ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦਾ ਚੇਤਾ ਦਿਵਾਉਂਦਾ ਇਹ ਅਪਾਹਜ ਫੋਟੋਗ੍ਰਾਫ਼ਰ

ਮੋਬੀਨ ਅੰਸਾਰੀ

ਮੋਬੀਨ ਅੰਸਾਰੀ ਰਾਵਲਪਿੰਡੀ ਦੇ ਭਾਬੜਾ ਬਾਜ਼ਾਰ ਦੀਆਂ ਤੰਗ ਗਲੀਆਂ ਵਿੱਚੋਂ ਲੰਘਦਿਆਂ ਇਤਿਹਾਸ ਅਤੇ ਇਮਾਰਤਸਾਜ਼ੀ ਦਾ ਮੁਰੀਦ ਹੋ ਜਾਂਦਾ ਹੈ।

ਉਹ ਆਪਣੇ ਕੈਮਰੇ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦਾ ਹੈ।

1986 ਵਿੱਚ ਇਸੇ ਸ਼ਹਿਰ 'ਚ ਉਸ ਦਾ ਜਨਮ ਹੋਇਆ। ਜਨਮ ਤੋਂ ਤਿੰਨ ਮਹੀਨੇ ਬਾਅਦ ਮੋਬੀਨ ਨੂੰ ਇੱਕ ਅਟੈਕ ਆਇਆ ਅਤੇ ਉਸਦੀ ਸੁਣਨ ਦੀ ਸ਼ਕਤੀ ਚਲੀ ਗਈ।

ਕੀ ਕਦੇ ਪਾਕਿਸਤਾਨ ਵਿੱਚ ਕੱਟੜਵਾਦ ਖ਼ਤਮ ਹੋਏਗਾ?

ਨਫ਼ਰਤ ਦੇ ਦੌਰ 'ਚ 'ਭਾਰਤ-ਪਾਕਿਸਤਾਨ' ਦੀ ਮੁਹੱਬਤ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਿਲੋ, ਪਾਕਿਸਤਾਨ ਦੇ ਮਸ਼ਹੂਰ ਫੋਟੋਗ੍ਰਾਫਰ ਮੋਬੀਨ ਅੰਸਾਰੀ ਨੂੰ

ਮੋਬੀਨ ਨੇ ਮੈਨੂੰ ਦੱਸਿਆ, ''ਨਾ ਸੁਣਨ ਦੀ ਬੀਮਾਰੀ ਨੇ ਮੇਰੀ ਜ਼ਿੰਦਗੀ ਅਤੇ ਕੰਮ 'ਤੇ ਸਾਕਾਰਾਤਮ ਅਸਰ ਪਾਇਆ। ਮੈਂ ਚੀਜ਼ਾਂ ਨੂੰ ਹਮੇਸ਼ਾ ਬੜੇ ਧਿਆਨ ਨਾਲ ਦੇਖਦਾ ਹਾਂ।''

ਉਹ ਦੱਸਦਾ ਹੈ,''ਫੋਟੋਗ੍ਰਾਫੀ ਮੇਰੇ ਦਿਲ ਦੀ ਆਵਾਜ਼ ਹੈ।''

ਕੁਝ ਮਹੀਨੇ ਪਹਿਲਾਂ ਮੋਬੀਨ ਦੀ ਫੋਟੋਗ੍ਰਾਫੀ ਬਾਰੇ ਕਿਤਾਬ ''ਵ੍ਹਾਈਟ ਇਨ ਦਿ ਫਲੈਗ'' ਪਾਕਿਸਤਾਨ ਵਿੱਚ ਲਾਂਚ ਹੋਈ।

