ਚਿਹਰੇ 'ਤੇ ਫੁਟਬਾਲ ਜਿੱਡੀ ਰਸੌਲੀ ਵਾਲੇ ਬੱਚੇ ਦੀ ਕਹਾਣੀ

ਫੁਟਬਾਲ ਜਿੱਡੀ ਰਸੌਲੀ ਵਾਲਾ ਬੱਚਾ Image copyright David Sutta Photography

ਚੌਦਾਂ ਸਾਲਾ ਇਮੈਨੂਐਲ ਨਾ ਤਾਂ ਚੰਗੀ ਤਰ੍ਹਾਂ ਵੇਖ, ਨਿਗਲ ਤੇ ਨਾ ਹੀ ਸਾਹ ਲੈ ਸਕਦਾ ਹੈ।ਪਿਛਲੇ ਦੋ ਸਾਲਾਂ ਤੋਂ ਫੁਟਬਾਲ ਦੀ ਗੇਂਦ ਦੇ ਆਕਾਰ ਦੇ ਇੱਕ ਟਿਊਮਰ ਨੇ ਉਸਦਾ ਚਿਹਰਾ ਢਕਿਆ ਹੋਇਆ ਹੈ।

ਇਸ ਕਰਕੇ ਨਜ਼ਰ, ਨਾਸਾਂ ਤੇ ਮੂੰਹ 'ਤੇ ਅਸਰ ਪਿਆ ਹੈ।

ਇਸ ਕਾਰਨ ਇਹ ਕਿਊਬਿਆਈ ਮੁੰਡਾ ਚਲ ਨਹੀਂ ਸਕਦਾ ਕਿਉਂਕਿ ਰਸੌਲੀ ਦੇ ਭਾਰ ਕਾਰਨ ਉਸਨੂੰ ਆਪਣੀ ਗਰਦਨ ਸਿੱਧੀ ਰੱਖਣ ਵਿੱਚ ਮੁਸ਼ਕਿਲ ਹੁੰਦੀ ਹੈ। ਡਾਕਟਰਾਂ ਨੂੰ ਡਰ ਹੈ ਕਿ ਜੇ ਇਹ ਰਸੌਲੀ ਇਸੇ ਇਸੇ ਤਰ੍ਹਾਂ ਵਧਦੀ ਰਹੀ ਤਾਂ ਬੱਚੇ ਦੀ ਧੌਣ ਵੀ ਟੁੱਟ ਸਕਦੀ ਹੈ।

ਅੰਗ ਦਾਨ ਲਈ ਜਨਮ ਲਵੇਗੀ ਇਹ ਬੱਚੀ

ਅੱਠ ਲੋਕਾਂ ਨੂੰ ਕੁੜੀ ਨੇ ਦਿੱਤੀ ਨਵੀਂ ਜ਼ਿੰਦਗੀ

ਕੈਂਸਰ ਰੋਗੀਆਂ ਲਈ 75 ਰੁਪਏ ਦਾ ਵਾਇਸ ਬੌਕਸ

ਬਚਪਨ ਤੋਂ ਚੱਲੀ ਆ ਰਹੀ ਬਿਮਾਰੀ

ਇਮੈਨੂਐਲ ਦੀ ਮਾਂ ਮੈਲਵਿਸ ਵਿਜ਼ੈਨੋ ਨੇ ਬੀਬੀਸੀ ਮੁੰਡੋ ਦੇ ਨਾਮਾਨਗਾਰ ਨੂੰ ਦੱਸਿਆ ਕਿ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਮੈਨੂਐਲ 12 ਸਾਲਾਂ ਦਾ ਸੀ। ਵਿਜ਼ੈਨੋ ਮੁਤਾਬਕ ਬੱਚੇ ਦੇ ਨੱਕ 'ਤੇ ਇੱਕ ਫ਼ਿਨਸੀ ਹੋਈ ਜਿਸਨੂੰ ਮੈਂ ਅੱਲੜ੍ਹਪੁਣੇ ਦੀ ਨਿਸ਼ਾਨੀ ਸਮਝਿਆ। ਫੇਰ ਇਹ ਖੱਬੇ ਪਾਸੇ ਹੋ ਗਈ ਤੇ ਵਧਦੀ ਗਈ ਤੇ ਉਸਦੇ ਚਿਹਰੇ ਨੂੰ ਢਕ ਲਿਆ।

