ਲੰਡਨ ਦੀਆਂ ਸੜਕਾਂ 'ਤੇ 'ਮੋਦੀ ਵਿਰੋਧੀ' ਨਾਅਰੇ

ਏਸ਼ੀਆਈ ਭਾਈਚਾਰੇ ਦੇ ਲੋਕ

ਭਾਰਤ ਵਿੱਚ ਦਲਿਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਂਦੀ ਜਾਤੀ ਹਿੰਸਾ ਖਿਲਾਫ਼ ਏਸ਼ੀਆਈ ਭਾਈਚਾਰੇ ਦੇ ਲੋਕਾਂ ਨੇ ਲੰਡਨ ਵਿੱਚ ਮੁਜ਼ਾਹਰਾ ਕੀਤਾ।

ਮੁਜ਼ਾਹਰਾਕਾਰੀਆਂ ਨੇ ਪਾਰਲੀਮੈਂਟ ਸਕੁਏਰ ਤੋਂ ਲੈ ਕੇ ਭਾਰਤੀ ਸਿਫ਼ਾਰਤਖਾਨੇ ਤੱਕ ਰੋਸ ਮਾਰਚ ਕੱਢਿਆ।

ਕੜਾਕੇ ਦੀ ਠੰਢ ਅਤੇ ਮੀਂਹ ਦੇ ਬਾਵਜੂਦ ਸੈਂਕੜੇ ਲੋਕਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਲੰਡਨ ਵਿੱਚ ਮੁਜ਼ਾਹਰੇ

ਲੰਡਨ, ਬਰਮਿੰਘਮ ਤੇ ਵੁਲਵਰਹੈਂਪਟਨ ਸ਼ਹਿਰਾਂ ਤੋਂ ਆਏ ਲੋਕਾਂ ਨੇ ਰੋਸ ਮਾਰਚ ਵਿੱਚ ਹਿੱਸਾ ਲਿਆ।

ਇਸ ਮੌਕੇ ਇੰਗਲੈਂਡ ਦੀਆਂ ਕਈ ਜਾਤ ਆਧਾਰਿਤ ਜਥੇਬੰਦੀਆਂ ਉੱਥੇ ਮੌਜੂਦ ਸਨ।

ਉਨ੍ਹਾਂ ਦੇ ਇਲਾਵਾ ਦੱਖਣੀ ਏਸ਼ੀਆਈ ਸਮੂਹਾਂ ਦੇ ਲੋਕ ਵੀ ਇਸ ਮਾਰਚ ਵਿੱਚ ਆਪਣੀ ਇੱਕ-ਜੁੱਟਤਾ ਦਿਖਾਉਣ ਆਏ ਸਨ।

ਮੁਜ਼ਾਹਾਰਾਕਾਰੀਆਂ ਨੇ ਭਾਰਤ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਮਾਰਚ ਵਿੱਚ ਹਿੱਸਾ ਲੈਣ ਪਹੁੰਚੀ ਸਾਊਥ ਏਸ਼ੀਅਨ ਸੌਲੀਡੈਰਿਟੀ ਗਰੁੱਪ ਦੀ ਕਲਪਨਾ ਵਿਲਸਨ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਮੋਦੀ ਸਰਕਾਰ ਨੂੰ ਇੱਕ ਸੁਨੇਹਾ ਭੇਜਣਾ ਜਰੂਰੀ ਹੈ ਕਿ ਦੁਨੀਆਂ ਭਰ ਦੇ ਲੋਕ ਵੇਖ ਰਹੇ ਹਨ ਕਿ ਕੀ ਹੋ ਰਿਹਾ ਹੈ।''

''ਅਜਿਹੀਆਂ ਘਟਨਾਵਾਂ ਦੀ ਇੱਕ ਲੜੀ ਚੱਲ ਰਹੀ ਹੈ- ਦਲਿਤਾਂ 'ਤੇ ਹਮਲੇ, ਮੁਸਲਮਾਨਾਂ ਤੇ ਘੱਟ ਗਿਣਤੀਆਂ ਉੱਪਰ ਹਮਲੇ ਇਹ ਸਭ ਇੱਕੋ ਜਿਹੇ ਹਨ।''

ਲੰਡਨ ਨੇੜਲੇ ਚੈਮਸਫੋਰਡ ਤੋਂ ਆਏ ਸੰਦੀਪ ਤੈਲਮੋਰੇ ਨੇ ਕਿਹਾ, "ਭੀਮਾ ਕੋਰੇਗਾਉਂ ਵਿੱਚ ਜੋ ਕੁਝ ਹੋਇਆ ਉਸ ਕਰਕੇ ਲੋਕ ਇੱਥੇ ਆਏ ਹਨ। ਜੇ ਅਜਿਹਾ ਕੁਝ ਹੁੰਦਾ ਹੈ ਤਾਂ ਲੋਕਾਂ ਦਾ ਆਵਾਜ ਉਠਾਉਣਾ ਜਾਇਜ਼ ਹੈ।

ਇਹ ਖ਼ਬਰ ਲਿਖੇ ਜਾਣ ਤੱਕ ਬੀਬੀਸੀ ਵੱਲੋਂ ਭਾਰਤੀ ਸਫ਼ਾਰਤਖਾਨੇ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਸਾਊਥ ਏਸ਼ੀਅਨ ਸੌਲੀਡੈਰਿਟੀ ਗਰੁੱਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਕਾਂਗਰਸ ਦਾ ਸਮਰਥਨ ਪ੍ਰਾਪਤ ਜਿਗਨੇਸ਼ ਮੇਵਾਨੀ ਦੀ ਵੀ ਹਮਾਇਤ ਮਿਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