ਚੀਨੀ ਤਟ 'ਤੇ ਸੜ ਰਿਹਾ ਟੈਂਕਰ ਕਦੇ ਵੀ ਫੱਟ ਸਕਦਾ ਹੈ!

ਸੜ ਰਿਹਾ ਟੈਂਕਰ Image copyright Reuters

ਕਾਰਗੋ ਜਹਾਜ਼ ਦੀ ਇੱਕ ਤੇਲ ਵਾਲੇ ਟੈਂਕਰ ਨਾਲ ਟੱਕਰ ਤੋਂ ਬਾਅਦ ਉਸ ਵਿੱਚੋਂ ਲਗਾਤਾਰ ਤੇਲ ਲੀਕ ਹੋ ਰਿਹਾ ਹੈ। ਇਸ ਨਾਲ ਪੂਰਬੀ ਚੀਨੀ ਸਮੁੰਦਰ ਵਿੱਚ ਵਾਤਾਵਰਨ ਦਾ ਡੁੰਘਾ ਖ਼ਤਰਾ ਬਣਿਆ ਹੋਇਆ ਹੈ।

ਚੀਨੀ ਅਧਿਕਾਰੀਆਂ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਹੈ ਕਿ ਸਾਂਚੀ (ਟੈਂਕਰ) ਕਦੇ ਵੀ ਫੱਟ ਕੇ ਡੁੱਬ ਸਕਦਾ ਹੈ।

ਟਰਾਂਸਪੋਰਟ ਮੰਤਰਾਲੇ ਮੁਤਾਬਕ ਬਚਾਅ-ਦਸਤਾ ਅੱਗ ਵਾਲੀ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜ਼ਹਿਰੀਲੇ ਬੱਦਲਾਂ ਕਰ ਕੇ ਉਹ ਉੱਥੇ ਨਹੀਂ ਪਹੁੰਚ ਸਕੇ।

ਇਹ ਵੀ ਪੜ੍ਹੋ

ਕੌਮਾਂਤਰੀ ਬਚਾਅ-ਦਸਤਿਆਂ ਦੇ ਯਤਨਾਂ ਤੋਂ ਬਾਅਦ ਵੀ 30 ਈਰਾਨ ਅਤੇ 2 ਬੰਗਲਾਦੇਸ਼ ਦੇ ਨਾਗਰਿਕ (ਟੈਂਕਰ ਦਾ ਅਮਲਾ) ਨਹੀਂ ਲੱਭ ਸਕੇ।

ਇਹ ਘਟਨਾ ਕਿੱਥੇ ਅਤੇ ਕਿੱਵੇਂ ਵਾਪਰੀ?

ਪਨਾਮਾ ਦੇ ਝੰਡੇ ਵਾਲਾ ਸਾਂਚੀ ਈਰਾਨ ਤੋਂ ਦੱਖਣੀ ਕੋਰੀਆ ਤੇਲ ਲੈ ਕੇ ਆ ਰਿਹਾ ਸੀ।

ਉਸ ਵੇਲੇ ਇਹ ਹਾਂਗਕਾਂਗ ਦੇ ਸੀਐੱਫ ਕ੍ਰਿਸਟਲ ਨਾਲ ਸ਼ੰਘਾਈ ਦੇ ਤਟ 'ਤੇ ਟਕਰਾਇਆ।

ਇਹ ਟੱਕਰ ਯਾਂਗਤਜ਼ੇ ਦਰਿਆ ਡੈਲਟਾ ਦੇ ਨੇੜੇ ਸ਼ਨੀਵਾਰ ਸ਼ਾਮ ਨੂੰ ਹੋਈ। ਟੱਕਰ ਦਾ ਅਸਲ ਕਾਰਨ ਹਾਲੇ ਪਤਾ ਨਹੀਂ ਹੈ।

ਟੈਂਕਰ ਸਾਂਚੀ ਵਿੱਚ ਕੀ ਸੀ?

ਇਰਾਨ ਦੀ ਮੁੱਖ ਤੇਲ ਕੰਪਨੀ ਵੱਲੋਂ ਚਲਾਏ ਜਾਣ ਵਾਲੇ ਟੈਂਕਰ ਵਿੱਚ 136,000 ਟਨ ਕੰਨਡੈਂਸੇਟ ਸੀ, ਜੋ ਕਿ ਕੱਚੇ ਤੇਲ ਦਾ ਆਧੁਨਿਕ ਸੰਸਕਰਨ ਹੈ। .

