ਮੈਲਟ-ਡਾਊਨ ਤੇ ਸਪੈਕਟਰੇ ਦੋ ਅਜਿਹੇ ਨੁਕਸ ਜਿਸ ਤੋਂ ਐਪਲ ਸਮੇਤ ਕਈ ਕੰਪਨੀਆਂ ਪ੍ਰਭਾਵਿਤ

Image copyright Getty Images

ਐਪਲ ਨੇ ਕਿਹਾ ਹੈ ਕਿ ਸਾਰੇ ਹੀ ਆਈਫੋਨ ਤੇ ਮੈਕ ਕੰਪਿਊਟਰ ਇਨ੍ਹਾਂ ਵਿੱਚ ਲਾਈ ਜਾਂਦੀ ਚਿੱਪ ਵਿੱਚਲੇ ਦੋ ਵੱਡੇ ਨੁਕਸਾਂ ਤੋਂ ਪ੍ਰਭਾਵਿਤ ਹਨ।

ਐਪਲ ਨੇ ਇਹ ਵੀ ਕਿਹਾ ਹੈ ਕਿ ਹਾਲਾਂ ਕਿ ਉਸਨੇ ਕੁੱਝ ਪੈੱਚ ਜਾਰੀ ਕੀਤੇ ਹਨ ਪਰ ਹਾਲੇ ਵੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਸਮੱਸਿਆ ਪੂਰਨ ਤੌਰ ਤੇ ਹੱਲ ਹੋ ਗਈ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਉਹ ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਹੀ ਸੌਫਟਵੇਅਰ ਡਾਊਨਲੋਡ ਕਰਨ ਤੇ ਸ਼ੱਕੀ ਐਪਲੀਕੇਸ਼ਨਾਂ ਤੋਂ ਬਚਣ।

ਮੈਕ ਤੇ ਆਈਫੋਨ ਵਰਤੋਂਕਾਰਾਂ ਦਾ ਹਮੇਸ਼ਾ ਹੀ ਇਹ ਯਕੀਨ ਰਿਹਾ ਹੈ ਕਿ ਐਂਡਰੋਇਡ ਤੇ ਵਿੰਡੋਜ਼ ਵਾਲੇ ਮੋਬਾਈਲਾਂ ਤੇ ਕੰਪਿਊਟਰਾਂ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਹਨ।

ਪੰਜਾਬ ਦੇ ਟ੍ਰੈਵਲ ਏਜੰਟਾਂ ਨੂੰ ਕਾਨੂੰਨ ਦਾ ਡਰ ਕਿਉਂ ਨਹੀ?

ਕੀ ਡੌਨਲਡ ਟਰੰਪ ਕੋਲ ਸੱਚੀਂ 'ਪਰਮਾਣੂ ਬਟਨ' ਹੈ?

2018 ਦੌਰਾਨ ਫੇਸਬੁੱਕ ਕੀ ਤਬਦੀਲੀਆਂ ਕਰੇਗਾ

ਇਹ ਇੰਟੈਲ ਤੇ ਏਐਰਐਮ ਦੀਆਂ ਬਣਾਈਆਂ ਮਾਈਕਰੋਚਿਪਸ ਜਾਂ ਪ੍ਰੋਸੈਸਿੰਗ ਯੂਨਿਟਸ ਵਿੱਚ ਵੇਖਣ ਨੂੰ ਮਿਲਿਆ ਹੈ। ਇਹੀ ਦੋ ਕੰਪਨੀਆਂ ਹੀ ਸਾਰੀਆਂ ਕੰਪਿਊਟਰ ਨਿਰਮਾਤਾ ਕੰਪਨੀਆਂ ਨੂੰ ਕਲਪੁਰਜੇ ਸਪਲਾਈ ਕਰਦੀਆਂ ਹਨ।

Image copyright Getty Images

ਐਪਲ ਨੇ ਇਸ ਵਿਸ਼ੇ ਵਿੱਚ ਜਾਰੀ ਇੱਕ ਬਲੌਗ ਵਿੱਚ ਕਿਹਾ ਹੈ ਕਿ ਇਸ ਬੱਗ ਤੋਂ ਆਈਓਐਸ ਪ੍ਰਣਾਲੀ ਨਾਲ ਚੱਲਣ ਵਾਲੇ ਸਾਰੇ ਹੀ ਪ੍ਰੋਡਕਟ ਪ੍ਰਭਾਵਿਤ ਹਨ।

ਕੰਪਨੀ ਨੇ ਆਪਣੇ ਨਵੀਨ ਉਤਪਾਦਾਂ (ਆਈਓਐਸ 11.2 ਅਤੇ ਮੈਕਓਐਸ 10.13.2) ਵਿੱਚ ਇਨ੍ਹਾਂ ਦਾ ਹੱਲ ਕਰ ਦਿੱਤਾ ਹੈ। ਹਾਲਾਂਕਿ ਇਸ ਨਾਲ ਐਪਲ ਦੀ ਘੜੀ ਪ੍ਰਭਾਵਿਤ ਨਹੀਂ ਹੈ।

