ਲਾਹੌਰ 'ਚ ਹਜ਼ਾਰਾਂ ਸੁਰੱਖਿਆ ਬਲਾਂ ਦੀ ਤਾਇਨਾਤੀ

ਤਾਹਿਰ-ਉਲ-ਕਾਦਰੀ Image copyright AFP/Getty Images
ਫੋਟੋ ਕੈਪਸ਼ਨ ਤਾਹਿਰ-ਉਲ-ਕਾਦਰੀ

ਲਾਹੌਰ ਵਿੱਚ ਹਜ਼ਾਰਾਂ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਆਪਣੇ ਕਾਰਕੁਨਾਂ ਦੇ ਕਤਲ ਤੋਂ ਖਫ਼ਾ ਵਿਰੋਧੀ ਪਾਰਟੀਆਂ ਸਰਕਾਰ ਵਿਰੋਧੀ ਰੈਲੀਆਂ ਕਰ ਰਹੀਆਂ ਹਨ।

ਇਨ੍ਹਾਂ ਪਾਰਟੀਆਂ ਦੀ ਅਗਵਾਈ ਮੁਸਲਿਮ ਨੇਤਾ ਤਾਹਿਰ-ਉਲ-ਕਾਦਰੀ ਕਰ ਰਹੇ ਹਨ।

ਪਾਕਿਤਸਾਨ ਦੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਕਾਨੂੰਨ ਮੰਤਰੀ ਰਾਨਾ ਸਨਾਉੱਲਾਹ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਸਾਲ 2014 ਵਿੱਚ 14 ਕਾਰਕੁਨਾਂ ਦੇ ਕਤਲ ਦੇ ਵਿਰੋਧ ਵਿੱਚ ਮੁਜ਼ਾਹਰੇ ਹੋ ਰਹੇ ਹਨ।

ਲਾਹੌਰ ਹਾਈ ਕੋਰਟ ਨੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਅੱਧੀ ਰਾਤ ਤੱਕ ਰੈਲੀ ਖ਼ਤਮ ਕਰ ਦਿੱਤੀ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)