ਪ੍ਰੈਸ ਰੀਵਿਊ꞉ ਸ਼ਿਵ ਸੈਨਾ ਆਗੂ ਕਤਲ ਮਾਮਲੇ ਦੇ ਚਸ਼ਮਦੀਦ ਵਲੋਂ ਕਿਉਂ ਕੀਤੀ ਗਈ ਖ਼ੁਦਕਸ਼ੀ?

Image copyright JIM WATSON/AFP/GETTY IMAGES

ਆਰਐਸਐਸ ਦੇ ਆਗੂ ਦੁਰਗਾ ਗੁਪਤਾ ਦੇ ਕਤਲ ਦੇ ਚਸ਼ਮਦੀਦ ਗਵਾਹ ਰਾਮਪਾਲ ਨੇ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ 55 ਸਾਲਾ ਰਾਮਪਾਲ ਨੇ ਇਹ ਕੰਮ ਕੌਮੀ ਜਾਂਚ ਏਜੰਸੀ ਤੋਂ ਤੰਗ ਆ ਕੇ ਕੀਤਾ।

ਰਿਪੋਰਟ ਹੈ ਕਿ ਐਨਆਈਏ ਉਨ੍ਹਾਂ ਤੋਂ ਵਾਰ-ਵਾਰ ਪੁੱਛ-ਪੜਤਾਲ ਕਰ ਰਹੀ ਸੀ ਤੇ ਸਰਕਾਰੀ ਗਵਾਹ ਬਣਾਉਣਆ ਚਾਹੁੰਦੀ ਸੀ।

ਖ਼ਬਰ ਮੁਤਾਬਕ ਏਜੰਸੀ ਸਾਰੇ ਹੀ ਉਪਲਬਧ ਗਵਾਹਾਂ ਤੋਂ ਸਵਾਲ ਜਵਾਬ ਕਰ ਰਹੀ ਸੀ ਤਾਂ ਕਿ ਫੜੇ ਗਏ ਦੋਸ਼ੀ ਹਰਦੀਪ ਸਿੰਘ ਜੋ ਕਿ ਇੱਕ ਸ਼ਾਰਪ ਸ਼ੂਟਰ ਹੈ ਨੂੰ ਸਜਾ ਦਵਾਈ ਜਾ ਸਕੇ। ਪਰਿਵਾਰ ਮੁਤਾਬਕ ਮਰਹੂਮ ਏਜੰਸੀ ਤੋਂ ਤੰਗ ਸੀ।

'ਪਦਮਾਵਤ': 'ਭਾਂਬੜ' ਬਣੀ ਮੋਮਬੱਤੀ ਮਾਰਚ ਦੀ ਅੱਗ

ਕੈਪਟਨ ਦੀ ਸਰਕਾਰ ਚਲਾਉਣ 'ਚ ਦਿਲਚਸਪੀ ਨਹੀਂ?

ਇਹ ਹਨ 90ਵੇਂ ਆਸਕਰ ਐਵਾਰਡਜ਼ ਦੀਆਂ ਨੌਮੀਨੇਸ਼ਨਜ਼

Image copyright Getty Images

ਪੈਟਰੋਲ ਅਗਸਤ 2014 ਤੋਂ ਲੈ ਕੇ ਹੁਣ ਤੱਕ ਸਭ ਤੋਂ ਮਹਿੰਗਾ ਵਿਕ ਰਿਹਾ ਹੈ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪਿਛਲੇ ਸਾਲ ਜੁਲਾਈ ਦੇ ਸ਼ੁਰੂ ਤੋਂ ਲੈ ਕੇ ਇਸ ਦੀਆਂ ਕੀਮਤਾਂ ਵਿੱਚ ਛੇ ਰੁਪਏ ਦਾ ਵਾਧਾ ਹੋ ਚੁੱਕਿਆ ਹੈ।

