ਕਾਨੂੰਨੀ ਮਾਨਤਾ ਤੋਂ ਬਾਅਦ ਭਾਰਤੀ ਕਿੱਥੇ ਕਰਵਾਉਣ ਲੱਗੇ ਸਮਲਿੰਗੀ ਵਿਆਹ?

ਸਮਲਿੰਗੀ ਵਿਆਹ

ਸਿਡਨੀ 'ਚ ਰਹਿ ਰਹੀ ਕਮਲਿਕਾ ਦਾਸ ਗੁਪਤਾ ਸਮਲਿੰਗੀ ਹੈ।

ਸ਼ਹਿਰ ਦੇ ਕੈਂਪਰਡਾਊਨ ਇਲਾਕੇ 'ਚ ਅਸੀਂ ਇੱਕ 'ਸਮਲਿੰਗੀਆਂ ਦੇ ਅਨੁਕੂਲ' ਰੇਸਤਰਾਂ ਵਿੱਚ ਮਿਲੇ।

ਕਮਲਿਕਾ ਇੱਕ ਘੰਟੇ ਦੀ ਲੰਚ ਬਰੇਕ 'ਤੇ ਆਈ ਸੀ ਅਤੇ ਬਿਨਾਂ ਸਮਾਂ ਖ਼ਰਾਬ ਕੀਤਿਆਂ ਉਹ ਮੁੱਦੇ 'ਤੇ ਆ ਗਈ।

ਚਾਰ ਸਾਲ ਪਹਿਲਾਂ ਉਹ ਭਾਰਤ ਤੋਂ ਆਸਟਰੇਲੀਆ ਪਹੁੰਚੀ ਸੀ। ਉਨ੍ਹਾਂ ਨੂੰ ਲੱਗਾ ਕਿ ਪੱਛਮੀ ਸੱਭਿਅਤਾ ਵਾਲੇ ਆਸਟ੍ਰੇਲੀਆ ਵਿੱਚ ਉਨ੍ਹਾਂ ਦੀ ਸੈਕਸੁਐਲਟੀ ਨੂੰ ਤਵੱਜੋ ਦਿੱਤੀ ਜਾਵੇਗੀ।

ਆਸਟ੍ਰੇਲੀਆ ਆਉਣ ਵਾਲੇ ਦਿਨ ਉਹ ਇੱਕ ਪਾਰਟੀ ਵਿੱਚ ਗਏ ਜਿੱਥੇ ਕੁਝ ਭਾਰਤੀ ਗੱਲ ਰਹੇ ਸਨ।

ਉਹ ਦੱਸਦੀ ਹੈ, "ਇੱਕ ਨੇ ਕਿਹਾ, ਦਫ਼ਤਰ ਵਿੱਚ ਇਕ ਚੰਗਾ ਦਿਖਣ ਵਾਲਾ ਮੁੰਡਾ ਹੈ ਪਰ ਉਸ ਨੂੰ ਸਮਲਿੰਗੀ ਹੋਣ ਦੀ ਕੀ ਲੋੜ ਹੈ? ਉਹ ਦੱਸ ਰਹੇ ਸਨ ਕਿ ਉਹ ਸਮਲਿੰਗੀ ਨੂੰ ਕਿਉਂ ਸਵੀਕਾਰ ਨਹੀਂ ਕਰਦੇ।"

ਸਮਲਿੰਗੀ ਕਾਨੂੰਨ ਤੋਂ ਮਿਲੀ ਰਾਹਤ

ਇਹ ਗੱਲਾਂ ਸੁਣ ਕੇ ਕਮਲਿਕਾ ਡਿਪ੍ਰੈਸ਼ਨ ਵਿੱਚ ਚਲੀ ਗਈ।

"ਮੈਂ ਉਨ੍ਹਾਂ ਨੂੰ ਨਹੀਂ ਦੱਸ ਸਕੀ ਕਿ ਮੈਂ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਪਸੰਦ ਕਰਦੀ ਹਾਂ।"

ਭਾਰਤ ਵਿੱਚ ਜਿੱਥੇ ਦੋ ਨੌਜਵਾਨਾਂ ਵਿੱਚ ਸਮਲਿੰਗੀ ਸਬੰਧ ਅਪਰਾਧ ਦੀ ਸ਼੍ਰੇਣੀ ਵਿੱਚ ਹਨ, ਆਸਟ੍ਰੇਲੀਆ 'ਚ ਸਮਲਿੰਗੀਆਂ ਦੇ ਅਧਿਕਾਰਾਂ ਲਈ ਸਖ਼ਤ ਕਾਨੂੰਨ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕਾਨੂੰਨੀ ਮਾਨਤਾ ਤੋਂ ਬਾਅਦ ਭਾਰਤੀ ਕਿੱਥੇ ਕਰਵਾਉਣ ਲੱਗੇ ਸਮਲਿੰਗੀ ਵਿਆਹ?

