ਸਕਾਟਲੈਂਡ: ਜਦੋਂ ਖਿਡੌਣੇ ਸ਼ੇਰ ਨੂੰ ਕਾਬੂ ਕਰਨ ਲਈ ਪੁਲਿਸ ਪਹੁੰਚੀ

ਤਸਵੀਰ ਸਰੋਤ, FACEBOOK
ਸਕਾਟਲੈਂਡ ਨੇੜਲੇ ਸ਼ਹਿਰ ਏਬਰਡੀਨਸ਼ਾਇਰ ਦੇ ਇੱਕ ਫਾਰਮ ਵਿੱਚ ਇੱਕ ਖੁੱਲ੍ਹਾ ਸ਼ੇਰ ਦਿਖਣ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਨੇ ਉੱਥੇ ਫੋਰਸ ਭੇਜ ਦਿੱਤੀ।
ਮੌਕੇ 'ਤੇ ਜਾ ਕੇ ਪਤਾ ਲੱਗਿਆ ਕਿ ਇਹ ਤਾਂ ਇੱਕ ਖਿਡੌਣਾ ਸੀ। ਖਿਡੌਣਾ ਸ਼ੇਰ
ਘਬਰਾਏ ਹੋਏ ਕਿਸਾਨ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਗਊਆਂ ਦੇ ਵਾੜੇ ਵਿੱਚ ਇੱਕ ਸ਼ੇਰ ਬੈਠਾ ਦੇਖਿਆ ਹੈ।
ਪੀਟਰਹੈੱਡ ਨੇੜਲੇ ਹੌਟਨ ਦੇ ਇਸ ਫ਼ਾਰਮ ਵੱਲ ਹਥਿਆਰਬੰਦ ਗੱਡੀ ਸਮੇਤ ਫੋਰਸ ਭੇਜ ਦਿੱਤੀ ਗਈ।
ਪੁਲਿਸ ਨੇ ਨਜ਼ਦੀਕੀ ਚਿੜੀਆਘਰ ਵਿੱਚ ਰਾਬਤਾ ਕਾਇਮ ਕਰਕੇ ਪੁੱਛਿਆ ਕਿ ਕੋਈ ਸ਼ੇਰ ਉਹਨਾਂ ਕੋਲੋਂ ਤਾਂ ਨਹੀਂ ਭੱਜ ਗਿਆ।
ਸਕਾਟਲੈਂਡ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖ਼ਬਰ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ।
ਇੰਸਪੈਕਟਰ ਜਾਰਜ ਕੋਰਡੀਨਰ ਨੇ ਕਿਹਾ, ਸ਼ਨੀਵਾਰ ਦੀ ਸ਼ਾਮ ਨੂੰ ਹੌਟਨ ਇਲਾਕੇ ਵਿੱਚ ਇੱਕ ਜੰਗਲੀ ਜਾਨਵਰ ਦੇਖਣ ਬਾਰੇ ਸਾਨੂੰ ਇੱਕ ਘਬਰਾਏ ਹੋਏ ਨਾਗਰਿਕ ਦਾ ਫੋਨ ਆਇਆ ਸੀ।"
ਤਸਵੀਰ ਸਰੋਤ, POLICE SCOTLAND
"ਕਾਲ ਅਜੀਬ ਹੋ ਸਕਦੀ ਹੈ ਪਰ ਜਨਤਾ ਨੂੰ ਦਰਪੇਸ਼ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਅਸੀਂ ਗੰਭੀਰਤਾ ਨਾਲ ਲੈਣਾ ਹੀ ਸੀ।
ਇਸ ਦੀ ਜਲਦ ਤੋਂ ਜਲਦ ਪੁਸ਼ਟੀ ਲਈ ਕੋਸ਼ਿਸ਼ ਕੀਤੀ ਗਈ। ਇਸ ਵਿੱਚ ਸਭ ਤੋਂ ਪਹਿਲਾਂ ਤਾਂ ਨਜ਼ਦੀਕੀ ਚਿੜੀਆਘਰ ਨੂੰ ਇਹ ਦੇਖਣ ਲਈ ਕਿਹਾ ਗਿਆ ਕਿ ਕਿਤੇ ਕੋਈ ਸ਼ੇਰ ਉਹਨਾਂ ਕੋਲੋਂ ਤਾਂ ਨਹੀਂ ਭੱਜ ਗਿਆ।"
ਪੁਲਿਸ ਨੇ ਸਾਰਾ ਕੁਝ ਧਿਆਨ ਵਿੱਚ ਰੱਖਣਾ ਹੁੰਦਾ ਹੈ
ਜਾਰਜ ਕੋਰਡੀਨਰ ਨੇ ਅੱਗੇ ਕਿਹਾ, "ਸਾਡਾ ਮੁੱਖ ਮਕਸਦ ਲੋਕਾਂ ਨੂੰ ਸੁਰੱਖਿਅਤ ਕਰਨਾ ਅਤੇ ਨਾਲ ਹੀ ਆਪਣੇ ਕਰਮਚਾਰੀਆਂ ਨੂੰ ਵੀ ਮਹਿਫ਼ੂਜ਼ ਰੱਖਣਾ ਹੈ। ਜਦੋ ਤੱਕ ਕਿ ਸਥਿਤੀ ਸਾਫ਼ ਨਾ ਹੋ ਜਾਵੇ ਸਾਰਾ ਕੁਝ ਧਿਆਨ ਵਿੱਚ ਰੱਖਣਾ ਪੈਂਦਾ ਹੈ।"
"ਇਹ ਘਟਾਨਾਕ੍ਰਮ ਕੋਈ 45 ਮਿੰਟ ਚੱਲਿਆ ਜਦ ਤੱਕ ਕਿ ਪੁਲਿਸ ਨੇ ਮੌਕੇ 'ਤੇ ਜਾ ਕੇ ਸੱਚਾਈ ਨਹੀਂ ਦੱਸ ਦਿੱਤੀ।"
"ਇਸ ਝੂਠੀ ਫੋਨ ਕਾਲ ਦਾ ਉਦੇਸ਼ ਗਲਤ ਨਹੀਂ ਸੀ"