ਈਰਾਨ ਦਾ ਉਹ ਪਿੰਡ ਜਿੱਥੇ ਸਿਰਫ ਬੌਣੇ ਰਹਿੰਦੇ ਸੀ!

ਮਾਖੁਨਿਕ ਪਿੰਡ Image copyright Mohammad M. Rashed

ਬਚਪਨ ਵਿੱਚ ਤੁਸੀਂ ਗੁਲੀਵਰ ਦੇ ਦਿਲਚਸਪ ਸਫ਼ਰ ਦੀਆਂ ਕਹਾਣੀਆਂ ਤਾਂ ਜ਼ਰੂਰ ਪੜ੍ਹੀਆਂ ਹੋਣ ਗੀਆਂ। ਤੁਹਾਨੂੰ ਉਹ ਵੀ ਯਾਦ ਹੋਏਗਾ ਜਦ ਗੁਲੀਵਰ ਲਿਲਿਪੁਟ ਨਾਂ ਦੇ ਇੱਕ ਟਾਪੂ 'ਤੇ ਪਹੁੰਚ ਗਿਆ ਸੀ ਅਤੇ ਉੱਥੇ 15 ਸੈਂਟੀਮੀਟਰ ਦੇ ਕੱਦ ਵਾਲੇ ਲੋਕਾਂ ਨੇ ਉਸ ਨੂੰ ਫੜ ਲਿਆ ਸੀ।

ਬਚਪਨ ਵਿੱਚ ਇਹ ਗੱਲਾਂ ਹੈਰਾਨ ਕਰਦੀਆਂ ਸਨ ਕਿ ਬੌਣੇ ਲੋਕ ਕਿਹੋ ਜਿਹੇ ਲੱਗਦੇ ਹੋਣਗੇ। ਮੰਨ ਵਿੱਚ ਸ਼ੱਕ ਵੀ ਪੈਦਾ ਹੁੰਦਾ ਸੀ ਕਿ ਇੰਨੇ ਛੋਟੇ ਕੱਦ ਵਾਲੇ ਇਨਸਾਨ ਹੁੰਦੇ ਵੀ ਹਨ ਜਾਂ ਇਹ ਸਿਰਫ ਕਹਾਣੀਆਂ ਵਿੱਚ ਹੀ ਹੁੰਦੇ ਹਨ।

ਤੁਹਾਡਾ ਸ਼ੱਕ ਬਿਲਕੁਲ ਸਹੀ ਹੈ, ਕਿਉਂਕਿ ਇੰਨੇ ਛੋਟੇ ਕੱਦ ਵਾਲੇ ਇਨਸਾਨ ਤਾਂ ਹੁੰਦੇ ਹੀ ਨਹੀਂ। ਪਰ ਅੱਜ ਅਸੀਂ ਤੁਹਾਨੂੰ ਉਹ ਸੱਚ ਦੱਸਾਂਗੇ ਜਿਸ ਨੂੰ ਜਾਣਕੇ ਬੌਣੇ ਲੋਕਾਂ ਬਾਰੇ ਤੁਹਾਡੀ ਸੋਚ ਪੂਰੀ ਤਰ੍ਹਾਂ ਬਦਲ ਜਾਏਗੀ।

ਪਾਕਿਸਤਾਨੀਆਂ ਨੇ ਲੋਹੜੀ ਮਨਾਉਣੀ ਕਿਉਂ ਛੱਡੀ?

ਲੁਧਿਆਣਾ: ਕਿੰਨਰਾਂ ਨੇ ਕੀਤਾ 'ਤਾੜੀਮਾਰ' ਮੁਜ਼ਾਹਰਾ?

