ਜੇ ਤੁਹਾਡੇ ਦਿਲ ਦੀ ਧੜਕਣ ਰੁਕਣ ਦੀ ਭਵਿੱਖਬਾਣੀ ਹੋ ਸਕੇ ?

  • ਜੇਮਸ ਗਾਲਾਘਰ
  • ਹੈਲਥ ਅਤੇ ਸਾਇੰਸ ਪੱਤਰਕਾਰ, ਬੀਬੀਸੀ ਨਿਊਜ਼ ਵੈੱਬਸਾਈਟ
ਦਿਲ

ਤਸਵੀਰ ਸਰੋਤ, MRC LMS

ਆਰਟੀਫੀਸ਼ੀਅਲ ਇੰਟੈਲੀਜੈਂਸ ਦੱਸ ਸਕਦੀ ਹੈ ਕਿ ਤੁਹਡਾ ਦਿਲ ਕਦੋਂ ਕੰਮ ਕਰਨਾ ਬੰਦ ਕਰ ਸਕਦਾ ਹੈ।

ਵਿਗਿਆਨੀਆਂ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਭਵਿੱਖਬਾਣੀ ਕਰ ਸਕਦੀ ਹੈ ਕਿ ਦਿਲ ਦੇ ਰੋਗੀਆਂ ਦਾ ਦਿਲ ਕਦੋਂ ਜਵਾਬ ਦੇ ਸਕਦਾ ਹੈ।

ਸਾਫਟਵੇਅਰ ਨੂੰ ਖੂਨ ਦੇ ਟੈਸਟਾਂ ਤੇ ਦਿਲ ਦੀਆਂ ਧੜਕਣਾਂ ਦੇ ਸਕੈਨਜ਼ ਦਾ ਵਿਸ਼ਲੇਸ਼ਣ ਕਰਕੇ ਦਿਲ ਦੇ ਨਾਕਾਮ ਹੋਣ ਦੀ ਪੇਸ਼ੇਨਗੋਈ ਕਰਨ ਲਈ ਤਿਆਰ ਕੀਤਾ ਗਿਆ ਸੀ।

ਇੰਗਲੈਂਡ ਦੇ ਮੈਡੀਕਲ ਰਿਸਰਚ ਕਾਊਂਸਲ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਵਧੇਰੇ ਦੇਖ-ਰੇਖ ਦੀ ਜ਼ਰੂਰਤ ਵਾਲੇ ਮਰੀਜ਼ਾਂ ਦਾ ਪਤਾ ਕਰਕੇ, ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਇਹ ਨਤੀਜੇ ਜਰਨਲ ਰੇਡੀਓਲੋਜੀ ਵਿੱਚ ਪ੍ਰਕਾਸ਼ਿਤ ਹੋਏ ਹਨ। ਪਲਮਨਰੀ ਹਾਈਪਰਟੈਨਸ਼ਨ ਦੇ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ।

ਜੇ ਫ਼ੇਫੜਿਆਂ ਵਿੱਚ ਖ਼ੂਨ ਦੀ ਗਤੀ ਤੇਜ਼ ਹੋਵੇ ਤਾਂ ਇਸ ਨਾਲ ਦਿਲ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਇਸ ਦੇ ਇਲਾਜ ਵੀ ਮੌਜੂਦ ਹਨ ਜਿਵੇਂ ਦਵਾਈਆਂ, ਸਿੱਧੇ ਧਮਨੀ ਵਿੱਚ ਲਾਏ ਜਾਣ ਵਾਲੇ ਟੀਕੇ, ਫ਼ੇਫੜੇ ਬਦਲਣਾ।

ਫਿਰ ਵੀ ਡਾਕਟਰਾਂ ਨੂੰ ਇਹ ਜਾਨਣ ਵਿੱਚ ਉਤਸੁਕਤਾ ਸੀ ਕਿ ਮਰੀਜ਼ਾਂ ਨੂੰ ਸਹੀ ਇਲਾਜ ਦੀ ਚੋਣ ਕਰਨ ਵਿੱਚ ਕਿੰਨਾ ਸਮਾਂ ਲੱਗਿਆ ਹੋਵੇਗਾ।

ਸਾਫਟਵੇਅਰ ਨੇ ਭਵਿੱਖਬਾਣੀ ਕਿਵੇਂ ਸਿੱਖੀ?