Image copyright Jackson Health System

ਉਦੋਂ ਤੋਂ ਹੀ ਇਮੈਨੂਐਲ ਦੇ ਮਾਪੇ ਇਸਦੇ ਇਲਾਜ ਲਈ ਭਟਕਦੇ ਰਹੇ ਹਨ ਪਰ ਆਪਣੇ ਦੇਸ ਵਿੱਚ ਕੋਈ ਡਾਕਟਰ ਨਾ ਮਿਲਿਆ।

ਇਮੈਨੂਐਲ ਦੇ ਪਿਤਾ ਨੋਇਲ ਜ਼ਾਇਸ ਨੇ ਦੱਸਿਆ ਕਿ ਅਜਿਹੇ ਬਦਸੂਰਤ ਹੋ ਰਹੇ ਪੁੱਤਰ ਨੂੰ ਵੇਖਣਾ ਬਹੁਤ ਮੁਸ਼ਕਿਲ ਹੈ। ਉਸਦੇ ਬਦਲਦੇ ਚਿਹਰੇ ਅਤੇ ਇਹ ਵੇਖ ਕੇ ਕਿ ਅਸੀਂ ਕੁੱਝ ਨਹੀਂ ਕਰ ਸਕਦੇ, ਅਸੀਂ ਕਾਫ਼ੀ ਪ੍ਰੇਸ਼ਾਨ ਸੀ। ਅਸੀਂ ਸਾਰੇ ਹਸਪਤਾਲਾਂ ਵਿੱਚ ਗਏ ਪਰ ਕੁੱਝ ਪੱਲੇ ਨਹੀਂ ਪਿਆ।

ਜ਼ਾਇਸ ਸਥਾਨਕ ਗਿਰਜਾ ਘਰ ਵਿੱਚ ਪਾਦਰੀ ਹਨ। ਉੱਥੇ ਗਏ ਅਮਰੀਕੀ ਮਿਸ਼ਨਰੀਆਂ ਨੇ ਇਮੈਨੂਐਲ ਦੇ ਅਮਰੀਕਾ ਵਿੱਚ ਇਲਾਜ ਦੀ ਗੱਲ ਉਨ੍ਹਾਂ ਨਾਲ ਕੀਤੀ। ਇਮੈਨੂਐਲ ਦਾ ਪਰਿਵਾਰ ਵੀ ਇਸੇ ਚਰਚ ਵਿੱਚ ਜਾਂਦਾ ਹੈ।

ਮਿਆਮੀ ਦੇ ਹਸਪਤਾਲ ਵਿੱਚ ਹੋਵੇਗਾ ਅਪ੍ਰੇਸ਼ਨ

ਆਖਰ ਉਹ ਰਸੌਲੀਆਂ ਦੇ ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਰੌਬਰਟ ਮਾਰਕਸ ਨੂੰ ਮਿਲੇ। ਡਾਕਟਰ ਰੌਬਰਟ ਯੂਨੀਵਰਸਿਟੀ ਆਫ਼ ਮਿਆਮੀ ਹੈਲਥ ਸਿਸਟਮ ਵਿੱਚ ਮੈਕਸੀਲੋਫੇਸ਼ੀਅਲ ਸਰਜਰੀ ਵਿਭਾਗ ਦੇ ਮੁਖੀ ਹਨ। ਉਨ੍ਹਾਂ ਨੇ ਪਹਿਲਾਂ ਵੀ ਅਜਿਹੇ ਕਈ ਅਪ੍ਰੇਸ਼ਨ ਕੀਤੇ ਹਨ ਤੇ ਇਸੇ ਲਈ ਪ੍ਰਸਿੱਧ ਹਨ।

Image copyright Jackson Health System

ਉਹ ਇਮੈਨੂਐਲ ਦਾ ਅਪ੍ਰੇਸ਼ਨ ਜਨਵਰੀ ਵਿੱਚ ਮਿਆਮੀ ਦੇ ਹੀ ਹਸਪਤਾਲ ਵਿੱਚ ਕਰਨਗੇ।

ਡਾਕਟਰ ਮੁਤਾਬਾਕ ਅਮਰੀਕਾ ਵਿੱਚ ਕਿਸੇ ਬੱਚੇ ਉੱਪਰ ਕੀਤੇ ਜਾਣ ਵਾਲੀ ਇਹ ਐਨੀ ਵੱਡੀ ਪਹਿਲੀ ਸਰਜਰੀ ਹੈ।

