ਜਦੋਂ ਭੂਚਾਲ ਨਾਲ ਹਿੱਲਿਆ ਤਾਇਵਾਨ

Taiwan Earthquake Image copyright Getty Images

ਤਾਇਵਾਨ ਦੇ ਸ਼ਹਿਰ ਹੁਆਲੀਨ ਵਿੱਚ 6.4 ਤੀਬਰਤਾ ਵਾਲੇ ਭੂਚਾਲ ਆਉਣ ਕਾਰਨ ਕਈ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਤਾਇਵਾਨ ਦੇ ਅਧਕਾਰੀਆਂ ਮੁਤਾਬਕ ਇਸ ਭੂਚਾਲ ਵਿੱਚ ਅਜੇ ਤੱਕ ਘੱਟੋ ਤੋਂ ਘੱਟ 2 ਲੋਕਾਂ ਦੇ ਮਾਰੇ ਜਾਣ ਅਤੇ 200 ਲੋਕਾਂ ਦੇ ਹੀ ਜਖ਼ਮੀ ਹੋਣ ਦੀ ਖ਼ਬਰ ਹੈ।

Image copyright RITCHIE B. TONGO/EPA

ਐਮਰਜੈਂਸੀ ਸੇਵਾਵਾਂ ਲਈ ਜ਼ਿੰਮੇਵਾਰ ਵਿਭਾਗ ਨੇ ਦੱਸਿਆ ਹੈ ਕਿ ਭੂਚਾਲ ਕਾਰਨ ਟੇਢੀਆਂ ਹੋਈਆਂ ਇਮਾਰਤਾਂ ਵਿੱਚ ਫਸੇ ਸਾਰੇ ਲੋਕ ਕੱਢ ਲਏ ਗਏ ਹਨ।

ਸੋਸ਼ਲ ਮੀਡੀਆ 'ਤੇ ਆ ਰਹੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਸੜਕ ਅਤੇ ਇਮਾਰਤਾਂ ਨੂੰ ਕਾਫੀ ਨੁਕਸਾਨ ਹੋਇਆ ਹੈ।

Image copyright RITCHIE B. TONGO/EPA

ਸਥਾਨਕ ਮੀਡੀਆ ਮੁਤਾਬਕ 10 ਮੰਜ਼ਿਲਾਂ ਮਾਰਸ਼ਲ ਹੋਟਲ ਭੂਚਾਲ ਦੇ ਝਟਕਿਆ ਕਾਰਨ ਹੇਠਾਂ ਵੱਲ ਝੁੱਕ ਗਿਆ ਹੈ।

ਉੱਥੇ ਰਹਿਣ ਵਾਲੇ ਲੋਕਾਂ ਨੂੰ ਭੂਚਾਲ ਤੋਂ ਬਾਅਦ ਆਉਣ ਵਾਲਿਆਂ ਝਟਕਿਆਂ ਅਤੇ ਗੈਸ ਲੀਕ ਦੀ ਸੰਭਾਵਨਾ ਖ਼ਤਮ ਹੋਣ ਤੱਕ ਘਰਾਂ ਵਿੱਚ ਵਾਪਸ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

Image copyright Alamy

ਅੱਗ ਬੁਝਾਉ ਵਿਭਾਗ ਮੁਤਾਬਕ ਜਿਨ੍ਹਾਂ ਇਮਾਰਤਾਂ ਨੂੰ ਘੱਟ ਨੁਕਸਾਨ ਪਹੁੰਚਿਆ ਹੈ, ਉਥੋਂ ਕਰੀਬ 28 ਲੋਕਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ।

ਕਈ ਲੋਕਾਂ ਨੇ ਰਾਤ ਪਾਰਕਾਂ ਵਿੱਚ, ਸਕੂਲ ਦੀ ਇਮਾਰਤ ਵਿੱਚ ਅਤੇ ਦੂਜੀਆਂ ਥਾਵਾਂ ਉੱਤੇ ਗੁਜਾਰੀ।

Image copyright Reuters

ਇਸ ਦੇ ਨਾਲ ਹੀ ਐਮਰਜੈਂਸੀ ਕਰਮੀਆਂ ਦੀ ਮਦਦ ਲਈ ਫੌਜ ਨੂੰ ਬੁਲਾ ਲਿਆ ਗਿਆ ਹੈ। ਭੂਚਾਲ ਕਾਰਨ ਹਾਈਵੇਅ ਅਤੇ ਪੁੱਲਾਂ ਨੂੰ ਵੀ ਨੁਕਸਾਨ ਹੋਇਆ ਹੈ।

Image copyright PAUL YANG/AFP/GETTY IMAGES

ਤਾਇਵਾਨ ਦੇ ਭੂਗੌਲਿਕ ਹਾਲਾਤ ਮੁਤਾਬਕ ਉਥੇ ਧਰਤੀ ਹੇਠਲੀਆਂ ਦੋ ਪਲੇਟਾਂ ਆਪਸ ਵਿੱਚ ਮਿਲਦੀਆਂ ਹਨ। ਇਸੇ ਕਾਰਨ ਹੀ ਇੱਥੇ ਲਗਾਤਾਰ ਭੂਚਾਲ ਆਉਂਦੇ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