ਦੁਨੀਆਂ ਦੇ 11 ਸ਼ਹਿਰ ਜੋ ਹਨ ਰੇਗਿਸਤਾਨ ਬਣਨ ਦੇ ਕੰਢੇ?

ਪਾਣੀ ਸੰਕਟ

ਤਸਵੀਰ ਸਰੋਤ, Getty Images

ਕੇਪ ਟਾਊਨ ਦੁਨੀਆਂ ਦਾ ਪਹਿਲਾ ਅਹਿਮ ਸ਼ਹਿਰ ਹੈ ਜੋ ਛੇਤੀ ਹੀ ਪਾਣੀ ਤੋਂ ਸੱਖਣਾ ਹੋ ਜਾਵੇਗਾ।

ਹਾਲਾਂਕਿ ਸੋਕਾ ਪ੍ਰਭਾਵਿਤ ਦੱਖਣੀ ਅਫ਼ਰੀਕਾ ਦਾ ਇਹ ਸ਼ਹਿਰ ਇੱਕ ਐਸੀ ਉਦਾਹਰਨ ਹੈ ਜਿਸ ਦੀ ਚਿਤਾਵਨੀ ਮਾਹਿਰ ਪਹਿਲਾਂ ਤੋਂ ਦੇ ਚੁੱਕੇ ਹਨ।

ਧਰਤੀ ਦਾ 70 ਫ਼ੀਸਦੀ ਹਿੱਸਾ ਪਾਣੀ ਹੈ, ਪਰ ਇਸ ਵਿੱਚੋਂ ਸਿਰਫ਼ 3 ਫ਼ੀਸਦੀ ਪਾਣੀ ਹੀ ਤਾਜ਼ਾ ਹੈ।

ਦੁਨੀਆਂ 'ਚ 100 ਕਰੋੜ ਤੋਂ ਵੱਧ ਲੋਕ ਪਾਣੀ ਤੋਂ ਵਾਂਝੇ ਹਨ ਅਤੇ 270 ਕਰੋੜ ਸਾਲ 'ਚ ਘੱਟੋ ਘੱਟ ਇੱਕ ਮਹੀਨਾ ਪਾਣੀ ਦੀ ਕਮੀ ਨਾਲ ਪ੍ਰਭਾਵਿਤ ਹੁੰਦੇ ਹਨ।

ਸੰਯੁਕਤ ਰਾਸ਼ਟਰ ਦੇ 2014 'ਚ 500 ਵੱਡੇ ਸ਼ਹਿਰਾਂ ਦੇ ਇੱਕ ਸਰਵੇਖਣ ਮੁਤਾਬਕ ਚਾਰ ਵਿੱਚੋਂ ਇੱਕ ਸ਼ਹਿਰ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ।

ਇਸ ਮੁਤਾਬਕ ਇੱਕ ਵਿਅਕਤੀ ਲਈ ਪਾਣੀ ਦੀ ਸਪਲਾਈ 1700 ਕਿਊਬਿਕ ਮੀਟਰ ਘਟਦੀ ਹੈ।

ਸੰਯੁਕਤ ਰਾਸ਼ਟਰ ਦੇ ਮਾਹਿਰ ਮੁਤਾਬਕ 2030 ਤਕ ਸੰਸਾਰ ਪੱਧਰ 'ਤੇ ਤਾਜ਼ੇ ਪਾਣੀ ਦੀ ਮੰਗ 40 ਫ਼ੀਸਦੀ ਵੱਧ ਜਾਵੇਗੀ।

ਉਨ੍ਹਾਂ ਇਸ ਲਈ ਵਾਤਾਵਰਨ 'ਚ ਬਦਲਾਅ, ਮਨੁੱਖੀ ਵਰਤਾਰੇ ਅਤੇ ਲਗਾਤਾਰ ਵੱਧ ਰਹੀ ਆਬਾਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੇਪ ਟਾਊਨ ਸਿਰਫ਼ ਇੱਕ ਛੋਟੀ ਜਿਹੀ ਉਦਾਹਰਨ ਹੀ ਹੈ।

ਹਰ ਮਹਾਂਦੀਪ ਵਿੱਚ ਇਸ ਦੇ ਹਲ ਲੱਭਣ ਲਈ ਜੱਦੋਜਹਿਦ ਕਰ ਰਹੇ ਹਨ।

ਕੇਪ ਟਾਊਨ ਵਾਂਗ 11 ਹੇਠ ਲਿਖੇ ਸ਼ਹਿਰ ਹਨ ਜੋ ਛੇਤੀ ਹੀ ਪਾਣੀ ਤੋਂ ਸੱਖਣੇ ਹੋ ਜਾਣਗੇ।

ਤਸਵੀਰ ਸਰੋਤ, Getty Images

ਸਓ ਪਾਉਲੋ

ਬਰਾਜ਼ੀਲ ਦੀ ਆਰਥਿਕ ਰਾਜਧਾਨੀ ਅਤੇ ਦੁਨੀਆਂ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕਾਂ 'ਚੋਂ ਇੱਕ ਇਹ ਸ਼ਹਿਰ 2015 ਵਿੱਚ ਕੇਪ ਟਾਊਨ ਵਰਗੇ ਹਾਲਤਾਂ 'ਚੋ ਲੰਘ ਚੁੱਕਾ ਹੈ।