ਪਿਛਲੇ 7 ਸਾਲ ਆਸਟ੍ਰੇਲੀਆ ਨੇ ਸਮਲਿੰਗੀ ਵਿਆਹ 'ਤੇ ਕਾਨੂੰਨੀ ਮੋਹਰ ਲਗਾ ਦਿੱਤੀ ਸੀ।

ਇੱਕ ਭਾਰਤੀ ਅਤੇ ਬੰਗਲਾਦੇਸ਼ੀ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਜਦਕਿ ਕਈ ਹੋਰ ਵਿਆਹ ਕਰਨ ਬਾਰੇ ਸੋਚ ਰਹੇ ਹਨ ਜਾਂ ਤਿਆਰੀ ਵਿੱਚ ਹਨ।

ਭਾਰਤੀ ਭਾਈਚਾਰੇ ਦੀ ਰਵਾਇਤੀ ਸੋਚ

ਇੱਕ ਦਿਨ ਕਮਲਿਕਾ ਭਾਰਤੀ ਧਾਰਮਿਕ ਸਮਾਗਮ 'ਚ ਗਈ। ਨੇੜੇ ਹੀ ਕੁਝ ਲੋਕ ਗੱਲ ਕਰ ਰਹੇ ਸਨ।

"ਉਹ ਕਹਿ ਰਹੇ ਸਨ ਕਿ ਕਿਵੇਂ ਕਾਨੂੰਨ ਤੋਂ ਬਾਅਦ ਬਲਾਤਕਾਰ ਵੱਧ ਜਾਣਗੇ, ਬੱਚਿਆਂ ਦਾ ਜਿਨਸੀ ਸ਼ੋਸ਼ਣ ਵਧੇਗਾ। ਇਸ ਗੱਲ ਨੇ ਮੇਰੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਮੈਂ ਚੁੱਪ ਰਹੀ। ਮੈਂ ਆਪਣੇ ਮਨ ਵਿੱਚ ਚੀਕ ਕੇ ਕਿਹਾ, ਤੁਹਾਨੂੰ ਪਤਾ ਵੀ ਹੈ, ਤੁਸੀਂ ਕੀ ਗੱਲ ਕਰ ਰਹੇ ਹੋ?"

"ਜਦੋਂ ਇਹ ਕਾਨੂੰਨ ਪਾਸ ਹੋਇਆ ਤਾਂ ਮੈਂ ਖੁਸ਼ੀ ਵਿੱਚ ਰੋ ਰਹੀ ਸੀ। ਇਹ ਬਹੁਤ ਵੱਡੀ ਗੱਲ ਸੀ। ਅਸੀਂ ਲੰਬੇ ਸਮੇਂ ਤੋਂ ਆਪਣੇ ਮੂਲ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਸਾਂ।"

  1. 'ਮੇਰਾ ਪਤੀ ਮੈਨੂੰ ਦਬੋਚ ਲੈਂਦਾ, ਮੇਰੇ ਸਾਹ ਘੁੱਟਣ ਲੱਗਦੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ

ਮਾਤਾ-ਪਿਤਾ ਨੂੰ ਆਪਣੇ ਸਹਿਯੋਗੀ ਬਾਰੇ ਦੱਸਣਾ ਸੌਖਾ ਨਹੀਂ ਸੀ।

ਬਦਲ ਵੀ ਰਿਹੈ ਸਮਾਜ

"ਇੱਕ ਦਿਨ ਮੈਂ ਆਪਣੀ ਸਹਿਯੋਗੀ ਨਾਲ ਛੁੱਟੀ 'ਤੇ ਫਿਜੀ ਵਿੱਚ ਸੀ, ਮਾਂ ਦਾ ਫੋਨ ਆਇਆ। ਉਨ੍ਹਾਂ ਨੇ ਕਿਹਾ, ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਤੋਂ ਕੀ ਲੁਕੋ ਰਹੀ ਸੀ। ਮੈਂ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ।"