ਇਸ ਦੇ ਮੁਕਾਬਲੇ ਡੀਜ਼ਲ ਦੀਆਂ ਕੀਮਤਾਂ ਦਿੱਲੀ ਵਿੱਚ3.67 ਫ਼ੀ ਲੀਟਰ ਵਧੀਆਂ ਹਨ ਤੇ ਹੁਣ 57.03 ਰੁਪਏ ਨੂੰ ਮਿਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਕੰਪਨੀਆਂ ਨੇ 2014 ਵਿੱਚ 15 ਸਾਲ ਪੁਰਾਣੀ ਰਵਾਇਤ ਤੋੜਦਿਆਂ ਖਣਿਜ ਤੇਲਾਂ ਦੀਆਂ ਕੀਮਤਾਂ ਰੋਜਾਨਾ ਦੇ ਆਧਾਰ ̓ਤੇ ਨਵਿਆਉਣ ਦਾ ਫ਼ੈਸਲਾ ਲਿਆ ਸੀ ਤਾਂ ਜੋ ਇਨ੍ਹਾਂ ਨੂੰ ਕੋਮਾਂਤਰੀ ਤੇਲ ਮੰਡੀ ਦੇ ਅਨੁਰੂਪ ਰਖਿਆ ਜਾ ਸਕੇ।

ਜ਼ੈਨਬ ਦਾ ਕਥਿਤ ਬਲਾਤਕਾਰੀ ਤੇ ਕਾਤਲ ਗ੍ਰਿਫ਼ਤਾਰ

'ਕਦੀ ਇੰਜੀਨੀਅਰ ਸੀ, ਫਿਰ ਬਣ ਗਿਆ ਬੰਬ ਮਾਹਿਰ'

'ਪਦਮਾਵਤ': 'ਭਾਂਬੜ' ਬਣੀ ਮੋਮਬੱਤੀ ਮਾਰਚ ਦੀ ਅੱਗ

ਆਮਦਨ ਕਰ ਵਿਭਾਗ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਦੋ ਹਜ਼ਾਰ ਰੁਪਏ ਤੋਂ ਵੱਧ ਦਾ ਚੰਦਾ ਕਿਸੇ ਵੀ ਸੰਸਥਾ ਸਮੇਤ ਸਿਆਸੀ ਪਾਰਟੀਆਂ ਦੇ ਨਾ ਦੇਣ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਦੇ ਇਲਾਵਾ ਵਿਭਾਗ ਨੇ ਲੋਕਾਂ ਨੂੰ ਕਿਸੇ ਵੀ ਇੱਕ ਬੰਦੇ ਤੋਂ ਦਿਨ ਵਿੱਚ ਦੋ ਲੱਖ ਰੁਪਏ ਤੋਂ ਵੱਧ ਕੈਸ਼ ਸਵੀਕਾਰ ਨਾ ਕਰਨ ਨੂੰ ਕਿਹਾ ਹੈ।

ਖ਼ਬਰ ਮੁਤਾਬਕ ਇਹ ਹਦਾਇਤਾਂ ਚੋਣਾਂ ਵਿੱਚ ਪੈਸੇ ਦੀ ਖੁੱਲ੍ਹੀ ਵਰਤੋਂ ਤੇ ਲਗਾਮ ਲਾਉਣਾ ਹੈ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਹਰਿਆਣਾ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਧਮਕਾਉਣ ਦਾ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ ਹੈ।

ਹਿੁੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੋਨੀਪਤ ਦਾ ਰਹਿਣ ਵਾਲਾ ਜੈਵੀਰ ਹੂਡਾ ਆਪਣੇ ਪਿੰਡ ਦੇ ਇੱਕੋ-ਇੱਕ ਮੁਸਲਿਮ ਪਰਿਵਾਰ ਨੂੰ ਵਟਸ ਐਪ ਰਾਹੀਂ ਧਰਮ ਬਦਲ ਕੇ ਹਿੰਦੂ ਬਣਨ ਜਾਂ ਪਾਕਿਸਤਾਨ ਜਾਣ ਲਈ ਧਮਕਾ ਰਿਹਾ ਸੀ।

ਖ਼ਬਰ ਮੁਤਾਬਕ ਆਰੋਪੀ ਖਿਲਾਫ਼ ਵਿੱਤੀ ਗੜਬੜੀਆਂ ਦੇ ਵੀ ਇਲਜ਼ਾਮ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