ਹਰ 6 ਮਹੀਨੇ ਚ ਮੁਲਕ ਬਦਲਣ ਵਾਲਾ ਟਾਪੂ

Isla de los faisanes (Pheasant Island) can be seen in the curve of the river Bidasoa

ਤਸਵੀਰ ਸਰੋਤ, Alamy

ਫਰਾਂਸ 3 ਹਜ਼ਾਰ ਸੁਕੇਅਰ ਫੁੱਟ ਇਸ ਟਾਪੂ ਨੂੰ ਅਗਲੇ ਹਫਤੇ ਬਿਨਾਂ ਕੋਈ ਗੋਲੀ ਚਲਾਏ ਆਪਣੇ ਗੁਆਂਢੀ ਮੁਲਕ ਸਪੇਨ ਨੂੰ ਸੌਂਪ ਦੇਵੇਗਾ।

ਇਸੇ ਤਰ੍ਹਾਂ ਹੀ 6 ਮਹੀਨਿਆਂ ਬਾਅਦ ਸਪੇਨ ਅਖ਼ਤਿਆਰੀ ਤੌਰ 'ਤੇ ਇਸ ਟਾਪੂ ਨੂੰ ਮੁੜ ਫਰਾਂਸ ਦੇ ਹਵਾਲੇ ਕਰ ਦੇਵੇਗਾ। ਕ੍ਰਿਸ ਬੋਕਮਨ ਦੀ ਰਿਪੋਰਟ ਮੁਤਾਬਕ ਅਜਿਹਾ 350 ਸਾਲਾਂ ਤੋਂ ਹੋ ਰਿਹਾ ਹੈ।

ਫਰਾਂਸ ਦਾ ਬੈਸਕਿਊ ਬੀਚ ਰਿਸਾਰਟ ਆਫ ਹੈਨਡੇਅ ਫਰਾਂਸ ਦਾ ਸਪੇਨ ਸਰਹੱਦ 'ਤੇ ਆਖ਼ਰੀ ਸ਼ਹਿਰ ਹੈ। ਦੂਰੋਂ ਦੇਖੋ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਹਜ਼ਾਰਾਂ ਸੀਲਜ਼ ਨੇ ਇਸ ਥਾਂ ਨੂੰ ਘੇਰ ਰੱਖਿਆ ਹੋਵੇ ਪਰ ਨੇੜੇ ਆ ਕੇ ਪਤਾ ਲੱਗਦਾ ਹੈ ਇਹ ਤਾਂ ਲੋਕ ਹਨ ਜੋ ਸਰਫਿੰਗ ਕਰ ਰਹੇ ਹਨ।

ਇਤਿਹਾਸਕ ਸਪੈਨਿਸ਼ ਸ਼ਹਿਰ ਹੋਂਦਰੀਬੀਆ ਅਤੇ ਇਸ ਦੇ ਆਲੇ ਦੁਆਲੇ ਫੈਲਿਆ ਇਰੂਨ ਇਸ ਦਾ ਗੁਆਂਢੀ ਹੈ। ਇਨ੍ਹਾਂ ਦੀ ਕੁਦਰਤੀ ਸਰਹੱਦ ਇਨ੍ਹਾਂ ਦੇਸਾਂ ਦੇ ਕੰਢਿਆਂ ਤੋਂ ਵਗਣ ਵਾਲੀ ਬਿਦਾਸੋਆ ਨਦੀ ਹੈ।

ਜਿਵੇਂ ਹੀ ਤੁਸੀਂ ਨਦੀ ਦੇ ਮੁਹਾਰ ਤੋਂ ਦੇਖੋਗੇ ਤਾਂ ਨਜ਼ਾਰਾ ਬਦਲ ਜਾਵੇਗਾ। ਪ੍ਰਭਾਵਸ਼ਾਲੀ ਅਤੇ ਰੰਗੀਨ ਬੈਸਕਿਊ ਇਮਾਰਤਾਂ ਫਰਾਂਸ ਵਾਲੇ ਪਾਸੇ ਉਦਯੋਗਿਕ ਗੋਦਾਮ ਦੇਖਣ ਨੂੰ ਮਿਲਦੇ ਹਨ ਅਤੇ ਸਪੇਨ ਵਾਲੇ ਪਾਸੇ ਅਣ-ਆਕਰਸ਼ਕ ਰਿਹਾਇਸ਼ੀ ਇਮਾਰਤਾਂ ਦਿੱਖਦੀਆਂ ਹਨ।

ਪਰ ਮੈਂ ਇੱਥੇ ਫੈਜ਼ੰਟ ਆਈਲੈਂਡ ਦੇਖਣ ਆਇਆ ਹਾਂ (ਫਰਾਂਸ ਵਿੱਚ ਲੀ ਡੇਸ ਫੈਜ਼ਨਸ, ਸਪੇਨ 'ਚ ਇਸਲਾ ਦੇ ਲੋਸ ਫੈਜ਼ੇਨਸ)। ਉਸ ਨੂੰ ਲੱਭਣਾ ਸੌਖਾ ਨਹੀਂ ਹੈ।