ਅਸਲ ਵਿੱਚ ਤਾਂ ਇਮੈਨੂਐਲ ਦਾ ਇਲਾਜ ਚਾਰ ਸਾਲ ਦੀ ਉਮਰ ਤੋਂ ਹੀ ਚੱਲ ਰਿਹਾ ਹੈ।

ਬਚਪਨ ਤੋਂ ਹੀ ਉਸਦੀ ਸਿਹਤ ਮਾੜੀ ਰਹਿੰਦੀ ਸੀ ਜਿਸ ਕਰਕੇ ਉਸਦੇ ਮਾਪੇ ਉਸਨੂੰ ਕਈ ਮਾਹਿਰ ਡਾਕਟਰਾਂ ਕੋਲ ਲੈ ਕੇ ਗਏ ਅਖੀਰ ਇੱਕ ਡਾਕਟਰ ਨੇ ਦੱਸਿਆ ਕਿ ਉਸਦੇ ਕੂਲ੍ਹੇ ਵਿੱਚ ਰਸੌਲੀ ਹੈ ਜਿਸ ਨੂੰ ਅਖੀਰੀ ਇੱਕ ਹੱਡੀਆਂ ਦੇ ਡਾਕਟਰ ਨੇ ਕੱਢਿਆ।

Image copyright Jackson Health System

ਉਨ੍ਹਾਂ ਨੇ ਤੁਰੰਤ ਰਸੌਲੀ ਕੱਢਣ ਦਾ ਫ਼ੈਸਲਾ ਕਰ ਲਿਆ ਪਰ ਅਪ੍ਰੇਸ਼ਨ ਨਾਕਾਮ ਹੋ ਗਿਆ ਤੇ ਉਸਦੀ ਇੱਕ ਲੱਤ ਛੋਟੀ ਹੋ ਗਈ। ਉਹ ਦੁਬਾਰਾ ਅਪ੍ਰੇਸ਼ਨ ਕਰਨਾ ਚਾਹੁੰਦੇ ਸਨ ਪਰ ਅਸੀਂ ਹਵਾਨਾ ਜਾ ਕੇ ਦੂਸਰੇ ਡਾਕਟਰਾਂ ਨਾਲ ਮਸ਼ਵਰਾ ਕਰਨ ਦਾ ਫੈਸਲਾ ਲਿਆ। ਉੱਥੇ ਡਾਕਟਰਾਂ ਨੇ ਕਿਹਾ ਕਿ ਇਸ ਕੰਮ ਲਈ ਅਪ੍ਰੇਸ਼ਨ ਸਹੀ ਢੰਗ ਨਹੀਂ ਸੀ।

ਆਖਰ ਕਾਫ਼ੀ ਧੱਕੇ ਖਾਣ ਮਗਰੋਂ ਮਾਹਿਰਾਂ ਨੇ ਲੱਛਣਾਂ ਦੀ ਜੜ੍ਹ ਫੜ ਲਈ। ਉਸਦੇ ਤੰਤੂ ਹੱਡੀ ਵਿੱਚ ਮਿਲ ਜਾਂਦੇ ਹਨ ਜਿਸ ਕਰਕੇ ਰਸੌਲੀਆਂ ਬਣਦੀਆਂ ਹਨ।

ਇਮੈਨੂਐਲ ਦੀ ਮਾਂ ਨੇ ਦੱਸਿਆ ਕਿ ਕਿਊਬਾ ਵਿੱਚ ਉਸਦੀਆਂ ਰਸੌਲੀਆਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਡਾਕਟਰਾਂ ਨੇ ਕਿਹਾ ਕਿ ਅਸਲ ਵਿੱਚ ਤਾਂ ਉਨ੍ਹਾਂ ਨੂੰ ਬੱਚੇ ਦੇ ਗਭਰੇਟ ਹੋਣ ਤੱਕ ਇੰਤਿਜ਼ਾਰ ਕਰਨਾ ਪਵੇਗਾ ਜਦੋਂ ਅਕਸਰ ਇਹ ਰੋਗ ਖਤਰਨਾਕ ਹੋ ਜਾਂਦਾ ਹੈ ਤੇ ਅਜਿਹਾ ਹੀ ਹੋਇਆ।

