'ਚਾਇਲਡ ਪੋਰਨੋਗ੍ਰਾਫੀ ਤੋਂ ਲੈ ਕੇ ਸਭ ਕੁਝ ਮੇਰੇ ਕੰਮ ਦਾ ਹਿੱਸਾ ਸੀ'

ਸਾਰਾ ਕਾਟਜ਼
ਫੋਟੋ ਕੈਪਸ਼ਨ ਸਾਰਾ ਕਾਟਜ਼ ਨੇ 8 ਮਹੀਨਿਆਂ ਤੱਕ ਫੇਸਬੁੱਕ ਮਾਡਰੇਟ ਵਜੋਂ ਕੰਮ ਕੀਤਾ ਹੈ

ਅੱਠ ਮਹੀਨੇ ਫੇਸਬੁੱਕ ਮਾਡਰੇਟ ਵਜੋਂ ਕੰਮ ਕਰਨ ਵਾਲੀ ਸਾਰਾ ਕਾਟਜ਼ ਕਹਿੰਦੀ ਹੈ, "ਇਹ ਜ਼ਿਆਦਾਤਰ ਪੋਰਨੋਗ੍ਰਾਫੀ ਹੈ।"

ਏਜੰਸੀ ਨੇ ਸਾਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਕਿਸ ਤਰ੍ਹਾਂ ਦੇ ਕੰਟੈਂਟ ਦੇਖ ਸਕਦੇ ਹਾਂ, ਸਾਨੂੰ ਹਨੇਰੇ 'ਚ ਨਹੀਂ ਰੱਖਿਆ ਗਿਆ ਸੀ।

2016 'ਚ ਸਾਰਾ ਕੈਲੀਫੋਰਨੀਆ 'ਚ ਥਰਡ ਪਾਰਟੀ ਏਜੰਸੀ ਲਈ ਕੰਮ ਕਰਨ ਵਾਲੀਆਂ ਸੈਂਕੜਿਆਂ ਹਿਊਮਨ ਮਾਡਰੇਟਰਜ਼ 'ਚ ਸ਼ਾਮਿਲ ਸੀ।

Image copyright Getty Images

ਉਨ੍ਹਾਂ ਦਾ ਕੰਮ ਫੇਸਬੁੱਕ ਯੂਜਰ ਵੱਲੋਂ ਗ਼ੈਰ-ਵਾਜ਼ਿਬ ਸਮੱਗਰੀ ਦੀਆਂ ਸ਼ਿਕਾਇਤਾਂ ਸਬੰਧੀ ਸਮੀਖਿਆ ਕਰਨਾ ਸੀ।

ਸਾਰਾ ਨੇ ਬੀਬੀਸੀ ਰੇਡਿਓ 5 ਲਾਈਵ ਦੀ ਏਮਾ ਬਰਨਟ ਨਾਲ ਆਪਣੇ ਅਨੁਭਵ ਸਾਂਝੇ ਕੀਤੇ।

ਚਾਇਲਡ ਪੋਰਨੋਗ੍ਰਾਫ਼ੀ ਦਿਮਾਗ ਵਿੱਚ ਬਰਕਰਾਰ

ਉਹ ਕਹਿੰਦੇ ਹਨ, "ਇੱਕ ਪੋਸਟ ਦੀ ਸਮੀਖਿਆ ਲਈ ਇੱਕ ਮਿੰਟ ਦਾ ਸਮਾਂ ਤੈਅ ਸੀ। ਉਸੇ ਵਿੱਚ ਸਾਨੂੰ ਇਹ ਤੈਅ ਕਰਨਾ ਹੁੰਦਾ ਸੀ ਕਿ ਕੀ ਇਹ ਸਪੈਮ ਹੈ ਅਤੇ ਇਸ ਨੂੰ ਹਟਾ ਦੇਣਾ ਚਾਹੀਦਾ ਹੈ।"

"ਕਦੇ-ਕਦੇ ਅਸੀਂ ਇਸ ਨਾਲ ਜੁੜੇ ਅਕਾਊਂਟ ਵੀ ਹਟਾ ਦਿੰਦੇ ਸੀ।"

