ਚਰਨਜੀਤ ਸਿੰਘ ਚੱਢਾ ਦੇ ਚਾਲ ਚਲਣ 'ਤੇ ਰੱਖੀ ਜਾਵੇਗੀ ਨਜ਼ਰ: ਅਕਾਲ ਤਖ਼ਤ

ਅਕਾਲ ਤਖ਼ਤ

ਚਰਨਜੀਤ ਸਿੰਘ ਚੱਢਾ ਦੇ ਚਾਲ ਚਲਣ 'ਤੇ ਦੋ ਸਾਲ ਤਕ ਨਜ਼ਰ ਰੱਖੀ ਜਾਵੇਗੀ। ਇਹ ਫੈਸਲਾ ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਲਿਆ ਗਿਆ।

ਇੰਦਰਪ੍ਰੀਤ ਸਿੰਘ ਚੱਢਾ ਨੇ ਕੀਤੀ ਖੁਦਕੁਸ਼ੀ

ਦਲਿਤ ਸਿੱਖਾਂ ਨਾਲ ਵਿਤਕਰੇ ਦਾ ਮਸਲਾ ਅਕਾਲ ਤਖ਼ਤ ਕੋਲ

ਇਸ ਦੌਰਾਨ ਚਰਚਾ 'ਚ ਰਿਹਾ ਚਰਨਜੀਤ ਸਿੰਘ ਚੱਢਾ ਦਾ ਮਸਲਾ ਵਿਚਾਰਿਆ ਗਿਆ।

Image copyright Ravinder Singh Robin/BBC

ਇਸ ਕੇਸ 'ਚ ਚਰਨਜੀਤ ਸਿੰਘ ਚੱਢਾ ਨੇ ਅਕਾਲ ਤਖ਼ਤ ਦੇ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ।

ਅਕਾਲ ਤਖ਼ਤ ਦਾ ਫੈਸਲਾ

  • ਸਿੰਘ ਸਾਹਿਬਾਨ ਵੱਲੋਂ ਫੈਸਲਾ ਲਿਆ ਗਿਆ ਕਿ ਚਰਨਜੀਤ ਸਿੰਘ ਚੱਢਾ ਦਾ ਅਸਤੀਫਾ ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨੂੰ ਭੇਜਿਆ ਜਾਵੇਗਾ।
  • ਚੀਫ਼ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ ਕਰਕੇ ਅਕਾਲ ਤਖ਼ਤ ਨੂੰ ਇਸ ਦੀ ਜਾਣਕਾਰੀ ਭੇਜੇਗਾ।
  • ਇਸ ਤੋਂ ਇਲਾਵਾ ਚਰਨਜੀਤ ਸਿੰਘ ਚੱਢਾ 'ਤੇ ਲੱਗੀ ਰੋਕ ਜਾਰੀ ਰਹੇਗੀ ਅਤੇ ਦੋ ਸਾਲ ਤੱਕ ਉਨ੍ਹਾਂ ਦੇ ਚਾਲ ਚਲਣ 'ਤੇ ਨਿਗਾਹ ਰੱਖੀ ਜਾਵੇਗੀ।
  • ਉਦੋਂ ਤਕ ਇਨ੍ਹਾਂ ਦੇ ਧਾਰਮਿਕ, ਸਮਾਜਿਕ, ਸਿਆਸੀ ਅਤੇ ਵਿਦਿਅਕ ਸਮਾਗਮਾਂ 'ਚ ਬੋਲਣ 'ਤੇ ਰੋਕ ਲੱਗੀ ਹੋਈ ਹੈ।
  • ਦੋ ਸਾਲ ਦੀ ਸਮੇਂ ਸੀਮਾ ਤੋਂ ਬਾਅਦ ਚਰਨਜੀਤ ਚੱਢਾ ਆਪਣਾ ਬੇਨਤੀ ਪੱਤਰ ਸਕੱਤਰੇਤ ਅਕਾਲ ਤਖ਼ਤ ਨੂੰ ਭੇਜਣਗੇ ਅਤੇ ਇਸ 'ਤੇ ਅਕਾਲ ਤਖ਼ਤ ਵਿਚਾਰ ਕਰੇਗਾ।
Image copyright Ravinder Singh Robin/BBC

ਕੀ ਹੈ ਮਾਮਲਾ?

ਗੌਰਤਲਬ ਹੈ ਕਿ 28 ਦਸਬੰਰ 2017 ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਖਿਲਾਫ਼ ਇੱਕ ਸਕੂਲ ਦੀ ਮਹਿਲਾ ਪ੍ਰਿੰਸੀਪਲ ਨਾਲ ਕਥਿਤ ਤੌਰ 'ਤੇ ਧੱਕਾ ਕਰਨ ਦੀ ਕੋਸ਼ਿਸ਼ ਕਰਨ ਦਾ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)