ਸਮਲਿੰਗੀਆਂ ਲਈ ਪਰਿਵਾਰ ਦਾ ਸਾਥ ਅਤੇ ਸਹਾਰਾ ਬੇਹੱਦ ਮਹੱਤਵਪੂਰਨ ਹੁੰਦਾ ਹੈ।

ਗੀਤੀ ਦੱਤ ਨੂੰ ਤਿੰਨ ਸਾਲ ਪਹਿਲਾਂ ਪਤਾ ਲੱਗਾ ਕਿ ਉਨ੍ਹਾਂ ਦਾ ਭਰਾ ਸਿਧਾਰਥ ਸਮਲਿੰਗੀ ਹੈ।

ਗੀਤੀ ਐੱਲਜੀਬੀਟੀ ਭਾਈਚਾਰੇ ਦੇ ਪਰਿਵਾਰਾਂ ਲਈ ਇੱਕ ਹਮਾਇਤੀ ਗਰੁੱਪ ਚਲਾਉਂਦੀ ਹੈ।

ਸਿਧਾਰਥ ਨੂੰ ਡਰ ਸੀ ਕਿ ਜੇਕਰ ਪਰਿਵਾਰ ਨੂੰ ਪਤਾ ਲੱਗਾ ਤਾਂ ਰਿਸ਼ਤਿਆਂ ਦੇ ਮਾਅਨੇ ਬਦਲ ਜਾਣਗੇ।

ਪਰਿਵਾਰ ਦੇ ਸਹਾਰੇ ਦੀ ਵੀ ਲੋੜ

ਸਿਧਾਰਥ ਦੱਸਦੇ ਹਨ, "ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਪਰਿਵਾਰ ਜ਼ਿੰਦਗੀ ਦਾ ਵੱਡਾ ਹਿੱਸਾ ਹੁੰਦੇ ਹਨ। ਕੌਣ ਨਹੀਂ ਚਾਹੁੰਦਾ ਉਸ ਦਾ ਪਰਿਵਾਰ ਸਾਥ ਦੇਵੇ ਅਤੇ ਸਮਲਿੰਗੀ ਖੁੱਲ੍ਹ ਕੇ ਜ਼ਿੰਦਗੀ ਜੀਉਣ।"

ਗੀਤੀ ਕਹਿੰਦੇ ਹਨ, "ਇਸ ਸਾਲ ਮਾਰਚ ਦੀ ਮਾਰਡੀ ਗੇ ਡੇਅ ਪਰੇਡ ਵਿੱਚ ਮੇਰੀ ਮਾਂ ਅਤੇ ਉਨ੍ਹਾਂ ਦੇ ਦੋਸਤ ਹਿੱਸਾ ਲੈਣਗੇ। ਅਸੀਂ ਵੱਡੇ-ਬਜ਼ੁਰਗ, ਅੰਟੀ-ਅੰਕਲ ਸਾਰਿਆਂ ਨੂੰ ਪਰੇਡ ਨਾਲ ਜੋੜਨਾ ਚਾਹੁੰਦੇ ਹਾਂ।"

ਸਿਡਨੀ ਦੀ ਆਕਸਫੋਰਡ ਸਟ੍ਰੀਟ 'ਤੇ ਸਾਲਾਨਾ ਮਾਰਡੀ ਗੇ ਡੇਅ ਪਰੇਡ ਹੁੰਦੀ ਹੈ। ਇਸ ਵਿੱਚ ਐੱਲਜੀਬੀਟੀ ਲੋਕ ਹਿੱਸਾ ਲੈਂਦੇ ਹਨ।

ਭਾਰਤੀ ਭਾਈਚਾਰੇ 'ਚ ਸਮਲਿੰਗੀ ਜੋੜੇ ਜਾਂ ਤਾਂ ਵਿਆਹ ਕਰ ਰਹੇ ਹਨ ਜਾਂ ਕਰਨ ਦੀ ਤਿਆਰੀ ਵਿੱਚ ਹਨ। ਛੇਤੀ ਹੀ ਬਹੁਤ ਸਾਰੇ ਲੋਕ ਜੰਙ ਅਤੇ ਢੋਲ ਲੈ ਕੇ ਬਾਹਰ ਨਜ਼ਰ ਆਉਣਗੇ।

