ਦੱਖਣੀ ਕੋਰੀਆ: ਹਸਪਤਾਲ ’ਚ ਅੱਗ ਨਾਲ 37 ਦੀ ਮੌਤ

ਅੱਗ Image copyright Reuters

ਦੱਖਣੀ ਕੋਰੀਆ 'ਚ ਇੱਕ ਹਸਪਤਾਲ 'ਚ ਅੱਗ ਲੱਗਣ ਨਾਲ 37 ਲੋਕਾਂ ਦੀ ਮੌਤ ਹੋਈ ਹੈ ਅਤੇ 70 ਹੋਰ ਜ਼ਖ਼ਮੀ ਹੋ ਗਏ ਹਨ।

ਮੰਨਿਆ ਜਾ ਰਿਹਾ ਹੈ ਕਿ ਅੱਗ ਮਿਰਿਆਂਗ ਸ਼ਹਿਰ ਦੇ ਸੇਜੋਂਗ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੱਗੀ।

ਉਸ ਸਮੇਂ ਕਰੀਬ 200 ਮਰੀਜ਼ ਹਸਪਤਾਲ ਅਤੇ ਉਸ ਦੇ ਨਾਲ ਦੀ ਇਮਾਰਤ ਵਿੱਚ ਸਨ।

ਜ਼ਿਕਰਯੋਗ ਹੈ ਕਿ ਇਹ ਦੱਖਣੀ ਕੋਰੀਆ ਦੀ ਸਭ ਤੋਂ ਮਾਰੂ ਅੱਗ ਦੀ ਘਟਨਾ ਹੈ।

ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ।

ਅੱਗ ਬੁਝਾਉਣ ਵਾਲੇ ਦਸਤੇ ਮੁਤਾਬਕ ਜ਼ਿਆਦਾ ਲੋਕਾਂ ਦੀ ਮੌਤ ਧੂੰਏਂ ਕਾਰਨ ਦਮ ਘੁੱਟਣ ਨਾਲ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)