ਹੁਣ ਤੋਂ ਲੱਗਭੱਗ 150 ਸਾਲ ਪਹਿਲਾਂ ਈਰਾਨ ਦੇ ਇੱਕ ਪਿੰਡ 'ਚ ਬੌਣੇ ਲੋਕ ਰਹਿੰਦੇ ਸੀ। ਈਰਾਨ ਅਫ਼ਗਾਨਿਸਤਾਨ ਬਾਰਡਰ ਤੋਂ 75 ਕਿਲੋਮੀਟਰ ਦੀ ਦੂਰੀ ਤੇ ਮਾਖੁਨਿਕ ਪਿੰਡ ਹੈ।

ਕਿਹਾ ਜਾਂਦਾ ਹੈ ਕਿ ਹੁਣ ਦੇ ਸਮੇਂ ਵਿੱਚ ਈਰਾਨ ਦੇ ਲੋਕਾਂ ਦੇ ਔਸਤ ਕੱਦ ਤੋਂ 50 ਸੈਂਟੀਮੀਟਰ ਘੱਟ ਕੱਦ ਦੇ ਲੋਕ ਇਸ ਪਿੰਡ ਵਿੱਚ ਰਹਿੰਦੇ ਸਨ।

Image copyright Mohammad M. Rashed

25 ਸੈਂਟੀਮੀਟਰ ਦੇ ਇਨਸਾਨ ਦੀ ਮਮੀ

2005 'ਚ ਖੁਦਾਈ ਦੌਰਾਨ ਇਸ ਪਿੰਡ ਚੋਂ 25 ਸੈਂਟੀਮੀਟਰ ਲੰਬਾਈ ਵਾਲੀ ਇੱਕ ਮਮੀ ਮਿਲੀ ਸੀ।

ਇਸ ਤੋਂ ਬਾਅਦ ਇਹ ਪੱਕਾ ਹੋ ਗਿਆ ਕਿ ਇਸ ਪਿੰਡ ਵਿੱਚ ਘੱਟ ਕੱਦ ਵਾਲੇ ਲੋਕ ਰਹਿੰਦੇ ਸਨ।

ਹਾਲਾਂਕਿ ਕੁਝ ਜਾਨਕਾਰਾਂ ਦਾ ਕਹਿਣਾ ਹੈ ਕਿ ਮਮੀ ਸਮੇਂ ਤੋਂ ਪਹਿਲਾਂ ਹੀ ਪੈਦਾ ਹੋਏ ਕਿਸੇ ਬੱਚੇ ਦੀ ਵੀ ਹੋ ਸਕਦੀ ਹੈ, ਜਿਸਦੀ 400 ਸਾਲ ਪਹਿਲਾਂ ਮੌਤ ਹੋਈ ਹੋਵੇ।

ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਕਿ ਮਾਖੁਨਿਕ ਪਿੰਡ ਵਿੱਚ ਬੌਣੇ ਲੋਕ ਰਹਿੰਦੇ ਸਨ।

ਮਾਖੁਨਿਕ ਈਰਾਨ ਦਾ ਇੱਕ ਦੁਰਾਡਾ ਸੁੱਕਾ ਇਲਾਕਾ ਹੈ। ਇੱਥੇ ਕੁਝ ਅਨਾਜ, ਜੌ, ਸ਼ਲਗਮ, ਬੇਰ ਅਤੇ ਖਜੂਰ ਵਰਗੇ ਫਲਾਂ ਦੀ ਹੀ ਖੇਤੀ ਹੁੰਦੀ ਹੈ। ਇੱਥੋਂ ਦੇ ਲੋਕ ਸ਼ਾਕਾਹਾਰੀ ਸਨ।

ਸਿੰਗਾਪੁਰ ਦੇ ਵਿਦਿਆਰਥੀਆਂ ਦੀ ਕਾਰਸੇਵਾ !

ਜੋਤਹੀਣ ਸ਼ਖਸ ਨੇ ਮੋਬਾਇਲ ਨੂੰ ਬਣਾਇਆ ਆਪਣੀ ਅੱਖ

ਸ਼ਰੀਰ ਦੇ ਵਿਕਾਸ ਲਈ ਜਿਹੜੇ ਪੌਸ਼ਿਟਿਕ ਆਹਾਰ ਦੀ ਲੋੜ ਹੁੰਦੀ ਹੈ ਉਹ ਇੱਥੋਂ ਦੇ ਲੋਕਾਂ ਨੂੰ ਨਹੀਂ ਮਿਲ ਪਾਂਦੇ ਸੀ।

