ ਹੋਇਆ)

ਮਿ ਰਿਓਂਗ ਗੱਲ ਕਰਦੇ ਹੋਏ ਸਿਸਕੀਆ ਲੈਂਦੀ ਹੈ।

ਉਨ੍ਹਾਂ ਨੇ ਕਿਹਾ,''ਜੇਲ ਵਿੱਚ ਮਾਰ ਖਾਦੀ, ਮੇਰੇ ਤੋਂ ਦੂਜਿਆਂ ਦੀਆਂ ਲਾਸ਼ਾਂ ਦਫਨਾਈਆਂ ਗਈਆਂ ਅਤੇ 2 ਸਾਲ ਬਾਅਦ ਬਾਹਰ ਆਉਣ 'ਤੇ ਮੇਰਾ ਤਲਾਕ ਕਰਵਾ ਦਿੱਤਾ ਗਿਆ। ਮੇਰੇ ਕੁੜੀ ਉੱਥੇ ਹੀ ਰਹਿ ਗਈ ਅਤੇ ਮੈਂ ਚੀਨ ਭੱਜ ਗਈ।''

'ਰੋਜ਼ 15 ਘੰਟੇ ਕੰਮ ਕਰਦੀ ਹਾਂ'

ਚੀਨ ਵਿੱਚ ਕਈ ਸਾਲ ਲੁੱਕ ਕੇ ਰਹਿਣ ਦੇ ਬਾਵਜੂਦ ਮਿ ਉੱਤਰੀ ਕੋਰੀਆ ਵਿੱਚ ਗਰੀਬੀ ਵਿੱਚ ਰਹਿ ਰਹੀ ਆਪਣੀ ਕੁੜੀ ਨੂੰ ਕੱਢ ਨਹੀਂ ਸਕੀ।

ਦੱਖਣ ਦੇ ਇੱਕ ਸ਼ਹਿਰ ਵਿੱਚ ਆ ਕੇ ਵਸ ਚੁਕੀ ਇਨ੍ਹਾਂ ਦੀ ਭੈਣ ਨੇ ਕਿਸੇ ਤਰ੍ਹਾਂ ਇਨ੍ਹਾਂ ਨੂੰ ਇੱਥੇ ਬੁਲਾਇਆ ।

ਮਿ ਰਿਆਂਗ ਨੇ ਦੱਸਿਆ,''ਇੱਕ ਰੈਸਟੋਰੈਂਟ ਵਿੱਚ 15 ਘੰਟੇ ਰੋਜ਼ ਦੀ ਨੌਕਰੀ ਕਰਨ ਲੱਗੀ ਤਾਂ ਜੋ ਰਹਿਣ ਦੀ ਛੱਤ ਮਿਲ ਜਾਵੇ। ਇਸ ਤਰ੍ਹਾਂ ਮੁਸ਼ਕਿਲ ਵਿੱਚ ਕੰਮ ਕਰਨ ਦੀ ਆਦਤ ਵੀ ਨਹੀਂ ਸੀ।''

ਚੀਨ 'ਤੇ ਉੱਤਰੀ ਕੋਰੀਆ ਨੂੰ ਤੇਲ ਦੇਣ ਦਾ ਇਲਜ਼ਾਮ

ਉੱਤਰੀ ਕੋਰੀਆ ਦੀ ਹੈਂਗਓਵਰ ਫ਼ਰੀ ਸ਼ਰਾਬ!

"ਇਸ ਦੌਰਾਨ ਮੈਨੂੰ ਹਾਰਟ ਅਟੈਕ ਆਇਆ ਤੇ ਮੈਂ ਕਈ ਮਹੀਨੇ ਮੰਜੇ 'ਤੇ ਰਹੀ। ਕਮਾਉਣ ਦੇ ਰਸਤੇ ਬੰਦ ਹੋ ਰਹੇ ਸੀ ਅਤੇ ਦੱਖਣੀ ਕੋਰੀਆ ਵਿੱਚ ਪੇਟ ਭਰਨਾ ਮੁਸ਼ਕਿਲ ਹੋ ਗਿਆ ਸੀ।''