ਜਦੋਂ ਮੈਂ ਇਸ ਦੀ ਦਿਸ਼ਾ ਬਾਰੇ ਪੁੱਛਿਆ ਤਾਂ ਲੋਕਾਂ ਨੂੰ ਸਮਝ ਨਾ ਆਵੇ ਕਿ ਮੈਂ ਉੱਥੇ ਕਿਉਂ ਜਾਣਾ ਚਾਹੁੰਦਾ ਹਾਂ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉੱਥੇ ਦੇਖਣ ਲਈ ਕੁਝ ਨਹੀਂ ਹੈ ਅਤੇ ਮੈਨੂੰ ਚਿਤਾਵਨੀ ਦਿੱਤੀ ਕਿ ਤੁਸੀਂ ਉੱਥੇ ਨਾ ਜਾਉ। ਉੱਥੇ ਕੋਈ ਨਹੀਂ ਰਹਿੰਦਾ, ਉਹ ਸੈਲਾਨੀਆਂ ਲਈ ਸੈਰ ਸਪਾਟੇ ਵਾਲੀ ਥਾਂ ਨਹੀਂ ਹੈ।

ਤਸਵੀਰ ਸਰੋਤ, Getty Images

ਪਰ ਉੱਥੇ ਨਦੀ ਵਿਚਾਲੇ ਇੱਕ ਸ਼ਾਂਤ, ਰੁੱਖਾਂ ਨਾਲ ਭਰਿਆ ਅਤੇ ਸੋਹਣਾ ਦਿਖਣ ਵਾਲੇ ਘਾਹ ਵਾਲਾ ਦੁਰਲੱਭ ਟਾਪੂ ਹੈ। ਇਸ ਤੋਂ ਇਲਾਵਾ ਸਾਲ 1659 'ਚ ਇੱਥੇ ਵਾਪਰੀ ਇੱਕ ਅਲੌਕਿਕ ਘਟਨਾ ਨੂੰ ਸ਼ਰਧਾਂਜਲੀ ਦਿੰਦੀ ਇੱਕ ਪੁਰਾਣੀ ਯਾਦਗਾਰ ਵੀ ਹੈ।

ਸਪੇਨ ਅਤੇ ਫਰਾਂਸ ਨੇ ਟਾਪੂ ਲਈ ਤਿੰਨ ਮਹੀਨੇ ਤੱਕ ਜੰਗ ਕਰਨ ਤੋਂ ਬਾਅਦ ਗੱਲਬਾਤ ਕੀਤੀ ਕਿਉਂਕਿ ਇਹ ਨਿਰਪੱਖ ਪ੍ਰਦੇਸ਼ ਮੰਨਿਆ ਗਿਆ ਸੀ।

ਦੋਵੇਂ ਪਾਸਿਓਂ ਲੱਕੜ ਦੇ ਪੁੱਲ ਬਣਾਏ ਗਏ ਹਨ। ਸਮਝੌਤੇ ਦੀ ਸ਼ੁਰੂਆਤ ਕਰਨ ਲਈ ਦੋਵੇ ਦੇਸਾਂ ਦੀ ਫੌਜ ਤਿਆਰ ਸੀ।

ਇੱਕ ਸ਼ਾਂਤੀ ਸਮਝੌਤੇ 'ਪਾਇਰਨੀਜ਼ ਅਹਿਦਨਾਮੇ' 'ਤੇ ਦਸਤਖਤ ਕੀਤੇ ਗਏ। ਟਾਪੂ ਦੀ ਅਦਲਾ-ਬਦਲੀ ਸ਼ੁਰੂ ਹੋਈ ਅਤੇ ਸਰਹੱਦਾਂ ਦੀ ਹੱਦਬੰਦੀ ਕੀਤੀ ਗਈ।

ਇਸ ਦੇ ਨਾਲ ਹੀ ਫਰਾਂਸ ਦੇ ਰਾਜੇ ਲੁਇਸ XIV ਦਾ ਸਪੇਨ ਰਾਜੇ ਫਿਲਿਪ IV ਦੀ ਧੀ ਨਾਲ ਸ਼ਾਹੀ ਵਿਆਹ ਕਰਵਾ ਕੇ ਇਸ ਸਮਝੌਤੇ ਨੂੰ ਨਿਸ਼ਚਿਤ ਕਰ ਦਿੱਤਾ ਗਿਆ।