ਫਿਲੀਪੀਂਨਸ 'ਚ ਜੰਮੇ-ਪਲੇ ਕੁਨਾਲ ਮੀਰਚੰਦਾਨੀ ਸਿਡਨੀ 'ਚ ਰਹਿੰਦੇ ਹਨ ਅਤੇ ਦੱਖਣੀ ਏਸ਼ੀਆਈ ਐੱਲਜੀਬੀਟੀ ਹਮਾਇਤੀ ਗਰੁੱਪ ਤ੍ਰਿਕੋਣ ਦੇ ਸਹਿ-ਸੰਸਥਾਪਕ ਹਨ। ਇਸ ਗਰੁੱਪ ਦੇ 500-700 ਮੈਂਬਰ ਹਨ।

12 ਸਾਲ ਪਹਿਲਾਂ ਜਦੋਂ ਉਹ ਆਸਟਰੇਲੀਆ ਆਏ ਤਾਂ ਇੱਕਾ-ਦੁੱਕਾ ਭਾਰਤੀ ਸਮਲਿੰਗੀ ਹੀ ਕਿਤੇ ਟੱਕਰਾ ਦਾ ਸੀ।

ਸਮਲਿੰਗੀਆਂ ਦੀ ਵਧੀ ਗਿਣਤੀ

ਪਰ ਹੁਣ ਆਕਸਫੋਰਡ ਸਟ੍ਰੀਟ ਵਿੱਚ ਕਈ ਕਲੱਬਾਂ ਅਤੇ ਬਾਰਜ਼ 'ਚ ਉਨ੍ਹਾਂ ਨੂੰ ਭਾਰਤੀ ਮੂਲ ਦੇ ਸਮਲਿੰਗੀ ਮਿਲ ਜਾਂਦੇ ਹਨ।

ਕੁਨਾਲ ਮੁਤਾਬਕ ਸਿਰਫ਼ ਸਿਡਨੀ ਵਿੱਚ ਹੀ ਭਾਰਤੀ ਅਤੇ ਦੱਖਣੀ ਏਸ਼ੀਆਈ ਸਮਾਜ ਦੇ ਕਰੀਬ 500 ਐੱਲਜੀਬੀਟੀ ਲੋਕ ਰਹਿੰਦੇ ਹਨ।

ਕੁਨਾਲ ਇੱਕ ਆਸਟ੍ਰੇਲੀਆਈ ਸਹਿਯੋਗੀ ਨਾਲ ਸਿਡਨੀ ਦੇ ਆਕਸਫੋਰਡ ਸਟ੍ਰੀਟ ਇਲਾਕੇ ਵਿੱਚ ਰਹਿੰਦੇ ਹਨ।

ਕੁਨਾਲ ਦੀ ਕਾਰਨ ਉਹ ਹੁਣ ਭਾਰਤੀ ਖਾਣੇ ਅਤੇ ਬਾਲੀਵੁੱਡ ਨਾਲ ਕਾਫੀ ਹੱਦ ਤੱਕ ਵਾਕਿਫ਼ ਹਨ।

Image copyright Trikone

ਘਰ ਦੇ ਛੱਤ 'ਤੇ ਸਿਡਨੀ ਦੀ ਸਕਾਈਲਾਈਨ, ਚਾਰੇ ਪਾਸੇ ਇਮਾਰਤਾਂ, ਸਿਡਨੀ ਓਪੇਰਾ ਹਾਊਸ ਸਭ ਦਿਖਦਾ ਹੈ।।

ਮਾਰਡੀ ਗੇ ਪਰੇਡ ਦਿਖੇਗੀ ਰੰਗ

ਉਨ੍ਹਾਂ ਨੇ ਮੈਨੂੰ ਦੱਸਿਆ, "ਕਾਨੂੰਨ ਬਣਨ ਤੋਂ ਬਾਅਦ ਇੱਕ ਭਾਰਤੀ ਜੋੜੇ ਨੇ ਵਿਆਹ ਕਰ ਲਿਆ ਸੀ। ਹੋਰ ਵੀ ਸਮਲਿੰਗੀ ਆਉਣ ਵਾਲੇ ਦਿਨਾਂ 'ਚ ਵਿਆਹ ਕਰ ਲੈਣਗੇ। ਕੁਝ ਸਮੇਂ 'ਚ ਹੋਣ ਵਾਲੀ ਮਾਰਡੀ ਗੇ ਪਰੇਡ 'ਚ ਕਹਿੰਦੇ ਹਨ ਉੱਥੇ ਸਮਲਿੰਗੀ ਜੋੜਿਆਂ ਲਈ ਮੰਡਪ ਸਜੇਗਾ। ਸਾਨੂੰ ਆਸ ਹੈ ਕਿ ਕਈ ਦੂਜੇ ਭਾਰਤੀ ਸਮਲਿੰਗੀ ਜੋੜਿਆਂ ਨੂੰ ਪ੍ਰੇਰਣਾ ਦੇਵੇਗਾ।"