ਮਾਪਿਆਂ ਲਈ ਪ੍ਰੇਰਨਾ ਦਾ ਸਰੋਤ

ਇਸ ਸਭ ਦੇ ਹੁੰਦਿਆਂ ਇਮੈਨੂਐਲ ਪਿਛਲੇ ਸਾਲ ਤੱਕ ਸਕੂਲ ਜਾਂਦਾ ਰਿਹਾ ਹੈ ਤੇ ਉਸ ਨੇ ਨੌਵੀਂ ਜਮਾਤ ਪਾਸ ਕਰ ਲਈ।

Image copyright David Sutta Photography
ਫੋਟੋ ਕੈਪਸ਼ਨ ਡਾਕਟਰ ਰੌਬਰਟ ਯੂਨੀਵਰਸਿਟੀ ਆਫ਼ ਮਿਆਮੀ ਹੈਲਥ ਸਿਸਟਮ ਵਿੱਚ ਮੈਕਸੀਲੋਫੇਸ਼ੀਅਲ ਸਰਜਰੀ ਵਿਭਾਗ ਦੇ ਮੁਖੀ ਹਨ।

ਇਮੈਨੂਐਲ ਦੀ ਮਾਂ ਦਾ ਕਹਿਣਾ ਹੈ, "ਉਸਨੇ ਕਦੇ ਵੀ ਆਪਣੀ ਬਿਮਾਰੀ ਕਰਕੇ ਅਸੁਖਾਵਾਂ ਮਹਿਸੂਸ ਨਹੀਂ ਕੀਤਾ ਤੇ ਘੁਲਣ-ਮਿਲਣ ਵਾਲਾ ਬੱਚਾ ਰਿਹਾ ਹੈ। ਉਸਨੂੰ ਆਪਣੇ ਦੋਸਤਾਂ ਨਾਲ ਰਹਿਣਾ ਪੰਸਦ ਹੈ। ਉਹ ਫੌਹੜੀਆਂ ਨਾਲ ਸਕੂਲ ਗਿਆ ਤੇ ਪੜ੍ਹਨ ਲਈ ਚੌਥੀ ਮੰਜ਼ਿਲ 'ਤੇ ਆਪਣੀ ਜਮਾਤ ਤੱਕ ਵੀ ਪਹੁੰਚਿਆ।"

ਉਹ ਕਹਿੰਦੇ ਹਨ ਕਿ ਉਸਨੂੰ ਅਜਿਹੀ ਹਾਲਤ ਵਿੱਚ ਵੇਖਣਾ ਔਖਾ ਹੈ ਪਰ ਜਿੰਨੀ ਕੋਸ਼ਿਸ਼ ਉਹ ਕਰਦਾ ਹੈ ਉਸਨੂੰ ਵੇਖ ਕੇ ਮੈਨੂੰ ਹੌਂਸਲਾ ਮਿਲਦਾ ਹੈ ਤੇ ਮੈਂ ਰੱਬ ਨੂੰ ਅਰਦਾਸ ਕਰਦੀ ਹਾਂ ਕਿ ਉਹ ਮੈਨੂੰ ਉਸਦੀ ਮਦਦ ਕਰਨ ਦਾ ਹਿੰਮਤ ਬਖ਼ਸ਼ੇ।

ਹਾਲਾਂਕਿ ਜਦੋਂ ਇਮੈਨੂਐਲ ਨੇ ਕਲਾਸ ਪਾਸ ਕੀਤੀ ਸੀ ਤਾਂ ਪਰਿਵਾਰ ਨੂੰ ਉਸਦੀ ਅਗਲੀ ਪੜ੍ਹਾਈ ਬਾਰੇ ਫ਼ਕਰ ਹੋਇਆ ਸੀ ਕਿਉਂਕਿ ਹੁਣ ਰਸੌਲੀ ਦੇ ਭਾਰ ਕਾਰਨ ਤੁਰਨ ਤੋਂ ਵੀ ਰਹਿ ਗਿਆ ਸੀ ਤੇ ਵ੍ਹੀਲ ਚੇਅਰ ਦਾ ਮੁਥਾਜ ਹੋ ਗਿਆ ਸੀ।

