ਤਸਵੀਰਾਂ: ਕੀ ਹੋਇਆ ਸਰਦ ਰੁੱਤ ਉਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ?

ਕਿਮ ਯੋ-ਉਨ ਤੇ ਮਾਈਕ ਪੈਨਸ
ਤਸਵੀਰ ਕੈਪਸ਼ਨ,

ਕਿਮ ਯੋ-ਉਨ ਤੇ ਮਾਈਕ ਪੈਨਸ

ਤੇਈਵੀਆਂ ਸਰਦ ਰੁੱਤ ਦੀਆਂ ਉਲੰਪਿਕ ਖੇਡਾਂ ਦੱਖਣੀ ਕੋਰੀਆ ਦੇ ਸ਼ਹਿਰ ਪਿਉਂਗਚੈਂਗ ਵਿੱਚ ਅੱਜ ਸ਼ੁਰੂ ਹੋ ਗਈਆਂ ਹਨ।

ਇਹ ਖੇਡਾਂ 25 ਫਰਵਰੀ ਤੱਕ ਚੱਲਣਗੀਆਂ।

ਇਨ੍ਹਾਂ ਖੇਡਾਂ ਦੀ ਇੱਕ ਸਭ ਤੋਂ ਇਤਿਹਾਸਕ ਘਟਨਾ ਉਦਘਾਟਨੀ ਸਮਾਰੋਹ ਵਿੱਚ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ ਦੀ ਭੈਣ ਕਿਮ ਯੋ-ਉਨ ਦੀ ਸ਼ਮੂਲੀਅਤ ਸੀ।

ਤਸਵੀਰ ਕੈਪਸ਼ਨ,

ਉੱਤਰੀ ਤੇ ਦੱਖਣੀ ਕੋਰੀਆ ਦੀਆਂ ਟੀਮਾਂ ਇੱਕ ਸਾਂਝੇ ਝੰਡੇ ਥੱਲੇ ਪਰੇਡ ਵਿੱਚ ਆਈਆਂ।

ਇਸਦੇ ਇਲਾਵਾ 1950-53 ਦੀ ਜੰਗ ਤੋਂ ਬਾਅਦ ਵੰਡੇ ਗਏ ਤੇ ਕੱਟੜ ਦੁਸ਼ਮਣੀ ਨਿਭਾ ਰਹੇ ਦੋਹਾਂ ਦੇਸਾਂ ਦੀਆਂ ਇੱਕ ਸਾਂਝੇ ਝੰਡੇ ਥੱਲੇ ਪਰੇਡ ਵਿੱਚ ਆਈਆਂ।

ਖੇਡਾਂ ਵਿੱਚ ਉੱਤਰੀ ਕੋਰੀਆ ਦੇ 22 ਖਿਡਾਰੀ ਤੇ 44 ਡੈਲੀਗੇਟ ਭਾਗ ਲੈਣ ਗਏ ਹਨ।

ਉੱਤਰੀ ਕੋਰੀਆ ਦੇ ਸਰਕਾਰੀ ਚੈਨਲ ਨੇ ਇਹ ਸਮਾਰੋਹ ਨਹੀਂ ਵਿਖਾਇਆ ਤੇ ਉਸਨੇ ਦੇਸ ਭਗਤੀ ਤੇ ਫੌਜੀ ਰਾਜ ਵਿੱਚ ਹੋਈ ਤੱਰਕੀ ਦਿਖਾਈ।

ਤਾਜ਼ਾ ਜਾਣਕਾਰੀ ਮੁਤਾਬਕ ਕਿਮ ਯੋ-ਉਨ ਦਰਸ਼ਕ ਗੈਲਰੀ ਵਿੱਚ ਅਮਰੀਕੀ ਉੁਪ-ਰਾਸ਼ਟਰਪਤੀ ਮਾਈਕ ਪੈਨਸ ਤੋਂ ਪਿਛਲੀ ਕਤਾਰ ਵਿੱਚ ਬੈਠੇ ਸਨ। ਉਹ ਇੱਕ ਦੂਜੇ ਤੋਂ ਅੱਖਾਂ ਬਚਾਉਂਦੇ ਵੀ ਦਿਖੇ।

ਤਸਵੀਰ ਕੈਪਸ਼ਨ,

ਇਸੇ ਦੌਰਾਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ-ਇਨ ਨੇ ਇਸ ਮੌਕੇ ਕਿਮ ਯੋ-ਉਨ ਨਾਲ ਹੱਥ ਮਿਲਾਇਆ।

ਇਹ ਖੇਡਾਂ ਖਿੱਤੇ ਵਿੱਚ ਉੱਤਰੀ ਕੋਰੀਆ ਦੇ ਪ੍ਰਮਾਣੂੰ ਪਰੋਗਰਾਮ ਦੇ ਕਰਕੇ ਖਿੱਤੇ ਵਿੱਚ ਵਿਆਪਕ ਤਣਾਅ ਦੇ ਸਾਏ ਵਿੱਚ ਹੋ ਰਹੀਆਂ ਹਨ।

ਆਓ ਦੇਖੀਏ ਇਸ ਸਮਾਰੋਹ ਦੀਆ ਕੁਝ ਹੋਰ ਝਲਕੀਆਂ।

ਤਸਵੀਰ ਕੈਪਸ਼ਨ,

ਸਰਦ ਰੁੱਤ ਉਲੰਪਿਕ 2018 ਖੇਡਾਂ ਦੀ ਲਟ-ਲਟ ਬਲ਼ਦੀ ਮਸ਼ਾਲ।

ਤਸਵੀਰ ਕੈਪਸ਼ਨ,

ਪੰਜ ਵਾਰ ਉਲੰਪਿਕ ਵਿੱਚ ਭਾਰਤ ਦੀ ਨੁਮਾਂਇੰਦਗੀ ਕਰ ਚੁੱਕੇ ਸ਼ਿਵਾ ਕੇਸ਼ਵਨ, ਕੌਮੀ ਝੰਡੇ ਨਾਲ।

ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਮਰਨ ਮਾਰਨ ਦੀਆਂ ਗੱਲਾਂ ਕਰਕੇ ਦੁਨੀਆਂ ਦੇ ਸਾਹ ਸੁਕਾ ਰਹੇ ਹਨ ਉੱਥੇ ਹੀ ਦੋਹਾਂ ਆਗੂਆਂ ਦੇ ਹਮਸ਼ਕਲ ਇੱਕਠੇ ਤਸਵੀਰਾਂ ਵੀ ਖਿਚਾ ਰਹੇ ਸਨ।

"ਅਪਨੇ ਤੋ ਅਪਨੇ ਹੋਤੇ ਹੈਂ" ਇਸ ਤਸਵੀਰ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)