ਉਨ੍ਹਾਂ ਅੱਗੇ ਦੱਸਿਆ, "ਫਿਰ ਬਜ਼ੁਰਗ ਲੋਕਾਂ ਦੀ ਨਰਸਿੰਗ ਦਾ ਕੰਮ ਸ਼ੁਰੂ ਕੀਤਾ। ਬਹੁਤ ਜ਼ਿੱਲਤ ਹੁੰਦੀ ਹੈ ਅਤੇ ਬੁਰਾ ਵਰਤੀਰਾ ਸਹਿਣਾ ਪੈਂਦਾ ਹੈ।''

"ਪਰ ਆਪਣੀ ਕੁੜੀ ਨੂੰ ਬਾਹਰ ਕੱਢਣ ਦੇ ਪੈਸੇ ਜੁਟਾਉਣ ਲਈ ਸਹਿੰਦੀ ਹਾਂ। ਕੁੜੀ ਅਜੇ ਵੀ ਉੱਤਰੀ ਕੋਰੀਆ ਨਾਂ ਦੇ ਨਰਕ ਵਿੱਚ ਫਸੀ ਹੋਈ ਹੈ।''

Image copyright North Korean TV
ਫੋਟੋ ਕੈਪਸ਼ਨ ਕਿਮ ਪਰਿਵਾਰ ਦਾ ਸ਼ਾਸਨ

1953 ਵਿੱਚ ਖ਼ਤਮ ਹੋਈ ਕੋਰੀਆਈ ਲੜਾਈ ਦੇ ਬਾਅਦ ਤੋਂ ਕਰੀਬ 30 ਹਜ਼ਾਰ ਲੋਕ ਉੱਤਰ ਕੋਰੀਆ ਤੋਂ ਭੱਜ ਕੇ ਦੱਖਣ ਆਏ ਹਨ।

ਸਾਰੇ ਦਹਾਕਿਆਂ ਤੋਂ ਜਾਰੀ ਕਿਮ ਪਰਿਵਾਰ ਦੇ ਸ਼ਾਸਨ ਦੀ ਦਰਦ ਭਰੀਆਂ ਯਾਦਾਂ ਨੂੰ ਭੁਲਾਉਣਾ ਚਾਹੁੰਦੇ ਹਨ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਆਸ ਵਿੱਚ ਰਹਿੰਦੇ ਹਨ।

ਦੱਖਣੀ ਕੋਰੀਆ ਵਿੱਚ ਵੀ ਚੁਣੌਤੀਆਂ

ਗ਼ੈਰਕਨੂੰਨੀ ਤਰੀਕੇ ਨਾਲ ਚੀਨ ਹੋ ਕੇ ਆਉਣ ਵਾਲਿਆਂ ਦੀ ਤਦਾਦ ਜ਼ਿਆਦਾ ਹੈ ਅਤੇ ਦੱਖਣੀ ਕੋਰੀਆ ਆਉਣ 'ਤੇ ਇਨ੍ਹਾਂ ਤੋਂ ਲੰਬੀ ਪੁੱਛਗਿੱਛ ਹੁੰਦੀ ਹੈ।

ਸੰਤੁਸ਼ਟੀ ਹੋਣ 'ਤੇ ਇਨ੍ਹਾਂ ਨੂੰ ਇਸ ਸਮਾਜ ਵਿੱਚ ਵਸਾਉਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ।

ਅਫ਼ਸੋਸ ਅਤੇ ਲਚਾਰੀ ਦੇ ਇਲਾਵਾ ਉੱਤਰੀ ਕੋਰੀਆ ਤੋਂ ਭੱਜ ਕੇ ਆਏ ਲੋਕਾਂ ਵਿੱਚ ਗੁੱਸਾ ਵੀ ਹੈ।

ਜ਼ਿਆਦਾਤਰ ਲੋਕਾਂ ਦੇ ਕਰੀਬੀ ਰਿਸ਼ਤੇਦਾਰ ਅਜੇ ਵੀ ਉੱਥੇ ਖ਼ਤਰੇ ਤੋਂ ਬਾਹਰ ਨਹੀਂ ਹਨ ਅਤੇ ਇਨ੍ਹਾਂ ਮੁਤਾਬਕ ਉਨ੍ਹਾਂ ਨੂੰ ਬਦਤਰ ਹਾਲਤ ਵਿੱਚ ਰੱਖਿਆ ਗਿਆ ਹੈ।

ਫੋਟੋ ਕੈਪਸ਼ਨ ਮੁਨ ਮਿ ਹੁਆ

ਪਰ ਇਸਦੇ ਬਾਵਜੂਦ ਮੁਨ ਮਿ ਹੁਆ ਵਰਗਿਆਂ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਜਾਰੀ ਰੱਖੀ ਹੋਈ ਹੈ।

