ਦਿੱਲੀ꞉ ਸਕੂਲ 'ਚ ਵਿਦਿਆਰਥੀ ਦੇ ਕਤਲ ਮਾਮਲੇ 'ਚ ਤਿੰਨ ਸਹਿਪਾਠੀ ਗ੍ਰਿਫ਼ਤਾਰ

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਨਵੀਂ ਦਿੱਲੀ ਵਿੱਚ ਇੱਕ ਵਿਦਿਆਰਥੀ ਦੀ ਰਹੱਸਮਈ ਮੌਤ ਦੇ ਮਾਮਲੇ ਵਿੱਚ ਉਸ ਦੇ ਤਿੰਨ ਜਮਾਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਪੁਲਿਸ ਮੁਤਾਬਕ ਇਸ ਵਿਦਿਆਰਥੀ ਦੀ ਉੱਤਰ-ਪੂਰਬੀ ਦਿੱਲੀ ਦੇ ਨਗਰ ਵਿੱਚ ਹੋਈ ਸੀ।

ਮਰਹੂਮ ਤੁਸ਼ਾਰ (16) ਨੌਵੀਂ ਜਮਾਤ ਵਿੱਚ ਪੜ੍ਹਦਾ ਸੀ।

ਉਹ ਕੁਝ ਵਿਦਿਆਰਥੀਆਂ ਨੂੰ ਸਕੂਲ ਦੇ ਬਾਥਰੂਮ ਵਿੱਚ ਬੇਹੋਸ਼ ਮਿਲਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ।

ਜਦੋਂ ਖੁਸ਼ਵੰਤ ਸਿੰਘ ਨੂੰ ਕੁੜੀਆਂ ਨੇ ਆਵਾਜ਼ ਮਾਰੀ

5 ਰਿਪੋਰਟਾਂ: ਔਰਤਾਂ ਦੇ ਮਨ ਦੇ ਭੇਦ ਖੋਲ੍ਹਦੀ ਵਿਸ਼ੇਸ਼ ਲੜੀ

11 ਰਿਪੋਰਟਾਂ: ਵਿੱਕੀ ਗੌਂਡਰ ਮਾਮਲੇ ਦਾ ਹਰ ਪੱਖ

ਜਿੱਥੋਂ ਉਸਨੂੰ ਗੁਰੂ ਤੇਗ ਬਹਾਦਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸਨੂੰ ਮਰਿਆ ਐਲਾਨ ਦਿੱਤਾ ਗਿਆ।

ਸੀਸੀਟੀਵੀ ਨੇ ਕਰਵਾਈ ਪਛਾਣ

ਸੀਸੀਟੀਵੀ ਤਸਵੀਰਾਂ ਤੋਂ ਸਾਹਮਣੇ ਆਇਆ ਸੀ ਕਿ ਬਾਥਰੂਮ ਦੇ ਨੇੜੇ ਉਸਦੀ ਕੁਝ ਵਿਦਿਆਰਥੀਆਂ ਨਾਲ ਬਹਿਸਬਾਜ਼ੀ ਹੋਈ ਸੀ।

ਇੱਕ ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਕਿ ਉਪਰੋਕਤ ਤਿੰਨ੍ਹਾਂ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਤਿੰਨੇ ਵਿਦਿਆਰਥੀ ਨਾਬਾਲਗ ਦੱਸੇ ਜਾ ਰਹੇ ਹਨ।

ਜਦਕਿ, ਇੱਕ ਹੋਰ ਵਿਦਿਆਰਥੀ ਹਾਲੇ ਫਰਾਰ ਹੈ।

ਮਰਹੂਮ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੇ ਉਸ ਦੀ ਕੁੱਟਮਾਰ ਕੀਤੀ ਸੀ।

ਉਨ੍ਹਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ।

ਡਾਕਟਰਾਂ ਦੀ ਇੱਕ ਟੀਮ ਵੱਲੋਂ ਵਿਦਿਆਰਥੀ ਦੀ ਲਾਸ਼ ਦਾ ਅੱਜ (2 ਫਰਵਰੀ) ਸ਼ਾਮ ਪੋਸਟਮਾਰਟਮ ਕੀਤਾ ਜਾਣਾ ਹੈ।

ਪੰਜਾਬ ’ਚ ਕਿਹੜੀਆਂ ਸਿਹਤ ਸਕੀਮਾਂ ਹਨ ਕਾਰਜਸ਼ੀਲ

ਕੀ ਦੁਨੀਆਂ ਦੀਆਂ ਸਰਕਾਰਾਂ ਫੇਲ੍ਹ ਹੋ ਗਈਆਂ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।

ਸਬੰਧਿਤ ਵਿਸ਼ੇ