ਸੋਸ਼ਲ: ਇੰਸਟਾਗਰਾਮ 'ਤੇ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਪਿੱਛੇ ਕਿਉਂ ਪਏ ਕੁਝ ਲੋਕ?

ਜੈਨਬ Image copyright AAMIR QURESHI AFP/Getty Images

ਪਾਕਿਸਤਾਨ ਵਿੱਚ ਇੱਕ ਛੇ ਸਾਲ ਦੀ ਬੱਚੀ ਦੇ ਬਲਾਤਕਾਰ ਤੋਂ ਬਾਅਦ ਹੱਤਿਆ ਨਾਲ ਪੂਰਾ ਦੇਸ ਗ਼ੁੱਸੇ ਵਿੱਚ ਹੈ। ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਉੱਤੇ ਲੋਕ ਬੱਚੀ ਲਈ ਨਿਆਂ ਦੀ ਮੰਗ ਕਰ ਰਹੇ ਹਨ।

ਬੱਚੀ ਦੇ ਪਿਤਾ ਨੇ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਬੀਬੀਸੀ ਨੂੰ ਕਿਹਾ, "ਜਿਵੇਂ ਦੁਨੀਆ ਹੀ ਖ਼ਤਮ ਹੋ ਗਈ। ਮੇਰੇ ਕੋਲ ਸ਼ਬਦ ਨਹੀਂ ਹਨ।"

ਨੀਰਜਾ ਭਨੋਟ ਦੇ ਕਾਤਲਾਂ ਦੇ ਤਾਜ਼ਾ ਸਕੈਚ ਜਾਰੀ

ਸੁਪਰੀਮ ਕੋਰਟ ਸੰਕਟ ਤੁਹਾਡੇ ਲਈ ਕਿੰਨਾ ਅਹਿਮ?

ਯਾਰਾਂ ਦੀ 'ਯਾਰੀ' ਹੀ ਹੁਣ ਫੇਸਬੁੱਕ ਦਾ ਟੀਚਾ

ਇਸ ਘਟਨਾ ਤੋਂ ਬਾਅਦ ਸਿਰਫ਼ ਪਾਕਿਸਤਾਨ ਵਿੱਚ ਨਹੀਂ ਬਲਕਿ ਭਾਰਤ ਵਿੱਚ ਵੀ ਕਈ ਹਸਤੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Image copyright NeeruBajwa Instagram

ਪੰਜਾਬੀ ਫ਼ਿਲਮ ਅਦਾਕਾਰਾ ਨੀਰੂ ਬਾਜਵਾ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਜ਼ਰੀਏ ਕਿਹਾ ਹੈ, "ਜਦੋਂ ਦੀ ਮੈਂ ਜੈਨਬ ਦੀ ਗੱਲ ਸੁਣੀ ਹੈ ਮੈਂ ਬਹੁਤ ਤਕਲੀਫ਼ 'ਚ ਹਾਂ। ਮੈਂ ਇੱਕ ਦੋ-ਸਾਲ ਦੀ ਕੁੜੀ ਦੀ ਮਾਂ ਹਾਂ। ਤੇ ਮੈਂ ਉਸ ਦਾ ਚਿਹਰਾ ਨਹੀਂ ਭੁੱਲ ਸਕਦੀ। ਇਹ ਸਿਰਫ਼ ਪਾਕਿਸਤਾਨ ਦੀ ਕਹਾਣੀ ਨਹੀਂ ਹੈ। ਇਹ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਸਾਰੇ ਮਾਂ ਬਾਪ ਇਸ ਤੋਂ ਜਾਣੂ ਹੋਣ।"

ਹਾਲਾਂਕਿ ਨੀਰੂ ਬਾਜਵਾ ਨੂੰ ਆਪਣੀ ਇਸ ਵੀਡੀਓ ਤੋਂ ਇੰਸਟਾਗ੍ਰਾਮ 'ਤੇ ਟਰੋਲ ਦਾ ਸ਼ਿਕਾਰ ਵੀ ਹੋਣਾ ਪਿਆ।

ਨਕੁਲ ਸਿੰਘ ਜਡੌਣ ਦੇ ਨੇ ਆਪਣੇ ਇੰਸਟਾਗ੍ਰਾਮ nakul_jadoun ਰਾਹੀਂ ਕਿਹਾ ਹੈ, "ਇਹ ਲੈਕਚਰ ਕਦੀ ਭਾਰਤ ਵਿੱਚ ਹੋਣ ਵਾਲੇ ਬਲਾਤਕਾਰ ਦੀਆਂ ਘਟਨਾਵਾਂ 'ਤੇ ਵੀ ਦਿਓ। ਤੁਹਾਡੇ ਲੋਕਾਂ ਦਾ ਪਾਕਿਸਤਾਨ ਪ੍ਰੇਮ ਕਦੋਂ ਤੱਕ ਚਲੇਗਾ?"

