ਉੱਘੇ ਪਾਕਿਸਤਾਨੀ ਪੰਜਾਬੀ ਸ਼ਾਇਰ ਅਤੇ ਕਾਲਮਨਵੀਸ ਮੁਨੂੰ ਭਾਈ ਨਹੀਂ ਰਹੇ

Munnu Bhai Image copyright BBC/Mona Rana

ਕੱਲ੍ਹ ਦਾ ਦਿਨ ਪਾਕਿਸਤਾਨ ਦੇ ਲੋਕਾਂ ਲਈ ਬੜੇ ਸੋਗ ਦਾ ਦਿਨ ਸੀ, ਕਿਉਂਕਿ ਉਨ੍ਹਾਂ ਦੀ ਗੱਲ ਕਰਨ ਵਾਲਾ ਤੇ ਉਨ੍ਹਾਂ ਦੇ ਦੁੱਖੜੇ ਦੱਸਣ ਵਾਲਾ ਮੁਨੂੰ ਉਨ੍ਹਾਂ ਦੇ ਵਿਚਾਲੇ ਨਹੀਂ ਰਿਹਾ।

ਮੈਨੂੰ ਯਾਦ ਹੈ ਕਿ 1997 ਵਿੱਚ ਜਦੋਂ ਜ਼ੁਲਫਿਕਾਰ ਅਲੀ ਭੁੱਟੋ ਦੇ ਵੱਡੇ ਪੁੱਤਰ ਮੁਰਤਜ਼ਾ ਭੁੱਟੋ ਨੂੰ ਪੁਲਿਸ ਮੁਕਾਬਲੇ ਦਾ ਡਰਾਮਾ ਬਣਾ ਕੇ ਕਤਲ ਕੀਤਾ ਗਿਆ ਸੀ।

ਉਸ ਵੇਲੇ ਮੁਨੂੰ ਭਾਈ ਨੇ ਆਪਣੇ ਰੋਜ਼ ਛਪਣ ਵਾਲੇ ਕਾਲਮ 'ਗਿਰੇਬਾਨ' ਚ ਲਿਖਿਆ, "ਜਨਰਲ ਜ਼ੀਆ ਉਲ ਹੱਕ ਨੇ ਕਈ ਸਾਲਾਂ ਤੱਕ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਫਾਹੇ ਲਟਕਾਈ ਰੱਖਿਆ, ਪਰ ਭੁੱਟੋ ਨਾ ਮੋਇਆ....ਤੇ ਫਿਰ ਕਿੱਕੜੀ ਗਰਾਉਂਡ ਕਰਾਚੀ 'ਚ 1987 ਵਿੱਚ ਇੱਕ ਵਿਆਹ ਹੋਇਆ ਤੇ ਉਸ ਦਿਨ ਭੁੱਟੋ ਮਰ ਗਿਆ।''

#HerChoice:'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਪੁੰਸਕ ਹੈ'

ਕੀ ਜ਼ੈਨਬ ਦੀ ਮੌਤ ਤੋਂ ਸਬਕ ਸਿੱਖੇਗਾ ਪਾਕ ਸਮਾਜ?

ਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹ

ਮੁਨੂੰ ਭਾਈ ਦਾ ਇਸ਼ਾਰਾ ਬੇਨਜੀਰ ਭੁੱਟੋ ਤੇ ਆਸਿਫ਼ ਜਰਦਾਰੀ ਦੇ ਵਿਆਹ ਵੱਲ ਸੀ। ਇਹ ਇੱਕ ਛੋਟੀ ਜਿਹੀ ਝਲਕ ਹੈ ਕਿ ਮੁੰਨੂ ਭਾਈ ਕਿੰਨੇ ਜ਼ਬਰਦਸਤ ਸਿਆਸੀ ਕਾਲਮ ਲਿਖਦੇ ਸਨ।

