ਫ਼ਲਸਤੀਨੀ ਰਾਸ਼ਟਰਪਤੀ ਨੂੰ ਮੋਦੀ ਤੋਂ ਕੀ ਉਮੀਦਾਂ ਹਨ?

ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ Image copyright Getty Images
ਫੋਟੋ ਕੈਪਸ਼ਨ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ

ਫ਼ਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੱਧ-ਪੂਰਬ ਸ਼ਾਂਤੀ ਪ੍ਰਕਿਰਿਆ ਵਿੱਚ ਭਾਰਤ ਦੀ ਭੂਮਿਕਾ 'ਤੇ ਚਰਚਾ ਕਰਨਗੇ।

ਭਾਰਤੀ ਪ੍ਰਧਾਨ ਮੰਤਰੀ ਦੀ ਇਤਿਹਾਸਕ ਫ਼ਲਸਤੀਨੀ ਯਾਤਰਾ ਤੋਂ ਠੀਕ ਪਹਿਲਾਂ ਮਹਿਮੂਦ ਅੱਬਾਸ ਨੇ ਕਿਹਾ ਕਿ ਉਹ ਇਜ਼ਰਾਇਲ ਦੇ ਨਾਲ ਸ਼ਾਂਤੀ ਪ੍ਰਕਿਰਿਆ ਵਿੱਚ ਭਾਰਤ ਕੀ ਭੂਮਿਕਾ ਨਿਭਾ ਸਕਦਾ ਹੈ, ਇਸ 'ਤੇ ਗੱਲਬਾਤ ਕਰਾਂਗੇ।

ਫ਼ਲਸਤੀਨੀ ਇਸ ਯਾਤਰਾ ਨੂੰ ਕਿਸ ਤਰ੍ਹਾਂ ਦੇਖ ਸਕਦੇ ਹਨ?

ਇਸ ਸਵਾਲ 'ਤੇ ਰਾਸ਼ਟਰਪਤੀ ਅੱਬਾਸ ਕਹਿੰਦੇ ਹਨ,''ਭਾਰਤ ਨੇ ਫ਼ਲਸਤੀਨ ਨੂੰ 1988 ਵਿੱਚ ਮਾਨਤਾ ਦੇ ਦਿੱਤੀ ਸੀ।

ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੈਰੁਸ਼ਲਮ ਨੂੰ ਲੈ ਕੇ ਸਾਡੇ ਪੱਖ ਵਿੱਚ ਭਾਰਤ ਦੇ ਵੋਟ ਅਤੇ ਕੌਮਾਂਤਰੀ ਪੱਧਰ 'ਤੇ ਫ਼ਲਸਤੀਨ ਦੇ ਅਧਿਕਾਰਾਂ ਨੂੰ ਲੈ ਕੇ ਭਾਰਤੀ ਸਮਰਥਨ ਨੂੰ ਨਹੀਂ ਭੁੱਲ ਸਕਦੇ।

''ਇਸਦੇ ਨਾਲ ਹੀ ਫ਼ਲਸਤੀਨ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਸਮਰਥਨ ਨੂੰ ਵੀ ਅਸੀਂ ਭੁੱਲ ਨਹੀਂ ਸਕਦੇ।''

ਉਹ ਕਹਿੰਦੇ ਹਨ,''2015 ਵਿੱਚ ਅਸੀਂ ਰਾਮੱਲ੍ਹਾ ਵਿੱਚ ਉਸ ਵੇਲੇ ਦੇ ਭਾਰਤੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸਵਾਗਤ ਕੀਤਾ ਸੀ, ਉਹ ਫ਼ਲਸਤੀਨ ਆਉਣ ਵਾਲੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀ।

ਪ੍ਰਣਬ ਮੁਖਰਜੀ ਦੀ ਯਾਤਰਾ ਬਹੁਤ ਸਫ਼ਲ ਸੀ। ਉਸ ਤੋਂ ਬਾਅਦ ਮੇਰੀ ਭਾਰਤ ਦੀ ਯਾਤਰਾ ਬਹੁਤ ਸਫ਼ਲ ਰਹੀ ਸੀ।''