ਉਨ੍ਹਾਂ ਨੇ ਅੱਗੇ ਦੱਸਿਆ, "ਪ੍ਰਬੰਧਕ ਚਾਹੁੰਦੇ ਸਨ ਕਿ ਅਸੀਂ 8 ਘੰਟਿਆਂ ਤੋਂ ਵੱਧ ਕੰਮ ਨਾ ਕਰੀਏ ਅਤੇ ਇਸ ਦੌਰਾਨ ਅਸੀਂ ਕਰੀਬ 8 ਹਜ਼ਾਰ ਪੋਸਟਾਂ ਦੀ ਸਮੀਖਿਆ ਹਰ ਰੋਜ਼ ਕਰ ਲੈਂਦੇ ਸੀ। ਯਾਨਿ ਕਿ ਕਰੀਬ 1000 ਪੋਸਟ ਪ੍ਰਤੀ ਘੰਟਾ।"

Image copyright Getty Images
ਫੋਟੋ ਕੈਪਸ਼ਨ ਫੇਸਬੁੱਕ ਦਾ ਕਹਿਣਾ ਹੈ ਕਿ ਉਸ ਦੇ ਸਮੀਖਿਅਕ ਸੋਸ਼ਲ ਨੈਟਵਰਕ ਨੂੰ ਸੁਰੱਖਿਅਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ

"ਜੇਕਰ ਮੈਂ ਆਪਣੀ ਇਸ ਨੌਕਰੀ ਬਾਰੇ ਇੱਕ ਸ਼ਬਦ ਵਿੱਚ ਕਿਹਾ ਤਾਂ ਇਹ ਮੁਸ਼ਕਲ ਕੰਮ ਸੀ।"

ਸਾਰਾ ਦੱਸਦੇ ਹਨ ਕਿ ਉਨ੍ਹਾਂ ਨੂੰ ਇੱਕ ਕਲਿੱਕ ਤੋਂ ਬਾਅਦ ਕੁਝ ਵੀ ਦੇਖਣ ਲਈ ਤਿਆਰ ਰਹਿਣਾ ਪੈਂਦਾ ਸੀ, ਕੁਝ ਵੀ ਮਤਲਬ ਕੁਝ ਵੀ।

ਉਨ੍ਹਾਂ ਮੁਤਾਬਕ, "ਅਜਿਹੀਆਂ ਕੁਝ ਚੀਜ਼ਾਂ ਜਿਹੜੀਆਂ ਬਿਨਾਂ ਕਿਸੇ ਚਿਤਾਵਨੀ ਦੇ ਸਿੱਧਾ ਹਿੱਟ ਕਰਦੀਆਂ ਹੋਣ। ਇਨ੍ਹਾਂ 'ਚੋਂ ਇੱਕ ਕੰਟੈਂਟ ਅੱਜ ਵੀ ਮੇਰੇ ਦਿਮਾਗ਼ ਵਿੱਚ ਬਰਕਰਾਰ ਹੈ, ਉਹ ਸੀ ਇੱਕ ਚਾਇਲਡ ਪੋਰਨੋਗ੍ਰਾਫੀ।"

"ਇਸ ਵਿੱਚ ਕਰੀਬ 12 ਕੁ ਸਾਲਾਂ ਦਾ ਇੱਕ ਮੁੰਡਾ ਸੀ ਅਤੇ ਕਰੀਬ 8-9 ਸਾਲਾਂ ਦੀ ਕੁੜੀ, ਜੋ ਇੱਕ ਦੂਜੇ ਸਾਹਮਣੇ ਖੜ੍ਹੇ ਸੀ।"

Image copyright iStock
ਫੋਟੋ ਕੈਪਸ਼ਨ ਸਹਿਮਤੀ ਨਾਲ ਬਣੀ ਪੋਰਨ ਸਮੱਗਰੀ ਦਾ ਵੀ ਖ਼ੂਬ ਪ੍ਰਸਾਰ ਹੁੰਦਾ ਹੈ

"ਉਸ ਨੇ ਪੈਂਟ ਨਹੀਂ ਪਾਈ ਸੀ ਅਤੇ ਇੱਕ ਦੂਜੇ ਨੂੰ ਛੂਹ ਰਹੇ ਸਨ। ਅਜਿਹਾ ਲੱਗ ਰਿਹਾ ਸੀ ਕਿ ਕੈਮਰੇ ਪਿੱਛੇ ਕੋਈ ਵਿਅਕਤੀ ਉਨ੍ਹਾਂ ਨੂੰ ਦੱਸ ਰਿਹਾ ਹੋਵੇ ਕਿ ਕੀ ਕਰਨਾ ਹੈ।''

