ਰੂਸੀ ਰਾਸ਼ਟਰਪਤੀ ਚੋਣਾਂ꞉ ਵਿਰੋਧੀ ਧਿਰ ਦੇ ਆਗੂ ਨੈਵੇਲਨੀ ਨਜ਼ਰਬੰਦ

ਰੂਸ ਰਾਸ਼ਟਰਪਤੀ ਚੋਣਾਂ Image copyright Getty Images
ਫੋਟੋ ਕੈਪਸ਼ਨ ਅਲੈਕਸੀ ਨੈਵੇਲਨੀ ਕਹਿੰਦੇ ਰਹੇ ਹਨ ਕਿ ਆਗਾਮੀ ਰਾਸ਼ਟਰਪਤੀ ਚੋਣਾਂ ਇਮਾਨਦਾਰੀ ਨਾਲ ਨਹੀਂ ਹੋ ਰਹੀਆਂ

ਰਾਜਧਾਨੀ ਮਾਸਕੋ ਵਿੱਚ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਈਕਾਟ ਨੂੰ ਲੈ ਕੇ ਕੀਤੇ ਜਾ ਰਹੇ ਇੱਕ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਰਕੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨੈਵੇਲਨੀ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ।

ਨੈਵੇਲਨੀ ਨੇ ਰੂਸੀ ਭਾਸ਼ਾ ਵਿੱਚ ਇੱਕ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।

ਇਸਦੇ ਨਾਲ ਹੀ ਉਨ੍ਹਾਂ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਦੇਸ ਭਰ ਵਿੱਚ ਹੋ ਰਹੇ ਧਰਨੇ ਪ੍ਰਦਰਸ਼ਨਾਂ ਵਿੱਚ ਜ਼ਰੂਰ ਸ਼ਾਮਲ ਹੋਣ।

ਇਸ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਕੁੱਝ ਉਪਕਰਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਸਨ।

ਪੂਰੇ ਦੇਸ ਵਿੱਚ 180 ਤੋਂ ਵੱਧ ਵਿਅਕਤੀ ਨਜ਼ਰਬੰਦ ਕੀਤੇ ਜਾ ਚੁੱਕੇ ਹਨ।

ਨੈਵੇਲਨੀ ਪੂਤਿਨ ਦੇ ਕੱਟੜ ਵਿਰੋਧੀ

ਨੈਵੇਲਨੀ ਰਾਸ਼ਟਰਪਤੀ ਪੂਤਿਨ ਦੇ ਕੱਟੜ ਵਿਰੋਧੀ ਹਨ ਤੇ ਉਨ੍ਹਾਂ ਉੱਪਰ ਚੋਣਾਂ ਲੜਨ 'ਤੇ ਪਾਬੰਦੀ ਲੱਗੀ ਹੋਈ ਹੈ।

Image copyright Reuters

ਉਨ੍ਹਾਂ ਦੇ ਟਵਿਟਰ ਹੈਂਡਲ 'ਤੇ ਪਾਈਆਂ ਤਸਵੀਰਾਂ ਵਿੱਚ ਉਹ ਹਿਰਾਸਤ ਵਿੱਚ ਲੈਂਦੇ ਸਮੇਂ ਜ਼ਮੀਨ ਤੇ ਲਿਟਾਉਂਦੇ ਦੇਖੇ ਜਾ ਸਕਦੇ ਹਨ।

ਇਸ ਮਗਰੋਂ ਉਨ੍ਹਾਂ ਟਵੀਟ ਕੀਤਾ, "ਕਿਸੇ ਇੱਕ ਨੂੰ ਫੜ ਲੈਣਾ ਬੇਅਰਥ ਹੈ ਜਦੋਂ ਕਿ ਅਸੀਂ ਬਹੁਤ ਜ਼ਿਆਦਾ ਹਾਂ। ਕੋਈ ਆਓ ਤੇ ਮੇਰੀ ਥਾਂ ਲਓ।"