ਹੁਣ ਉਹ ਆਪਣਾ ਸਿਰ ਵੀ ਸਿੱਧਾ ਨਹੀਂ ਸੀ ਰੱਖ ਸਕਦਾ ਤੇ ਸਾਹ ਲੈਣ ਲਈ ਮੂੰਹ ਖੁੱਲ੍ਹਾ ਰੱਖਣ ਲਈ ਉਸਨੂੰ ਮੂੰਹ ਵਿੱਚ ਉਂਗਲੀਆਂ ਪਾ ਕੇ ਰੱਖਣੀਆਂ ਪੈਦੀਆਂ ਸਨ। ਉਹ ਰਾਤ ਨੂੰ ਵੀ ਉਨੀਂਦਰਾ ਰਹਿੰਦਾ। ਇਸ ਸਭ ਕਰਕੇ ਅਸੀਂ ਉਸਦਾ ਸਕੂਲ ਜਾਣਾ ਬੰਦ ਕਰਵਾਉਣ ਦਾ ਫੈਸਲਾ ਲਿਆ।

Image copyright Jackson Health System

ਡਾਕਟਰ ਮਾਰਕਸ ਮੁਤਾਬਕ ਦਿਸ ਰਹੇ ਲੱਛਣ ਬੱਚੇ ਦੀ ਡਿੱਗ ਰਹੀ ਸਿਹਤ ਦੇ ਸੰਕੇਤ ਹਨ। ਉਸ ਲਈ ਖਾਣਾ ਮੁਸ਼ਕਿਲ ਹੋਣ ਕਰਕੇ ਉਹ ਕੁਪੋਸ਼ਣ ਦਾ ਵੀ ਸ਼ਿਕਾਰ ਹੋ ਗਿਆ ਹੈ। ਉਸਦਾ ਵਜ਼ਨ 36 ਕਿੱਲੋ ਹੈ ਜਿਸ ਵਿੱਚੋਂ ਦਸ ਕਿੱਲੋ ਦੀ ਰਸੌਲੀ ਹੈ। ਉਸਨੂੰ ਹੋਰ ਵੀ ਤਕਲੀਫ਼ਾਂ ਹਨ, ਇਹ ਰਸੌਲੀ ਉਸਦੀ ਜਾਨ ਲੈ ਲਵੇਗੀ।

ਮੈਡੀਕਲ ਵੀਜ਼ੇ 'ਤੇ ਅਮਰੀਕਾ ਆਉਣਾ

ਇਲਾਜ ਦੇ ਰਾਹ ਦੀ ਵੱਡੀ ਚੁਣੌਤੀ ਤਾਂ ਅਮਰੀਕਾ ਆਉਣ ਦੀ ਆਗਿਆ ਲੈਣਾ ਸੀ

ਅਮਰੀਕਾ ਵੱਲੋਂ ਹਵਾਨਾ ਵਿੱਚ ਵੀਜ਼ਾ ਸੇਵਾਵਾਂ ਬੰਦ ਕੀਤੇ ਜਾਣ ਮਗਰੋਂ ਇਮੈਨੂਐਲ ਦੇ ਪਿਤਾ ਨੇ ਰਾਜਧਾਨੀ ਵਿੱਚ ਜਾ ਕੇ ਅਧਿਕਾਰੀਆਂ ਨੂੰ ਮਿਲੇ।

Image copyright David Sutta Photography

ਖ਼ੁਸ਼ਕਿਸਮਤੀ ਨਾਲ ਨਵੰਬਰ ਦੇ ਅੰਤ ਵਿੱਚ ਮੈਡੀਕਲ ਵੀਜ਼ੇ 'ਤੇ ਮਿਆਮੀ ਪਹੁੰਚੇ।

ਜੈਕਸਨ ਹੈਲਥ ਫਾਊਂਡੇਸ਼ਨ ਨਾਲ਼ ਸੰਬੰਧਿਤ ਸੰਸਥਾ ਫ਼ਿਲਹਾਲ ਅਮਰੀਕਾ ਵਿੱਚ ਪਰਿਵਾਰ ਦੀ ਰਿਹਾਇਸ਼ ਦਾ ਖਰਚਾ ਚੁੱਕ ਰਹੀ ਹੈ।