Image copyright NeeruBajwa Instagram

ਇਸ ਤੋਂ ਪਹਿਲਾਂ ਨੀਰੂ ਬਾਜਵਾ ਨੇ ਇੰਸਟਾਗ੍ਰਾਮ 'ਤੇ ਲਿਖਿਆ ਸੀ, "ਮੇਰੇ ਲਈ ਇਹ ਦਿਲ ਤੋੜਨ ਵਾਲੀ ਘਟਨਾ ਹੈ। ਕਾਸ਼ ਮੈਂ ਵੀ ਪਾਕਿਸਤਾਨ ਵਿਚ ਇਸ ਦੀ ਹਮਾਇਤ ਲਈ ਹੁੰਦੀ।"

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਨੇ ਵੀ ਇੰਸਟਾਗ੍ਰਾਮ 'ਤੇ ਇਸ ਘਟਨਾ 'ਤੇ ਅਫ਼ਸੋਸ ਜਤਾਇਆ ਹੈ।

ਪਾਕਿਸਤਾਨ ਦੀ ਨਿਆਂ ਪ੍ਰਣਾਲੀ 'ਤੇ ਟਿੱਪਣੀ ਕਰਦੇ ਹੋਏ ਇਸ਼ਾਕ ਚੰਗੇਜ਼ੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ, " ਦੋ ਮਾਸੂਮ ਪੀੜਤਾਂ, ਜੈਨਬ ਕਸੂਰ ਤੋਂ ਸੀ ਅਤੇ ਸਾਹਰ ਬਤੂਲ ਕਵੇਟਾ ਦੀ ਰਹਿਣ ਵਾਲੀ ਸੀ। ਦੋਵਾਂ ਨਾਲ ਬਲਾਤਕਾਰ ਹੋਇਆ ਤੇ ਮਾਰ ਦਿੱਤਾ ਗਿਆ। ਸਾਹਰ ਦਾ ਬਲਾਤਕਾਰ 2014 ਵਿਚ ਹੋਇਆ। ਭਾਵੇਂ ਕਿ ਦੋਸ਼ੀ ਗ੍ਰਿਫ਼ਤਾਰ ਹੋ ਗਿਆ ਪਰ ਉਸ ਦੇ ਮਾਪੇ ਇਨਸਾਫ਼ ਲਈ ਅਦਾਲਤ ਦੇ ਚੱਕਰ ਕੱਟ ਰਹੇ ਹਨ. ਆਸ ਜੈਨਬ ਦੇ ਮਾਪਿਆਂ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ।

ਟੀਵੀ ਐਂਕਰ ਨਾਲ ਲੈ ਕੇ ਆਈ ਧੀ

ਪਾਕਿਸਤਾਨ ਵਿੱਚ ਫ਼ੁੱਟੇ ਗ਼ੁੱਸੇ ਦਾ ਅਸਰ ਉੱਥੇ ਦੇ ਮੀਡੀਆ ਵਿੱਚ ਵੀ ਨਜ਼ਰ ਆਇਆ। ਸਮਯ ਟੀਵੀ ਦੀ ਇੱਕ ਐਂਕਰ ਕਿਰਨ ਨਾਜ਼ ਵੀਰਵਾਰ ਨੂੰ ਇੱਕ ਬੁਲਟਿਨ ਵਿੱਚ ਆਪਣੀ ਬੱਚੀ ਨੂੰ ਲੈ ਕੇ ਆਈ ਅਤੇ ਉਸ ਨੂੰ ਗੋਦ ਵਿੱਚ ਬਿਠਾ ਕੇ ਜੈਨਬ ਦੀ ਖ਼ਬਰ ਦਿੱਤੀ।

ਔਰਤ ਦੇ ਚਿਹਰੇ 'ਤੇ ਦਾਗ ਤਾਂ ਪੁਲਿਸ 'ਚ ਭਰਤੀ ਨਹੀਂ

ਸਕੀਇੰਗ 'ਚ ਇਤਿਹਾਸ ਰਚਣ ਵਾਲੀ ਪਹਿਲੀ ਭਾਰਤੀ ਕੁੜੀ

ਬੁਲਟਿਨ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਅੱਜ ਮੈ ਕਿਰਨ ਨਾਜ਼ ਨਹੀਂ ਹਾਂ ਸਗੋਂ ਇੱਕ ਮਾਂ ਹਾਂ ਅਤੇ ਇਸ ਲਈ ਅੱਜ ਮੈਂ ਆਪਣੀ ਬੱਚੀ ਦੇ ਨਾਲ ਬੈਠੀ ਹਾਂ।"

ਜੈਨਬ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਜਨਾਜ਼ਾ ਜਿਨ੍ਹਾਂ ਛੋਟਾ ਹੁੰਦਾ ਹੈ ਓਨਾਂ ਹੀ ਭਾਰਾ ਹੁੰਦਾ ਹੈ ਅਤੇ ਪੂਰਾ ਸਮਾਜ ਉਸ ਦੇ ਬੋਝ ਥੱਲੇ ਦੱਬ ਜਾਂਦਾ ਹੈ।"

ਇਸ ਦਰਦਨਾਕ ਘਟਨਾ 'ਤੇ ਅਫ਼ਸੋਸ ਜਤਾਉਂਦੇ ਹੋਏ ਮਲਾਲਾ ਯੂਸਫ਼ਜ਼ਈ ਆਪਣੇ ਟਵਿੱਟਰ 'ਤੇ ਲਿਖਦੇ ਹਨ, "ਜੈਨਬ ਬਾਰੇ ਸੁਣ ਕੇ ਮੇਰੇ ਦਿਲ 'ਤੇ ਸੱਟ ਵੱਜੀ। ਇਹ ਸਭ ਹੁਣ ਬੰਦ ਹੋਣਾ ਚਾਹੀਦਾ ਹੈ."

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)