ਸਾਫਟਵੇਅਰ ਨੂੰ 256 ਮਰੀਜ਼ਾਂ ਦੇ ਐਮਆਰਆਈ ਸਕੈਨ ਅਤੇ ਖੂਨ ਦੇ ਟੈਸਟਾਂ ਦੀਆਂ ਰਿਪੋਰਟਾਂ ਦਿੱਤਿਆਂ ਗਈਆਂ।

ਇਸ ਨੇ ਪ੍ਰਤੀ ਧੜਕਨ 30, 000 ਵਾਰ ਦਿਲ ਦੀ ਜਾਂਚ ਕੀਤੀ।

ਜਦੋਂ ਡਾਟੇ ਨੂੰ ਮਰੀਜ਼ ਦੇ 8 ਸਾਲਾਂ ਦੇ ਸਿਹਤ ਰਿਕਾਰਡ ਨਾਲ ਮਿਲਾਇਆ ਗਿਆ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਹ ਸਮਝ ਲਿਆ ਕਿ ਕਿਹੜੀਆਂ ਗੱਲਾਂ ਕਰਕੇ ਮਰੀਜ਼ ਦੀ ਮੌਤ ਹੋਵੇਗੀ।

ਸਾਫਟਵੇਅਰ ਪੰਜ ਸਾਲ ਅੱਗੇ ਦੀ ਭਵਿੱਖਬਾਣੀ ਕਰ ਸਕਦਾ ਹੈ।

ਇਸ ਨੇ 80 ਫੀਸਦੀ ਸਹੀ ਭਵਿੱਖਬਾਣੀ ਕੀਤੀ ਕਿ ਕਿਹੜੇ ਮਰੀਜ਼ ਇੱਕ ਸਾਲ ਤੋਂ ਵੱਧ ਜਿਉਂਦੇ ਰਹਿਣਗੇ ਜਦ ਕਿ ਡਾਕਟਰਾਂ ਦੇ ਅਨੁਮਾਨ 60 ਫ਼ੀਸਦੀ ਸਹੀ ਹੁੰਦੇ ਸਨ।

ਇੱਕ ਰਿਸਰਚਰ ਡਾ. ਡੇਕਲਨ ਓ ਰੀਗਨ ਨੇ ਬੀਬੀਸੀ ਨੂੰ ਦੱਸਿਆ, ''ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤੁਹਾਨੂੰ ਮਰੀਜ਼ਾਂ ਲਈ ਵਿਅਕਤੀਗਤ ਇਲਾਜ ਬਣਾਉਣ ਵਿੱਚ ਮਦਦ ਮਿਲਦੀ ਹੈ।''

ਇਸ ਲਈ ਈਮੇਜਿੰਗ ਸਹਿਤ ਦਰਜਨਾਂ ਵੱਖ-ਵੱਖ ਟੈਸਟ ਕੀਤੇ ਗਏ। ਜਿਸ ਨਾਲ ਪਤਾ ਲਗਾਇਆ ਜਾ ਸਕੇ ਕਿ ਰੋਗੀਆਂ ਨੂੰ ਕੀ ਹੋ ਹੋਣ ਜਾ ਰਿਹਾ ਹੈ।

''ਇਸ ਨਾਲ ਅਸੀਂ ਉਨ੍ਹਾਂ ਨੂੰ ਉਹ ਇਲਾਜ ਦੇ ਸਕਦੇ ਹਾਂ ਜੋ ਉਨ੍ਹਾਂ ਲਈ ਸਭ ਤੋਂ ਵੱਧ ਫਾਇਦੇਮੰਦ ਹੋਵੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