ਪੜ੍ਹੋ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇੰਟਰਵਿਊ ਵਿੱਚ ਹੋਰ ਕੀ ਕਿਹਾ

ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਰਾਮੱਲ੍ਹਾ ਦੇ ਇਤਿਹਾਸਕ ਦੌਰੇ 'ਤੇ ਸਵਾਗਤ ਕਰਨ ਵਾਲੇ ਹਨ। ਇਹ ਦੌਰਾ ਭਾਰਤ ਅਤੇ ਫ਼ਲਸਤੀਨ ਦੇਸ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਵਿੱਚ ਮਜ਼ਬੂਤ ਸਬੰਧ ਨੂੰ ਹੋਰ ਅੱਗੇ ਲੈ ਜਾਵੇਗਾ।

Image copyright Getty Images
ਫੋਟੋ ਕੈਪਸ਼ਨ 2017 ਵਿੱਚ ਭਾਰਤ ਦੌਰੇ 'ਤੇ ਆਏ ਸੀ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ

ਦਵੱਲੇ ਮੋਰਚੇ 'ਤੇ ਫ਼ਲਸਤੀਨੀਆਂ ਅਤੇ ਭਾਰਤ ਦੇ ਵਿੱਚ ਗੱਲਬਾਤ ਦੇ ਅਹਿਮ ਬਿੰਦੂ ਕੀ ਹਨ? ਕੀ ਦੋਵੇਂ ਪੱਖ ਕਿਸੇ ਮਸੌਦੇ 'ਤੇ ਦਸਤਖ਼ਤ ਕਰਨ ਵਾਲੇ ਹਨ। ਜੇਕਰ ਹਾਂ, ਤਾਂ ਕਿਹੜੇ ਸਮਝੌਤਿਆਂ 'ਤੇ ਦਸਤਖ਼ਤ ਹੋਣਗੇ?

ਅਸੀਂ ਸ਼ਾਂਤ ਗੱਲਬਾਤ ਵਿੱਚ ਹੋਈ ਹਾਲ ਹੀ ਦੀਆਂ ਘਟਨਾਵਾਂ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਚਰਚਾ ਕਰਾਂਗੇ। ਇਸ ਤੋਂ ਇਲਾਵਾ ਸਾਡੇ ਆਪਸੀ ਸਬੰਧ ਅਤੇ ਖੇਤਰੀ ਸਥਿਤੀ 'ਤੇ ਵੀ ਚਰਚਾ ਹੋਵੇਗੀ।

ਇਸ ਖੇਤਰ ਵਿੱਚ ਸ਼ਾਂਤੀ ਦੀ ਬਹਾਲੀ ਵਿੱਚ ਭਾਰਤ ਦੇ ਸੰਭਾਵਿਤ ਕਿਰਦਾਰ 'ਤੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਮੌਜੂਦਾ ਰਿਸ਼ਤਿਆਂ ਤੋਂ ਇਲਾਵਾ ਵਿਭਿੰਨ ਆਰਥਿਕ ਪਹਿਲੂਆਂ 'ਤੇ ਵੀ ਚਰਚਾਵਾਂ ਹੋਣਗੀਆਂ।

ਕਈ ਉਨ੍ਹਾਂ ਸਮਝੌਤਿਆਂ, ਮੰਗਾਂ 'ਤੇ ਵੀ ਦਸਤਖ਼ਤ ਕੀਤੇ ਜਾਣਗੇ ਜਿਸਦੇ ਤਹਿਤ ਭਾਰਤ ਸਿਹਤ, ਸਿੱਖਿਆ, ਸੱਭਿਆਚਾਰ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਕਈ ਯੋਜਨਾਵਾਂ ਵਿੱਚ ਮਦਦ ਕਰੇਗਾ।

