ਸੀਰੀਆ ਵਿੱਚ ਰੂਸੀ ਲੜਾਕੂ ਜਹਾਜ਼ ਨੂੰ ਬਣਾਇਆ ਨਿਸ਼ਾਨਾ

ਸੁਖੋਈ-25 ਦੇ ਮਲਬੇ ਦੀਆਂ ਤਸਵਰੀਆਂ Image copyright AFP
ਫੋਟੋ ਕੈਪਸ਼ਨ ਸੁਖੋਈ-25 ਦੇ ਮਲਬੇ ਦੀਆਂ ਤਸਵਰੀਆਂ

ਸੀਰੀਆ ਵਿੱਚ ਇੱਕ ਰੂਸੀ ਲੜਾਕੂ ਜਹਾਜ਼ ਡੇਗਿਆ ਗਿਆ ਹੈ। ਇੱਕ ਰੂਸੀ ਸੁਖੋਈ 25 ਲੜਾਕੂ ਜੈਟ ਜਹਾਜ਼ ਨੂੰ ਸੀਰੀਆ ਦੇ ਬਾਗੀਆਂ ਦੇ ਕਬਜ਼ੇ ਵਾਲੇ ਇਲਾਕੇ ਡਿੱਗਾ ਦਿੱਤਾ ਗਿਆ ਹੈ।

ਇਹ ਵਾਕਿਆ ਉੱਤਰੀ ਸੀਰੀਆ ਵਿੱਚ ਇਬਲਿਬ ਸੂਬੇ ਨੇੜੇ ਹੋਇਆ। ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਪਾਇਲਟ ਜਹਾਜ਼ ਤੋਂ ਸੁਰੱਖਿਅਤ ਨਿਕਲ ਗਿਆ ਸੀ ਪਰ ਜ਼ਮੀਨੀ ਲੜਾਈ ਵਿੱਚ ਉਸ ਦੀ ਮੌਤ ਹੋ ਗਈ ਹੈ।

6 ਰਿਪੋਰਟਾਂ: ਔਰਤਾਂ ਦੇ ਮਨ ਦੇ ਭੇਦ ਖੋਲ੍ਹਦੀ ਵਿਸ਼ੇਸ਼ ਲੜੀ

11 ਰਿਪੋਰਟਾਂ : ਵਿੱਕੀ ਗੌਂਡਰ ਮਾਮਲੇ ਦਾ ਹਰ ਪੱਖ

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਵੀਡੀਓ ਵਿੱਚ ਜਹਾਜ਼ 'ਤੇ ਹਮਲਾ ਹੁੰਦਾ ਦਿਖਾਇਆ ਜਾ ਰਿਹਾ ਹੈ ਜਦਕਿ ਦੂਜੀ ਵਿੱਚ ਜਹਾਜ਼ ਦਾ ਮਲਵਾ ਦਿਖਾਈ ਦੇ ਰਿਹਾ ਹੈ ਜਿਸ ਦੇ ਖੰਭ 'ਤੇ ਲਾਲ ਤਾਰੇ ਦਾ ਨਿਸ਼ਾਨ ਹੈ।

Image copyright AFP

ਪਾਇਲਟ ਬਾਰੇ ਹਾਲੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ।ਇਸ ਜਹਾਜ਼ ਨੂੰ ਨਿਸ਼ਾਨਾ ਬਣਾਉਣ ਵਾਲੇ ਬਾਗੀ ਗਰੁੱਪ ਦੀ ਪਛਾਣ ਬਾਰੇ ਵੀ ਕੋਈ ਜਾਣਕਾਰੀ ਨਹੀਂ ਆਈ ਹੈ।

ਕੱਟੜਪੰਥੀ ਬਾਗੀ ਗਰੁੱਪ ਜਿਨ੍ਹਾਂ ਵਿੱਚ ਜਿਹਾਦੀ, ਅਲ ਕਾਇਦਾ ਨਾਲ ਜੁੜਿਆ 'ਹਯਾਤ ਅਲ-ਸ਼ਾਮ' ਇਸ ਉੱਤਰ-ਪੱਛਮੀਂ ਸੂਬੇ ਵਿੱਚ ਸਰਗਰਮ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ

ਸਬੰਧਿਤ ਵਿਸ਼ੇ