''ਇਹ ਬੇਹੱਦ ਪਰੇਸ਼ਾਨ ਕਰਨ ਵਾਲਾ ਸੀ। ਤੁਸੀਂ ਆਸਾਨੀ ਨਾਲ ਕਹਿ ਸਕਦੇ ਸੀ ਕਿ ਜੋ ਇਸ ਵਿੱਚ ਵਾਪਰਿਆ ਉਹ ਅਸਲ ਵਿੱਚ ਕੀਤਾ ਗਿਆ ਸੀ।"

ਸਰੋਤ ਦਾ ਪਤਾ ਲਾਉਣਾ ਚੁਣੌਤੀ ਸੀ

ਇਸ ਤਰ੍ਹਾਂ ਦੇ ਕਈ ਕੰਟੈਟ ਵਾਰ ਵਾਰ ਫੈਲਦੇ ਸਨ। ਇਹ ਇੱਕ ਦਿਨ ਵਿੱਚ 6 ਵੱਖ ਵੱਖ ਯੂਜ਼ਰਾਂ ਕੋਲੋਂ ਆਉਂਦਾ ਸੀ, ਇਸ ਲਈ ਇਸ ਦੇ ਅਸਲੀ ਸਰੋਤ ਦਾ ਪਤਾ ਲਾਉਣਾ ਬੇਹੱਦ ਚੁਣੌਤੀ ਭਰਿਆ ਕੰਮ ਸੀ।

ਉਸ ਵੇਲੇ ਕਾਉਂਸਲਿੰਗ ਸਰਵਿਸ ਵਰਗੀ ਕੋਈ ਚੀਜ਼ ਨਹੀਂ ਹੁੰਦੀ ਸੀ, ਮੇਰਾ ਅੰਦਾਜ਼ਾ ਹੈ ਕਿ ਅੱਜ ਦੀ ਤਰੀਕ 'ਚ ਇਹ ਹੋਵੇਗੀ।

ਸਾਰਾ ਨੇ ਕਿਹਾ ਕਿ ਜੇਕਰ ਕਾਉਂਸਲਿੰਗ ਦੀ ਸੁਵਿਧਾ ਮਿਲਦੀ ਤਾਂ ਬਹੁਤ ਸੰਭਵ ਹੈ ਕਿ ਉਹ ਉਸ ਨੂੰ ਸੰਭਾਵੀ ਤੌਰ 'ਤੇ ਲੈਂਦੀ।

Image copyright Getty Images
ਫੋਟੋ ਕੈਪਸ਼ਨ 7 ਹਜ਼ਾਰ ਤੋਂ ਵੱਧ ਲੋਕ ਸਮੱਗਰੀ ਦੀ ਸਮੀਖਿਆ ਕਰਦੇ ਹਨ

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤੁਹਾਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੰਦੇ ਹਨ ਪਰ ਅਸਲ ਵਿੱਚ ਉਸ ਕੰਟੈਂਟ ਨੂੰ ਦੇਖਣਾ ਬਿਲਕੁਲ ਹੀ ਵੱਖ ਹੁੰਦਾ ਸੀ।

ਉਨ੍ਹਾਂ ਮੁਤਾਬਕ, ਕੁਝ ਲੋਕ ਸੋਚਦੇ ਹਨ ਕਿ ਉਹ ਇਸ ਨਾਲ ਨਿਪਟ ਸਕਦੇ ਹਾਂ ਪਰ ਉਹ ਨਹੀਂ ਨਿਪਟ ਸਕਦੇ ਬਲਕਿ ਉਨ੍ਹਾਂ ਦੀ ਉਮੀਦ ਤੋਂ ਉਲਟ ਇਹ ਹੋਰ ਵੀ ਖ਼ਰਾਬ ਹੁੰਦਾ ਹੈ।"

