ਦੁਨੀਆਂ ਦੀ ਸਭ ਤੋਂ ਵੱਧ ਉਮਰ ਦੇ ਗੁਰੀਲਾ 'ਚੋਂ ਇੱਕ ਦੀ ਮੌਤ

ਮਾਦਾ-ਗੁਰੀਲਾ ਵਿਲਾ Image copyright SAN DIEGO SAFARI PARK/ FACEBOOK

ਦੁਨੀਆਂ ਦੀ ਸਭ ਤੋਂ ਵੱਧ ਉਮਰ ਦੇ ਗੁਰੀਲਾ 'ਚੋਂ ਇੱਕ 60 ਸਾਲ ਦੀ ਉਮਰ ਦੀ ਮਾਦਾ ਗੁਰੀਲਾ ਦੀ ਮੌਤ ਹੋ ਗਈ ਹੈ।

ਸੇਨ ਡਿਆਗੋ ਚਿੜੀਆਘਰ ਨੇ ਇਹ ਐਲਾਨ ਕੀਤਾ ਕਿ ਵਿਲਾ, ਜੋ ਕਿ ਕੌਂਗੋ ਵਿੱਚ 1957 ਨੂੰ ਪੈਦਾ ਹੋਈ ਸੀ, ਦੀ ਮੌਤ ਹੋ ਗਈ ਹੈ।

ਵਿਲਾ ਆਪਣੇ ਪਰਿਵਾਰ ਦੀ ਮੁਖੀ ਸੀ ਅਤੇ ਉਸ ਦੀ ਮੌਤ ਵੇਲੇ ਉਸ ਦਾ ਪਰਿਵਾਰ ਉਸ ਦੇ ਕੋਲ ਹੀ ਸੀ।

ਕੈਲੇਫੋਰਨੀਆ ਦੇ ਸਫ਼ਾਰੀ ਪਾਰਕ 'ਚ ਜਾਨਵਰਾਂ ਦੀ ਸੰਭਾਲ ਕਰਨ ਵਾਲੇ, ਪੈਗੀ ਸੈੱਕਸਟਨ ਨੇ ਕਿਹਾ, "ਇਸ ਉਮਰ ਦੇ ਹੁਣ ਬਹੁਤ ਥੋੜੇ ਗੁਰੀਲਾ ਬਚੇ ਹਨ।"

ਗੁਰੀਲਾ ਦੀ ਔਸਤਨ ਉਮਰ 35 ਤੋਂ 40 ਸਾਲ ਹੁੰਦੀ ਹੈ।

ਇਸੇ ਸਫ਼ਾਰੀ ਪਾਰਕ ਦੇ ਰੈਂਡੀ ਰਿੱਚਸ ਨੇ ਕਿਹਾ, "ਚਿੜੀਆਘਰ ਦੇ ਸਾਰੇ ਮੈਂਬਰ ਇਸ ਨੂੰ ਯਾਦ ਕਰਨਗੇ।"

ਸਭ ਤੋਂ ਵੱਧ ਉਮਰ 61 ਸਾਲ ਦੀ ਮਾਦਾ ਗੁਰੀਲਾ ਟਰੁਡੀ ਦੀ ਦੇਖਭਾਲ ਲਿਟਲ ਰੌਕ ਚਿੜੀਆਘਰ ਅਰਕਾਨਸਸ 'ਚ ਹੋ ਰਹੀ ਹੈ।

ਵਿਲਾ ਵਾਂਗ, ਇਸ ਨੂੰ ਵੀ ਜੰਗਲ ਵਿੱਚੇ ਫੜਿਆ ਸੀ। ਇੱਕ ਹੋਰ ਗੋਰੀਆ, ਕੋਲੋ, ਜਿਸ ਦੀ ਮੌਤ ਪਿਛਲੇ ਸਾਲ ਹੋ ਗਈ, ਉਸ ਵੇਲੇ ਦੀ ਸਭ ਤੋਂ ਵੱਡੀ ਉਮਰ ਦੀ ਗੁਰੀਲਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)