ਮੁਨੂੰ ਭਾਈ ਜਿੰਨ੍ਹਾ ਦਾ ਅਸਲੀ ਨਾਮ ਤਾਂ ਮੁਨੀਰ ਅਹਿਮਦ ਕੁਰੈਸ਼ੀ ਸੀ ਪਰ ਬੜੇ ਘੱਟ ਲੋਕ ਉਨ੍ਹਾਂ ਨੂੰ ਇਸ ਨਾਮ ਨਾਲ ਜਾਣਦੇ ਹੋਣਗੇ।

Image copyright BBC/Mona Rana

1933 ਵਿਚ ਵਜੀਰਾਬਾਦ 'ਚ ਜੰਮਣ ਵਾਲੇ ਮੁਨੂੰ ਭਾਈ ਨੇ ਆਪਣੀ ਲੇਖਣੀ ਨਾਲ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ 'ਤੇ ਰਾਜ਼ ਕੀਤਾ।

ਉਹ ਨਾ ਸਿਰਫ਼ ਬਹੁਤ ਕਮਾਲ ਦੇ ਸਿਆਸੀ ਤੇ ਸਮਾਜੀ ਕਾਲਮ ਲਿਖਦੇ ਸਨ ਸਗੋਂ ਅਦਬ 'ਚ ਵੀ ਉਨ੍ਹਾਂ ਦਾ ਬੜਾ ਉੱਚਾ ਨਾਂ ਹੈ।

ਮੁਨੂੰ ਭਾਈ ਨੇ ਟੀਵੀ ਲਈ ਬੜੇ ਕਮਾਲ ਦੇ ਡਰਾਮੇ ਲਿਖੇ ਜਿੰਨ੍ਹਾਂ ਵਿੱਚੋਂ ਸੋਨਾ ਚਾਂਦੀ, ਝੂਕ ਸਿਆਲ, ਦਸ਼ਤ, ਆਸ਼ੀਆਨਾ ਕਾਫ਼ੀ ਮਕਬੂਲ ਹੋਏ।

ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂ

ਕੀ ਜ਼ੈਨਬ ਦੀ ਮੌਤ ਤੋਂ ਸਬਕ ਸਿੱਖੇਗਾ ਪਾਕ ਸਮਾਜ?

ਉਨ੍ਹਾਂ ਦਾ ਲਿਖਿਆ ਡਰਾਮਾ ਸੋਨਾ ਚਾਂਦੀ ਕਈ ਸਾਲ ਲੰਘ ਜਾਣ ਦੇ ਬਾਅਦ ਵੀ ਲੋਕਾਂ ਨੂੰ ਯਾਦ ਹੈ। ਇਹ ਡਰਾਮਾ ਪਿੰਡ ਤੋਂ ਨੌਕਰੀ ਦੀ ਭਾਲ 'ਚ ਸ਼ਹਿਰ ਆਉਣ ਵਾਲੇ ਦੋ ਮੀਆਂ-ਬੀਵੀ ਉੱਤੇ ਸੀ।

ਡਰਾਮੇ ਵਿੱਚ ਪਤੀ-ਪਤਨੀ ਆਪਣੀ ਰੋਜ਼ੀ-ਰੋਟੀ ਕਮਾਉਣ ਤੇ ਕਿਸਮਤ ਬਦਲਣ ਆਏ ਸੀ ਪਰ ਉਹ ਜਿਸ ਘਰ ਵਿੱਚ ਨੌਕਰ ਬਣ ਕੇ ਜਾਂਦੇ ਹਨ ਉੱਥੇ ਆਪਣੀ ਮੁਹੱਬਤ ਨਾਲ ਉਸ ਘਰ ਦੇ ਮਸਲੇ ਹੱਲ ਕਰ ਦਿੰਦੇ ਸਨ।