"ਕੁਝ ਸਮੇਂ ਤੋਂ ਬਾਅਦ ਤੁਸੀਂ ਇਸ ਪ੍ਰਤੀ ਸੰਵੇਦਨਸ਼ੀਲ ਹੋ ਜਾਂਦੇ ਹੋ, ਮੈਂ ਇਹ ਨਹੀਂ ਕਹਿੰਦੀ ਕਿ ਇਹ ਸੌਖਾ ਹੈ ਪਰ ਨਿਸ਼ਚਿਤ ਤੌਰ 'ਤੇ ਤੁਸੀਂ ਇਨ੍ਹਾਂ ਸਭ ਦੇ ਆਦੀ ਹੋ ਜਾਂਦੇ ਹਨ।"

"ਉੱਥੇ ਨੌਜਵਾਨ ਲੋਕਾਂ ਵਿਚਾਲੇ ਉਨ੍ਹਾਂ ਦੀ ਸਹਿਮਤੀ ਨਾਲ ਬਣਾਈ ਗਈ ਪੋਰਨੋਗ੍ਰਾਫੀ ਵੀ ਆਉਂਦੀ ਸੀ, ਉਹ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ। ਉੱਥੇ ਜਾਨਵਰਾਂ ਨਾਲ ਬਣਾਈ ਗਈ ਪੋਰਨੋਗ੍ਰਾਫੀ ਵੀ ਆਉਂਦੀ ਸੀ। ਮੈਨੂੰ ਯਾਦ ਹੈ ਕਿ ਘੋੜੇ ਵਾਲਾ ਪੋਰਨੋਗ੍ਰਾਫੀ ਵਾਰ ਵਾਰ ਸਰਕੂਲੇਟ ਹੋ ਰਿਹਾ ਸੀ।"

Image copyright AFP

"ਕਈ ਵਾਰ ਗ੍ਰਾਫਿਕਸ ਨੂੰ ਲੈ ਕੇ ਵੀ ਛੇੜਛਾੜ ਕੀਤੀਆਂ ਗਈਆਂ ਚੀਜ਼ਾਂ ਆਉਂਦੀਆਂ ਸਨ ਪਰ ਪਾਲਸੀ ਗ੍ਰਾਫਿਕਸ ਦੀ ਤੁਲਨਾ ਵਿੱਚ ਪੋਰਨੋਗ੍ਰਾਫੀ ਨੂੰ ਲੈ ਕੇ ਜ਼ਿਆਦਾ ਕਠੋਰ ਸੀ।"

ਫੇਕ ਨਿਊਜ਼

ਸਾਰਾ ਦੱਸਦੇ ਹਨ, "ਮੈਨੂੰ ਲਗਦਾ ਹੈ ਕਿ ਫੇਸਬੁੱਕ 'ਤੇ ਬਹੁਤ ਸਾਰੀਆਂ ਫੇਕ ਨਿਊਜ਼ ਆਉਂਦੀਆਂ ਹਨ। ਅਮਰੀਕੀ ਚੋਣ ਮੁਹਿੰਮ ਦੌਰਾਨ ਇਹ ਕੁਝ ਜ਼ਿਆਦਾ ਹੀ ਸੀ। ਘੱਟੋ ਘੱਟ ਉਦੋਂ ਜਦੋਂ ਮੈਂ ਉੱਥੇ ਕੰਮ ਕਰ ਰਹੀ ਸੀ।"

ਉਨ੍ਹਾਂ ਮੁਤਾਬਕ, "ਮੈਂ ਉਦੋਂ ਕਦੇ ਫੇਕ ਨਿਊਜ਼ ਵਰਗਾ ਸ਼ਬਦ ਨਹੀਂ ਸੁਣਿਆ ਸੀ। ਸਾਨੂੰ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਮਿਲਦੀਆਂ ਸਨ, ਜੋ ਵਾਰ ਵਾਰ ਘੁੰਮ ਰਹੀਆਂ ਸਨ ਅਤੇ ਯੂਜ਼ਰ ਉਨ੍ਹਾਂ ਦੀ ਸ਼ਿਕਾਇਤ ਕਰ ਰਹੇ ਹੁੰਦੇ ਸਨ।''

''ਪਰ ਮੈਨੂੰ ਯਾਦ ਨਹੀਂ ਕਿ ਕਦੀ ਮੈਨੇਜਮੈਂਟ ਨੇ ਮੈਨੂੰ ਇਹ ਕਿਹਾ ਹੋਵੇ ਕਿ ਉਨ੍ਹਾਂ ਖ਼ਬਰਾਂ ਨੂੰ ਖੋਲ੍ਹ ਕੇ ਦੇਖੋ ਕਿ ਉਸ ਦੇ ਕੰਟੈਂਟ ਸਹੀ ਹਨ ਜਾਂ ਨਹੀਂ।"