ਕੁਝ ਫ਼ਲਸਤੀਨੀ ਅਧਿਕਾਰੀ ਦੱਸ ਰਹੇ ਹਨ ਕਿ ਇਸ ਦੌਰੇ 'ਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਧਿਆਨ ਦਿੱਤਾ ਜਾਵੇਗਾ। ਤੁਸੀਂ ਦੋਵੇਂ ਪੱਖਾਂ ਦੇ ਵਿੱਚ ਕਿਸ ਤਰ੍ਹਾਂ ਦੇ ਆਰਥਿਕ ਸਹਿਯੋਗ ਨੂੰ ਦੇਖਦੇ ਹੋ ਅਤੇ ਦੋਵੇਂ ਦੇਸਾਂ ਦੇ ਵਿੱਚ ਆਰਥਿਕ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਕੀ ਸੁਝਾਅ ਦਵੋਗੇ?

ਭਾਰਤ ਸਰਕਾਰ ਅਤੇ ਉੱਥੇ ਦੇ ਲੋਕਾਂ ਨੇ ਫ਼ਲਸਤੀਨ ਦੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ। ਉਨ੍ਹਾਂ ਦੀ ਮਦਦ ਨਾਲ ਇੱਥੇ ਟ੍ਰੇਨਿੰਗ ਸੈਂਟਰ, ਸਕੂਲ ਅਤੇ ਫ਼ਲਸਤੀਨੀਆਂ ਲਈ ਵੈਸਟ ਬੈਂਕ ਅਤੇ ਗਾਜ਼ਾ ਵਿੱਚ ਰੁਜ਼ਗਾਰ ਦੇ ਰੂਪ ਵਿੱਚ ਜ਼ਰੂਰੀ ਸਹਾਇਤਾ ਮਿਲੀ ਹੈ।

2016 ਵਿੱਚ ਅਸੀਂ ਰਾਮੱਲ੍ਹਾ ਵਿੱਚ ਫ਼ਲਸਤੀਨ ਇੰਡੀਆ ਟੇਕਨੋ ਪਾਰਕ ਯੋਜਨਾ ਦੀ ਨੀਂਹ ਰੱਖੀ ਅਤੇ ਅਸੀਂ ਇੱਕ ਕੂਟਨੀਤਕ ਸੰਸਥਾਨ ਦੀ ਸਥਾਪਨਾ ਦੀ ਉਮੀਦ ਕਰ ਰਹੇ ਹਨ। ਜਿਸ ਨੂੰ ਭਾਰਤ ਸਰਕਾਰ ਦੀ ਆਰਥਿਕ ਸਹਾਇਤਾ ਨਾਲ ਬਣਿਆ ਜਾਵੇਗਾ।

ਇਸ ਇਤਿਹਾਸਕ ਦੌਰੇ ਵਿੱਚ ਸਭ ਤੋਂ ਵੱਧ ਜ਼ੋਰ ਆਰਥਿਕ ਸਹਿਯੋਗ ਅਤੇ ਦਵੱਲੇ ਰਿਸ਼ਤਿਆਂ 'ਤੇ ਰਹੇਗਾ। ਅਸੀਂ ਪ੍ਰਧਾਨ ਮੰਤਰੀ ਮੋਦੀ ਨਾਲ ਕਈ ਐਮਓਯੂ 'ਤੇ ਦਸਤਖ਼ਤ ਕਰਨਗੇ।

Image copyright Getty Images

ਅਸੀਂ ਟੂਰਿਜ਼ਮ, ਤਕਨੋਲਜੀ, ਉਦਯੋਗ, ਖੇਤੀਬਾੜੀ, ਸੂਚਨਾ ਪ੍ਰਣਾਲੀ ਸਹਿਤ ਕਈ ਖੇਤਰਾਂ ਵਿੱਚ ਉਪਲਬਧ ਮੌਕਿਆਂ 'ਤੇ ਦੋਵੇਂ ਦੇਸਾਂ ਦਾ ਆਰਥਿਕ ਸਬੰਧਾਂ ਨੂੰ ਵਧਾਉਣ 'ਤੇ ਕੰਮ ਕਰ ਰਹੇ ਹਨ।

