ਡੌਲਫ਼ਿਨ ਇਨਸਾਨੀ ਬੱਚਿਆਂ ਤੋਂ ਵੀ ਛੋਟੀ ਉਮਰ ̓ਚ ਖ਼ੁਦ ਨੂੰ ਸ਼ੀਸ਼ੇ ̓ਚ ਪਛਾਣ ਲੈਂਦੀ ਹੈ

ਡੌਲਫ਼ਿਨ ਇਨਸਾਨੀ ਬੱਚਿਆਂ ਤੋਂ ਵੀ ਛੋਟੀ ਉਮਰ ̓ਚ ਖ਼ੁਦ ਨੂੰ ਸ਼ੀਸ਼ੇ ̓ਚ ਪਛਾਣ ਲੈਂਦੀ ਹੈ

ਨਿਊ ਯਾਰਕ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪਾਣੀ ਹੇਠ ਇੱਕ ਸ਼ੀਸ਼ੇ ਦੇ ਪਿੱਛੋਂ ਡੌਲਫ਼ਿਨ ਮੱਛੀਆਂ ਦੀ ਵੀਡੀਓ ਬਣਾਈ।

ਉਨ੍ਹਾਂ ਵੇਖਿਆ ਕਿ ਇਹ ਪ੍ਰਾਣੀ ਇਨਸਾਨੀ ਬੱਚਿਆਂ ਤੋਂ ਵੀ ਛੋਟੀ ਉਮਰ ਵਿੱਚ, ਖ਼ੁਦ ਨੂੰ ਸ਼ੀਸ਼ੇ ̓ਚ ਦੇਖ ਕੇ ਪਛਾਣ ਲੈਂਦੇ ਹਨ।

ਇਨਸਾਨੀ ਬੱਚੇ ਖ਼ੁਦ ਨੂੰ 12 ਮਹੀਨੇ ਦੇ ਹੋ ਕੇ ਪਛਾਣਦੇ ਹਨ ਪਰ ਇਨ੍ਹਾਂ ਇਹੀ ਕੰਮ ਸੱਤ ਮਹੀਨੇ ਦੀ ਉਮਰ ਵਿੱਚ ਕਰ ਲਿਆ।

ਨੈਸ਼ਨਲ ਅਕੁਏਰੀਅਮ ਬਾਲਟੀਮੋਰ ਵਿੱਚ ਦੋ ਡੌਲਫ਼ਿਨ ਬੱਚਿਆਂ ਦਾ ਤਿੰਨ ਸਾਲ ਤੱਕ ਅਧਿਐਨ ਕੀਤਾ ਗਿਆ।

ਬਹੁਤ ਘੱਟ ਪ੍ਰਜਾਤੀਆਂ ਖ਼ੁਦ ਨੂੰ ਸ਼ੀਸ਼ੇ ਵਿੱਚ ਪਛਾਣਦੀਆਂ ਹਨ। ਜਿਨ੍ਹਾਂ ਵਿੱਚ- ਗ੍ਰੇਟ ਏਪ, ਹਾਥੀ ਤੇ ਮੈਗਪਾਏ ਨਾਂ ਦੀ ਚਿੜੀ ਸ਼ਾਮਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)