ਇਸ ਕਿਤਾਬ ਵਿੱਚ ਦੇਸ ਦੀਆਂ 7 ਸਾਲ ਤੋਂ ਵੀ ਵੱਧ ਸਮੇ ਦੀਆਂ ਗਤੀਵਿਧੀਆਂ ਨੂੰ ਦਰਜ ਕੀਤਾ ਗਿਆ।

ਫੋਟੋਗ੍ਰਾਫ਼ੀ ਦੀ ਇਸ ਕਿਤਾਬ ਵਿੱਚ ਜ਼ਿੰਦਗੀ, ਤਿਉਹਾਰ ਅਤੇ ਘੱਟਗਿਣਤੀਆਂ ਦੀਆਂ ਰਵਾਇਤਾਂ ਸਬੰਧੀ ਗੱਲਾਂ ਸ਼ਾਮਲ ਹਨ।

ਜਦੋਂ ਮੈਂ ਮੋਬੀਨ ਨੂੰ ਪੁੱਛਿਆ ਕਿ ਘੱਟਗਿਣਤੀਆਂ ਬਾਰੇ ਦਸਤਾਵੇਜ਼ੀ ਫਿ਼ਲਮਾਂ ਬਣਾਉਣ ਵਿੱਚ ਉਸ ਦੀ ਦਿਲਚਸਪੀ ਕਿਵੇਂ ਹੋਈ ਤਾਂ ਉਸ ਨੇ ਦੱਸਿਆ,'' ਮੇਰੀ ਦਾਦੀ ਦੀ ਪੂਰੀ ਜ਼ਿੰਦਗੀ ਵਿੱਚ ਇੱਕ ਹੀ ਦੋਸਤ ਰਹੀ, ਉਹ ਪਾਰਸੀ ਸੀ ਅਤੇ ਮੇਰੇ ਪਿਤਾ ਦੇ ਸਭ ਤੋਂ ਕਰੀਬੀ ਦੋਸਤ ਈਸਾਈ ਸਨ।''

''ਕਈ ਸਾਲ ਪਹਿਲਾਂ ਜਦੋਂ ਮੇਰੇ ਪਿਤਾ ਨੂੰ ਟੀਬੀ ਦੀ ਬੀਮਰੀ ਹੋਈ, ਤਾਂ ਉਨ੍ਹਾਂ ਦੇ ਦੋਸਤ ਨੇ ਖ਼ੂਨ ਦੇ ਉਨ੍ਹਾਂ ਦੀ ਜਾਨ ਬਚਾਈ।''

''ਸਾਡੇ ਸਾਰਿਆਂ ਦੇ ਸਰੀਰ ਵਿੱਚ ਦੌੜਨ ਵਾਲੇ ਖ਼ੂਨ ਦਾ ਰੰਗ ਇੱਕੋ ਹੀ ਹੈ।''

ਮੋਬੀਨ ਦੀ ਜ਼ਿੰਦਗੀ ਦਾ ਬਹੁਤ ਚੰਗਾ ਤਜ਼ਰਬਾ ਸੀ। ''ਇਸ ਪ੍ਰਾਜੈਕਟ ਦੌਰਾਨ ਮੈਨੂੰ ਕਈ ਦਿਲਚਸਪ ਚੀਜ਼ਾਂ ਮਿਲੀਆਂ।''

ਮੋਬੀਨ ਕਹਿੰਦਾ ਹੈ, ''ਕਰਾਚੀ ਦੇ ਸੋਲਜ਼ਰ ਬਾਜ਼ਾਰ 'ਚ 15 ਸਾਲ ਪੁਰਾਣਾ ਹਿੰਦੂਆਂ ਦਾ ਮੰਦਿਰ ਅਤੇ ਵਰੁਨ ਦੇਵ ਮੰਦਿਰ ਹੈ। ਇਹ ਉਹ ਚੀਜ਼ਾਂ ਹਨ ਜਿਨ੍ਹਾਂ ਬਾਰੇ ਮੈਨੂੰ ਕਦੇ ਵੀ ਪਤਾ ਨਹੀਂ ਸੀ।''

''ਇੱਕ ਹੋਰ ਦਿਲਚਸਪ ਚੀਜ਼ ਕਰਾਚੀ ਵਿੱਚ ਯਹੂਦੀਆਂ ਦੀ ਕਬਰਿਸਤਾਨ ਹੈ। ਮੈਂ ਉੱਥੇ ਗਿਆ।''

