10,000 ਕਦਮ ਰੋਜ਼ ਚੱਲਣਾ ਕਿਉਂ ਹੈ ਜ਼ਰੂਰੀ?

walk Image copyright EVARISTO SA/AFP/Getty Images

ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਤੁਸੀਂ ਬਿਨਾਂ ਕਿਸੇ ਕੰਮ ਦੇ ਬਹੁਤ ਘੱਟ ਪੈਦਲ ਚਲਦੇ ਹੋ।

ਜੇ ਤੁਹਾਨੂੰ ਇਸ ਗੱਲ ਦੀ ਫਿਕਰ ਹੋਵੇ ਕਿ ਤੁਸੀਂ ਇਹ 10,000 ਕਦਮਾਂ ਦਾ ਟੀਚਾ ਪੂਰਾ ਕਰਨਾ ਹੈ ਤਾਂ ਤੁਸੀਂ ਆਪਣੇ ਗੁੱਟ ਨੂੰ ਦੇਖ ਕੇ ਦੌੜਦੇ ਰਹੋਗੇ।

ਕੀ ਇਹ ਅਸਲ ਵਿੱਚ ਇੱਕ ਟੀਚਾ ਹੈ ਜਿਸਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਾਂ ਕੁਝ ਚੰਗਾ ਹੋ ਸਕਦਾ ਹੈ?

ਇਹ ਅੰਕੜਾ ਕਿੱਥੋਂ ਆਇਆ ਸੀ?

ਤੁਸੀਂ ਇਹ ਸੁਣ ਕੇ ਹੈਰਾਨ ਹੋ ਸਕਦੇ ਹੋ ਕਿ ਇਹ ਨਤੀਜਾ 1960 ਵਿੱਚ ਜਪਾਨ ਵਿੱਚ ਚਲਾਏ ਗਏ ਇੱਕ ਅਭਿਆਨ ਦਾ ਸੀ।

ਬੱਚਿਆਂ ਵਿੱਚ 10 ਗੁਣਾ ਵਧਿਆ ਮੋਟਾਪਾ

ਮੋਟੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ?

1964 ਦੇ ਟੋਕਿਓ ਓਲਪਿੰਕਸ ਦੌਰਾਨ ਇੱਕ ਕੰਪਨੀ ਨੇ ਇੱਕ ਯੰਤਰ ਨਾਲ ਸਿਹਤ ਨੂੰ ਲੈ ਕੇ ਸੁਚੇਤ ਹੋਣ ਬਾਰੇ ਮਾਰਕਟਿੰਗ ਕਰਨੀ ਸ਼ੁਰੂ ਕਰ ਦਿੱਤੀ।

ਇਸਦਾ ਨਾਂ ਸੀ ਮੈਨਪੋ-ਕੀ। ਜਪਾਨ ਵਿੱਚ 'ਮੈਨ' ਮਤਲਬ 10,000, 'ਪੋ' ਮਤਲਬ ਸਟੈੱਪ, ਅਤੇ 'ਕੀ' ਮਤਲਬ ਮੀਟਰ। ਪੱਕੇ ਤੌਰ 'ਤੇ ਇਸਦਾ ਮਤਲਬ ਸੀ 10,000 ਸਟੈੱਪ ਮੀਟਰ।

ਇਸ ਯੰਤਰ ਦੀ ਖੋਜ ਕਿਊਸ਼ੋ ਯੂਨੀਵਰਸਟੀ ਆਫ਼ ਹੈਲਥ ਅਤੇ ਵੈਲਫੇਅਰ ਦੇ ਖੋਜਕਰਤਾ ਡਾਕਟਰ ਯੋਸ਼ੀਰੋ ਹਾਤਾਨੋ ਨੇ ਕੀਤੀ।

ਡਾਕਟਰ ਹਾਤਾਨੋ ਇਸ ਗੱਲ ਨੂੰ ਲੈ ਕੇ ਫਿਕਰਮੰਦ ਸੀ ਕਿ ਜਪਾਨ ਕੰਮਾਂ ਵਿੱਚ ਰੁੱਝੇ ਹੋਣ ਕਰਕੇ ਇੱਕ ਆਲਸੀ ਮੁਲਕ ਬਣਦਾ ਜਾ ਰਿਹਾ ਹੈ ਜਿਸ ਕਰਕੇ ਉਹ ਉਨ੍ਹਾਂ ਦੀ ਜ਼ਿਆਦਾ ਫੁਰਤੀਲਾ ਰਹਿਣ ਵਿੱਚ ਮਦਦ ਕਰਨਾ ਚਾਹੁੰਦੇ ਸੀ।