ਇਹੀ ਕਾਰਨ ਹੈ ਕਿ ਇੱਥੇ ਦੇ ਲੋਕਾਂ ਦਾ ਸਰੀਰਕ ਵਿਕਾਸ ਪੂਰੀ ਤਰ੍ਹਾਂ ਨਹੀਂ ਹੋ ਸਕਿਆ।

ਈਰਾਨ ਵਿੱਚ ਵੱਡੀ ਗਿਣਕੀ 'ਚ ਲੋਕ ਚਾਹ ਪੀਂਦੇ ਹਨ ਪਰ ਮਾਖੁਨਿਕ ਪਿੰਡ ਵਿੱਚ ਚਾਹ ਪੀਣਾ ਸ਼ਾਨ ਦੇ ਖਿਲਾਫ ਸਮਝਿਆ ਜਾਂਦਾ ਸੀ।

ਮੰਨਿਆ ਜਾਂਦਾ ਸੀ ਕਿ ਜੋ ਲੋਕ ਅਫੀਮ ਦਾ ਨਸ਼ਾ ਕਰਦੇ ਹਨ ਉਹੀ ਨਸ਼ੇੜੀ ਚਾਹ ਵੀ ਪੀਂਦੇ ਸਨ।

Image copyright Mohammad M. Rashed

ਸੜਕ ਬਨਣ ਤੋਂ ਬਾਅਦ ਹੋਇਆ ਬਦਲਾਅ

ਪਿੰਡ ਮਾਖੁਨਿਕ ਈਰਾਨ ਦੇ ਵੱਧ ਅਬਾਦੀ ਵਾਲੇ ਇਲਾਕਿਆਂ ਤੋਂ ਕਟਿਆ ਹੋਇਆ ਸੀ। ਇਸ ਪਿੰਡ ਤਕ ਕੋਈ ਵੀ ਸੜਕ ਨਹੀਂ ਆਉਂਦੀ ਸੀ।

20ਵੀਂ ਸਦੀ ਦੇ ਵਿਚਕਾਰ ਇਸ ਇਲਾਕੇ ਵਿੱਚ ਸੜਕਾਂ ਬਣਾਈਆਂ ਗਈਆਂ। ਗੱਡੀਆਂ ਇਸ ਪਿੰਡ ਤਕ ਆਉਣ ਲੱਗੀਆਂ ਤੇ ਇੱਥੋਂ ਦੇ ਲੋਕਾਂ ਨੇ ਈਰਾਨ ਦੇ ਵੱਡੇ ਸ਼ਹਿਰਾਂ ਵਿੱਚ ਜਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਦਲੇ ਉਹ ਚੌਲ ਅਤੇ ਮੁਰਗੇ ਲੈ ਜਾਂਦੇ ਸੀ।

ਹੌਲੀ ਹੌਲੀ ਇੱਥੋਂ ਦੇ ਲੋਕਾਂ ਦਾ ਖਾਣ-ਪਾਣ ਬਦਲ ਗਿਆ। ਨਤੀਜਾ ਇਹ ਕਿ ਅੱਜ ਇਸ ਪਿੰਡ ਦੇ ਕਰੀਬ 700 ਲੋਕਾਂ ਦਾ ਔਸਤ ਕਦ ਹੈ।

ਪਰ ਪਿੰਡ ਦੇ ਪੁਰਾਣੇ ਘਰ ਅੱਜ ਵੀ ਇਹ ਯਾਦ ਦਵਾਉਂਦੇ ਹਨ ਕਿ ਕਦੇ ਇੱਥੇ ਬਹੁਤ ਘੱਟ ਕਦ ਵਾਲੇ ਲੋਕ ਰਹਿੰਦੇ ਸਨ।