ਇੰਟੈਲ ਦੇ ਸੀਓ ਨੇ ਆਪਣੀ ਹਿੱਸੇਦਾਰੀ ਵੇਚੀ

ਇਸ ਬੱਗ ਦੀ ਖ਼ਬਰ ਜਨਤਕ ਹੋਣ ਤੋਂ ਪਹਿਲਾਂ ਹੀ ਇੰਟੈਲ ਦੇ ਸੀਓ ਨੇ ਕੰਪਨੀ ਵਿੱਚ ਆਪਣੀ ਹਿੱਸੇਦਾਰੀ ਵੇਚੀਣੀ ਸ਼ੁਰੂ ਕਰ ਦਿੱਤੀ ਸੀ ਜਿਸ ਨਾਲ ਦਾਲ ਦਾ ਧੂੰਆਂ ਨਿਕਲਣ ਲੱਗ ਪਿਆ ਸੀ ਤੇ ਸ਼ੱਕ ਪ੍ਰਗਟਾਇਆ ਜਾਣ ਲੱਗ ਪਿਆ ਸੀ।

ਕਰਜ਼ੈਨਿਕ ਨੇ 2016 ਵਿੱਚ ਵੀ 18 ਵਾਰ ਆਪਣੀ ਹਿੱਸੇਦਾਰੀ ਵੇਚੀ ਸੀ ਪਰ 2017 ਦੌਰਾਨ ਇਹ ਵਿਕਰੀ ਸਭ ਤੋਂ ਵੱਧ ਸੀ। ਇਸ ਵਿਕਰੀ ਨੂੰ ਕੰਪਨੀ ਦੇ ਸੀਓ ਬਾਬਤ ਨਿਯਮਾਂ ਦੀ ਉਲੰਘਣਾ ਵਜੋਂ ਵੀ ਵੇਖੀ ਗਈ ਸੀ।

ਕੀ ਹਨ ਬੱਗ?

ਇਹ ਬਗ ਅਸਲ ਵਿੱਚ ਕੰਪਿਊਟਰ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੀ ਗੜਬੜੀ ਹੈ ਜਿਸ ਸਦਕਾ ਨਿੱਜੀ ਸੱਮਗਰੀ ਚੋਰੀ ਹੋਣ ਦਾ ਡਰ ਹੈ। ਇਹ ਦੋ ਬਗ ਹਨ ਮੈਲਟਡਾਊਨ ਤੇ ਸਪੈਕਟਰੇ।

ਮੈਲਟਡਾਊਨ ਲੈਪਟਾਪ, ਡੈਸਕਟਾਪ ਅਤੇ ਇੰਟਰਨੈਟ ਸਰਵਰਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਵਿੱਚ ਇੰਟੈਲ ਦੀ ਚਿਪ ਵਰਤੀ ਜਾਂਦੀ ਹੈ।

Image copyright Getty Images

ਸਪੈਕਟਰੇ ਦਾ ਖੇਤਰ ਵੱਡਾ ਹੈ ਅਤੇ ਏਐਮਡੀ ਦੇ ਪ੍ਰੋਸੈਸਰਾਂ ਨਾਲ ਚੱਲਣ ਵਾਲੇ ਉਪਕਰਨ ਜਿਵੇਂ ਇਹ ਸਮਾਰਟਫ਼ੋਨਸ,ਟੈਬਲਟਸ ਅਤੇ ਇੰਟੈਲ, ਏਆਰਐਮ ਨੂੰ ਪ੍ਰਭਾਵਿਤ ਕਰਦਾ ਹੈ।

ਇਨ੍ਹਾਂ ਨਾਲ ਹੈਕਰ ਪਾਸਵਰਡ ਤੇ ਕਰੈਡਿਟ ਕਾਰਡਾਂ ਨਾਲ ਸੰਬੰਧਿਤ ਜਾਣਕਾਰੀ ਚੋਰੀ ਕਰ ਸਕਦੇ ਹਨ।

ਇਸ ਸੰਬੰਧੀ ਸਾਰੀਆਂ ਵੱਡੀਆਂ ਕੰਪਨੀਆਂ- ਮਾਈਕਰੋਸਾਫਟ, ਐਪਲ ਤੇ ਲਿਨੁਕਸ ਆਪਣੇ-ਆਪਣੇ ਪੈਚ ਜਾਰੀ ਕਰ ਰਹੇ ਹਨ।

ਇਸ ਨਾਲ ਤਕਨਾਲੋਜੀ ਦੇ ਭਵਿੱਖ ਵਿੱਚ ਨਿਰਮਾਣ ਦੇ ਤਰੀਕਿਆਂ ਬਾਰੇ ਵੀ ਕੰਪਿਊਟਰ ਵਿਗਿਆਨੀਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਤਾਂ ਕਿ ਇਹ ਹੋਰ ਸੁਰੱਖਿਅਤ ਬਣਾਈ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)