"ਉਹ ਕੰਮ ਬਹੁਤ ਨੀਰਸ ਸੀ ਅਤੇ ਤੁਸੀਂ ਇਹ ਸਿੱਖ ਜਾਂਦੇ ਸੀ ਕਿ ਕੀ ਸਪੈਮ ਹੈ ਅਤੇ ਕੀ ਨਹੀਂ। ਉਥੇ ਤੁਹਾਨੂੰ ਬਹੁਤ ਸਾਰੇ ਕਲਿੱਕ ਕਰਨੇ ਪੈਂਦੇ ਸੀ।"

Image copyright Getty Images

"ਕੀ ਮੈਂ ਕਿਸੇ ਨੂੰ ਅਜਿਹੀ ਨੌਕਰੀ ਕਰਨ ਦੀ ਸਿਫਾਰਿਸ਼ ਕਰਾਂਗੀ, ਜੇਕਰ ਤੁਸੀਂ ਹੋਰ ਕੰਮ ਕਰ ਸਕਦੇ ਹੋ ਤਾਂ ਮੇਰਾ ਜਵਾਬ ਨਾਂਹ ਹੈ।"

ਬੀਬੀਸੀ ਨੇ ਫੇਸਬੁੱਕ ਨਾਲ ਸਾਰਾ ਦੀ ਕਹਾਣੀ ਸ਼ੇਅਰ ਕੀਤੀ

ਇਸ ਦੇ ਜਵਾਬ ਵਿੱਚ, ਮਾਰਕ ਜਕਰਬਰਗ ਦੀ ਕੰਪਨੀ ਦੇ ਇੱਕ ਬੁਲਾਰੇ ਨੇ ਦੱਸਿਆ, "ਸਾਡੇ ਸਮੀਖਿਅਕ ਫੇਸਬੁੱਕ ਨੂੰ ਇੱਕ ਸੁਰੱਖਿਅਤ ਅਤੇ ਖੁੱਲ੍ਹਾ ਮੰਚ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।"

"ਇਹ ਬੇਹੱਦ ਚੁਣੌਤੀ ਭਰਿਆ ਕੰਮ ਹੋ ਸਕਦਾ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਇਸ ਲਈ ਹਰ ਤਰ੍ਹਾਂ ਦੀ ਮਦਦ ਮਿਲੇ।''

''ਇਸ ਲਈ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਅਤੇ ਸਾਡੇ ਸਹਿਯੋਗੀਆਂ ਨਾਲ ਜੁੜੇ ਸਾਰੇ ਲੋਕਾਂ ਨੂੰ ਸਿਖਲਾਈ, ਸਲਾਹ ਅਤੇ ਮਨੋਵਿਗਿਆਨਕ ਮਦਦ ਰੈਗੂਲਰ ਤੌਰ 'ਤੇ ਮੁਹੱਈਆ ਕਰਾਉਂਦੇ ਰਹਿੰਦੇ ਹਾਂ।"

ਉਨ੍ਹਾਂ ਨੇ ਦੱਸਿਆ, "ਹਾਲਾਂਕਿ ਜਿੱਥੇ ਸੰਭਵ ਹੈ ਉੱਥੇ ਅਸੀਂ ਆਰਟੀਫੀਸ਼ਿਅਲ ਇੰਟੈਲੀਜੈਂਸੀ ਦਾ ਇਸਤੇਮਾਲ ਵੀ ਕਰਦੇ ਹਾਂ। ਸਾਡੇ ਕੋਲ 7 ਹਜ਼ਾਰ ਨਾਲੋਂ ਵੱਧ ਲੋਕ ਹਨ, ਜੋ ਫੇਸਬੁੱਕ 'ਤੇ ਪੋਸਟ ਹੋਣ ਵਾਲੇ ਕੰਟੈਂਟ ਦੀ ਸਮੀਖਿਆ ਕਰਦੇ ਹਨ ਅਤੇ ਉਹ ਸਿਹਤਮੰਦ ਰਹਿਣ ਇਹ ਦੇਖਣਾ ਸਾਡੀ ਅਸਲ ਪਹਿਲ ਵਿਚੋਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)