ਸੋਕਾ ਝੱਲ ਰਹੇ ਦੱਖਣੀ ਅਫ਼ਰੀਕਾ ਨੂੰ ਮੀਂਹ ਨੇ ਦਿੱਤੀ ਰਾਹਤ

ਕੇਪ ਟਾਊਨ ਦਾ ਦੀਵਾਟਰਸਕੂਫ ਡੈਮ

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ,

ਕੇਪ ਟਾਊਨ ਦੇ ਦੀਵਾਟਰਸਕੂਫ ਡੈਮ ਵਿੱਚ ਸਮਰੱਥਾ ਦਾ ਸਿਰਫ਼ ਵੀਹ ਫੀਸਦੀ ਪਾਣੀ ਬਚਿਆ ਹੈ।

ਭਵਿੱਖਬਾਣੀਆਂ ਸੱਚ ਹੋਈਆਂ ਤੇ ਅੰਬਰਾਂ ਤੋਂ ਮੀਂਹ ਵਸਿਆ। ਦੱਖਣੀ ਅਫ਼ਰੀਕੀ ਸ਼ਹਿਰ ਕੇਪ ਟਾਊਨ ਦੇ ਬਾਸ਼ਿੰਦਿਆਂ ਨੇ ਇਸ ਦਾ ਆਨੰਦ ਮਾਣਿਆ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

ਉਹ ਮੀਂਹ ਨੂੰ ਆਪਣੇ ਪਿੰਡੇ 'ਤੇ ਮਹਿਸੂਸ ਕਰਨ ਲਈ ਬਾਹਰ ਆ ਗਏ। ਕੇਪ ਟਾਊਨ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਮੀਂਹ ਨਹੀਂ ਪਿਆ ਤੇ ਸ਼ੁਕਰਵਾਰ ਰਾਤ ਹੋਈ ਅੱਠ ਮਿਲੀ ਮੀਟਰ ਬਾਰਿਸ਼ ਦੀ ਬੇਸਬਰੀ ਨਾਲ਼ ਉਡੀਕ ਕੀਤੀ ਜਾ ਰਹੀ ਸੀ।

ਇਸ ਗੱਲ ਦੀਆਂ ਪੂਰੀਆਂ ਸੰਭਾਵਨਾਵਾਂ ਹਨ ਕਿ ਸ਼ਹਿਰ ਵਿੱਚ ਜਲਦੀ ਹੀ ਪਾਣੀ ਮੁੱਕ ਜਾਵੇਗਾ।

ਇਸ ਮੰਦਭਾਗੇ ਵਰਤਾਰੇ ਨੂੰ ਟਾਲਣ ਲਈ ਸ਼ਹਿਰ ਵਾਸੀਆਂ ਨੂੰ ਪਾਣੀ ਬਚਾਉਣ ਲਈ ਸਖ਼ਤੀ ਨਾਲ ਕਿਹਾ ਗਿਆ ਹੈ।

ਇਸੇ ਸਾਲ ਜਨਵਰੀ ਵਿੱਚ ਸਥਾਨਕ ਪ੍ਰਸਾਸ਼ਨ ਨੇ ਲੋਕਾਂ ਦੀ ਪ੍ਰਤੀ ਦਿਨ ਪਾਣੀ ਦੀ ਵਰਤੋਂ ਘਟਾ ਕੇ 50 ਲੀਟਰ ਕਰ ਦਿੱਤੀ ਸੀ। ਇਹ ਕਿਹਾ ਗਿਆ ਸੀ ਕਿ ਇਸ ਨਾਲ ਪੰਜ ਇਸ਼ਨਾਨਾ ਕੀਤਾ ਜਾ ਸਕਦਾ ਹੈ, ਟੁਆਇਲਟ ਵਿੱਚ ਪਾਣੀ ਪਾਇਆ ਜਾ ਸਕਦਾ ਹੈ ਤੇ ਹਫ਼ਤੇ ਵਿੱਚ ਇੱਕ ਦਿਨ ਕੱਪੜੇ ਧੋਤੇ ਜਾ ਸਕਦੇ ਹਨ।

ਇਸ ਲਈ ਸ਼ੁੱਕਰਵਾਰ ਦੇ ਮੀਂਹ ਨੇ ਲੋਕਾਂ ਨੂੰ ਪਾਣੀ ਜਮਾਂ ਕਰਨ ਦਾ ਮੌਕਾ ਦਿੱਤਾ।

ਇੱਕ ਪਾਦਰੀ ਨੇ ਕਿਹਾ ਕਿ ਉਸਦੀ ਰੱਬ ਨੂੰ ਮੀਂਹ ਲਈ ਕੀਤੀ ਅਰਦਾਸ ਸੁਣੀ ਗਈ ਹੈ। ਇਸ ਮੀਂਹ ਨਾਲ ਸ਼ਹਿਰ ਵਿੱਚ ਪਾਣੀ ਦੀ ਕਮੀ ਦੂਰ ਨਹੀਂ ਹੋਵੇਗੀ।

ਸ਼ਹਿਰ ਵਿੱਚ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਘਰਾਂ ਲਈ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਪਾਣੀ ਲੈਣ ਲਈ ਸਰਕਾਰੀ ਥਾਵਾਂ 'ਤੇ ਜਾਣਾ ਪਵੇਗਾ।

ਉਹ ਹੁਣ ਦਿਨ ਅਪ੍ਰੈਲ ਦੀ ਥਾਂ ਗਿਆਰਾਂ ਮਈ ਤੱਕ ਟਲ ਗਿਆ ਹੈ। ਇਹ ਮੀਂਹ ਕਰਕੇ ਨਹੀਂ ਹੋਇਆ ਬਲਕਿ ਇਸ ਲਈ ਹੋਇਆ ਹੈ ਕਿਉਂਕਿ ਕਿਸਾਨ ਖੇਤਾਂ ਵਿੱਚ ਘੱਟ ਪਾਣੀ ਵਰਤ ਰਹੇ ਹਨ।

ਕੇਪ ਟਾਊਨ ਵਿੱਚ ਭਾਰਤੀ ਕ੍ਰਿਕਟ ਟੀਮ

ਪਿਛਲੇ ਮਹੀਨੇ ਜਦੋਂ ਭਾਰਤੀ ਕ੍ਰਿਕਟ ਟੀਮ ਕੇਪ ਟਾਊਨ ਵਿੱਚ ਸੀ ਤਾਂ ਖਿਡਾਰੀਆਂ ਨੂੰ ਨਹਾਉਣ ਲਈ ਸਿਰਫ ਦੋ ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਤਾਂ ਕਿ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਇਸ ਸ਼ਹਿਰ ਵਿੱਚ ਪਾਣੀ ਦੀ ਬਚਤ ਹੋ ਸਕੇ।

ਸ਼ੁੱਕਰਵਾਰ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਜਾਣ ਵਾਲੇ ਚੌਥੇ ਇੱਕ ਰੋਜ਼ਾ ਮੈਚ ਵਿੱਚ ਮੀਂਹ ਨਾਲ ਰੁਕਾਵਟ ਪੈਦਾ ਹੋਈ ਪਰ ਕੇਪ ਟਾਊਨ ਵਾਸੀਆਂ ਲਈ ਸ਼ਾਇਦ ਇਹ ਸਭ ਤੋ ਕੀਮਤੀ ਬਾਰਿਸ਼ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)