ਕੈਨੇਡਾ ਵਿੱਚ ਫੇਸਬੁੱਕ ਸੈਲਫੀ ਨੇ ਕੀਤਾ ਕਾਤਲ ਦਾ ਖੁਲਾਸਾ

Cheyenne Antoin, left, and Brittney Gargol Image copyright FACEBOOK
ਫੋਟੋ ਕੈਪਸ਼ਨ ਚਾਈਐੱਨ ਰੋਜ਼ (ਖੱਬੇ ਪਾਸੇ), ਮ੍ਰਿਤਕ ਬ੍ਰਿਟਨੀ ਗਾਰਗੋਲ ਨਾਲ ਤਸਵੀਰ ਵਿੱਚ

ਕੈਨੇਡਾ ਵਿੱਚ ਇੱਕ ਔਰਤ ਨੂੰ ਉਸੇ ਦੀ ਦੋਸਤ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਗਈ ਹੈ। ਮਹਿਲਾ ਦੇ ਜੁਰਮ ਦਾ ਖੁਲਾਸਾ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਤਸਵੀਰ ਰਾਹੀਂ ਹੋਇਆ।

ਉਸ ਤਸਵੀਰ ਵਿੱਚ ਦੋਸ਼ੀ ਮਹਿਲਾ ਮ੍ਰਿਤਕ ਦੇ ਨਾਲ ਕਤਲ ਵਿੱਚ ਇਸਤੇਮਾਲ ਕੀਤੀ ਬੈੱਲਟ ਸਣੇ ਵੇਖੀ ਜਾ ਸਕਦੀ ਹੈ।

21 ਸਾਲਾ ਚਾਈਐੱਨ ਰੋਜ਼ ਨੇ ਸੋਮਵਾਰ ਨੂੰ ਬ੍ਰਿਟਨੀ ਗਾਰਗੋਲ ਦਾ ਕਤਲ ਕਰਨ ਦਾ ਗੁਨਾਹ ਕਬੂਲ ਕਰ ਲਿਆ ਸੀ। ਬ੍ਰਿਟਨੀ ਦਾ ਕਤਲ ਦੋ ਸਾਲ ਪਹਿਲਾਂ ਕੈਨੇਡਾ ਵਿੱਚ ਹੋਇਆ ਸੀ।

ਅਮਰੀਕਾ ਵਿੱਚ ਇੰਨੇ ਖ਼ੂੰਖ਼ਾਰ ਕਤਲ ਕਿਉਂ?

ਕੌਣ ਹੈ ਬਾਲੀਵੁੱਡ ਦੀ 'ਦੂਜੀ ਸੰਨੀ ਲਿਓਨੀ'?

ਚਾਈਐੱਨ ਰੋਜ਼ ਨੂੰ ਅਦਾਲਤ ਨੇ ਇਸ ਗੁਨਾਹ ਦੇ ਲਈ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਚਾਈਐੱਨ 'ਤੇ ਪਹਿਲਾਂ ਦੂਜੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਹੋਇਆ ਸੀ।

ਬ੍ਰਿਟਨੀ ਗਾਰਗੋਲ ਦਾ ਕਤਲ ਗਲਾ ਘੁਟ ਕੇ ਕੀਤਾ ਗਿਆ ਸੀ। ਬ੍ਰਿਟਨੀ ਦੀ ਲਾਸ਼ ਸਸਕਾਤੂਨ ਵਿੱਚ ਮਿਲੀ ਸੀ। ਲਾਸ਼ ਦੇ ਨੇੜੇ ਚਾਈਐੱਨ ਦੀ ਬੈੱਲਟ ਮਿਲੀ ਸੀ।

'ਵਾਰਦਾਤ ਬਾਰੇ ਕੁਝ ਯਾਦ ਨਹੀਂ'

ਬ੍ਰਿਟਨੀ ਗਾਰਗੋਲ ਦੀ ਮੌਤ ਤੋਂ ਠੀਕ ਪਹਿਲਾਂ ਚਾਈਨਐੱਨ ਰੋਜ਼ ਨੇ ਮ੍ਰਿਤਕ ਦੇ ਨਾਲ ਫੇਸਬੁੱਕ ਤੇ ਸੈਲਫੀ ਪਾਈ ਸੀ ਜਿਸ ਵਿੱਚ ਬ੍ਰਿਟਨੀ ਨੇ ਉਹ ਬੈੱਲਟ ਪਾਈ ਹੋਈ ਸੀ।

ਇਸ ਕਰਕੇ ਉਹ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਆ ਗਈ।

ਅਦਾਲਤ ਤੋਂ ਸੀਬੀਸੀ ਦੀ ਰਿਪੋਰਟ ਮੁਤਾਬਕ ਕਤਲ ਤੋਂ ਬਾਅਦ ਚਾਈਐੱਨ ਰੋਜ਼ ਆਪਣੀ ਇੱਕ ਦੋਸਤ ਦੇ ਘਰ ਗਈ ਤੇ ਆਪਣਾ ਜੁਰਮ ਕਬੂਲ ਲਿਆ।

ਚਾਈਐੱਨ ਨੇ ਕਿਹਾ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਨ੍ਹਾਂ ਵਿਚਾਲੇ ਕਾਫ਼ੀ ਬਹਿੱਸ ਹੋਈ ਸੀ।

ਚਾਈਐੱਨ ਨੇ ਗਾਰਗੋਲ ਦੀ ਮੌਤ ਦੀ ਜ਼ਿੰਮੇਵਾਰੀ ਤਾਂ ਕਬੂਲ ਲਈ ਪਰ ਉਸ ਨੇ ਕਿਹਾ ਕਿ ਉਸ ਨੂੰ ਕਤਲ ਦੀ ਵਾਰਦਾਤ ਬਾਰੇ ਕੁਝ ਯਾਦ ਨਹੀਂ ਹੈ।

'ਅਸੀਂ ਸੋਚਦੇ ਹਾਂ ਉਸ ਰਾਤ ਕੀ ਹੋਇਆ?'

ਆਪਣੇ ਵਕੀਲ ਜ਼ਰੀਏ ਜਾਰੀ ਬਿਆਨ ਵਿੱਚ ਰੋਜ਼ ਨੇ ਕਿਹਾ, "ਮੈਂ ਖੁਦ ਨੂੰ ਕਦੇ ਮੁਆਫ਼ ਨਹੀਂ ਕਰ ਸਕਦੀ। ਮੈਂ ਮੁਆਫੀ ਮੰਗਦੀ ਹਾਂ, ਇਹ ਸਭ ਕੁਝ ਨਹੀਂ ਹੋਣਾ ਚਾਹੀਦਾ ਸੀ।''

ਚਾਈਐੱਨ ਰੋਜ਼ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਬ੍ਰਿਟਨੀ ਗਾਰਗੋਲ ਦੀ ਆਂਟੀ ਨੇ ਅਦਾਲਤ ਵਿੱਚ ਕਿਹਾ, "ਅਸੀਂ ਇਹ ਵਾਰ-ਵਾਰ ਸੋਚਦੇ ਰਹਿੰਦੇ ਹਾਂ ਕਿ ਉਸ ਰਾਤ ਆਖ਼ਰ ਕੀ ਹੋਇਆ ਸੀ ਅਤੇ ਆਪਣੀ ਜ਼ਿੰਦਗੀ ਲਈ ਜੱਦੋਜਹਿਦ ਕਰਨ ਵੇਲੇ ਬ੍ਰਿਟਨੀ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਹੋਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)