ਉਨ੍ਹਾਂ ਨੇ ਹਿਸਾਬ ਲਗਾਇਆ ਕਿ ਜੇਕਰ ਜਪਾਨ ਵਿੱਚ ਹਰ ਕੋਈ 4,000 ਤੋਂ ਲੈ ਕੇ 10,000 ਤੱਕ ਕਦਮ ਚੱਲੇਗਾ ਤਾਂ ਉਨ੍ਹਾਂ ਦੀਆਂ ਰੋਜ਼ਾਨਾ 500 ਕੈਲਰੀਜ਼ ਘੱਟ ਹੋਣਗੀਆ ਅਤੇ ਉਹ ਪਤਲੇ ਰਹਿਣਗੇ।

ਇੱਥੋਂ ਹੀ ''ਇੱਕ ਦਿਨ ਵਿੱਚ 10,000 ਕਦਮ'' ਦਾ ਪ੍ਰਚਲਣ ਸ਼ੁਰੂ ਹੋ ਗਿਆ।

ਕੰਪਨੀ ਦੀ ਇਹ ਮਾਰਕਟਿੰਗ ਵੱਡੇ ਪੱਧਰ 'ਤੇ ਸਫ਼ਲ ਹੋ ਗਈ। ਪਰ ਕੀ ਇਹ ਸਾਡੇ ਤੰਦਰੁਸਤ ਰਹਿਣ ਦਾ ਅਸਰਦਾਰ ਤਰੀਕਾ ਹੈ?

'ਬੁਣਾਈ ਮੇਰਾ ਇਕਲੌਤਾ ਕੰਮ'

ਤੰਦਰੁਸਤ ਰਹਿਣ ਦੇ ਸੱਚ ਨੂੰ ਜਾਣਨ ਲਈ ਮੈਂ ਸ਼ੈਫਫੀਲਡ ਹਾਲਮ ਯੂਨੀਵਰਸਟੀ ਦੇ ਪ੍ਰੋਫੈਸਰ ਰੋਬ ਕੋਪਲੈਂਡ ਨਾਲ ਉੱਥੇ ਦੇ ਇੱਕ ਕਾਰਖਾਨੇ ਗਿਆ।

ਸਾਡਾ ਟੀਚਾ ਇੱਕ ਛੋਟੇ ਜਹੇ ਤਜ਼ਰਬੇ ਦਾ ਸੀ।ਜਿਸ ਨਾਲ ਅਸੀਂ 10,000 ਸਟੈੱਪ ਅਤੇ ''ਐਕਟਿਵ 10'' ਦੇ ਲਾਭ ਵਿੱਚ ਫਰਕ ਕਰ ਸਕੀਏ।

ਹੁਣ ਘਰ ਬੈਠੇ ਕਰੋੜਾਂ ਕਮਾ ਰਹੇ ਹਨ ਨੌਜਵਾਨ

''ਐਕਟਿਵ 10'' ਨਾਲ ਤੁਹਾਨੂੰ ਸਟੈੱਪ ਗਿਣਨ ਦੀ ਲੋੜ ਨਹੀਂ। ਪੂਰੇ ਦਿਨ ਵਿੱਚ ਸਿਰਫ਼ ਤੁਸੀਂ ਤੇਜ਼ੀ ਨਾਲ 10 ਮਿੰਟ ਸੈਰ ਕਰਨੀ ਹੈ।

ਬਹੁਤ ਲੋਕਾਂ ਕੋਲ ਤੰਦਰੁਸਤ ਰਹਿਣ ਲਈ ਵੱਖ-ਵੱਖ ਕਾਰਨ ਸੀ।

ਦੇਵ ਦਾ ਕਹਿਣਾ ਹੈ, ''ਮੈਨੂੰ ਮਹਿਸੂਸ ਹੋਇਆ ਕਿ ਮੈਂ ਜਿੰਨਾ ਫਿੱਟ ਸੀ ਹੁਣ ਓਨਾ ਨਹੀਂ ਹਾਂ ਅਤੇ ਮੇਰਾ ਭਾਰ ਬਹੁਤ ਵੱਧ ਗਿਆ ਹੈ।''

ਜੁਡੀ ਕਹਿੰਦੀ ਹੈ, ''ਮੇਰਾ ਇਕੌਲਤਾ ਕੰਮ ਬੁਣਾਈ ਕਰਨਾ ਹੈ।''