ਇਸ ਪੁਰਾਤਨ ਪਿੰਡ ਵਿੱਚ ਕਰੀਬ ਦੋ ਸੌ ਘਰ ਹਨ, ਜਿਹਨਾਂ ਚੋਂ 70 ਤੋਂ 80 ਘਰਾਂ ਦੀ ਉਚਾਈ ਬਹੁਤ ਘੱਟ ਹੈ। ਇਹਨਾਂ ਘਰਾਂ ਦੀ ਉਚਾਈ ਸਿਰਫ ਡੇਡ ਤੋਂ ਦੋ ਮੀਟਰ ਹੈ।

ਘਰ ਦੀ ਛੱਤ ਇੱਕ ਮੀਟਰ ਤੇ ਚਾਰ ਸੈਂਟੀਮੀਟਰ ਦੀ ਉਚਾਈ 'ਤੇ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਦੇ ਇੱਥੇ ਘੱਟ ਕੱਦ ਕਦ ਵਾਲੇ ਲੋਕ ਰਹਿੰਦੇ ਸਨ।

ਦਲਿਤਾਂ ਦੀਆਂ ਜੀਨਾਂ ਤੇ ਮੁੱਛਾਂ ਕਿਉਂ ਖਟਕਦੀਆਂ ਹਨ?

'ਕਾਸ਼! ਇਹ ਅਧਾਰ ਇੰਨਾ ਜ਼ਰੂਰੀ ਨਾ ਹੁੰਦਾ'

ਘਰਾਂ ਵਿੱਚ ਲੱਕੜ ਦੇ ਬੂਹੇ ਅਤੇ ਇੱਕ ਪਾਸੇ ਬਾਰੀਆਂ ਹਨ। ਇਹ ਘਰ ਬਹੁਤ ਵੱਡੇ ਨਹੀਂ ਹਨ। ਘਰ 'ਚ ਇੱਕ ਵੱਡਾ ਕਮਰਾ ਹੈ।

ਇਸ ਤੇਂ ਇਲਾਵਾ ਇੱਥੇ 10 ਤੋਂ 12 ਵਰਗ ਮੀਟਰ ਦਾ ਇੱਕ ਭੰਡਾਰ ਘਰ ਹੈ ਜਿਸ ਨੂੰ 'ਕਾਂਦਿਕ' ਕਹਿੰਦੇ ਸਨ। ਇੱਥੇ ਅਨਾਜ ਰੱਖਿਆ ਜਾਂਦਾ ਸੀ।

ਕੋਨੇ ਵਿੱਚ ਮਿੱਟੀ ਦਾ ਇੱਕ ਚੁੱਲ੍ਹਾ ਹੈ ਜਿਸ ਨੂੰ 'ਕਰਸ਼ਕ' ਕਹਿੰਦੇ ਸਨ। ਇਸੇ ਕਮਰੇ ਵਿੱਚ ਸੌਣ ਲਈ ਥੋੜੀ ਜਿਹੀ ਥਾਂ ਹੁੰਦੀ ਸੀ।

Image copyright Mohammad M. Rashed

ਛੇਟੇ ਘਰ ਬਣਾਉਣਾ ਨਹੀਂ ਸੀ ਸੌਖਾ

ਜਾਨਕਾਰ ਕਹਿੰਦੇ ਹਨ ਕਿ ਨਿੱਕੇ ਘਰ ਬਣਾਉਣਾ ਵੀ ਇਸ ਪਿੰਡ ਦੇ ਲੋਕਾਂ ਲਈ ਸੌਖਾ ਨਹੀਂ ਹੁੰਦਾ ਸੀ। ਪਿੰਡ ਸੜਕਾਂ ਨਾਲ ਨਹੀਂ ਜੁੜਦਾ ਸੀ।

ਘਰੇਲੂ ਜਾਨਵਰਾਂ ਦੀ ਮਦਦ ਨਾਲ ਸਮਾਨ ਨੂੰ ਖਿੱਚ ਕੇ ਲਿਆਉਣਾ ਸੌਖਾ ਨਹੀਂ ਹੁੰਦਾ ਸੀ।

ਘਰ ਬਣਾਉਣ ਲਈ ਲੋਕਾਂ ਨੂੰ ਆਪਣੀ ਪਿੱਠ 'ਤੇ ਸਮਾਨ ਢੋਣਾ ਪੈਂਦਾ ਸੀ। ਸ਼ਾਅਦ ਇਹੀ ਕਾਰਨ ਹੈ ਕਿ ਇੱਥੇ ਦੇ ਲੋਕ ਵੱਡੇ ਘਰ ਨਹੀਂ ਬਨਾਉਂਦੇ ਸਨ।

