ਜਦੋਂ ਇੰਗਲੈਂਡ 'ਚ ਸ਼ੋਅ ਰੂਮ ਲੁੱਟਣ ਆਏ ਚੋਰ ਪਿਛਲਖੁਰੀਂ ਭੱਜੇ

ਲੁੱਟ ਖੋਹ
ਫੋਟੋ ਕੈਪਸ਼ਨ ਕਾਰ ਨਾਲ ਸਟੋਰ ਤੋੜਨ ਦੀ ਕੋਸ਼ਿਸ਼ ਤੋਂ ਬਾਅਦ ਆਈਆਂ ਤਰੇੜਾਂ

ਬ੍ਰਿਟੇਨ ਵਿੱਚ ਦੋ ਕਾਰਾਂ 'ਚ ਆਏ ਨੌਜਵਾਨ ਘੜੀਆਂ ਦੇ ਇੱਕ ਸ਼ੋਅਰੂਮ ਨੂੰ ਤੋੜਨ 'ਚ ਅਸਫ਼ਲ ਰਹੇ

ਵੈਸਟ ਯੌਰਕਸ਼ਾਇਰ ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨਕ ਸਮੇਂ ਮੁਤਾਬਕ 18 ਫਰਵਰੀ ਨੂੰ ਸਵੇਰੇ 11.55 'ਤੇ ਵਾਪਰੀ।

ਇਹ ਘਟਨਾ ਲੀਡਸ ਦੇ ਕਮਰਸ਼ੀਅਲ ਸਟਰੀਟ ਇਲਾਕੇ ਦੀ ਹੈ।

ਪੂਰੀ ਘਟਨਾ ਜਦੋਂ ਵਾਪਰ ਰਹੀ ਸੀ ਉਸੇ ਵੇਲੇ ਸਭ ਕੁਝ ਇੱਕ ਕੈਮਰੇ ਵਿੱਚ ਕੈਦ ਹੋ ਗਿਆ।

ਨੌਜਵਾਨਾਂ ਨੇ ਰੋਲੈਕਸ ਬਰਾਂਡ ਦੇ ਸ਼ੋਅਰੂਮ ਨੂੰ ਕਾਰ ਰਿਵਰਸ ਕਰਕੇ ਤੋੜਨ ਦੀ ਨਾਕਾਮਯਾਬ ਕੋਸ਼ਿਸ਼ ਕੀਤੀ।

ਕੰਮ ਨਾ ਬਣਦਾ ਦੇਖ ਕੇ ਦੋਹਾਂ ਕਾਰਾਂ 'ਚ ਆਏ ਨੌਜਵਾਨਾਂ ਨੇ ਉੱਥੋਂ ਭੱਜਣ ਵਿੱਚ ਹੀ ਆਪਣੀ ਭਲਾਈ ਸਮਝੀ।

ਪੁਲਿਸ ਮੁਤਾਬਕ ਸਟੋਰ ਦਾ ਕੁਝ ਹਿੱਸਾ ਟੁੱਟ ਗਿਆ ਹੈ ਪਰ ਕਿਸੇ ਨੂੰ ਕੋਈ ਸੱਟ ਨਹੀਂ ਵੱਜੀ।

ਲੁੱਟ-ਖੋਹ ਦੀਆਂ ਵਾਰਦਾਤਾਂ ਇਸ ਇਲਾਕੇ ਵਿੱਚ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)