ਮੁਨ ਮਿ ਹੁਆ ਦੇ ਪਤੀ ਉੱਤਰ ਕੋਰੀਆਈ ਫੌਜ ਵਿੱਚ ਅਫ਼ਸਰ ਸੀ ਪਰਿਵਾਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ।

1990 ਦੇ ਦਹਾਕੇ ਵਿੱਚ ਸੋਕਾ ਪਿਆ ਅਤੇ ਉਨ੍ਹਾਂ ਦਾ ਪਰਿਵਾਰ ਵੀ ਮੁਸ਼ਕਿਲ ਵਿੱਚ ਆਇਆ।

ਉਨ੍ਹਾਂ ਦੇ ਮੁਤਾਬਿਕ ਰਾਜਧਾਨੀ ਪਿਓਂਗਯਾਂਗ ਤੋਂ ਡੇਢ ਘੰਟੇ ਦੀ ਦੂਰੀ 'ਤੇ ਵਸੇ ਸ਼ਹਿਰ ਹਇਰੋਂਗ-ਸੀ ਵਿੱਚ ਖਾਣ ਦੀ ਕਿੱਲਤ ਹੋ ਰਹੀ ਸੀ ਅਤੇ ਵਿਰੋਧ ਦਰਜ ਕਰਨ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ।

Image copyright North Korea TV
ਫੋਟੋ ਕੈਪਸ਼ਨ ਕਿਮ ਜੋਂਗ-ਉਨ

ਆਪਣੀਆਂ ਕੁੜੀਆਂ ਦੇ ਨਾਲ ਦੇਸ ਛੱਡ ਕੇ ਭੱਜੀ ਮੁਨ ਮੀ ਹੁਆ ਨੇ ਲਾਓਸ ਵਿੱਚ ਦੱਖਣ ਕੋਰੀਆਈ ਦੂਤਾਵਾਸ ਵਿੱਚ ਪਹੁੰਚ ਕੇ ਸ਼ਰਨ ਲਈ।

ਉਨ੍ਹਾਂ ਨੇ ਦੱਸਿਆ,''ਮੇਰੀ ਇੱਕ ਕੁੜੀ ਬਾਰਡਰ ਪਾਰ ਕਰਦਿਆਂ ਗੁਆਚ ਗਈ। ਭੱਜਣ ਤੋਂ ਬਾਅਦ ਪਤੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੇ ਭਰਾ ਨੇ ਜਾਅਲੀ ਕਾਗਜ਼ ਬਣਵਾ ਕੇ ਉਨ੍ਹਾਂ ਨੂੰ ਬਚਾ ਰੱਖਿਆ ਹੈ।''

ਉੱਥੇ ਇਨਸਾਨ ਦੀ ਕੋਈ ਕਦਰ ਨਹੀਂ, ਸਭ ਰੋਬੋਟ ਬਣ ਚੁੱਕੇ ਹਨ। ਭਾਵੇਂ ਹੀ ਮੇਰੀਆਂ ਕੁੜੀਆਂ ਛੋਟੇ ਹੋਟਲਾਂ ਵਿੱਚ ਨੌਕਰੀਆਂ ਕਰਦੀਆਂ ਹੋਣ ਅਤੇ ਸਾਨੂੰ ਇੱਥੇ ਦੱਖਣੀ ਕੋਰੀਆਂ ਵਿੱਚ ਬਰਾਬਰ ਦਾ ਦਰਜਾ ਨਾ ਮਿਲਦਾ ਹੋਵੇ, ਪਰ ਮੈਂ ਵਾਪਿਸ ਨਹੀਂ ਜਾਣਾ ਚਾਹੁੰਦੀ।''

ਫੋਟੋ ਕੈਪਸ਼ਨ ਓਕਮੀਨ ਚੁੰਗ, ਸਾਂਸਦ, ਦੱਖਣ ਕੋਰੀਆ

ਹਾਲ ਹੀ ਦੇ ਸਾਲਾਂ ਵਿੱਚ ਦੱਖਣੀ ਕੋਰੀਆ 'ਚ ਉੱਤਰ ਤੋਂ ਭੱਜ ਕੇ ਆਏ ਲੋਕਾਂ ਦੀ ਤਦਾਦ ਥੋੜ੍ਹੀ ਘੱਟ ਤਾਂ ਹੋਈ ਹੈ ਪਰ ਹਿਜ਼ਰਤ ਅਜੇ ਵੀ ਜਾਰੀ ਹੈ। ਭੱਜ ਕੇ ਆਉਣ 'ਤੇ ਵੀ ਕੁਝ ਚੁਣੌਤੀਆਂ ਬਣੀਆਂ ਰਹਿੰਦੀਆਂ ਹਨ।