ਟਾਪੂ ਨੂੰ ਦੋਵਾਂ ਦੇਸਾਂ ਵਿਚਾਲੇ ਸਾਂਝਾ ਕੀਤਾ ਜਾਣਾ ਅਤੇ ਸਾਸ਼ਨ ਨੂੰ ਵੀ ਇੱਕ ਤੋਂ ਦੂਜੇ ਦੇ ਹੱਥਾਂ ਵਿੱਚ ਦੇਣਾ। 1 ਫਰਵਰੀ ਤੋਂ 31 ਜੁਲਾਈ ਤੱਕ ਸਪੇਨ 'ਚ ਅਤੇ ਬਾਕੀ ਦੇ 6 ਮਹੀਨੀਆਂ ਲਈ ਫਰਾਂਸ ਸਾਸ਼ਨ ਦੇ ਅਧੀਨ ਕਰਨਾ।

ਤਸਵੀਰ ਸਰੋਤ, Getty Images

ਉਸ ਤਰ੍ਹਾਂ ਦੀ ਪ੍ਰਭੁਸੱਤਾ ਨੂੰ ਸਮੀਲਿਤ ਕਿਹਾ ਜਾਂਦਾ ਹੈ ਅਤੇ ਫੈਸਨਜ਼ ਟਾਪੂ ਇਸ ਤਰ੍ਹਾਂ ਦੀ ਹੋਂਦ ਵਾਲਾ ਸਭ ਤੋਂ ਪੁਰਾਣਾ ਟਾਪੂ ਹੈ।

ਸਪੇਨ ਦੇ ਸੈਨ ਸੈਬਸਟੀਅਨ 'ਚ ਨੇਵੀ ਕਮਾਂਡਰ ਅਤੇ ਫਰਾਂਸ ਦੇ ਬੇਓਨੀ 'ਚ ਉਨ੍ਹਾਂ ਦੇ ਹਮ-ਅਹੁਦਾ ਟਾਪੂ 'ਤੇ ਗਵਰਨਰ ਜਾਂ ਵਾਇਸਰਾਏ ਵਾਂਗ ਵਿਵਹਾਰ ਕਰਦੇ ਹਨ।

ਹੈਨਡੇਅ ਦੀ ਸਥਾਨਕ ਕੌਂਸਲ 'ਚ ਬੈਨੋਇਟ ਉਗਰਟੇਮੇਂਡੀਆ ਇੱਕ ਪਾਰਕ ਡਿਵੀਜ਼ਨ ਚਲਾਉਂਦਾ ਹੈ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਇੱਕ ਵਾਰ ਘਾਹ ਕੱਟਣ, ਰੁੱਖਾਂ ਦੀਆਂ ਟਾਹਣੀਆਂ ਛਾਂਟਣ ਅਤੇ ਹੋਰ ਕੰਮ ਕਰਨ ਲਈ ਬੇੜੀ ਰਾਹੀਂ ਇੱਕ ਛੋਟੀ ਜਿਹੀ ਟੀਮ ਨੂੰ ਟਾਪੂ 'ਤੇ ਭੇਜਿਆ।

ਨਦੀਂ ਜ਼ਿਆਦਾ ਡੂੰਘੀ ਨਾ ਹੋਣ ਕਰਕੇ ਸਪੇਨ ਤੋਂ ਕਦੀ ਕਦੀ ਪੈਦਲ ਵੀ ਟਾਪੂ 'ਤੇ ਜਾ ਸਕਦੇ ਹਾਂ, ਇਸ ਤਰ੍ਹਾਂ ਘਾਹ ਕੱਟਣ ਦੇ ਨਾਲ ਨਾਲ ਸਪੇਨ ਦੀ ਪੁਲਿਸ ਉਥੇ ਗ਼ੈਰ ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਵੀ ਹਟਾ ਦਿੰਦੀ ਹੈ।

ਟਾਪੂ ਛੋਟਾ ਹੈ, ਸਿਰਫ਼ 200 ਮੀਟਰ ਲੰਬਾ ਅਤੇ 40 ਮੀਟਰ ਚੌੜਾ। ਬਹੁਤ ਘੱਟ ਇਤਿਹਾਸਕ ਮੌਕਿਆਂ ਲੋਕਾਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ।

ਬੈਨੋਇਟ ਕਹਿੰਦੇ ਹਨ ਕਿ ਇਸ ਵਿੱਚ ਸਿਰਫ਼ ਬਜ਼ੁਰਗਾਂ ਦੀ ਦਿਲਚਸਪੀ ਹੁੰਦੀ ਹੈ ਅਤੇ ਨੌਜਵਾਨਾਂ ਨੂੰ ਇਸ ਇਤਿਹਾਸਕ ਮਹੱਤਤਾ ਬਾਰੇ ਕੁਝ ਨਹੀਂ ਪਤਾ।