ਇਹ ਇੱਕ ਮਿਲੀਅਨ ਬੈਰਲ ਹੈ ਅਤੇ ਇਸ ਦੀ ਮੌਜੂਦਾ ਕੀਮਤ ਤੇ ਲਗਭਗ 60 ਮਿਲੀਅਨ ਅਮਰੀਕੀ ਡਾਲਰ ਹੈ।

ਸਾਂਚੀ ਵਿਚ ਇੱਕ ਖ਼ਾਸ ਕਿਸਮ ਦੀ ਭਾਰੀ ਅਤੇ ਜ਼ਹਿਰੀਲੀ ਸਮੁੰਦਰੀ ਤੇਲ ਵੀ ਹੋਵੇਗਾ।

ਕੀ ਇਹ ਵਾਤਾਵਰਨ ਲਈ ਬੁਰਾ ਹੈ?

ਇਹ ਭਾਰੀ ਕੱਚੇ ਤੇਲ ਨਾਲੋਂ ਜ਼ਿਆਦਾ ਖ਼ਤਰਨਾਕ ਹੈ। ਕੰਨਡੈਂਸੇਟ ਸਿਰਫ਼ ਕੁਝ ਸ਼ਰਤਾਂ ਅਧੀਨ ਤਰਲ ਰਹਿੰਦੀ ਹੈ।

Image copyright AFP/Getty Images

ਜੇਟੀਡੀ ਐਨਰਜੀ ਸਰਵਿਸ ਦੇ ਜੋਹਨ ਡ੍ਰਿਸਕੋਲ ਨੇ ਬੀਬੀਸੀ ਨੂੰ ਦੱਸਿਆ ਕਿ "ਕੰਨਡੈਂਸੇਟ ਦੀ ਉੱਡਣ ਦੀ ਜਾਂ ਪਾਣੀ ਵਿੱਚ ਮਿਲਣ ਦੀ ਜ਼ਿਆਦਾ ਸੰਭਾਵਨਾ ਹੈ।"

"ਇਸ ਦੀ ਕੋਈ ਰੰਗ ਜਾਂ ਗੰਧ ਨਹੀਂ ਹੁੰਦੀ, ਇਸ ਲਈ ਇਸ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਹੈ।"

ਬਚਾਅ ਕਾਰਜ ਕਿਵੇਂ ਚੱਲ ਰਿਹਾ ਹੈ?

ਸੋਮਵਾਰ ਦੀ ਸਵੇਰ ਤੱਕ ਵੀ ਸਾਂਚੀ ਅੱਗ ਦੀ ਲਪੇਟ ਵਿੱਚ ਸੀ।

ਟੈਂਕਰ ਦੇ ਅਮਲੇ ਦੇ 32 ਲੋਕਾਂ ਬਾਰੇ ਕੋਈ ਪਤਾ ਨਹੀਂ ਹੈ, ਹਾਲਾਂਕਿ 21 ਚੀਨੀ ਨਾਗਰਿਕ, ਜੋ ਕਿ ਦੂਜੇ ਬੇੜੇ ਵਿੱਚ ਸਨ, ਬਚਾਏ ਜਾ ਚੁੱਕੇ ਸਨ।

‘ਸਰਕਾਰੀ ਗਊਆਂ’ ਤੋਂ ਕਿਉਂ ਪਰੇਸ਼ਾਨ ਹਨ ਮੁੱਕੇਬਾਜ਼?

'ਤਨਖ਼ਾਹ 'ਚ ਅਸਮਾਨਤਾ': ਬੀਬੀਸੀ ਸੰਪਾਦਕ ਦਾ ਅਸਤੀਫ਼ਾ

ਚੀਨ ਨੇ ਖੋਜ ਅਤੇ ਬਚਾਅ ਕਾਰਜਾਂ ਲਈ ਕਈ ਸਮੁੰਦਰੀ ਜਹਾਜ਼ ਭੇਜੇ ਹਨ, ਜਦਕਿ ਦੱਖਣੀ ਕੋਰੀਆ ਨੇ ਤਟ ਰੱਖਿਅਕ ਜਹਾਜ਼ ਅਤੇ ਹੈਲੀਕਾਪਟਰ ਦੀ ਮਦਦ ਕੀਤੀ ਹੈ।

ਬਚਾਅ ਕਾਰਜਾਂ ਵਿਚ ਮਦਦ ਲਈ ਅਮਰੀਕੀ ਨੇਵੀ ਨੇ ਇੱਕ ਫ਼ੌਜੀ ਜਹਾਜ਼ ਵੀ ਭੇਜਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)