ਅਪ੍ਰੇਸ਼ਨ ਨਾਲ ਜੁੜੇ ਖਦਸ਼ੇ ਤੇ ਸੰਭਾਵਨਾਵਾਂ

ਭਲੇ ਹੀ ਡਾਕਟਰ ਕੋਈ ਫ਼ੀਸ ਨਹੀਂ ਲੈ ਰਹੇ ਪਰ ਡਾਕਟਰ ਮਾਰਕਸ ਦੇ ਪਿਛਲੇ ਹਿਸਾਬ ਮੁਤਾਬਕ ਅਪ੍ਰੇਸ਼ਨ ਉੱਪਰ ਦੋ ਲੱਖ ਡਾਲਰ ਦਾ ਖਰਚ ਆਉਣ ਦੀ ਸੰਭਾਵਨਾ ਹੈ। ਜਿਸ ਕਰਕੇ ਸੰਸਥਾ ਵੱਲੋਂ ਫੰਡ ਜੁਟਾਉਣ ਲਈ ਇੱਕ ਔਨਲਾਈਨ ਮੁਹਿੰਮ ਚਲਾਈ ਗਈ ਹੈ।

Image copyright Jackson Health System

ਡਾਕਟਰ ਮਾਰਕਸ ਮੁਤਾਬਕ ਬੱਚੇ ਦੇ ਬਹੁਤ ਸਾਰੇ ਅਪ੍ਰੇਸ਼ਨ ਕਰਨੇ ਪੈਣਗੇ ਕਿਉਂਕਿ ਰਸੌਲੀ ਨੇ ਚਿਹਰੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਇਸ ਕਾਰਜ ਲਈ ਉਨ੍ਹਾਂ ਦਾ ਮੈਡੀਕਲ ਵੀਜ਼ਾ ਵੀ ਵਧਾਉਣਾ ਪਵੇਗਾ ਤੇ ਫੰਡ ਵੀ ਜੁਟਾਉਣੇ ਪੈਣਗੇ।

ਇਸ ਅਪ੍ਰੇਸ਼ਨ ਨਾਲ ਜੁੜੀਆਂ ਉਮੀਦਾਂ ਦੇ ਨਾਲ-ਨਾਲ ਡਾਕਟਰ ਮਾਰਕਸ ਇਸ ਦੇ ਸੰਭਾਵੀ ਖਤਰਿਆਂ ਤੋਂ ਵੀ ਫ਼ਿਕਰਮੰਦ ਹਨ।

ਇਸ ਦੌਰਾਨ ਇਮੈਨੂਐਲ ਕਾਰਟੂਨ ਵੇਖ ਰਿਹਾ ਹੈ ਤੇ ਆਪਣੇ ਅਪ੍ਰੇਸ਼ਨ ਦੀ ਰਾਹ ਵੇਖ ਰਿਹਾ ਹੈ ਜੋ ਸ਼ਾਇਦ ਉਸਦੀ ਜਿੰਦਗੀ ਬਦਲ ਦੇਵੇਗਾ। ਇਮੈਨੂਐਲ ਨੇ ਬੀਬੀਸੀ ਮੁੰਡੋ ਦੇ ਨਾਮਾਨਿਗਾਰ ਨੂੰ ਦੱਸਿਆ ਕਿ ਅਪ੍ਰੇਸ਼ਨ ਮਗਰੋਂ ਉਹ ਸਕੂਲ ਜਾਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਉਹ ਵੱਡਾ ਹੋ ਕੇ ਇੱਕ ਆਰਕੀਟੈਕਟ ਬਣਨਾ ਚਾਹੁੰਦਾ ਹੈ।

ਕੀ 'ਭਾਰਤ ਮਾਤਾ ਦੀ ਜੈ' ਕਹਿਣਾ ਪੰਥ ਵਿਰੋਧੀ ਹੈ?

ਕੀ ਡੌਨਲਡ ਟਰੰਪ ਕੋਲ ਸੱਚੀਂ 'ਪਰਮਾਣੂ ਬਟਨ' ਹੈ?

ਸਾਰਾਗੜ੍ਹੀ 'ਤੇ ਬਣ ਰਹੀ ਫਿਲਮ 'ਚ ਕਿਹੋ ਜਿਹੇ ਦਿਖਣਗੇ ਅਕਸ਼ੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)