ਇਨ੍ਹਾਂ ਦਿਨਾਂ ਵਿੱਚ ਫਰਾਂਸ ਤੋਂ ਸੜਕ ਰਾਹੀਂ ਸਪੇਨ ਜਾਣਾ ਸਿਰਫ਼ ਭਾਰੀ ਟ੍ਰੈਫਿਕ ਨੂੰ ਛੱਡ ਕੇ ਸਹਿਜ ਅਨੁਭਵ ਦਿੰਦਾ ਹੈ। ਪਰ ਫ੍ਰੈਂਕੋ ਤਾਨਾਸ਼ਾਹੀ ਦੇ ਤਹਿਤ ਸਰਹੱਦ 'ਚੇ ਭਾਰੀ ਪੁਲਿਸ ਤਾਇਨਾਤ ਹੁੰਦੀ ਹੈ।

ਹੈਨਡੇਅ ਦੇ ਮੇਅਰ ਕੋਟੇ ਏਕੇਨਾਰੋ ਦਾ ਕਹਿਣਾ ਨੇ ਮੈਨੂੰ ਦੱਸਿਆ ਕਿ ਦੁਸ਼ਮਣਾਂ ਦੇ ਅੰਦਰ ਜਾਂ ਬਾਹਰ ਆਉਣ ਲਈ ਨਦੀਂ ਦੇ ਹਰੇਕ 100 ਮੀਟਰ 'ਤੇ ਪਹਿਰਾ ਦਿੱਤਾ ਜਾਂਦਾ ਹੈ।

ਇਨ੍ਹਾਂ ਦਿਨਾਂ ਵਿੱਚ ਇਰੂਨ ਅਤੇ ਹੈਨਡੇਅ ਦੇ ਮੇਅਰ ਪਾਣੀ ਦੀ ਕੁਆਲਟੀ ਅਤੇ ਮੱਛੀ ਫੜ੍ਹਨ ਦੇ ਅਧਿਕਾਰ 'ਤੇ ਵਿਚਾਰ ਕਰਨ ਲਈ ਸਾਲ ਭਰ 'ਚ ਦਰਜਨ ਵਾਰ ਮਿਲ ਲੈਂਦੇ ਹਨ।

ਟਾਪੂ ਦੀ ਆਪਣੇ ਆਪ ਵਿੱਚ ਹੀ ਪਹਿਲ ਘੱਟ ਹੈ, ਇਹ ਦਿਨੋਂ ਦਿਨ ਖੁਰ ਰਿਹਾ ਹੈ। ਇਸ ਨੇ ਇੱਕ ਸਦੀ 'ਚ ਕਰੀਬ ਆਪਣਾ ਅੱਧਾ ਹਿੱਸਾ ਗਵਾ ਲਿਆ ਹੈ। ਇਸ ਦੀ ਬਰਫ਼ ਪਿਘਲ ਕੇ ਨਦੀ ਵਿੱਚ ਜਾ ਰਹੀ ਹੈ ਪਰ ਦੇਸ ਇਸ 'ਤੇ ਪੈਸਾ ਨਹੀਂ ਖਰਚਾ ਚਾਹੁੰਦੀ ਹੈ।

ਇਸ ਸਾਲ ਕੋਈ ਵੀ ਟਾਪੂ ਸੌਂਪੇ ਜਾਣ ਲਈ ਕੋਈ ਸਮਾਗਮ ਨਹੀਂ ਹੈ। ਪਹਿਲਾਂ ਵਿਚਾਰ ਸੀ ਕਿ ਜਿਹੜੇ ਦੇਸ ਕੋਲ ਇਹ ਟਾਪੂ ਹੋ ਉਸ ਦਾ ਝੰਡਾ ਲਾਇਆ ਜਾਵੇਗਾ ਪਰ ਏਕੈਨਰੋ ਮੇਅਰ ਦਾ ਕਹਿਣਾ ਹੈ ਕਿ ਹੁਣ ਤੱਕ ਬਾਸਕਿਊ ਵੱਖਵਾਦੀਆਂ ਲਈ ਇਸ ਨੂੰ ਲਾਉਣਾ ਅਤੇ ਆਪਣੇ ਨਾਲ ਬਦਲਣ ਰਾਹੀਂ ਉਤਸ਼ਾਹਿਤ ਕੀਤਾ ਜਾਂਦਾ।

ਇਸ ਲਈ ਕੁਝ ਦਿਨਾਂ ਵਿੱਚ ਵਿਸ਼ਵ ਗ਼ੈਰ ਵਿਵਾਦਤ ਟਾਪੂ ਇੱਕ ਦੇਸ ਤੋਂ ਦੂਜੇ ਵਿੱਚ ਜਾ ਰਿਹਾ ਅਤੇ ਅਗਸਤ ਵਿੱਚ ਇਹ ਮੁੜ ਫਰਾਂਸ ਕੋਲ ਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)