ਇਸ ਡਰਾਮੇ ਵਿਚ ਪੰਜਾਬ ਦੇ ਪਿੰਡਾਂ ਦੀ ਆਬੋ ਹਵਾ ਤੇ ਉੱਥੋਂ ਦੀ ਮਿੱਟੀ ਦੀ ਖੁਸ਼ਬੂ ਸੀ।

Image copyright BBC/MOna Rana

ਮੁਨੂੰ ਭਾਈ ਇੱਕ ਤਰੱਕੀ ਪਸੰਦ ਲਿਖਾਰੀ ਸਨ, ਇਸ ਲਈ ਉਨ੍ਹਾਂ ਨੇ ਆਪਣੇ ਕਾਲਮ ਵਿੱਚ ਸਮਾਜ 'ਚ ਹੋਣ ਵਾਲੀਆਂ ਨਾ ਇਨਸਾਫੀਆਂ ਤੋਂ ਇਲਾਵਾ ਪਾਕਿਸਤਾਨ ਦੇ ਸਿਆਸੀ ਹਲਾਤ 'ਤੇ ਨਿਤ ਲੱਗਣ ਵਾਲੇ ਮਾਰਸ਼ਲ ਕਾਨੂੰਨਾਂ 'ਤੇ ਬੜੀ ਤਨਕੀਦ ਕੀਤੀ।

ਮੁਨੂੰ ਭਾਈ ਨੇ ਪੱਤਰਕਾਰੀ ਦੇ ਮੈਦਾਨ ਵਿਚ ਸਾਰੇ ਕੰਮ ਕੀਤੇ, ਉਹ ਰਿਪੋਰਟਰ ਵੀ ਰਹੇ ਤੇ ਸਬ ਐਡੀਟਰ ਵੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਸਭ ਤੋਂ ਜ਼ਿਆਦਾ ਮਜ਼ਾ ਉਨ੍ਹਾਂ ਨੂੰ ਕਾਲਮ ਲਿਖਣ 'ਚ ਆਉਂਦਾ ਹੈ ਤੇ ਇਹੀ ਕਾਲਮ ਉਨ੍ਹਾਂ ਦੀ ਪਛਾਣ ਵੀ ਬਣੇ।

ਪੰਜਾਬ: ਕੁੱਖ 'ਚ ਧੀ ਦੇ ਕਤਲ ਕਾਰਨ ਕਿਵੇਂ ਦੋ ਘਰ ਉੱਜੜੇ?

ਕਿਵੇਂ ਫੇਸਬੁੱਕ ਸੈਲਫੀ ਨੇ ਸੁਲਝਾਈ ਕਤਲ ਦੀ ਗੁੱਥੀ?

ਇੱਕ ਪੱਤਰਕਾਰ ਹੋਣ ਦੀ ਹੈਸੀਅਤ ਨਾਲ ਮੁਨੂੰ ਭਾਈ ਨੇ ਲੋਕਾਂ ਨਾਲ ਹੋਣ ਵਾਲੀਆਂ ਜ਼ਿਆਦਤੀਆਂ ਤੇ ਜ਼ੁਲਮ ਖ਼ਿਲਾਫ਼ ਆਵਾਜ਼ ਚੁੱਕੀ ਪਰ ਆਪਣੇ ਡਰਾਮਿਆਂ ਵਿਚ ਉਨ੍ਹਾਂ ਨੇ ਸੁਪਨੇ ਵੀ ਵੇਚੇ।

ਉਨ੍ਹਾਂ ਦੇ ਡਰਾਮਿਆਂ 'ਚ ਮੁਹੱਬਤ ਤੇ ਪਿਆਰ ਦੀ ਸਿਖ ਵੀ ਦਿੱਤੀ ਜਾਂਦੀ ਸੀ ਤੇ ਆਪਣੇ ਕਿਰਦਾਰਾਂ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਪਸੀ ਪਿਆਰ ਨਾਲ ਦੁੱਖ ਦਰਦ ਵੰਡੇ ਵੀ ਜਾਂਦੇ ਨੇ ਤੇ ਘੱਟ ਵੀ ਜਾਂਦੇ ਹਨ।

