ਜਰਮਨ 'ਪਲੇਬੁਆਏ' ਦੇ ਕਵਰਪੇਜ 'ਤੇ ਪਹਿਲੀ ਵਾਰ ਕੋਈ ਟਰਾਂਸਜੈਂਡਰ ਮਾਡਲ

ਜਰਮਨ 'ਪਲੇਬੁਆਏ' ਦੇ ਕਵਰਪੇਜ 'ਤੇ ਪਹਿਲੀ ਵਾਰ ਇੱਕ ਟਰਾਂਸਜੈਂਡਰ ਮਾਡਲ Image copyright Playboy

'ਪਲੇਬੁਆਏ' ਮੈਗਜ਼ੀਨ ਦੇ ਜਰਮਨ ਐਡੀਸ਼ਨ ਦੇ ਕਵਰ ਪੇਜ 'ਤੇ ਪਹਿਲੀ ਵਾਰ ਇੱਕ ਟਰਾਂਸਜੈਂਡਰ ਮਾਡਲ ਨੂੰ ਥਾਂ ਦਿੱਤੀ ਗਈ ਹੈ।

21 ਸਾਲ ਦੀ ਗੁਲਿਆਨਾ ਫ਼ਰਫ਼ਾਲਾ ਮੈਗਜ਼ੀਨ ਦੇ ਕਵਰਪੇਜ 'ਤੇ ਟੌਪਲੈੱਸ ਦਿਖੇਗੀ। ਇੱਕ ਰਿਐਲਟੀ ਟੀਵੀ ਸ਼ੋਅ ਤੋਂ ਬਾਅਦ ਗੁਲਿਆਨਾ ਮਸ਼ਹੂਰ ਹੋਈ ਹੈ।

ਮੈਗਜ਼ੀਨ ਦੀ ਸੰਪਾਦਕ ਫਲੋਰਿਅਨ ਬੋਏਟਿਨ ਨੇ ਕਿਹਾ ਕਿ ਆਪਣੇ ਫ਼ੈਸਲੇ ਕਰਨ ਦੇ ਅਧਿਕਾਰ ਦੀ ਲੜਾਈ ਕਿੰਨੀ ਮਾਅਨੇ ਰੱਖਦੀ ਹੈ, ਗੁਲਿਆਨਾ ਇਸਦੀ ਬਿਹਤਰੀਨ ਮਿਸਾਲ ਹੈ।

ਭਾਰਤ 'ਚ ਸਮਲਿੰਗੀਆਂ ਨੂੰ ਮਿਲੇਗੀ ਕਾਨੂੰਨੀ ਮਾਨਤਾ?

ਸੰਸਦ 'ਚ ਸਮਲਿੰਗੀ ਵਿਆਹ ਦੀ ਪੇਸ਼ਕਸ਼

ਪਿਛਲੇ ਸਾਲ 'ਪਲੇਬੁਆਏ' ਮੈਗਜ਼ੀਨ ਦੇ ਅਮਰੀਕੀ ਐਡੀਸ਼ਨ ਵਿੱਚ ਇੱਕ ਟਰਾਂਸਜੈਂਡਰ ਮਾਡਲ ਨੂੰ ਥਾਂ ਦਿੱਤੀ ਗਈ ਸੀ।

ਜਰਮਨੀ ਦੀ ਰਹਿਣ ਵਾਲੀ ਗੁਲਿਆਨਾ ਨੇ ਕਿਹਾ, ''ਬਚਪਨ ਤੋਂ ਮੈਨੂੰ ਲੱਗਦਾ ਸੀ ਕਿ ਮੈਂ ਗ਼ਲਤ ਜਿਸਮ ਵਿੱਚ ਹਾਂ।''

16 ਸਾਲ ਦੀ ਉਮਰ ਵਿੱਚ ਗੁਲਿਆਨਾ ਨੇ ਆਪਣਾ ਸੈਕਸ ਬਦਲਣ ਲਈ ਸਰਜਰੀ ਕਰਵਾਈ।

ਇੰਸਟਾਗਰਾਮ 'ਤੇ ਗੁਲਿਆਨਾ ਨੇ 'ਪਲੇਬੁਆਏ' ਮੈਗਜ਼ੀਨ ਦੇ ਕਵਰਪੇਜ 'ਤੇ ਆਉਣ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸਦਾ ਬਹੁਤ ਮਾਣ ਹੈ।

ਮੈਗਜ਼ੀਨ ਦਾ ਤਾਜ਼ਾ ਐਡੀਸ਼ਨ ਵੀਰਵਾਰ ਤੋਂ ਨਿਊਜ਼ ਸਟੈਂਡ 'ਤੇ ਮਿਲਣ ਲੱਗ ਜਾਵੇਗਾ।

ਆਸਟ੍ਰੇਲੀਆ ਸਮਲਿੰਗੀ ਵਿਆਹ ਦੇ ਹੱਕ 'ਚ

ਔਰਤਾਂ ਦੇ ਸ਼ੋਸ਼ਣ ਖਿਲਾਫ਼ ਬੋਲਣ ਵਾਲਿਆਂ ਦਾ ਸਨਮਾਨ

ਪਿਛਲੇ ਸਾਲ ਗੁਲਿਆਨਾ ਨੇ ਜਰਮਨੀ ਦੀ ਲੋਕ ਪਸੰਦੀਦਾ ਟੈਲੀਵਿਜ਼ਨ ਸੀਰੀਜ਼ 'ਨੇਕਸਟ ਟੌਪ ਮਾਡਲ' ਵਿੱਚ ਵੀ ਹਿੱਸਾ ਲਿਆ ਸੀ।

ਗੁਲਿਆਨਾ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਤਜ਼ਰਬੇ ਦੇ ਦੂਜੇ ਟਰਾਂਸਜੈਂਡਰ ਅਤੇ ਟਰਾਂਸਸੈਕਸ਼ੁਅਲ ਲੋਕਾਂ ਨੂੰ ਪ੍ਰੇਰਨਾ ਮਿਲੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)