ਉਨ੍ਹਾਂ ਦੀ ਯੋਜਨਾ ਹੈ ਕਿ ਆਉਣ ਵਾਲੀ ਮਾਰਡੀ ਗੇ ਪਰੇਡ 'ਚ ਰਵਾਇਤੀ ਪਹਿਰਾਵਿਆਂ 'ਚ ਅਤੇ ਸਿਰ 'ਤੇ ਵਿਆਹ ਲਈ ਪੱਗ ਬੰਨ੍ਹ ਇੱਕ ਸਮਲਿੰਗੀ ਭਾਰਤੀ ਜੋੜੇ ਪਰੇਡ ਦੀ ਫਲੋਟ 'ਤੇ ਦਿਖਣਗੇ।

ਵਿਰੋਧ ਰੁਕਿਆ ਨਹੀਂ

ਪਰ ਆਸਟ੍ਰੇਲੀਆ ਦੇ ਕਈ ਇਲਾਕਿਆਂ ਵਿੱਚ ਕਾਨੂੰਨ ਦਾ ਵਿਰੋਧ ਰੁਕਿਆ ਨਹੀਂ।

ਆਸਟ੍ਰੇਲੀਆ ਹਿੰਦੂ ਕਾਉਂਸਲਿੰਗ ਦੇ ਸਾਬਕਾ ਪ੍ਰਧਾਨ ਨਿਹਾਲ ਅਗਰ ਕਹਿੰਦੇ ਹਨ, "ਸਮੇਂ ਨਾਲ ਸਾਰਿਆਂ ਨੂੰ ਅਡਜਸਟ ਕਰਨਾ ਪਵੇਗਾ। ਪ੍ਰਵਾਹ ਵਿੱਚ ਵਹਿਣਾ ਪਵੇਗਾ। ਅਸੀਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਦੇ ਹਾਂ ਪਰ ਜਿੱਥੋਂ ਤੱਕ ਵਿਆਹ ਦਾ ਸਵਾਲ ਹੈ, ਵਿਆਹ ਤਾਂ ਪੁਰਸ਼ ਅਤੇ ਔਰਤ ਵਿੱਚ ਹੀ ਹੁੰਦਾ ਹੈ।"

ਸਿੱਖ ਭਾਈਚਾਰੇ ਦੀ ਦੁਬਿਧਾ

ਸਿਡਨੀ ਵਿੱਚ ਆਸਟ੍ਰੇਲੀਆ ਗੁਰਦੁਆਰੇ ਦੇ ਸਕੱਤਰ ਬਾਵਾ ਸਿੰਘ ਜਗਦੇਵ ਮੁਤਾਬਕ, "ਗੁਰਦੁਆਰੇ 'ਚ ਅਜਿਹਾ ਕੋਈ ਵਿਆਹ ਨਹੀਂ ਹੋਵੇਗਾ ਜਿਸ ਵਿੱਚ ਦੋ ਆਦਮੀ ਹੋਣ ਜਾਂ ਦੋ ਔਰਤਾਂ ਹੋਣ। ਸਿੱਖ ਧਰਮ ਮੁਤਾਬਕ ਵਿਆਹ ਔਰਤ ਅਤੇ ਪੁਰਸ਼ ਵਿਚਾਲੇ ਹੋ ਸਕਦਾ ਹੈ।"

ਉਧਰ ਕਮਲਿਕਾ ਅਤੇ ਉਨ੍ਹਾਂ ਦੀ ਸਹਿਯੋਗੀ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਬਸ ਕੋਸ਼ਿਸ਼ ਹੈ ਸਿਡਨੀ ਵਰਗੇ ਮਹਿੰਗੇ ਸ਼ਹਿਰ ਵਿੱਚ ਵਿਆਹ ਤੋਂ ਪਹਿਲਾਂ ਕੁਝ ਹੋਰ ਪੈਸੇ ਜੋੜ ਲਏ ਜਾਣ।

ਕੁਨਾਲ ਨੂੰ ਵੀ ਆਸ ਹੈ ਕਿ ਅਗਲੇ ਦੋ ਸਾਲਾਂ ਵਿੱਚ ਗਾਏ ਨਾਲ ਉਹ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)