'ਸੋਚ ਬਦਲਣਾ ਸੌਖਾ ਨਹੀਂ'

ਓਕਮੀਨ ਚੁੰਗ ਦੱਖਣੀ ਕੋਰੀਆ ਦੀ ਸਾਂਸਦ ਹੈ ਅਤੇ ਉੱਤਰ ਕੋਰੀਆਈ ਸ਼ਰਨਾਰਥੀ ਕਮੇਟੀ ਦੀ ਮੁਖੀ ਵੀ ਰਹਿ ਚੁੱਕੀ ਹੈ।

ਉਨ੍ਹਾਂ ਨੇ ਕਿਹਾ,''ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉੱਤਰੀ ਕੋਰੀਆਂ ਤੋਂ ਭੱਜ ਕੇ ਆਉਣ ਵਾਲਿਆਂ ਨੂੰ ਆਪਣੇ ਜਮਹੂਰੀ ਸਮਾਜ ਦਾ ਹਿੱਸਾ ਬਣਾਈਏ।''

ਦਿੱਕਤ ਇਹ ਹੈ ਕਿ ਪੰਜ-ਛੇ ਦਹਾਕਿਆਂ ਵਿੱਚ ਇਨ੍ਹਾਂ ਦੀ ਸੋਚ ਨੂੰ ਅਜਿਹਾ ਬਦਲਿਆ ਗਿਆ ਹੈ ਕਿ ਉਸਨੂੰ ਬਦਲਣਾ ਅਸਾਨ ਨਹੀਂ ਹੈ।''

"ਦੱਖਣੀ ਕੋਰੀਆ ਵਿੱਚ ਇਨ੍ਹਾਂ ਦੇ ਦੇਸ ਦੀ ਵਿਚਾਰਧਾਰਾ ਦੇ ਲੋਕ ਵੀ ਨਹੀਂ ਹਨ, ਸ਼ਾਇਦ ਇਸੇ ਲਈ ਰਲਣ-ਮਿਲਣ ਵਿੱਚ ਸਮਾਂ ਲੱਗਦਾ ਹੈ।''

ਫੋਟੋ ਕੈਪਸ਼ਨ ਦੱਖਣ ਕੋਰੀਆ

ਇੱਧਰ ਜੋ ਉੱਤਰ ਕੋਰੀਆਈ ਨਾਗਰਿਕ ਭੱਜ ਕੇ ਦੱਖਣ ਪਹੁੰਚ ਵੀ ਗਏ ਹਨ ਉਨ੍ਹਾਂ ਵਿੱਚੋਂ ਅੱਜ ਵੀ ਜ਼ਿਆਦਾਤਰ ਲੋਕ ਪੁਰਾਣੀਆਂ ਯਾਦਾਂ ਨਾਲ ਜੂਝ ਰਹੇ ਹਨ।

ਮਿ ਰਿਓਂਗ ਨੇ ਜਾਂਦੇ ਸਮੇਂ ਕਿਹਾ ਸੀ ਕਿ,''ਮੈਂ ਦੱਖਣ ਕੋਰੀਆ ਦੇ ਅਜਿਹੇ ਕਿਸੇ ਸ਼ਹਿਰ ਵਿੱਚ ਨਹੀਂ ਰਹਿ ਸਕਦੀ ਜਿਸਦੇ ਕੋਲ ਉੱਤਰ ਕੋਰੀਆ ਦੀ ਸੀਮਾ ਤੱਕ ਹੋਵੇ। ਰਾਤ ਨੂੰ ਨੀਂਦ ਨਹੀਂ ਆਉਂਦੀ। ਕਿਉਂਕਿ ਮਾੜੇ ਤਜ਼ਰਬੇ ਅਸਾਨੀ ਨਾਲ ਭੁਲਾਏ ਵੀ ਨਹੀਂ ਜਾ ਸਕਦੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)