ਭਾਰਤ ਅਤੇ ਫ਼ਲਸਤੀਨੀਆਂ ਦੇ ਵਿੱਚ ਇੱਕ ਮਜ਼ਬੂਤ ਇਤਿਹਾਸਕ ਸਬੰਧ ਹੈ। ਤੁਸੀਂ ਦੋਵੇਂ ਦੇਸਾਂ ਵਿੱਚ ਸਬੰਧਾਂ ਦੇ ਵਿਕਾਸ ਦਾ ਮੁਲਾਂਕਣ ਕਿਵੇਂ ਕਰੋਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਨਾਲ ਇਸ ਸਬੰਧ 'ਤੇ ਕੀ ਅਸਰ ਪਵੇਗਾ?

ਭਾਰਤ ਅਤੇ ਫਲਸਤੀਨ ਦੇ ਵਿੱਚ ਸਬੰਧ ਇਤਿਹਾਸਕ ਹਨ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਪ੍ਰਣਬ ਮੁਖਰਜੀ ਸਮੇਤ ਕਈ ਭਾਰਤੀ ਅਧਿਕਾਰੀਆਂ ਦਾ ਸਵਾਗਤ ਕੀਤਾ ਹੈ।

ਅਸੀਂ ਪ੍ਰਧਾਨ ਮੰਤਰੀ ਮੋਦੀ ਨਾਲ ਦੋਵਾਂ ਦੇਸਾਂ ਵਿੱਚ ਸਹਿਯੋਗ ਦੇ ਸਾਰੇ ਪਹਿਲੂਆਂ 'ਤੇ ਚਰਚਾ ਕਰਾਂਗੇ। ਸ਼ਾਂਤੀ ਪ੍ਰਕਿਰਿਆ ਵਿੱਚ ਭਾਰਤ ਦੀ ਸੰਭਾਵਿਤ ਭੂਮਿਕਾ ਅਤੇ ਆਰਥਿਕ ਸਹਿਯਗੋ 'ਤੇ ਚਰਚਾ ਕਰਾਂਗੇ।

ਇਸ ਯਾਤਰਾ ਨਾਲ ਦੋਵਾਂ ਦੇਸਾਂ ਵਿੱਚ ਭਾਈਚਾਰੇ ਵਿੱਚ ਅਤੇ ਦੋਵਾਂ ਦੇਸਾਂ ਦੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਵੇਗੀ।

ਭਾਰਤ ਨੇ ਕਈ ਪ੍ਰੋਗ੍ਰਾਮਾਂ ਦੇ ਜ਼ਰੀਏ ਫ਼ਲਸਤੀਨ ਵਿੱਚ ਕੌਸ਼ਲ ਵਿਕਾਸ ਅਤੇ ਰੁਜ਼ਗਾਰ ਦੇ ਸਾਧਨਾਂ ਵਿੱਚ ਸਹਾਇਤਾ ਦਿੱਤੀ ਹੈ।

ਤੁਸੀਂ ਭਾਰਤ ਦੀ ਇਸਰਾਇਲ ਨਾਲ ਵਧਦੇ ਸਬੰਧਾਂ ਨੂੰ ਕਿਵੇਂ ਦੇਖਦੇ ਹੋ? ਫਲਸਤੀਨ ਦੇ ਨਾਲ ਭਾਰਤ ਦੇ ਸਬੰਧਾਂ 'ਤੇ ਇਸ ਦਾ ਕੀ ਅਸਰ ਪਵੇਗਾ?

ਸਾਡਾ ਮੰਨਣਾ ਹੈ ਕਿ ਕਿਸੇ ਵੀ ਦੇਸ ਨੂੰ ਦੂਜੇ ਦੇਸਾਂ ਨਾਲ ਸਬੰਧ ਬਣਾਉਣ ਦਾ ਪੂਰਾ ਹੱਕ ਹੈ।

ਅਸੀਂ ਭਾਰਤ ਦੇ ਨਾਲ ਸਾਡੇ ਸਬੰਧਾਂ ਦੇ ਮਹੱਤਵ 'ਤੇ ਧਿਆਨ ਦਿੰਦੇ ਹਾਂ। ਸਾਨੂੰ ਭਾਰਤ ਸਰਕਾਰ ਅਤੇ ਉੱਥੇ ਦੇ ਲੋਕਾਂ ਨਾਲ ਦੋਸਤੀ 'ਤੇ ਬਹੁਤ ਮਾਣ ਹੈ।