ਜਦੋਂ ਪਾਣੀ ਦਾ ਸੰਕਟ ਆਪਣੇ ਸਿਖਰ 'ਤੇ ਸੀ ਤਾਂ ਸ਼ਹਿਰ ਵਿੱਚ ਸਿਰਫ਼ 20 ਦਿਨਾਂ ਦੀ ਪਾਣੀ ਦੀ ਸਪਲਾਈ ਰਹਿ ਗਈ ਸੀ।

ਪੁਲਿਸ ਨੇ ਬਾਹਰੋਂ ਪਾਣੀ ਦੇ ਟਰੱਕ ਮੰਗਵਾ ਕੇ ਸ਼ਹਿਰ ਨੂੰ ਲੁੱਟ ਤੋਂ ਬਚਾਇਆ ਸੀ।

ਤਸਵੀਰ ਸਰੋਤ, Getty Images

ਬੈਂਗਲੁਰੂ

ਸਥਾਨਕ ਅਧਿਕਾਰੀਆਂ ਮੁਤਾਬਕ ਸ਼ਹਿਰ ਇੱਕ ਤਕਨੀਕੀ ਕੇਂਦਰ ਹੋਣ ਕਰ ਕੇ ਨਵੀਂ ਵਸੋਂ ਵਾਲੇ ਇਲਾਕਿਆਂ 'ਚ ਪਾਣੀ ਦੇ ਪ੍ਰਬੰਧ ਕਾਰਨ ਲਈ ਸੰਘਰਸ਼ ਕਰ ਰਿਹਾ ਹੈ।

ਚੀਨ ਵਾਂਗ ਭਾਰਤ ਵੀ ਪਾਣੀ ਦੇ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਬੈਂਗਲੁਰੂ 'ਚ ਪਾਣੀ ਦੀ ਸਮੱਸਿਆ ਵੀ ਇਸੇ ਦਾ ਹੀ ਇੱਕ ਨਤੀਜਾ ਹੈ।

ਸ਼ਹਿਰ ਵਿੱਚ ਇੱਕ ਵੀ ਝੀਲ ਅਜਿਹੀ ਨਹੀਂ ਹੈ ਜਿਸ ਵਿੱਚ ਪੀਣ ਅਤੇ ਨਹਾਉਣ ਦੇ ਲਾਇਕ ਪਾਣੀ ਹੋਵੇ।

ਤਸਵੀਰ ਸਰੋਤ, Getty Images

ਬੀਜਿੰਗ

ਚੀਨ ਦੀ ਰਾਜਧਾਨੀ ਨੂੰ ਵਰਲਡ ਬੈਂਕ ਵੱਲੋਂ ਪਾਣੀ ਦੇ ਸੰਕਟ ਵਾਲੇ ਸ਼ਹਿਰ ਵਜੋਂ ਐਲਾਨੀ ਗਈ ਜਦੋਂ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ 1000 ਕਿਊਬਿਕ ਮੀਟਰ ਤੋਂ ਵੀ ਘੱਟ ਤਾਜ਼ਾ ਪਾਣੀ ਪ੍ਰਾਪਤ ਹੋਇਆ।

2014 ਦੋ ਕਰੋੜ ਤੋਂ ਵੱਧ ਲੋਹਾਂ ਨੂੰ 145 ਕਿਊਬਿਕ ਮੀਟਰ ਪਾਣੀ ਮਿਲਿਆ।

ਕੋਲੰਬੀਆ ਯੂਨੀਵਰਸਿਟੀ ਦੇ ਇੱਕ ਅਧਿਐਨ ਮੁਤਾਬਕ, ਸਾਲ 2000 ਤੋਂ 2009 ਤੱਕ ਚੀਨ ਦੇ ਸਰੋਵਰਾਂ ਵਿੱਚੋਂ 13 ਫ਼ੀਸਦੀ ਪਾਣੀ ਘਟਿਆ।

