ਜੋਤਹੀਣ ਸ਼ਖਸ ਨੇ ਕਿਵੇਂ ਮੋਬਾਇਲ ਨੂੰ ਬਣਾਇਆ ਆਪਣੀ ਅੱਖ?

ਰੌਬ ਲੌਂਗ Image copyright Rob long

ਸਾਲ 2010 ਵਿੱਚ ਜਦੋਂ ਰੌਬ ਲੌਂਗ ਬ੍ਰਿਟਿਸ਼ ਸੈਨਿਕ ਵਜੋਂ ਅਫ਼ਗਾਨਿਸਤਾਨ ਵਿੱਚ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ।

ਰੌਬ ਦੀ ਉਮਰ ਉਸ ਵੇਲੇ 23 ਸਾਲ ਸੀ ਅਤੇ ਇੱਕ ਬੰਬ ਧਮਾਕੇ ਵਿੱਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।

ਹਾਲਾਂਕਿ ਹੁਣ ਉਨ੍ਹਾਂ ਨੇ ਇੱਕ ਨਕਲੀ ਅੱਖ ਲਗਵਾਈ ਹੋਈ ਹੈ ਪਰ ਉਸ ਨਾਲ ਵੀ ਉਹ ਚੰਗੀ ਤਹਾਂ ਦੇਖ ਨਹੀਂ ਸਕਦੇ।

ਜਵਾਨੀ ਵੇਲੇ ਅੱਖਾਂ ਦੀ ਰੋਸ਼ਨੀ ਜਾਣ 'ਤੇ ਵੀ ਰੌਬ ਨੇ ਹਿੰਮਤ ਨਹੀਂ ਹਾਰੀ ਅਤੇ ਦੁਨੀਆਂ ਨੂੰ ਦੇਖਣ ਦਾ ਇੱਕ ਵਿਲੱਖਣ ਤਰੀਕਾ ਲੱਭ ਲਿਆ।

ਇਹ ਵੀ ਪੜ੍ਹੋ

ਰੌਂਬ ਨੇ ਇਸ ਲਈ ਆਪਣੇ ਫੋਨ ਦਾ ਸਹਾਰਾ ਲਿਆ।

ਟਵਿੱਟਰ 'ਤੇ ਮੰਗਿਆ ਸੁਝਾਅ

ਰੌਬ ਨੇ ਟਵਿੱਟਰ 'ਤੇ ਲੋਕਾਂ ਕੋਲੋਂ ਸੁਝਾਅ ਮੰਗਿਆ ਕਿ ਅੰਨ੍ਹੇ ਲੋਕ ਟਵਿੱਟਰ ਦੀ ਵਰਤੋਂ ਕਿਵੇਂ ਕਰ ਸਕਦੇ ਹਨ?

ਇਸ 'ਤੇ ਕਈ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਅਤੇ ਛੇਤੀ ਹੀ ਉਨ੍ਹਾਂ ਦਾ ਇਹ ਟਵੀਟ ਵੀ ਵਾਇਰਲ ਹੋ ਗਿਆ।

ਰੌਬ ਕਹਿੰਦੇ ਹਨ, "ਜੇਕਰ ਤੁਸੀਂ ਕੋਈ ਤਸਵੀਰ ਟਵੀਟ ਕਰਦੇ ਰਹੇ ਹੋ ਤਾਂ 10 ਸੈਕਿੰਡ ਹੋਰ ਲੈ ਕੇ ਇਸ ਤਸਵੀਰ ਬਾਰੇ ਕੁਝ ਲਿਖ ਵੀ ਦਿਓ। ਅਜਿਹਾ ਕਰਨ ਨਾਲ ਤੁਹਾਡੀ ਪ੍ਰਸ਼ੰਸਕਾਂ ਦੀ ਪਹੁੰਚ ਹੋਰ ਵੀ ਵੱਧ ਜਾਏਗੀ।"

ਉਹ ਅੱਗੇ ਕਹਿੰਦੇ ਹਨ, "ਸਿਰਫ਼ ਕੁਝ ਸ਼ਬਦ ਜੋੜਨ ਨਾਲ ਮੇਰੇ ਵਰਗੇ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਉਹ ਤਸਵੀਰ ਦੇਖ ਸਕਦੇ ਹਾਂ। ਉਸ 'ਤੇ ਗੱਲ ਕਰ ਸਕਦੇ ਹਾਂ, ਕੁਮੈਂਟ ਕਰ ਸਕਦੇ ਹਾਂ।"