Image copyright EPA
ਫੋਟੋ ਕੈਪਸ਼ਨ 2015 ਵਿੱਚ ਪ੍ਰਣਬ ਮੁਖਰਜੀ ਫਲਸਤੀਨ ਗਏ ਸੀ

ਸਾਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਯਾਤਰਾ ਨਾਲ ਰਿਸ਼ਤਿਆਂ ਵਿੱਚ ਹੋਰ ਮਜ਼ਬੂਤੀ ਆਵੇਗੀ।

ਕੀ ਤੁਸੀਂ ਇਸਰਾਇਲ-ਫਲਸਤੀਨੀ ਸੰਘਰਸ਼ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋ?

ਸਿਆਸੀ ਅਤੇ ਆਰਥਿਕ ਦੋਵੇਂ ਪੱਖੋਂ ਹੀ ਕੌਮਾਂਤਰੀ ਮੰਚ 'ਤੇ ਭਾਰਤ ਇੱਕ ਬਹੁਤ ਸਨਮਾਨਿਤ ਦੇਸ ਹੈ। ਅਸੀਂ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਨੂੰ ਨਹੀਂ ਭੁੱਲ ਸਕਦੇ।

ਇਸ ਲਈ ਅਸੀਂ ਮੰਨਦੇ ਹਾਂ ਅਸੀਂ ਭਾਰਤੀ ਲੋਕਾਂ ਨਾਲ ਜੁੜੇ ਹੋਏ ਹਾਂ ਕਿਉਂਕਿ ਅਸੀਂ ਵੀ ਸਾਡੀ ਜ਼ਮੀਨ ਤੋਂ ਇਸਰਾਇਲ ਦੇ ਉਪਨਿਵੇਸ਼ਾਵਾਦ ਨੂੰ ਖ਼ਤਮ ਕਰਨ ਲਈ ਸੰਘਰਸ਼ ਕਰ ਰਹੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਦਾ ਦੌਰਾ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਸਮਰਥਨ ਦੀ ਸਥਿਤੀ ਨੂੰ ਦਰਸਾਉਂਦਾ ਹੈ।

ਅਸੀਂ ਫਲਸਤੀਨ ਅਤੇ ਇਸਰਾਇਲ ਦੇ ਵਿੱਚ ਗੱਲਬਾਤ ਲਈ ਬਹੁਪੱਖੀ ਮੰਚ ਬਣਾਉਣ ਦੀ ਸੰਭਾਵਨਾ ਵਿੱਚ ਭਾਰਤ ਦੀ ਸੰਭਾਵਿਤ ਭੂਮਿਕਾ ਨੂੰ ਦੇਖਦੇ ਹਾਂ।

ਕੌਮਾਂਤਰੀ ਸਹਿਮਤੀ ਅਤੇ ਪ੍ਰਸਤਾਵਾਂ ਦੇ ਆਧਾਰ 'ਤੇ ਆਖ਼ਰੀ ਸਮਝੌਤੇ ਤੱਕ ਪੁੱਜਣ ਲਈ ਇਸ ਵਿੱਚ ਭਾਰਤ ਅਤੇ ਕਈ ਹੋਰ ਦੇਸ ਹਿੱਸਾ ਬਣ ਸਕਦੇ ਹਨ।

ਦੋਵਾਂ ਦੇਸਾਂ ਵਿੱਚ ਕੋਈ ਰਸਤਾ ਕੱਢਣ ਨੂੰ ਲੈ ਕੇ ਭਾਰਤ ਦੀ ਸਥਿਤੀ ਸਾਨੂੰ ਚੰਗੀ ਤਰ੍ਹਾਂ ਪਤਾ ਹੈ। ਭਾਰਤ ਨੇ ਫਲਸਤੀਨੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)