ਮੁਨੂੰ ਭਾਈ ਨੇ ਆਪਣੇ 80ਵੇਂ ਜਨਮ ਦਿਹਾੜੇ ਮੌਕੇ ਆਪਣੇ ਬਾਰੇ ਇੱਕ ਰਾਜ਼ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿੱਖ ਲੜਕੇ ਗੁਰਦਿੱਤ ਸਿੰਘ ਦੇ ਦੁੱਧ ਸ਼ਰੀਕ ਭਾਈ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਮਾਂ ਬੀਮਾਰ ਸੀ ਤੇ ਗੁਰਦਿੱਤ ਦੀ ਮਾਂ ਨੇ 15 ਦਿਨ ਉਨ੍ਹਾਂ ਨੂੰ ਦੁੱਧ ਪਿਲਾਇਆ ਸੀ।

Image copyright BBC/Mona Rana

ਮੁਨੂੰ ਭਾਈ ਨੇ ਪੰਜਾਬੀ ਜ਼ੁਬਾਨ 'ਚ ਬੜੀ ਸੋਹਣੀ ਸ਼ਾਇਰੀ ਕੀਤੀ। ਮੁਨੂੰ ਭਾਈ ਨੇ ਆਪਣਾ ਪਹਿਲਾ ਸ਼ੇਅਰ ਆਪਣੀ ਜਵਾਨੀ ਦੇ ਵੇਲੇ ਲਿਖਿਆ ਸੀ।

ਇੱਕ ਵਾਰੀ ਮੁਨੂੰ ਭਾਈ ਨੇ ਦੱਸਿਆ ਕਿ ਪਹਿਲਾ ਸ਼ੇਅਰ ਉਨ੍ਹਾਂ ਨੇ ਆਪਣੇ ਸ਼ਹਿਰ ਦੇ ਸਟੇਸ਼ਨ ਮਾਸਟਰ ਦੀ ਧੀ ਕੌਸ਼ਲਿਆ ਲਈ ਲਿਖਿਆ ਸੀ ਤੇ ਜਦੋਂ ਉਨ੍ਹਾਂ ਨੇ ਕੌਸ਼ਲਿਆ ਨੂੰ ਉਹ ਸ਼ੇਅਰ ਸੁਣਾਇਆ ਤਾਂ ਉਨ੍ਹਾਂ ਨੇ ਮੁਨੂੰ ਹੋਰਾਂ ਦੇ ਗਲ ਚੁੰਮ ਲਏ।

ਫੇਕ ਨਿਊਜ਼ ਦੀ ਪੋਲ ਖੋਲ੍ਹਣ ਦੇ 8 ਸੌਖੇ ਤਰੀਕੇ

ਕਰਣੀ ਸੈਨਾ ਦੀ ਅਵਾਜ਼ ਪਿੱਛੇ ਮੋਦੀ ਦੀ ਚੁੱਪ ?

ਮੁਨੂੰ ਭਾਈ ਕਹਿੰਦੇ ਸਨ ਕਿ ਜਦੋਂ ਵੀ ਉਹ ਕੁਝ ਲਿਖਦੇ ਨੇ ਤਾਂ ਉਨ੍ਹਾਂ ਨੂੰ ਗਲ 'ਤੇ ਸਨਸਨੀ ਮਹਿਸੂਸ ਹੁੰਦੀ ਹੈ ਜਿਹੜੀ ਉਨ੍ਹਾਂ ਨੇ ਕੌਸ਼ਲਿਆ ਦੀ ਚੁੰਮੀ ਨਾਲ ਮਹਿਸੂਸ ਕੀਤੀ ਸੀ।