ਉੱਥੇ ਸਿਰਫ਼ ਹਿਬਰੂ 'ਚ ਹੀ ਨਹੀਂ ਬਲਕਿ ਮਰਾਠੀ ਵਿੱਚ ਵੀ ਲਿਖਿਆ ਹੋਇਆ ਹੈ। ਮੈਂ ਸੋਚਿਆ ਕਿ ਇੱਥੇ ਮਰਾਠੀ 'ਚ ਕਿਉਂ ਲਿਖਿਆ ਹੈ? ਮੈਨੂੰ ਪਤਾ ਲੱਗਾ ਕਿ ਕਰਾਚੀ ਵੀ ਮੁੰਬਈ ਦਾ ਹਿੱਸਾ ਸੀ।''

ਵੰਡ ਦੌਰਾਨ ਯਹੂਦੀਆਂ ਦੀ ਥੋੜ੍ਹੀ ਆਬਾਦੀ ਇਸ ਸ਼ਹਿਰ ਵਿੱਚ ਰਹਿ ਗਈ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਪਾਕਿਸਤਾਨ ਤੋਂ ਗਾਇਬ ਹੋ ਗਏ ਹਨ।

ਪਾਕਿਸਤਾਨੀ ਔਰਤਾਂ ਪ੍ਰਤੀ ਕਿਹੋ ਜਿਹੀ ਹੈ ਸੋਚ?

'ਤਾਜਮਹਿਲ ਪਾਕਿਸਤਾਨ ਭੇਜ ਦਿਓ, ਅਸੀਂ ਵੀ...'

ਮੋਬੀਨ ਨੇ ਆਪਣੀ ਫੋਟੋਗ੍ਰਾਫੀ ਵਿੱਚ ਘੱਟਗਿਣਤੀ ਭਾਈਚਾਰਿਆਂ ਦੇ ਸੱਭਿਆਚਾਰ ਨੂੰ ਵਿਖਾਇਆ ਹੈ।

ਕਰਾਚੀ ਵਿੱਚ ਉਹ ਵਾਟਰ ਫੈਸਟੀਵਲ ਵਿੱਚ ਸ਼ਾਮਲ ਹੋਇਆ ਜੋ ਕਿ ਪਾਰਸੀ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ। ਇੱਥੇ ਉਹ ਸਮੁੰਦਰ ਵਿੱਚ ਦੁੱਧ, ਫੁੱਲ ਅਤੇ ਫਲ ਸੁੱਟਦੇ ਹਨ।

ਉਸ ਤੋਂ ਬਾਅਦ ਉਹ ਇੱਕ ਲਕਸ਼ਮੀ ਮੰਦਿਰ ਗਿਆ ਜੋ ਅਰਬ ਸਾਗਰ ਦੇ ਬਹੁਤ ਕਰੀਬ ਹੈ ਉੱਥੇ ਹਿੰਦੂ ਰੋਜ਼ਾਨਾ ਆਪਣੀ ਰਸਮਾਂ ਨਿਭਾਉਂਦੇ ਹਨ।

ਉਸਨੇ ਆਪਣੀ ਕਿਤਾਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਹੋਏ ਪ੍ਰੋਗਰਾਮ ਦੀਆਂ ਤਸਵੀਰਾਂ ਵੀ ਸ਼ਾਮਲ ਕੀਤੀਆਂ।

ਮੋਬੀਨ ਅੰਸਾਰੀ ਲੋਕਾਂ ਨੂੰ ਝੰਡੇ ਵਿੱਚ ਲੱਗੇ ਚਿੱਟੇ ਰੰਗ ਨੂੰ ਯਾਦ ਕਰਵਾਉਣਾ ਚਾਹੁੰਦੇ ਹਨ।

ਇਹ ਉਹ ਰੰਗ ਹੈ ਜੋ ਘੱਟ ਗਿਣਤੀਆਂ ਅਤੇ ਆਪਣੀ ਹੋਂਦ ਨੂੰ ਸਥਾਪਿਤ ਕਰਨ ਅਤੇ ਦੇਸ ਵਿੱਚ ਮਹੱਤਤਾ ਨੂੰ ਦਰਸਾਉਂਦਾ ਹੈ।