ਚੀਨੀ ਸਰਕਾਰ ਇਸ ਨਾਲ ਨਜਿੱਠਣ ਦੇ ਯਤਨ ਕਰ ਰਹੀ ਹੈ।

ਤਸਵੀਰ ਸਰੋਤ, Getty Images

ਕਾਇਰੋ

ਦੁਨੀਆਂ ਦੀ ਇੱਕ ਸਭ ਤੋਂ ਵੱਡੀ ਸਭਿਅਤਾ ਦੀ ਨੀਲ ਨਦੀ ਆਧੁਨਿਕ ਸਮੇਂ ਵਿੱਚ ਸੰਕਟ ਨਾਲ ਲੜ ਰਹੀ ਹੈ।

ਇਹ ਮਿਸਰ 'ਚ 97 ਫ਼ੀਸਦੀ ਪਾਣੀ ਦਾ ਸਰੋਤ ਹੈ ਪਰ ਨਾਲ ਹੀ ਖੇਤੀ ਅਤੇ ਘਰੇਲੂ ਕੁੜੇ ਦਾ ਵੀ ਗੜ੍ਹ ਹੈ।

ਸੰਸਾਰ ਸਿਹਤ ਸੰਗਠਨ ਮੁਤਾਬਕ ਮਿਸਰ ਪਾਣੀ ਦੇ ਪ੍ਰਦੂਸ਼ਣ ਕਰਨ ਹੇਠਲੇ ਮੱਧ ਵਰਗ ਵਿੱਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ।

ਦੇਸ 2025 ਤੱਕ ਪਾਣੀ ਦੇ ਵੱਡੇ ਸੰਕਟ ਨਾਲ ਜੂਝੇਗਾ।

ਤਸਵੀਰ ਸਰੋਤ, Getty Images

ਜਕਾਰਤਾ

ਕਈ ਹੋਰ ਸਮੁੰਦਰ ਨੇੜਲੇ ਸ਼ਹਿਰਾਂ ਵਾਂਗ, ਇੰਡੋਨੇਸ਼ੀਆ ਦੀ ਰਾਜਧਾਨੀ 'ਤੇ ਵੱਧ ਰਹੇ ਸਮੁੰਦਰੀ ਪਾਣੀ ਦਾ ਖ਼ਤਰਾ ਬਣਿਆ ਹੋਇਆ ਹੈ।

ਪਰ ਜਕਾਰਤਾ ਵਿੱਚ ਮਨੁੱਖੀ ਵਰਤਾਰਿਆਂ ਸੱਦਕਾ, ਹਾਲਤ ਗੰਭੀਰ ਬਣਦੀ ਜਾ ਰਹੀ ਹੈ।

ਵਰਲਡ ਬੈਂਕ ਮੁਤਾਬਕ 40 ਫ਼ੀਸਦੀ ਜਕਾਰਤਾ ਹੁਣ ਸਮੁੰਦਰੀ ਤਲ ਤੋਂ ਵੀ ਹੇਠਾਂ ਹੈ।

ਤਸਵੀਰ ਸਰੋਤ, Getty Images

ਮਾਸਕੋ

ਦੁਨੀਆਂ ਦਾ ਇੱਕ ਤਿਹਾਈ ਤਾਜ਼ਾ ਪਾਣੀ ਰੂਸ ਕੋਲ ਹੈ। ਪਰ ਹੁਣ ਇਸ ਦੇਸ 'ਤੇ ਉਦਯੋਗਿਕ ਵਿਰਾਸਤ ਸਦਕਾ, ਪ੍ਰਦੂਸ਼ਣ ਦਾ ਖ਼ਤਰਾ ਬਣਿਆ ਹੋਇਆ ਹੈ।

ਮਾਸਕੋ ਲਈ ਇਹ ਚਿੰਤਾ ਦੀ ਗੱਲ ਹੈ ਕਿ ਇਹ 70 ਫ਼ੀਸਦੀ ਪਾਣੀ ਦੀ ਪੂਰਤੀ ਧਰਤੀ ਹੇਠਲਾ ਪਾਣੀ ਤੋਂ ਕਰਦਾ ਹੈ।

ਅਧਿਕਾਰੀਆਂ ਮੁਤਾਬਕ, 35 ਤੋਂ 60 ਫ਼ੀਸਦੀ ਪੀਣ ਵਾਲਾ ਪਾਣੀ ਸਾਫ਼ ਨਹੀਂ ਹੈ।

ਤਸਵੀਰ ਸਰੋਤ, AFP

ਇਸਤੰਬੁਲ

ਤੁਰਕੀ ਦੀ ਸਰਕਾਰ ਮੁਤਾਬਕ, ਦੇਸ ਪਾਣੀ ਦੇ ਸੰਕਟ ਦੀ ਮਾਰ ਹੇਠ ਹੈ।

2016 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਸਪਲਾਈ 1700 ਕਿਊਬਿਕ ਤੋਂ ਵੀ ਘੱਟ ਸੀ।