ਮੁਨੂੰ ਭਾਈ ਦੀ ਪੰਜਾਬੀ ਸ਼ਾਇਰੀ ਇਨਕਲਾਬੀ ਸ਼ਾਇਰੀ ਹੈ। ਉਨ੍ਹਾਂ ਆਪਣੀ ਸ਼ਾਇਰੀ ਵਿੱਚ ਸਮਾਜ 'ਚ ਹੋਣ ਵਾਲੇ ਜੁਲਮਾਂ ਦਾ ਬੜਾ ਖਰਾ ਤੇ ਸੱਚਾ ਨਕਸ਼ਾ ਖਿੱਚਿਆ ਹੈ।

ਮੁਨੂੰ ਭਾਈ ਲਿਖਦੇ ਹਨ -

ਦੁਨੀਆਂ ਦੇ ਵਿਚ ਰਹਿਣ ਲਈ ਵੀ

ਕੀ ਕੁਝ ਕਰਨਾ ਪੈਂਦਾ ਏ

ਆਪਣੇ ਲਹੂ ਦੀਆਂ ਨਹਿਰਾਂ ਅੰਦਰ

ਆਪੇ ਈ ਤਰਨਾ ਪੈਂਦਾ ਏ

ਅੱਜ ਦੇ ਦੌਰ ਦੇ ਸਿਆਸਤਦਾਨਾਂ ਦੀਆਂ ਕਰਤੂਤਾਂ 'ਤੇ ਕੁਝ ਇਸ ਅੰਦਾਜ਼ ਵਿਚ ਮੁਨੂੰ ਭਾਈ ਲਿਖਦੇ ਹਨ-

ਮਲਕੀਅਤ ਦੇ ਝੰਡੇ ਗੱਡ ਕੇ ਜਾਵੇ

ਲੋਕਾਂ ਦੀਆਂ ਸਾਰੀਆਂ ਖੁਸ਼ੀਆਂ ਜੜਾਂ ਨੂੰ ਵੱਢ ਕੇ ਜਾਵੇ

ਮੁਨੂੰ ਭਾਈ ਦੀ ਧਰਤੀ 'ਤੇ ਹੋਣ ਵਾਲਿਆਂ ਜੁਲਮਾਂ 'ਤੇ ਇਹ ਨਜ਼ਮ ਬੜੀ ਮਕਬੂਲ ਹੋਈ -

ਅਹਿਤਸਾਬ ਦੇ ਚੀਫ਼ ਕਮਿਸ਼ਨਰ ਸਾਹਿਬ ਬਹਾਦੁਰ

ਚੋਰਾਂ, ਡਾਕੂਆਂ, ਕਾਤਲਾਂ ਕੋਲੋਂ

ਚੋਰਾਂ, ਡਾਕੂਆਂ, ਕਾਤਲਾਂ ਬਾਰੇ ਕੀ ਪੁੱਛਦੇ ਹੋ?

ਏ ਤੁਹਾਨੂੰ ਕੀ ਦੱਸਣਗੇ, ਕਿਉਂ ਦੱਸਣਗੇ?

ਦੱਸਣਗੇ ਤੇ ਜਿਵੇਂ ਵੱਸਦੇ ਨੇ ਕਿੰਝ ਵੱਸਣਗੇ?

ਮੁਨੂੰ ਭਾਈ ਦੀਆਂ ਤਹਿਰੀਰਾਂ ਇੱਕ ਆਮ ਇਨਸਾਨ ਦੇ ਜਜ਼ਬਾਤ ਨੂੰ ਬਿਆਨ ਕਰਦੀਆਂ ਹਨ ਪਰ ਪੱਤਰਕਾਰੀ, ਡਰਾਮਾ ਨਵੀਸੀ ਤੇ ਸ਼ਾਇਰੀ 'ਚ ਉਨ੍ਹਾਂ ਦੀ ਜ਼ਬਰਦਸਤ ਖਿਦਮਤ ਨੂੰ ਹਕੂਮਤ ਨੇ ਵੀ ਸਰਾਹਿਆ।