ਇਸ ਪ੍ਰਾਜੈਕਟ ਦੌਰਾਨ ਉਸਨੇ ਕੈਲਾਸ਼ ਵੈਲੀ ਵੀ ਦੇਖੀ। ਇਸਨੂੰ ਪਹਿਲਾਂ 'ਕਾਫ਼ੀਰੀਸਤਾਨ' ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਕੈਲਾਸ਼ ਦੇ ਲੋਕਾਂ ਦੀਆਂ ਦੇਸੀ ਰਵਾਇਤਾਂ, ਧਰਮ ਅਤੇ ਕਲਚਰ ਹਨ।

ਇੱਥੇ ਦੇ ਲੋਕਾਂ ਨੂੰ ਉਨ੍ਹਾਂ ਦੀ ਸੁੰਦਰਤਾ, ਲੰਬੀ ਉਮਰ ਅਤੇ ਸੱਭਿਆਚਾਰਕ ਜੀਵਨ ਸ਼ੈਲੀ ਕਰਕੇ ਜਾਣਿਆ ਜਾਂਦਾ ਹੈ। ਮੋਬੀਨ ਨੇ ਜਵਾਨ ਅਤੇ ਬੁੱਢੇ ਕੈਲਾਸ਼ੀਸ ਦੀਆਂ ਫੋਟੋਆਂ ਖਿੱਚੀਆਂ।

ਪੂਰੇ ਪਾਕਿਸਤਾਨ ਵਿੱਚ ਘੱਟਗਿਣਤੀਆਂ ਦੇ ਦਿਲ ਅਤੇ ਘਰ ਹਮੇਸ਼ਾ ਮੋਬੀਨ ਲਈ ਖੁੱਲ੍ਹੇ ਰਹਿੰਦੇ ਹਨ।

ਮੋਬੀਨ ਨੇ ਮੁਸਕਰਾਉਂਦੇ ਹੋਏ ਕਿਹਾ, ''ਖਾਸ ਕਰਕੇ ਮੇਰੇ ਨਾ ਸੁਣਨ ਕਰਕੇ ਲੋਕ ਮੇਰੇ 'ਤੇ ਭਰੋਸਾ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਥਾਂ ਦਿੰਦੇ ਹਨ।''

ਉਸਨੇ ਕਿਹਾ,''ਮੇਰਾ ਅਪਾਹਜ ਹੋਣਾ ਮੇਰੀ ਹਿੰਮਤ ਬਣਿਆ।''

''ਵ੍ਹਾਈਟ ਇਨ ਦਿ ਫਲੈਗ'' ਦੇ ਜ਼ਰੀਏ ਮੋਬੀਨ ਇਸ ਦੇਸ ਦੇ ਲੋਕਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਪਾਕਿਸਤਾਨ ਵਿੱਚ ਸਿਰਫ਼ ਮੁਸਲਮਾਨ ਹੀ ਨਹੀਂ, ਇਹ ਵੱਖ-ਵੱਖ ਧਰਮਾਂ ਅਤੇ ਉਨ੍ਹਾਂ ਦੇ ਸੱਭਿਆਚਾਰ ਦੇ ਰੰਗਾਂ ਤੋਂ ਬਿਨਾਂ ਅਧੂਰਾ ਹੈ।

''ਦੇਸ ਦੇ ਘੱਟਗਿਣਤੀ ਭਾਈਚਾਰਿਆਂ ਨੂੰ ਇਹ ਮੇਰੀ ਸ਼ਰਧਾਂਜਲੀ ਹੈ, ਮੈਂ ਪਾਕਿਸਤਾਨ ਦੀ ਭਿੰਨਤਾ ਨੂੰ ਮਨਾਉਣਾ ਚਾਹੁੰਦਾ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)