ਨੇਥਨ, ਜਿਸਦੀ 6 ਸਾਲ ਦੀ ਕੁੜੀ ਹੈ, ਦਾ ਕਹਿਣਾ ਹੈ, ''ਉਹ ਬਹੁਤ ਤੇਜ਼ ਤੁਰਦੀ ਹੈ ਤੇ ਮੈਂ ਬਹੁਤ ਹੌਲੀ, ਮੈਂ ਉਸਦਾ ਮੁਕਾਬਲਾ ਨਹੀਂ ਕਰ ਸਕਦਾ।''

Image copyright Getty Images

ਇਨ੍ਹਾਂ ਵਿੱਚੋਂ ਕਈ ਲੋਕ ''ਸਟੈੱਪ 10000'' ਅਤੇ ਕਈ ''ਐਕਟਿਵ 10'' ਨੂੰ ਅਜ਼ਮਾ ਰਹੇ ਹਨ।

''ਸਟੈੱਪ 10000'' ਵਾਲੇ ਦੱਸਦੇ ਹਨ ਕਿ ਇੱਕ ਦਿਨ ਵਿੱਚ ਉਹ ਪੰਜ ਮੀਲ ਚੱਲਦੇ ਹਨ ਤੇ ''ਐਕਟਿਵ 10'' ਵਾਲੇ ਦੱਸਦੇ ਹਨ ਕਿ ਉਹ 1.5 ਮੀਲ ਦੇ ਕਰੀਬ ਚਲਦੇ ਹਨ ਯਾਨਿ ਕਿ 3000 ਸਟੈੱਪ।

ਤੇਜ਼ੀ ਨਾਲ ਸੈਰ

ਜਦੋਂ ਅਸੀਂ ਨਤੀਜੇ ਦੇਖੇ, ਤਾਂ ਤਿੰਨ ਵਿੱਚੋਂ ਦੋ ਨੇ ਕਿਹਾ ਕਿ ਅਸੀਂ 10000 ਸਟੈੱਪ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਸਫ਼ਲ ਹੋਏ। ਪਰ ਇਹ ਇੱਕ ਸੰਘਰਸ਼ ਦੀ ਤਰ੍ਹਾਂ ਸੀ।

'ਐਕਟਿਵ 10' ਗਰੁੱਪ ਮੁਤਾਬਕ ਉਹ ਆਪਣੇ ਟੀਚੇ ਨੂੰ ਅਸਾਨੀ ਨਾਲ ਪੂਰਾ ਕਰ ਲੈਂਦੇ ਹਨ।

ਆਪਣੇ ਕਿਸੇ ਕੰਮ ਦੌਰਾਨ ਵੀ ਕਝ ਲੋਕ ਇਕੱਠੇ ਹੋ ਕੇ ਇਸ ਟੀਚੇ ਨੂੰ ਪੂਰਾ ਕਰ ਲੈਂਦੇ ਹਨ।

‘100 ਕੈਲੋਰੀ ਤੱਕ ਸੀਮਿਤ ਕਰੋ ਬੱਚਿਆਂ ਦੇ ਸਨੈਕਸ’

ਕੀ ਡਾਇਬਟੀਜ਼ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?

ਇਸ ਲਈ 10000 ਸਟੈੱਪ ਦਾ ਟੀਚਾ ਪੂਰਾ ਕਰਨਾ ਮੁਸ਼ਕਿਲ ਹੈ। ਪਰ ਕਿਹੜੀ ਐਕਟੀਵਿਟੀ ਤੁਹਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ?

ਪ੍ਰੋਫੈਸਰ ਕੋਪਲੈਂਡ ਦਾ ਕਹਿਣਾ ਹੈ, ''ਐਕਟਿਵ 10 ਗਰੁੱਪ ਨੇ 10000 ਸਟੈੱਪ ਨਾਲੋਂ 30 ਫ਼ੀਸਦ ਵੱਧ ਸਰੀਰਕ ਐਕਟੀਵਿਟੀ ਕੀਤੀ।''

"ਮੈਨੂੰ ਲੱਗਦਾ ਹੈ ਕਿ ਇਹ ਬਹੁਤ ਦਿਲਸਚਸਪ ਚੀਜ਼ ਹੈ ਤੇ ਇਸ ਨਾਲ ਤੁਹਾਨੂੰ ਬਹੁਤ ਉਤਸ਼ਾਹ ਵੀ ਮਿਲਦਾ ਹੈ। ਮੈਨੂੰ 10000 ਸਟੈੱਪ ਕਰਨਾ ਬਿਲਕੁਲ ਵੀ ਚੰਗਾ ਨਹੀਂ ਲਗਦਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)