ਸਥਾਨਕ ਮਾਹਿਰਾਂ ਮੁਤਾਬਕ 2030 ਤੱਕ ਦੇਸ ਵਿੱਚ ਪਾਣੀ ਦਾ ਗੰਭੀਰ ਸੰਕਟ ਹੋਵੇਗਾ।

ਤਸਵੀਰ ਸਰੋਤ, AFP

ਮੈਕਸੀਕੋ ਸ਼ਹਿਰ

ਮੈਕਸੀਕੋ ਸ਼ਹਿਰ ਦੇ 210 ਕਰੋੜ ਨਿਵਾਸੀਆਂ ਲਈ ਪਾਣੀ ਦਾ ਖ਼ਤਰਾ ਕੋਈ ਨਵੀਂ ਗੱਲ ਨਹੀਂ ਹੈ।

ਇਹ ਸ਼ਹਿਰ ਆਪਣਾ 40 ਫ਼ੀਸਦੀ ਪਾਣੀ ਬਾਹਰੋਂ ਬਰਾਮਦ ਕਰਦਾ ਹੈ।

ਸ਼ਹਿਰ ਵਿੱਚ ਪਾਣੀ ਦੀ ਮੁੜ ਵਰਤੋਂ ਲਈ ਕੋਈ ਵੱਡੇ ਕੰਮ ਨਹੀਂ ਕੀਤੇ ਜਾ ਰਹੇ।

ਤਸਵੀਰ ਸਰੋਤ, Getty Images

ਲੰਡਨ

ਲੰਡਨ ਦੀ ਅਸਲੀਅਤ ਵੀ ਕੋਈ ਵੱਖ ਨਹੀਂ ਹੈ।

ਸਾਲਾਨਾ 600 ਮਿਲੀਮੀਟਰ ਮੀਂਹ (ਪੈਰਿਸ ਤੋਂ ਘਾਟ ਅਤੇ ਨਿਊ ਯਾਰਕ ਤੋਂ ਅੱਧੇ) ਨਾਲ, ਲੰਡਨ 80 ਫ਼ੀਸਦੀ ਪਾਣੀ ਦੀ ਪੂਰਤੀ ਨਦੀਆਂ ਤੋਂ ਕਰਦਾ ਹੈ।

ਅਧਿਕਾਰੀਆਂ ਮੁਤਾਬਕ 2025 ਲੰਡਨ ਵਿੱਚ ਪਾਣੀ ਸਪਲਾਈ ਦੀ ਸਮਸਿਆ ਆਵੇਗੀ ਅਤੇ 2040 ਇਸ ਸ਼ਹਿਰ ਵਿੱਚ ਪਾਣੀ ਦੀ ਕਮੀਂ ਹੋਵੇਗੀ।

ਟੋਕੀਓ

ਜਪਾਨ ਦੀ ਰਾਜਧਾਨੀ ਵੀ ਪਾਣੀ ਦੀ ਕਮੀ ਨਾਲ ਜੂਝੇਗੀ।

ਦੇਸ ਵਿੱਚ ਬਰਸਾਤ ਘੱਟ ਹੋਣ ਕਰ ਕੇ ਸੋਕੇ ਵੱਲ ਵੱਧ ਰਿਹਾ ਹੈ।

ਇੱਥੇ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਕੇ 750 ਸਰਕਾਰੀ ਅਤੇ ਨਿੱਜੀ ਇਮਾਰਤਾਂ ਵਿੱਚ ਵਰਤਿਆ ਜਾ ਰਿਹਾ ਹੈ।

70 ਫ਼ੀਸਦੀ ਟੋਕੀਓ ਦੇ ਲੋਕ ਨਦੀਆਂ, ਝੀਲਾਂ ਅਤੇ ਬਰਫ਼ ਦੇ ਪਾਣੀ 'ਤੇ ਨਿਰਭਰ ਹਨ।

ਤਸਵੀਰ ਸਰੋਤ, Getty Images

ਮਿਆਮੀ

ਅਮਰੀਕਾ ਦਾ ਫਲੋਰੀਡਾ ਸ਼ਹਿਰ ਪੰਜ ਘੱਟ ਬਰਸਾਤ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।

ਹਾਲਾਂਕਿ ਜ਼ਿਆਦਾ ਸੰਕਟ ਮਿਆਮੀ ਸ਼ਹਿਰ ਵਿੱਚ ਹੈ।

ਮਿਆਮੀ ਦੇ ਗੁਆਂਢੀ ਸ਼ਹਿਰ ਪਹਿਲਾਂ ਤੋਂ ਹੀ ਪਾਣੀ ਦੇ ਸੰਕਟ ਨਾਲ ਸੰਘਰਸ਼ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)