2007 ਵਿਚ ਉਨ੍ਹਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਪਰਾਇਡ ਆਫ਼ ਪਰਫਾਰਮੈਂਸ ਐਵਾਰਡ ਦਿੱਤਾ।

ਮੁਨੂੰ ਭਾਈ ਕੁਝ ਅਰਸੇ ਤੋਂ ਦਿਲ ਤੇ ਗੁਰਦਿਆਂ ਦੀ ਤਕਲੀਫ਼ ਦਾ ਸ਼ਿਕਾਰ ਸਨ ਅਤੇ ਇਹੀ ਬਿਮਾਰੀ ਉਨ੍ਹਾਂ ਨੂੰ 19 ਜਨਵਰੀ 2018 ਨੂੰ 84 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਤੋਂ ਦੂਰ ਲੈ ਗਈ।

ਪਾਕਿਸਤਾਨ ਦੇ ਤਮਾਮ ਅਦਬੀ ਤੇ ਸਮਾਜੀ ਹਲਕਿਆਂ ਨੇ ਉਨ੍ਹਾਂ ਦੇ ਫੌਤ ਹੋਣ 'ਤੇ ਗਮ ਦਾ ਇਜ਼ਹਾਰ ਕੀਤਾ।

'ਐਂਟੀ ਹਿੰਦੂ ਨਹੀਂ, ਮੈਂ ਐਂਟੀ ਮੋਦੀ-ਸ਼ਾਹ ਹਾਂ'

ਸਿੱਖ ਨੌਜਵਾਨ ਨੇ ਕਿਵੇਂ ਬਦਲੀ ਲੱਦਾਖੀਆਂ ਦੀ ਜ਼ਿੰਦਗੀ?

ਮਨੋਰੰਜਨ ਤੇ ਡਰਾਮੇ ਨਾਲ ਜੁੜੇ ਕਈ ਮਸ਼ਹੂਰ ਲੋਕਾਂ ਨੇ ਉਨ੍ਹਾਂ ਦੇ ਜਾਣ ਬਾਰੇ ਕਿਹਾ ਕਿ 'ਜਿਹੜਾ ਉਨ੍ਹਾਂ ਦੇ ਜਾਣ ਨਾਲ ਘਾਟਾ ਪਿਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ।'

ਟੀਵੀ ਤੇ ਥਿਏਟਰ ਦੇ ਮਕਬੂਰ ਕਲਾਕਾਰ ਖ਼ਾਲਿਦ ਅੱਬਾਸ ਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਨੂੰ ਭਾਈ ਨਾਲ ਸਾਥ 50 ਸਾਲਾਂ ਦਾ ਸੀ। ਉਨ੍ਹਾਂ ਮੁਤਾਬਕ ਮੁਨੂੰ ਭਾਈ ਦੀਆਂ ਤਹਿਰੀਰਾਂ ਸਿਰਫ਼ ਸਾਡੇ ਖਿੱਤੇ ਤੱਕ ਹੀ ਨਹੀਂ ਸਗੋਂ ਉਨ੍ਹਾਂ ਦੀ ਆਵਾਜ਼ ਪੂਰੀ ਦੁਨੀਆਂ ਦੇ ਪਿਸੇ ਹੋਏ ਲੋਕਾਂ ਦੀ ਆਵਾਜ਼ ਸੀ।

ਮੁਨੂੰ ਭਾਈ ਤਾਂ ਚਲੇ ਗਏ ਪਰ ਉਨ੍ਹਾਂ ਦੀਆਂ ਤਹਿਰੀਰਾਂ ਤੇ ਸ਼ਾਇਰੀ ਵਿੱਚ ਲੋਕਾਂ ਲਈ ਮੁਹੱਬਤ ਦੀ ਜਿਹੜੀ ਖੁਸ਼ਬੂ ਹੈ ਉਹ ਹਮੇਸ਼ਾ ਫੈਲਦੀ ਰਹੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)