ਰੂਸ ਦੇ ਕਈ ਸ਼ਹਿਰਾਂ ਵਿੱਚ ਧਰਨੇ-ਪ੍ਰਦਰਸ਼ਨ ਚੱਲ ਰਹੇ ਹਨ। ਮਾਸਕੋ ਤੇ ਸੈਂਟ ਪੀਟਰਜ਼ਬਰਗ ਵਿੱਚ ਅਧਿਕਾਰੀਆਂ ਨੇ ਇਨ੍ਹਾਂ ਦੀ ਮੰਜ਼ੂਰੀ ਨਹੀਂ ਦਿੱਤੀ ਸੀ।

ਪੁਲਿਸ ਦਾ ਨੈਵੇਲਨੀ ਦੇ ਸੰਗਠਨ 'ਤੇ ਛਾਪਾ

ਐਤਵਾਰ ਨੂੰ ਰੂਸੀ ਪੁਲਿਸ ਨੇ ਨੈਵੇਲਨੀ ਦੀ ਭ੍ਰਿਟਾਚਾਰ ਵਿਰੋਧੀ ਸੰਗਠਨ ਦੀ ਮਾਸਕੋ ਵਿਚਲੀ ਜਾਇਦਾਦ 'ਤੇ ਛਾਪਾ ਮਾਰਿਆ।

ਯੂ ਟਿਊਬ 'ਤੇ ਅਪਲੋਡ ਇੱਕ ਵੀਡੀਓ ਵਿੱਚ ਇਹ ਛਾਪਾ ਦੇਖਿਆ ਜਾ ਸਕਦਾ ਹੈ।

Image copyright Reuters

ਨੈਵੇਲਨੀ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਦਾਖਲ ਹੋਣ ਲਈ ਭਾਰੀ ਔਜ਼ਾਰ ਦੀ ਵਰਤੋਂ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਇਮਾਰਤ ਵਿੱਚ ਬੰਬ ਹੋਣ ਦਾ ਖ਼ਦਸ਼ਾ ਹੈ।

ਨੈਵੇਲਨੀ ਕਹਿੰਦੇ ਰਹੇ ਹਨ ਕਿ ਆਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਇਮਾਨਦਾਰੀ ਨਹੀ ਬਰਤੀ ਜਾ ਰਹੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਰੂਸ ਨੇ ਹਥੌੜੇ ਅਤੇ ਦਾਤੀ ਨੂੰ ਕਿਉਂ ਬਣਾਇਆ ਕੌਮੀ ਚਿੰਨ੍ਹ?

ਇਸ ਤੋਂ ਪਹਿਲਾਂ ਸਾਰੇ ਦੇਸ ਵਿੱਚ ਹੀ ਨੈਵੇਲਨੀ ਦੇ ਹਮਾਇਤੀਆਂ 'ਤੇ ਦਬਾਅ ਪਾਇਆ ਜਾ ਰਿਹਾ ਸੀ।

ਨੈਵੇਲਨੀ ਕਹਿੰਦੇ ਰਹੇ ਹਨ ਕਿ ਉਹ ਪੂਤਿਨ ਨੂੰ ਬਰਾਬਰੀ ਦੇ ਮੁਕਾਬਲੇ ਵਿੱਚ ਹਰਾ ਸਕਦੇ ਹਨ।

ਉਨ੍ਹਾਂ 'ਤੇ ਅਪਰਾਧਿਕ ਮਾਮਲਿਆਂ ਦੇ ਚਲਦੇ ਚੋਣਾਂ ਲੜਨ ਤੋਂ ਪਾਬੰਦੀ ਲਾਈ ਗਈ ਹੈ।

2011-12 ਦੀਆਂ ਸਰਦੀਆਂ ਵਿੱਚ ਨੈਵੇਲਨੀ ਨੇ ਵਿਸ਼ਾਲ ਜਨਤਕ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ।

ਕੀ ਹੈ ਟਰੰਪ 'ਤੇ ਰੂਸ ਦੇ 'ਰਿਸ਼ਤੇ' ਦਾ ਵਿਵਾਦ?

'ਅਮਰੀਕਾ ਦੇ 9 ਮੀਡੀਆ ਅਦਾਰੇ 'ਵਿਦੇਸ਼ੀ ਏਜੰਟ' ਐਲਾਨੇ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ

ਸਬੰਧਿਤ ਵਿਸ਼ੇ