ਐਪ ਦੀ ਮਦਦ ਨਾਲ ਬਣਾਉਂਦੇ ਨੇ ਖਾਣਾ

ਰੌਬ ਨੇ ਆਪਣੇ ਫੋਨ ਵਿੱਚ ਅਜਿਹੇ ਐਪ ਇੰਸਟਾਲ ਕੀਤੇ ਹੈ। ਜਿਨ੍ਹਾਂ ਨਾਲ ਉਹ ਆਵਾਜ਼ ਦੇ ਆਧਾਰ 'ਤੇ ਤਸਵੀਰ ਖਿੱਚ ਸਕਦੇ ਹਨ।

ਉਹ ਦੱਸਦੇ ਹਨ, "ਜਦੋਂ ਮੈਂ ਖਾਣਾ ਬਣਾ ਰਿਹਾ ਹੁੰਦਾ ਹਾਂ ਤਾਂ ਕਈ ਤਰ੍ਹਾਂ ਦੇ ਮਸਾਲੇ ਵਰਤਦਾ ਹਾਂ। ਮਸਾਲਿਆਂ ਦੀਆਂ ਬੋਤਲਾਂ ਲਗਭਗ ਇਕੋ ਜਿਹੀਆਂ ਹੁੰਦੀਆਂ ਹਨ।"

"ਉਦੋਂ ਮੈਂ ਇੱਕ ਐਪ ਦੀ ਮਦਦ ਨਾਲ ਬੋਤਲ ਦੀ ਤਸਵੀਰ ਖਿੱਚ ਲੈਂਦਾ ਹਾਂ। ਤਸਵੀਰ ਖਿੱਚਣ ਤੋਂ ਉਸ ਦੇ ਲੇਬਲ 'ਤੇ ਜੋ ਲਿਖਿਆ ਹੁੰਦਾ ਹੈ। ਉਹ ਮੈਨੂੰ ਆਡਿਓ ਵਿੱਚ ਸੁਣਾਈ ਦਿੰਦਾ ਹੈ ਅਤੇ ਇੰਜ ਮੈਂ ਇਕੱਲੇ ਹੀ ਖਾਣਾ ਬਣਾ ਲੈਂਦਾ ਹਾਂ।"

"ਇਸ ਨਾਲ ਮੇਰਾ ਕੰਮ ਕਾਫੀ ਸੌਖਾ ਹੋ ਗਿਆ ਹੈ ਅਤੇ ਮੈਂ ਹੋਰਨਾਂ ਚੀਜ਼ਾਂ 'ਤੇ ਵੀ ਧਿਆਨ ਦੇ ਰਿਹਾ ਹਾਂ।"

ਰੌਬ ਦੇ ਵਾਇਰਲ ਟਵੀਟ ਦੇ ਜਵਾਬ 'ਚ ਕਈ ਲੋਕਾਂ ਨੇ ਆਡੀਓ ਵੀ ਅਪਲੋਡ ਕੀਤੇ ਤਾਂ ਜੋ ਉਹ ਉਨ੍ਹਾਂ ਨੂੰ ਸੁਣ ਸਕਣ।

ਕਈ ਲੋਕਾਂ ਨੇ ਪਾਲਤੂ ਜਾਨਵਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਨਾਲ ਵੀ ਆਡੀਓ ਸੁਨੇਹਾ ਦੇ ਕੇ ਜਾਣਕਾਰੀ ਦਿੱਤੀ।

ਅਜਿਹੀਆਂ ਪ੍ਰਤੀਕਿਰਿਆਵਾਂ ਮਿਲਣ 'ਤੇ ਰੌਬ ਬੇਹੱਦ ਉਸ਼ਹਿਤ ਹੋ ਗਏ ਹਨ। ਉਹ ਕਹਿੰਦੇ ਹਨ, "ਮੈਂ ਲੋਕਾਂ ਦੇ ਅਜਿਹੇ ਜਵਾਬ ਮਿਲਣ 'ਤੇ ਬਹੁਤ ਖੁਸ਼ ਹਾਂ।"

ਉਹ ਕਹਿੰਦੇ ਹਨ, "ਟਵਿੱਟਰ 'ਤੇ ਇਸ ਸਹਿਯੋਗ ਨਾਲ ਕਾਫੀ ਖੁਸ਼ ਹਾਂ। ਇਸ ਨਾਲ ਸਾਬਿਤ ਹੁੰਦਾ ਹੈ ਕਿ ਦੁਨੀਆਂ 'ਚ ਬਹੁਤ ਲੋਕ ਹਨ, ਜਿਨ੍ਹਾਂ ਦੇ ਛੋਟੇ ਜਿਹਾ ਉਦਮ ਸਦਕਾ ਕਈ ਲੋਕਾਂ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆ ਸਕਦਾ ਹੈ।"

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)