ਨਾਲ ਹੀ ਨਿੱਕੇ ਘਰਾਂ ਨੂੰ ਠੰਡਾ ਜਾਂ ਗਰਮ ਰੱਖਣਾ ਆਸਾਨ ਹੁੰਦਾ ਸੀ। ਇਸ ਤੋਂ ਇਲਾਵਾ ਹਮਲਾਵਰਾਂ ਲਈ ਇਹਨਾਂ ਘਰਾਂ ਨੂੰ ਪਛਾਣ ਪਾਣਾ ਵੀ ਔਖਾ ਹੁੰਦਾ ਸੀ।

ਇੱਕ ਮਹੀਨਾ ਸ਼ਰਾਬ ਛੱਡਣ ਦੇ 7 ਖ਼ਾਸ ਫ਼ਾਇਦੇ

ਸਕੀਇੰਗ 'ਚ ਇਤਿਹਾਸ ਰਚਣ ਵਾਲੀ ਪਹਿਲੀ ਭਾਰਤੀ ਕੁੜੀ

ਅੱਜ ਇਸ ਪਿੰਡ ਦੇ ਹਾਲਾਤ ਕਾਫੀ ਬਦਲ ਚੁੱਕੇ ਹਨ। ਸੜਕਾਂ ਕਰਕੇ ਇਹ ਪਿੰਡ ਈਰਾਨ ਦੇ ਹੋਰ ਇਲਾਕਿਆਂ ਤੋਂ ਵੀ ਜੁੜ ਗਿਆ ਹੈ।

ਫੇਰ ਵੀ ਇੱਥੇ ਜ਼ਿੰਦਗੀ ਸੌਖੀ ਨਹੀਂ ਹੈ। ਸੋਕੇ ਕਰਕੇ ਇੱਥੇ ਖੇਤੀ ਬਹੁਤ ਘੱਟ ਹੁੰਦੀ ਹੈ ਜਿਸ ਕਰਕੇ ਇੱਥੇ ਦੇ ਲੋਕਾਂ ਨੂੰ ਘਰ ਬਾਰ ਛੱਡ ਕੇ ਦੂਜੇ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ।

ਪਿੰਡ ਦੀਆਂ ਔਰਤਾਂ ਬੁਨਾਈ ਦਾ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਸਰਕਾਰ ਤੋਂ ਮਿੱਲਦੀ ਸਬਸਿਡੀ ਨਾਲ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਚੱਲਦੀ ਹੈ।

ਪਿੰਡ ਦਾ ਨਕਸ਼ਾ ਬੇਹਦ ਵੱਖਰਾ ਹੈ। ਇਸੇ ਕਾਰਨ ਕੁਝ ਜਾਣਕਾਰਾਂ ਨੂੰ ਲੱਗਦਾ ਹੈ ਕਿ ਪਿੰਡ ਵਿੱਚ ਸੈਲਾਨੀ ਵਧਨਗੇ। ਸੈਰ ਸਪਾਟਾ ਵਧਨ ਨਾਲ ਇੱਥੇ ਦੇ ਲੋਕਾਂ ਲਈ ਰੁਜ਼ਗਾਰ ਵੀ ਵਧੇਗਾ।

ਬੀਬੀਸੀ ਟ੍ਰੈਵਲ 'ਤੇ ਇਸ ਸਟੋਰੀ ਨੂੰ ਅੰਗਰੇਜ਼ੀ ਵਿੱਚ ਪੜ੍ਹਣ ਲਈ ਇੱਥੇ ਕਲਿੱਕ ਕਰੋ। ਤੁਸੀਂ ਬੀਬੀਸੀ ਟ੍ਰੈਵਲ ਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫੌਲੋ ਕਰ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)